'ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ', ਮਾਈਕ੍ਰੋਸਾਫ਼ਟ ਦੇ H-1B ਵੀਜ਼ਾ ਵਰਤੋਂ 'ਤੇ US ਪ੍ਰਸ਼ਾਸਨ ਦਾ ਸ਼ਿਕੰਜਾ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮਾਈਕ੍ਰੋਸਾਫਟ (Microsoft) ’ਤੇ ਗੈਰ-ਅਮਰੀਕੀ ਕਰਮਚਾਰੀਆਂ ਨੂੰ ਨੌਕਰੀਆਂ ਦੇਣ ਦਾ ਦੋਸ਼ ਲਗਾਇਆ ਹੈ। ਅਮਰੀਕਾ ਨੇ ਮਾਈਕ੍ਰੋਸਾਫਟ ਦੇ ‘ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ’ (PERM) ਨੂੰ ਵੀ ਰੱਦ ਕਰ ਦਿੱਤਾ ਹੈ। ਮਾਈਕ੍ਰੋਸਾਫਟ ਲਈ PERM ਪ੍ਰੋਗਰਾਮ ਨੂੰ ਮੁਅੱਤਲ ਕੀਤੇ ਜਾਣ ’ਤੇ ਜੇ.ਡੀ. ਵੈਂਸ ਨੇ ਸਪੱਸ਼ਟ ਤੌਰ ’ਤੇ ਕਿਹਾ, “ਕੰਪਨੀ ਨੂੰ ਵਿਦੇਸ਼ੀ ਬੰਧੂਆ ਮਜ਼ਦੂਰਾਂ ਦੀ ਬਜਾਏ ਸਭ ਤੋਂ ਵਧੀਆ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਦੀ ਲੋੜ ਹੈ।”
Publish Date: Fri, 09 Oct 2026 12:09 PM (IST)
Updated Date: Fri, 09 Oct 2026 12:10 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮਾਈਕ੍ਰੋਸਾਫਟ (Microsoft) ’ਤੇ ਗੈਰ-ਅਮਰੀਕੀ ਕਰਮਚਾਰੀਆਂ ਨੂੰ ਨੌਕਰੀਆਂ ਦੇਣ ਦਾ ਦੋਸ਼ ਲਗਾਇਆ ਹੈ। ਅਮਰੀਕਾ ਨੇ ਮਾਈਕ੍ਰੋਸਾਫਟ ਦੇ ‘ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ’ (PERM) ਨੂੰ ਵੀ ਰੱਦ ਕਰ ਦਿੱਤਾ ਹੈ। ਮਾਈਕ੍ਰੋਸਾਫਟ ਲਈ PERM ਪ੍ਰੋਗਰਾਮ ਨੂੰ ਮੁਅੱਤਲ ਕੀਤੇ ਜਾਣ ’ਤੇ ਜੇ.ਡੀ. ਵੈਂਸ ਨੇ ਸਪੱਸ਼ਟ ਤੌਰ ’ਤੇ ਕਿਹਾ, “ਕੰਪਨੀ ਨੂੰ ਵਿਦੇਸ਼ੀ ਬੰਧੂਆ ਮਜ਼ਦੂਰਾਂ ਦੀ ਬਜਾਏ ਸਭ ਤੋਂ ਵਧੀਆ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਦੀ ਲੋੜ ਹੈ।”
ਮਾਈਕ੍ਰੋਸਾਫਟ ਨੇ PERM ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ‘ਵੀਜ਼ਾ ਧੋਖਾਧੜੀ ਨਾਲ ਨਜਿੱਠਣ’ ਬਾਰੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੈਂਸ ਨੇ ਕਿਹਾ, “H-1B ਵੀਜ਼ਾ ਰਾਹੀਂ ਲੋਕ ਦੇਸ਼ ਵਿੱਚ ਆਉਂਦੇ ਹਨ। PERM ਪ੍ਰੋਗਰਾਮ ਰਾਹੀਂ ਉਹ ਸ਼ੁਰੂਆਤ ਵਿੱਚ ਅਮਰੀਕਾ ਵਿੱਚ ਰਹਿੰਦੇ ਹਨ। ਬਦਕਿਸਮਤੀ ਨਾਲ, ਅਮਰੀਕਾ ਵਿੱਚ ਅਜਿਹੀ ਕੋਈ ਕੰਪਨੀ ਨਹੀਂ ਹੈ ਜਿਸ ਨੇ ਇਸ ਪ੍ਰਣਾਲੀ ਦੀ ਮਾਈਕ੍ਰੋਸਾਫਟ ਨਾਲੋਂ ਵੱਧ ਦੁਰਵਰਤੋਂ ਕੀਤੀ ਹੋਵੇ।”
ਵੈਂਸ ਨੇ ਅੰਕੜੇ ਦੱਸਦਿਆਂ ਕਿਹਾ, “ਪਿਛਲੇ ਸਾਲ ਮਾਈਕ੍ਰੋਸਾਫਟ ਨੇ 6,000 ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਦੇ ਨਾਲ ਹੀ ਕੰਪਨੀ ਨੂੰ 6,300 H-1B ਵੀਜ਼ਿਆਂ ਅਤੇ ਲਗਭਗ 3,000 ਗ੍ਰੀਨ ਕਾਰਡਾਂ ਦਾ ਲਾਭ ਮਿਲਿਆ।” ਜੇ.ਡੀ. ਵੈਂਸ ਨੇ ਅੱਗੇ ਕਿਹਾ, “ਦੂਜੇ ਸ਼ਬਦਾਂ ਵਿੱਚ, ਜੇਕਰ ਤੁਸੀਂ ਹਿਸਾਬ ਲਗਾਓ ਤਾਂ ਮਾਈਕ੍ਰੋਸਾਫਟ ਨੇ ਹਰ ਉਸ ਕਰਮਚਾਰੀ ਦੀ ਥਾਂ ਡੇਢ ਵਿਦੇਸ਼ੀ ਬੰਧੂਆ ਮਜ਼ਦੂਰ ਰੱਖਿਆ, ਜਿਸ ਨੂੰ ਕੰਪਨੀ ਨੇ ਨੌਕਰੀ ਤੋਂ ਕੱਢਿਆ ਸੀ।”
ਵੈਂਸ ਨੇ ਮਾਈਕ੍ਰੋਸਾਫਟ ’ਤੇ ਦੋਸ਼ ਲਗਾਉਂਦਿਆਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਲੋਕ ਅਮਰੀਕਾ ਵਿੱਚ, ਖ਼ਾਸ ਕਰਕੇ ਅਮਰੀਕੀ ਤਕਨਾਲੋਜੀ ਖੇਤਰ ਵਿੱਚ ਨਿਵੇਸ਼ ਕਰਨ। ਅਸੀਂ ਤੁਹਾਡੇ ਉਦਯੋਗ ਨੂੰ ਸਭ ਤੋਂ ਵੱਧ ਉਤਸ਼ਾਹਿਤ ਕਰਨ ਜਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਤਰੱਕੀ ਕਰੋ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀਆਂ ਦਿਓ, ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਮਰੀਕੀ ਕਰਮਚਾਰੀਆਂ ਨੂੰ ਹੀ ਨੌਕਰੀ ’ਤੇ ਰੱਖੋ।” ਵੈਂਸ ਨੇ ਮਾਈਕ੍ਰੋਸਾਫਟ ਨੂੰ ਨਸੀਹਤ ਦਿੰਦਿਆਂ ਕਿਹਾ, “ਮਾਈਕ੍ਰੋਸਾਫਟ ਲਈ ਸਾਡਾ ਸੁਨੇਹਾ ਹੈ ਕਿ ਤੁਸੀਂ ਇੱਕ ਸ਼ਾਨਦਾਰ ਅਮਰੀਕੀ ਕੰਪਨੀ ਹੋ, ਪਰ ਤੁਹਾਨੂੰ ਸਭ ਤੋਂ ਵਧੀਆ ਅਮਰੀਕੀ ਕਰਮਚਾਰੀਆਂ ਨੂੰ ਹੀ ਨੌਕਰੀ ’ਤੇ ਰੱਖਣਾ ਪਵੇਗਾ। ਤੁਸੀਂ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਉਨ੍ਹਾਂ ਦੀ ਥਾਂ ਵਿਦੇਸ਼ੀ ਬੰਧੂਆ ਮਜ਼ਦੂਰਾਂ ਨੂੰ ਨਹੀਂ ਰੱਖ ਸਕਦੇ।”
‘ਕੰਪਨੀਆਂ ਬੰਧੂਆ ਮਜ਼ਦੂਰਾਂ ਵਾਂਗ ਲੋਕਾਂ ਨੂੰ ਬੁਲਾਉਂਦੀਆਂ ਹਨ’ H-1B ਵੀਜ਼ਾ ਵਾਲੇ ਕਰਮਚਾਰੀਆਂ ਬਾਰੇ ਵੈਂਸ ਨੇ ਕਿਹਾ, “ਜੇਕਰ ਤੁਸੀਂ ਅਮਰੀਕਾ ਵਿੱਚ H-1B ਵੀਜ਼ਾ ਧਾਰਕ ਵਜੋਂ ਕੰਮ ਕਰ ਰਹੇ ਹੋ, ਤਾਂ ਉਸੇ ਅਹੁਦੇ ’ਤੇ ਕੰਮ ਕਰਨ ਵਾਲੇ ਅਮਰੀਕੀ ਨਾਗਰਿਕ ਦੇ ਮੁਕਾਬਲੇ ਤੁਹਾਨੂੰ 20,000 ਡਾਲਰ ਘੱਟ ਤਨਖ਼ਾਹ ਮਿਲ ਰਹੀ ਹੈ।”
ਵੈਂਸ ਨੇ ਅੱਗੇ ਦੱਸਿਆ, “ਜੇਕਰ ਤੁਹਾਨੂੰ ਕਿਸੇ ਵਿਦੇਸ਼ੀ ਆਊਟਸੋਰਸਿੰਗ ਕੰਪਨੀ ਨੇ ਬੁਲਾਇਆ ਹੈ, ਤਾਂ ਉਸੇ ਤਰ੍ਹਾਂ ਦੇ ਅਹੁਦੇ ’ਤੇ ਕੰਮ ਕਰਨ ਵਾਲੇ ਅਮਰੀਕੀ ਨਾਗਰਿਕ ਦੇ ਮੁਕਾਬਲੇ ਤੁਹਾਨੂੰ 48,000 ਡਾਲਰ ਘੱਟ ਤਨਖ਼ਾਹ ਮਿਲ ਰਹੀ ਹੈ।” ਵੈਂਸ ਨੇ ਅੱਗੇ ਕਿਹਾ, “ਕੰਪਨੀਆਂ ਲੋਕਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਬੁਲਾਉਂਦੀਆਂ ਹਨ, ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਦੀਆਂ ਹਨ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਘਟਾ ਕੇ ਤੇ ਉਨ੍ਹਾਂ ਦੀ ਥਾਂ ਹੋਰ ਲੋਕਾਂ ਨੂੰ ਰੱਖ ਕੇ ਵੱਡੀ ਕਮਾਈ ਕਰਦੀਆਂ ਹਨ।”
ਮਾਈਕ੍ਰੋਸਾਫਟ ਨੇ ਕੀ ਕਿਹਾ? ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਮਾਈਕ੍ਰੋਸਾਫਟ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਕੰਪਨੀ ਨੇ H-1B ਵੀਜ਼ਿਆਂ ਲਈ ਜੋ 6,000 ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ, ਉਨ੍ਹਾਂ ਵਿੱਚੋਂ 80 ਫ਼ੀਸਦੀ ਮੌਜੂਦਾ ਕਰਮਚਾਰੀਆਂ ਦੇ ਵੀਜ਼ਾ ਦਰਜੇ ਨੂੰ ਵਧਾਉਣ ਜਾਂ ਬਦਲਣ ਲਈ ਸਨ, ਨਾ ਕਿ ਨਵੇਂ ਲੋਕਾਂ ਨੂੰ ਨੌਕਰੀ ’ਤੇ ਰੱਖਣ ਲਈ।
ਮਾਈਕ੍ਰੋਸਾਫਟ ਨੇ ਜੇ.ਡੀ. ਵੈਂਸ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ, “ਅਸੀਂ ਤਕਨਾਲੋਜੀ ਖੇਤਰ ਵਿੱਚ ਆਪਣੇ ਕਰਮਚਾਰੀਆਂ ਨੂੰ ਸਭ ਤੋਂ ਵੱਧ ਤਨਖ਼ਾਹ ਦੇਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹਾਂ ਅਤੇ ਸਾਡੀਆਂ ਤਨਖ਼ਾਹਾਂ ਸਾਰੀਆਂ H-1B ਅਰਜ਼ੀਆਂ ਵਿੱਚ ਸਭ ਤੋਂ ਵੱਧ ਹਨ। ਅਸੀਂ ਆਪਣੇ H-1B ਕਰਮਚਾਰੀਆਂ ਨੂੰ ਵੀ ਉਨੀ ਹੀ ਤਨਖ਼ਾਹ ਦਿੰਦੇ ਹਾਂ, ਜਿੰਨੀ ਉਸੇ ਤਰ੍ਹਾਂ ਦਾ ਕੰਮ ਕਰਨ ਵਾਲੇ ਹੋਰ ਕਰਮਚਾਰੀਆਂ ਨੂੰ ਮਿਲਦੀ ਹੈ।”
3 ਅਮਰੀਕੀ ਅਤੇ 5 ਭਾਰਤੀ ਕੰਪਨੀਆਂ ਦੇ PERM ਪ੍ਰੋਗਰਾਮ ਮੁਅੱਤਲ ਅਮਰੀਕੀ ਸਰਕਾਰ ਨੇ ਵੀਰਵਾਰ ਨੂੰ ‘ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ’ ਤਹਿਤ ਅੱਠ ਕੰਪਨੀਆਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿੱਚ ਤਿੰਨ ਅਮਰੀਕੀ ਕੰਪਨੀਆਂ ਕੈਪਜੈਮਿਨੀ (Capgemini), ਮਾਈਕ੍ਰੋਸਾਫਟ (Microsoft) ਅਤੇ ਅਡੋਬ (Adobe) ਸ਼ਾਮਲ ਹਨ।
ਇਸ ਸੂਚੀ ਵਿੱਚ ਪੰਜ ਭਾਰਤੀ ਆਈਟੀ ਕੰਪਨੀਆਂ ਕਾਗਨਿਜ਼ੈਂਟ (Cognizant), ਇਨਫੋਸਿਸ (Infosys), ਟਾਟਾ (Tata), ਵਿਪਰੋ (Wipro) ਅਤੇ HCL ਵੀ ਸ਼ਾਮਲ ਹਨ। ਇਸ ਕਦਮ ਦਾ ਸਿੱਧਾ ਅਸਰ ਅਮਰੀਕਾ ਵਿੱਚ ਸਥਾਈ ਨਿਵਾਸ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ H-1B ਵੀਜ਼ਾ ਧਾਰਕ ਕਰਮਚਾਰੀਆਂ ’ਤੇ ਪੈ ਸਕਦਾ ਹੈ। PERM ਪ੍ਰੋਗਰਾਮ ਕੰਪਨੀਆਂ ਨੂੰ H-1B ਵੀਜ਼ਾ ਧਾਰਕ ਕਰਮਚਾਰੀਆਂ ਲਈ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ (Permanent Residency) ਵਾਸਤੇ ਅਰਜ਼ੀ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਹੈ।