
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉੱਤਰੀ ਸਾਈਪ੍ਰਸ ਕੋਲ 268 ਲੋਕਾਂ ਨੂੰ ਲੈ ਜਾ ਰਹੀ ਫੈਰੀ ਪਲਟ ਗਈ। ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਫੈਰੀ ’ਤੇ 260 ਯਾਤਰੀ ਅਤੇ ਅੱਠ ਕਰੂ ਮੈਂਬਰ ਸਨ। ਨਿੱਜੀ ਮਲਕੀਅਤ ਵਾਲੀ ਇਹ ਫੈਰੀ ਦੁਪਹਿਰ 12:30 ਵਜੇ (ਸਥਾਨਕ ਸਮੇਂ) ਉੱਤਰੀ ਸਾਈਪ੍ਰਸ ਦੇ ਕਾਇਰਿਨਿਆ ਬੰਦਰਗਾਹ ਤੋਂ ਰਵਾਨਾ ਹੋਈ।

ਨਿਕੋਸੀਆ (ਰਾਇਟਰ) : ਉੱਤਰੀ ਸਾਈਪ੍ਰਸ ਕੋਲ 268 ਲੋਕਾਂ ਨੂੰ ਲੈ ਜਾ ਰਹੀ ਫੈਰੀ ਪਲਟ ਗਈ। ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਫੈਰੀ ’ਤੇ 260 ਯਾਤਰੀ ਅਤੇ ਅੱਠ ਕਰੂ ਮੈਂਬਰ ਸਨ। ਨਿੱਜੀ ਮਲਕੀਅਤ ਵਾਲੀ ਇਹ ਫੈਰੀ ਦੁਪਹਿਰ 12:30 ਵਜੇ (ਸਥਾਨਕ ਸਮੇਂ) ਉੱਤਰੀ ਸਾਈਪ੍ਰਸ ਦੇ ਕਾਇਰਿਨਿਆ ਬੰਦਰਗਾਹ ਤੋਂ ਰਵਾਨਾ ਹੋਈ। ਕੁਝ ਸਮੇਂ ਬਾਅਦ ਹੀ ਇਸ ਵਿਚ ਪਾਣੀ ਭਰਨ ਲੱਗਾ। ਇਹ ਪੂਰਬੀ ਭੂ-ਮੱਧ ਸਾਗਰ ਵਿਚ ਬੰਦਰਗਾਹ ਤਾਸੁਕੁ ਵੱਲ ਜਾ ਰਹੀ ਸੀ। ਜਹਾਜ਼ ਤੋਂ ਬਚਾਏ ਗਏ ਲੋਕਾਂ ਨੂੰ ਕਾਇਰਿਨਿਆ ਬੰਦਰਗਾਹ ਲਿਆਂਦਾ ਗਿਆ, ਜਿੱਥੋਂ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ।
ਕਾਇਰਿਨਿਆ ਦੇ ਮੇਅਰ ਮੁਰਾਤ ਸੇਨਕੁਲ ਨੇ ਦੱਸਿਆ ਕਿ ਫੈਰੀ ’ਤੇ ਸਵਾਰ 237 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। 24 ਹੋਰ ਲੋਕਾਂ ਦੀ ਭਾਲ ਜਾਰੀ ਹੈ। ਵੀਡੀਓ ਫੁਟੇਜ ਵਿਚ ਲਾਈਫ ਜੈਕਟ ਪਹਿਨੇ ਲੋਕਾਂ ਨੂੰ ਪਲਟੀ ਹੋਈ ਫੈਰੀ ਦੇ ਉੱਪਰ ਬੈਠੇ ਜਾਂ ਖੜ੍ਹੇ ਦੇਖਿਆ ਜਾ ਸਕਦਾ ਹੈ। ਅਧਿਕਾਰੀ ਉਨ੍ਹਾਂ ਨੂੰ ਕਿਨਾਰੇ ਤੱਕ ਲਿਆਉਣ ਵਿੱਚ ਮਦਦ ਲਈ ਕੋਸਟ ਗਾਰਡ ਅਤੇ ਨਿੱਜੀ ਜਹਾਜ਼ਾਂ ਨੂੰ ਭੇਜ ਰਹੇ ਸਨ। ਕੁਝ ਰਿਪੋਰਟਾਂ ਵਿਚ ਫੈਰੀ ਦਾ ਨਾਮ ਕੈਟਾਮਾਰਨ ਦੱਸਿਆ ਗਿਆ ਹੈ।