ਦਰਦਨਾਕ ਹਾਦਸਾ : ਮਿਨੀਬੱਸਾਂ ਤੇ SUV ਦੀ ਟੱਕਰ ਤੋਂ ਬਾਅਦ ਵਿਛ ਗਈਆਂ ਲਾਸ਼ਾਂ, ਖ਼ੂਨ ਨਾਲ ਲਾਲ ਹੋਇਆ ਨੈਸ਼ਨਲ ਹਾਈਵੇਅ
ਰੋਡ ਟ੍ਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਨੇ ਦੱਸਿਆ ਕਿ ਐਤਵਾਰ ਰਾਤ ਵੈਸਟਰਨ ਕੇਪ ਪ੍ਰਾਂਤ ਵਿੱਚ ਇਹ ਹਾਦਸਾ ਕੇਪ ਟਾਊਨ ਤੋਂ ਲਗਪਗ 380 ਕਿਲੋਮੀਟਰ ਪੂਰਬ ਵਿੱਚ ਪ੍ਰਿੰਸ ਅਲਬਰਟ ਅਤੇ ਲੀ-ਗਾਮਕਾ ਕਸਬਿਆਂ ਵਿਚਕਾਰ ਵਾਪਰਿਆ।
Publish Date: Mon, 14 Sep 2026 04:17 PM (IST)
Updated Date: Mon, 14 Sep 2026 04:23 PM (IST)
ਡਿਜੀਟਲ ਡੈਸਕ, ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਇੱਕ ਮੁੱਖ ਹਾਈਵੇਅ 'ਤੇ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਅਤੇ ਇੱਕ ਤੀਜੀ ਗੱਡੀ ਵੀ ਉਨ੍ਹਾਂ ਨਾਲ ਆ ਟਕਰਾਈ, ਜਿਸ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਰੋਡ ਟ੍ਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਨੇ ਦੱਸਿਆ ਕਿ ਐਤਵਾਰ ਰਾਤ ਵੈਸਟਰਨ ਕੇਪ ਪ੍ਰਾਂਤ ਵਿੱਚ ਇਹ ਹਾਦਸਾ ਕੇਪ ਟਾਊਨ ਤੋਂ ਲਗਪਗ 380 ਕਿਲੋਮੀਟਰ ਪੂਰਬ ਵਿੱਚ ਪ੍ਰਿੰਸ ਅਲਬਰਟ ਅਤੇ ਲੀ-ਗਾਮਕਾ ਕਸਬਿਆਂ ਵਿਚਕਾਰ ਵਾਪਰਿਆ।
ਜਾਨਲੇਵਾ ਬਣੀਆਂ ਮਿਨੀਬੱਸ ਟੈਕਸੀਆਂ ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਬਦਲ ਸਕਦੀ ਹੈ ਕਿਉਂਕਿ ਵੈਸਟਰਨ ਕੇਪ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਅਧਿਕਾਰੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਰਹੇ ਹਨ। ਦੱਖਣੀ ਅਫ਼ਰੀਕਾ ਵਿੱਚ ਲੱਖਾਂ ਲੋਕਾਂ ਲਈ ਮਿਨੀਬੱਸ ਟੈਕਸੀਆਂ ਸਰਕਾਰੀ/ਜਨਤਕ ਆਵਾਜਾਈ ਦਾ ਮੁੱਖ ਸਾਧਨ ਹਨ ਅਤੇ ਅਕਸਰ ਇਹ ਖ਼ਤਰਨਾਕ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਜਨਵਰੀ ਵਿੱਚ ਮਿਨੀਬੱਸ ਟੈਕਸੀਆਂ ਨਾਲ ਜੁੜੇ ਦੋ ਵੱਖ-ਵੱਖ ਹਾਦਸਿਆਂ ਵਿੱਚ 14 ਬੱਚਿਆਂ ਸਮੇਤ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ।
ਹਾਦਸੇ ਤੋਂ ਬਾਅਦ ਹਾਈਵੇਅ ਕੀਤਾ ਗਿਆ ਬੰਦ ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਹੋਏ ਹਾਦਸੇ ਵਿੱਚ ਤਿੰਨ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵੈਸਟਰਨ ਕੇਪ ਮੋਬਿਲਿਟੀ ਵਿਭਾਗ ਨੇ ਦੱਸਿਆ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਦਸਾ ਦੋ ਮਿਨੀਬੱਸ ਟੈਕਸੀਆਂ ਦੀ ਆਹਮੋ-ਸਾਹਮਣੇ ਹੋਈ ਟੱਕਰ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਇੱਕ SUV ਉਨ੍ਹਾਂ ਨਾਲ ਜਾ ਟਕਰਾਈ। ਹਾਦਸੇ ਵਾਲੀ ਥਾਂ 'ਤੇ N1 ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਰੋਡ ਟ੍ਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।