- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਨੀਆ ਦੇ ਪ੍ਰਮੁੱਖ ਖ਼ੁਫ਼ੀਆ ਗੱਠਜੋੜ ‘ਫਾਈਵ ਆਈਜ਼’ ਨੇ ਚੀਨ ’ਤੇ ਪੇਸ਼ੇਵਰ ਨੈੱਟਵਰਕਿੰਗ ਪਲੇਟਫਾਰਮਾਂ ਜ਼ਰੀਏ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਅਤੇ ਮਾਹਿਰਾਂ ਦੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਗੱਠਜੋੜ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਚੀਨੀ ਏਜੰਟ ਫ਼ਰਜ਼ੀ ਨੌਕਰੀ ਦੇ ਇਸ਼ਤਿਹਾਰਾਂ ਜ਼ਰੀਏ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਲੰਡਨ (ਰਾਇਟਰ) : ਦੁਨੀਆ ਦੇ ਪ੍ਰਮੁੱਖ ਖ਼ੁਫ਼ੀਆ ਗੱਠਜੋੜ ‘ਫਾਈਵ ਆਈਜ਼’ ਨੇ ਚੀਨ ’ਤੇ ਪੇਸ਼ੇਵਰ ਨੈੱਟਵਰਕਿੰਗ ਪਲੇਟਫਾਰਮਾਂ ਜ਼ਰੀਏ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਅਤੇ ਮਾਹਿਰਾਂ ਦੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਗੱਠਜੋੜ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਚੀਨੀ ਏਜੰਟ ਫ਼ਰਜ਼ੀ ਨੌਕਰੀ ਦੇ ਇਸ਼ਤਿਹਾਰਾਂ ਜ਼ਰੀਏ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ, ਬਿ੍ਰਟੇਨ, ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਦੇ ਖ਼ੁਫ਼ੀਆ ਸਹਿਯੋਗ ਨਾਲ ਬਣੇ ‘ਫਾਈਵ ਆਈਜ਼’ ਮੁਤਾਬਕ ਲਿੰਕਡਇਨ, ਇਨਡੀਡ ਅਤੇ ਅਪਵਰਕ ਵਰਗੇ ਪਲੇਟਫਾਰਮਾਂ ’ਤੇ ਆਕਰਸ਼ਕ ਨੌਕਰੀਆਂ ਦੇ ਨਾਂ ’ਤੇ ਫ਼ਰਜ਼ੀ ਭਰਤੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਨ੍ਹਾਂ ਵਿਚ ‘ਡਿਫੈਂਸ ਐਨਾਲਿਸਟ’, ‘ਫਾਰੇਨ ਪਾਲਿਸੀ ਐਕਸਪਰਟ’ ਅਤੇ ‘ਸਕਿਉਰਿਟੀ ਕੰਸਲਟੈਂਟ’ ਵਰਗੇ ਅਹੁਦਿਆਂ ਦਾ ਲਾਲਚ ਦੇ ਕੇ ਸਰਕਾਰੀ ਅਫ਼ਸਰਾਂ, ਫ਼ੌਜੀ ਮੁਲਾਜ਼ਮਾਂ, ਪੱਤਰਕਾਰਾਂ ਅਤੇ ਖੋਜਾਕਰਤਾਵਾਂ ਨਾਲ ਸੰਪਰਕ ਕੀਤਾ ਜਾਂਦਾ ਹੈ। ਖ਼ੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਚੀਨੀ ਏਜੰਟ ਖ਼ੁਦ ਨੂੰ ਮਨੁੱਖੀ ਸਰੋਤ ਸਲਾਹਕਾਰ, ਖੋਜ ਸੰਸਥਾਨ ਜਾਂ ਥਿੰਕ ਟੈਂਕ ਦੇ ਪ੍ਰਤੀਨਿਧ ਦੇ ਰੂਪ ਵਿਚ ਪੇਸ਼ ਕਰਦੇ ਹਨ। ਇਹ ਸੰਗਠਨ ਦੇਖਣ ਵਿਚ ਪੂਰੀ ਤਰ੍ਹਾਂ ਸਹੀ ਲੱਗਦੇ ਹਨ ਅਤੇ ਅਕਸਰ ਖ਼ੁਦ ਨੂੰ ਚੀਨ ਤੋਂ ਬਾਹਰ ਸਥਿਤ ਦੱਸਦੇ ਹਨ। ਉਮੀਦਵਾਰਾਂ ਦੇ ਬਾਇਓਡਾਟਾ ਅਤੇ ਪ੍ਰੋਫਾਈਲ ਦਾ ਅਧਿਐਨ ਕਰ ਕੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਪਛਾਣ ਕਿਸੇ ਸੰਵੇਦਨਸ਼ੀਲ ਸਰਕਾਰੀ ਜਾਂ ਫ਼ੌਜੀ ਜਾਣਕਾਰੀ ਤੱਕ ਹੈ ਜਾਂ ਨਹੀਂ।
ਰਿਪੋਰਟ ਮੁਤਾਬਕ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਤੋਂ ਵਿਸ਼ਲੇਸ਼ਣਾਤਮਕ ਰਿਪੋਰਟ ਜਾਂ ‘ਟਰਾਇਲ ਅਸਾਈਨਮੈਂਟ’ ਤਿਆਰ ਕਰਨ ਨੂੰ ਕਿਹਾ ਜਾਂਦਾ ਹੈ। ਸ਼ੁਰੂਆਤ ਵਿਚ ਮਾਮੂਲੀ ਭੁਗਤਾਨ ਕੀਤਾ ਜਾਂਦਾ ਹੈ ਪਰ ਬਾੱਦ ਵਿਚ ਵੱਧ ਸੰਵੇਦਨਸ਼ੀਲ ਸੂਚਨਾਵਾਂ ਬਦਲੇ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਵਰਚੂਅਲ ਇੰਟਰਵਿੂ ਦੌਰਾਨ ਸਰਕਾਰੀ ਸੰਪਰਕਾਂ, ਫ਼ੌਜੀ ਗਤੀਵਿਧੀਆਂ, ਰੱਖਿਆ ਨੀਤੀ ਅਤੇ ਰਣਨੀਤਕ ਮਾਮਲਿਆਂ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ।
ਇਸ ਤੋਂ ਬਾਅਦ ਗੱਲਬਾਤ ਨੂੰ ਇੰਕਪ੍ਰਿਟਡ ਮੈਸੇਜਿੰਗ ਐਪ ’ਤੇ ਟਰਾਂਸਫਰ ਕਰ ਕੇ ਗੁਪਤ ਜਾਣਕਾਰੀ ਹਾਸਲ ਕਰਨ ਦਾ ਯਤਨ ਕੀਤਾ ਜਾਂਦਾ ਹੈ। ਫਾਈਵ ਆਈਜ਼ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਦਾ ਮੁੱਖ ਨਿਸ਼ਾਨਾ ਸੁਰੱਖਿਆ ਮਨਜ਼ੂਰੀ ਨਾਲ ਜੁੜੇ ਅਧਿਕਾਰੀ, ਫੌ਼ਜ ਦੇ ਮੁਲਾਜ਼ਮ, ਪੱਤਰਕਾਰ, ਸਿੱਖਿਆ ਸ਼ਾਸਤਰੀ, ਖੋਜਕਰਤਾ ਤੇ ਥਿੰਕ ਟੈਂਕ ਮਾਹਿਰ ਹਨ। ਏਜੰਸੀਆਂ ਨੇ ਆਗਾਹ ਕੀਤਾ ਕਿ ਆਮ ਦਿਸਣ ਵਾਲੀਆਂ ਸੂਚਨਾਵਾਂ ਵੀ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਹੋ ਸਕਦੀਆਂ ਹਨ ਅਤੇ ਉਨ੍ਹਾਂ ਦੀ ਦੁਰਵਰਤੋਂ ਫ਼ੌਜ ਦੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਸਕਦਾ ਹੈ।
ਖ਼ੁਫ਼ੀਆ ਏਜੰਸੀਆਂ ਮੁਤਾਬਕ ਕਈ ਲੋਕ ਅਣਜਾਣੇ ਵਿਚ ਅਜਿਹੇ ਜਾਲ਼ ਵਿਚ ਫਸ ਚੁੱਕੇ ਹਨ ਜਿਸ ਕਾਰਨ ਕੁਝ ਮਾਮਲਿਆਂ ਵਿਚ ਅਪਰਾਧਕ ਜਾਂਚ, ਨੌਕਰੀ ਤੋਂ ਬਰਖ਼ਾਸਤਗੀ ਅਤੇ ਸੁਰੱਖਿਆ ਮਨਜ਼ੂਰੀ ਰੱਦ ਹੋਣ ਵਰਗੀ ਕਾਰਵਾਈ ਵੀ ਹੋਈ ਹੈ। ਬ੍ਰਿਟੇਨ ਦੇ ਰੱਖਿਆ ਮੰਤਰੀ ਡੈਨ ਜਾਰਵਿਸ ਨੇ ਸਰਕਾਰੀ ਅਤੇ ਫ਼ੌਜ ਦੇ ਮੁਲਾਜ਼ਮਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਨਲਾਈਨ ਟਾਰਗੈਟਿੰਗਦੇ ਸੰਕੇਤਾਂ ਦੀ ਪਛਾਣ ਕਰਨਾ ਅਤੇ ਅਣਜਾਣੇ ਵਿਚ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਹਾਲਾਂਕਿ ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ।
ਬ੍ਰਿਟੇਨ ਸਥਿਤ ਚੀਨੀ ਦੂਤਘਰ ਦੇ ਬੁਲਾਰੇ ਨੇ ਫਾਈਵ ਆਈਜ਼ ਦੇ ਦਾਅਵਿਆਂ ਨੂੰ ਝੂਠਾ, ਮੰਦਭਾਵਨਾਪੂਰਨ ਅਤੇ ਚੀਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਫਾਈਵ ਆਈਜ਼ ਖ਼ੁਦ ਦੁਨੀਆ ਦਾ ਸਭ ਤੋਂ ਵੱਡਾ ਖ਼ੁਫ਼ੀਆ ਨੈੱਟਵਰਕ ਹੈ ਅਤੇ ਉਹੀ ਹੋਰ ਦੇਸ਼ਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਹੈ।