ਬੰਗਲਾਦੇਸ਼ 'ਚ ਸੱਤਾ ਪਰਿਵਰਤਨ ਤੋਂ ਬਾਅਦ ਹੁਣ ਫ਼ੌਜ ਦੀ ਵਾਰੀ; ਮੈਨੂਰ ਰਹਿਮਾਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਬੰਗਲਾਦੇਸ਼ ’ਚ ਨਵੀਂ ਸਰਕਾਰ ਦੇ ਗਠਨ ਦੇ ਕੁਝ ਹੀ ਦਿਨਾਂ ਬਾਅਦ ਫ਼ੌਜ ਦੀਆਂ ਸਿਖਰੀਆਂ ਪੋਸਟਾਂ ’ਚ ਭਾਰੀ ਬਦਲਾਅ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਇਹ ਆਦੇਸ਼ ਫ਼ੌਜੀ ਹੈੱਡਕੁਆਰਟਰ ਵਲੋਂ ਜਾਰੀ ਕੀਤੇ ਗਏ। ਲੈਫਟੀਨੈਂਟ ਜਨਰਲ ਐੱਮ ਮੈਨੂਰ ਰਹਿਮਾਨ ਨੂੰ ਨਵਾਂ ਚੀਫ ਆਫ ਜਨਰਲ ਸਟਾਫ (ਸੀਜੇਐੱਸ) ਨਿਯੁਕਤ ਕੀਤਾ ਗਿਆ ਹੈ।
Publish Date: Tue, 24 Feb 2026 10:34 AM (IST)
Updated Date: Tue, 24 Feb 2026 10:35 AM (IST)

ਢਾਕਾ (ਏਜੰਸੀ) : ਬੰਗਲਾਦੇਸ਼ ’ਚ ਨਵੀਂ ਸਰਕਾਰ ਦੇ ਗਠਨ ਦੇ ਕੁਝ ਹੀ ਦਿਨਾਂ ਬਾਅਦ ਫ਼ੌਜ ਦੀਆਂ ਸਿਖਰੀਆਂ ਪੋਸਟਾਂ ’ਚ ਭਾਰੀ ਬਦਲਾਅ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਇਹ ਆਦੇਸ਼ ਫ਼ੌਜੀ ਹੈੱਡਕੁਆਰਟਰ ਵਲੋਂ ਜਾਰੀ ਕੀਤੇ ਗਏ। ਲੈਫਟੀਨੈਂਟ ਜਨਰਲ ਐੱਮ ਮੈਨੂਰ ਰਹਿਮਾਨ ਨੂੰ ਨਵਾਂ ਚੀਫ ਆਫ ਜਨਰਲ ਸਟਾਫ (ਸੀਜੇਐੱਸ) ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਉਹ ਆਰਮੀ ਟ੍ਰੇਨਿੰਗ ਐਂਡ ਡਾਕਟਰਿਨ ਕਮਾਂਡ (ਏਆਰਟੀਡੀਓਸੀ) ਦੇ ਜਨਰਲ ਆਫਿਸਰ ਕਮਾਂਡਿੰਗ ਦੇ ਅਹੁਦੇ ’ਤੇ ਤਾਇਨਾਤ ਸੀ। ਫੇਰਬਦਲ ਤਹਿਤ ਪ੍ਰਿੰਸੀਪਲ ਸਟਾਫ ਆਫਿਸਰ ਲੈਫਟੀਨੈਂਟ ਜਨਰਲ ਐੱਸਐੱਮ ਕਮਰੁਲ ਹਸਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਹਾਲੀਆ ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਮੀਰ ਮੁਸ਼ਫਿਕੁਰ ਰਹਿਮਾਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਕਮਰੁਲ ਹਸਨ ਨੂੰ ਵਿਦੇਸ਼ ਮੰਤਰਾਲੇ ਨਾਲ ਜੋੜਿਆ ਗਿਆ ਹੈ ਤੇ ਉਨ੍ਹਾਂ ਨੂੰ ਰਾਜਦੂਤ ਦੇ ਰੂਪ ’ਚ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਫ਼ੌਜੀ ਖੁਫ਼ੀਆ ਏਜੰਸੀ ਦੇ ਡਾਇਰੈਕਟੋਰੇਟ ਜਨਰਲ ਆਫ ਫੋਰਸਿਸ ਇੰਟੈਲੀਜੈਂਸ (ਡੀਜੀਐੱਫਆਈ) ’ਚ ਵੀ ਬਦਲਾਅ ਕੀਤਾ ਗਿਆ ਹੈ।
ਮੇਜਰ ਜਨਰਲ ਕੈਸਰ ਰਾਸ਼ਿਦ ਚੌਧਰੀ ਨੂੰ ਇਸਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਉਹ ਫ਼ੌਜੀ ਹੈੱਡਕੁਆਰਟਰ ’ਚ ਬ੍ਰਿਗੇਡੀਅਰ ਜਨਰਲ ਦੇ ਅਹੁਦੇ ’ਤੇ ਹਨ ਤੇ ਤਰੱਕੀ ਮਗਰੋਂ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਬਾਰਤ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ’ਚ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਜਨਰਲ ਮੁਹੰਮਦ ਹਾਫਿਜ਼ੁਰ ਰਹਿਮਾਨ ਨੂੰ ਵਾਪਸ ਬੁਲਾ ਕੇ ਇਕ ਇੰਫੈਂਟਰੀ ਡਵੀਜ਼ਨ ਦਾ ਜਨਰਲ ਆਫਿਸਰ ਕਮਾਂਡਿੰਗ ਨਿਯੁਕਤ ਕੀਤਾ ਗਿਆ ਹੈ।