155 ਸਾਲਾਂ ਦਾ ਸਭ ਤੋਂ ਭਿਆਨਕ ਤੂਫ਼ਾਨ, ਹਵਾਈ ਦੇ ਬਿਗ ਆਈਲੈਂਡ 'ਤੇ ਮੰਡਰਾਇਆ ਖ਼ਤਰਾ; 40,000 ਘਰਾਂ ਦੀ ਬਿਜਲੀ ਗੁੱਲ Category 1 ਦੇ ਤੂਫ਼ਾਨ 'ਲਾਲਾ' ਕਾਰਨ ਅਮਰੀਕੀ ਰਾਜ ਹਵਾਈ ਦੇ ਵੱਡੇ ਟਾਪੂ (ਬਿਗ ਆਈਲੈਂਡ) 'ਤੇ ਪਿਛਲੇ 155 ਸਾਲਾਂ 'ਚ ਪਹਿਲੀ ਮੰਤਬਾ ਸਿੱਧਾ ਚੱਕਰਵਾਤ ਦਾ ਖ਼ਤਰਾ ਮੰਡਰਾ ਰਿਹਾ ਹੈ। ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ, 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀਆਂ ਹਵਾਵਾਂ, ਭਾਰੀ ਬਾਰਸ਼ ਅਤੇ ਸਮੁੰਦਰ 'ਚ ਉੱਠਦੀਆਂ ਖ਼ਤਰਨਾਕ ਲਹਿਰਾਂ ਪੂਰੇ ਇਲਾਕੇ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸਾਲ 1871 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਤੂਫ਼ਾਨ ਇਸ ਟਾਪੂ ਦੇ ਇੰਨੇ ਨੇੜਿਓਂ ਗੁਜ਼ਰ ਰਿਹਾ ਹੈ।
Publish Date: Sun, 16 Aug 2026 10:15 AM (IST)
Updated Date: Sun, 16 Aug 2026 10:18 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : Category 1 ਦੇ ਤੂਫ਼ਾਨ 'ਲਾਲਾ' ਕਾਰਨ ਅਮਰੀਕੀ ਰਾਜ ਹਵਾਈ ਦੇ ਵੱਡੇ ਟਾਪੂ (ਬਿਗ ਆਈਲੈਂਡ) 'ਤੇ ਪਿਛਲੇ 155 ਸਾਲਾਂ 'ਚ ਪਹਿਲੀ ਮੰਤਬਾ ਸਿੱਧਾ ਚੱਕਰਵਾਤ ਦਾ ਖ਼ਤਰਾ ਮੰਡਰਾ ਰਿਹਾ ਹੈ। ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ, 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀਆਂ ਹਵਾਵਾਂ, ਭਾਰੀ ਬਾਰਸ਼ ਅਤੇ ਸਮੁੰਦਰ 'ਚ ਉੱਠਦੀਆਂ ਖ਼ਤਰਨਾਕ ਲਹਿਰਾਂ ਪੂਰੇ ਇਲਾਕੇ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸਾਲ 1871 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਤੂਫ਼ਾਨ ਇਸ ਟਾਪੂ ਦੇ ਇੰਨੇ ਨੇੜਿਓਂ ਗੁਜ਼ਰ ਰਿਹਾ ਹੈ।
2.1 ਲੱਖ ਲੋਕਾਂ ਉੱਤੇ ਖ਼ਤਰਾ 2 ਲੱਖ ਤੋਂ ਵੱਧ ਆਬਾਦੀ ਵਾਲੇ ਬਿਗ ਆਈਲੈਂਡ 'ਚ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਮਾਉਈ, ਓਆਹੁ, ਕਾਉਈ ਅਤੇ ਮੋਲੋਕਾਈ ਵਰਗੇ ਹੋਰ ਟਾਪੂਆਂ ਉੱਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨੀਆਂ ਅਨੁਸਾਰ, ਤੂਫ਼ਾਨ ਦੇ ਟਾਪੂ ਦੇ ਦੱਖਣੀ ਹਿੱਸੇ 'ਚੋਂ ਗੁਜ਼ਰਨ ਕਾਰਨ ਪਹਾੜੀ ਇਲਾਕਿਆਂ 'ਚ 63.5 ਸੈਂਟੀਮੀਟਰ (25 ਇੰਚ) ਤੱਕ ਭਾਰੀ ਬਾਰਸ਼ ਹੋ ਸਕਦੀ ਹੈ।
ਇਸ ਨਾਲ ਖ਼ਤਰਨਾਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਡਰ ਹੈ। ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਦੱਸਿਆ ਕਿ 5 ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਰਸ਼ ਹੋ ਰਹੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਘਰਾਂ 'ਚ ਸੁਰੱਖਿਅਤ ਰਹਿਣ ਲਈ ਕਿਹਾ ਹੈ।
40,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ, ਰਸਤੇ ਬੰਦ
ਤੂਫ਼ਾਨ ਕਾਰਨ ਕਾਫ਼ੀ ਨੁਕਸਾਨ ਵੀ ਹੋਇਆ ਹੈ। ਦਰੱਖ਼ਤ ਡਿੱਗਣ ਅਤੇ ਬਿਜਲੀ ਦੇ ਤਾਰ ਟੁੱਟਣ ਨਾਲ 40 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਚਲੀ ਗਈ ਹੈ, ਜਿਨ੍ਹਾਂ 'ਚੋਂ 31 ਹਜ਼ਾਰ ਘਰ ਇਕੱਲੇ ਬਿਗ ਆਈਲੈਂਡ ਦੇ ਹਨ।
ਸੁਰੱਖਿਆ ਲਈ ਅਧਿਕਾਰੀਆਂ ਨੇ ਹਿਲੋ ਅਤੇ ਕੋਨਾ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਹਵਾਈ, ਮਾਉਈ ਅਤੇ ਕਾਉਈ ਦੇ ਮੁੱਖ ਬੰਦਰਗਾਹ ਵੀ ਬੰਦ ਹਨ। ਮੌਨਾਕੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਉੱਤੇ 161 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਰਜ ਕੀਤੀਆਂ ਗਈਆਂ ਹਨ।
ਲੋਕਾਂ ਦੀ ਤਿਆਰੀ, ਅੱਗ ਲੱਗਣ ਦਾ ਡਰ ਸਥਾਨਕ ਲੋਕ ਜਨਰੇਟਰ, ਤੇਲ ਅਤੇ ਪੀਣ ਵਾਲਾ ਪਾਣੀ ਜਮ੍ਹਾਂ ਕਰਕੇ ਇਸ ਮੁਸੀਬਤ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ, ਪ੍ਰਸ਼ਾਸਨ ਨੂੰ ਸਿਰਫ਼ ਹੜ੍ਹ ਦਾ ਹੀ ਡਰ ਨਹੀਂ ਹੈ; ਸੁੱਕੀਆਂ ਅਤੇ ਤੇਜ਼ ਹਵਾਵਾਂ ਕਾਰਨ ਕੁਝ ਇਲਾਕਿਆਂ 'ਚ ਜੰਗਲ ਦੀ ਅੱਗ ਫੈਲਣ ਦਾ ਵੀ ਖ਼ਤਰਾ ਹੈ, ਜਿਵੇਂ ਕਿ 2023 'ਚ ਲਾਹੈਨਾ 'ਚ ਹੋਇਆ ਸੀ। ਸਰਕਾਰ ਨੇ ਰਾਹਤ ਕੈਂਪ ਖੋਲ੍ਹ ਦਿੱਤੇ ਹਨ ਅਤੇ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਖੁੱਲ੍ਹੇ ਮੈਦਾਨਾਂ 'ਚ ਛੱਡਣ ਦੀ ਸਲਾਹ ਦਿੱਤੀ ਹੈ।