- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਜ਼ਰਾਈਲੀ ਅਖ਼ਬਾਰ ‘ਇਜ਼ਰਾਈਲ ਹਾਯੋਮ’ ਦੀ ਇੱਕ ਰਿਪੋਰਟ ਮੁਤਾਬਕ, ਸਾਊਦੀ ਅਰਬ ਨੇ ਯਮਨ ਦੇ ਹੂਤੀ ਬਾਗੀਆਂ ਨੂੰ 1 ਅਰਬ ਡਾਲਰ (95,02,68,50,000 ਰੁਪਏ) ਦਾ ਵਿੱਤੀ ਪੈਕੇਜ ਦੇਣ ਦੀ ਪੇਸ਼ਕਸ਼ ਕੀਤੀ ਹੈ।ਇਹ ਪੇਸ਼ਕਸ਼ ਈਰਾਨ ਦੀ ਵਿਚੋਲਗੀ ਨਾਲ ਹੋਏ ਇੱਕ ਸਮਝੌਤੇ ਤਹਿਤ ਕੀਤੀ ਗਈ ਹੈ।

ਡਿਜੀਟਲ ਡੈਸਕ, ਯੇਰੂਸ਼ਲਮ। ਇਜ਼ਰਾਈਲੀ ਅਖ਼ਬਾਰ ‘ਇਜ਼ਰਾਈਲ ਹਾਯੋਮ’ ਦੀ ਇੱਕ ਰਿਪੋਰਟ ਮੁਤਾਬਕ, ਸਾਊਦੀ ਅਰਬ ਨੇ ਯਮਨ ਦੇ ਹੂਤੀ ਬਾਗੀਆਂ ਨੂੰ 1 ਅਰਬ ਡਾਲਰ (95,02,68,50,000 ਰੁਪਏ) ਦਾ ਵਿੱਤੀ ਪੈਕੇਜ ਦੇਣ ਦੀ ਪੇਸ਼ਕਸ਼ ਕੀਤੀ ਹੈ।ਇਹ ਪੇਸ਼ਕਸ਼ ਈਰਾਨ ਦੀ ਵਿਚੋਲਗੀ ਨਾਲ ਹੋਏ ਇੱਕ ਸਮਝੌਤੇ ਤਹਿਤ ਕੀਤੀ ਗਈ ਹੈ। ਇਸ ਦਾ ਮਕਸਦ ਜੰਗਬੰਦੀ ਲਾਗੂ ਕਰਵਾਉਣਾ ਅਤੇ ਸਾਊਦੀ ਅਰਬ ’ਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਦੱਸਿਆ ਗਿਆ ਹੈ।
‘ਇਜ਼ਰਾਈਲ ਹਾਯੋਮ’ ਨੇ ਖਾੜੀ ਦੇਸ਼ਾਂ ਦੇ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਸ ਪ੍ਰਸਤਾਵ ਦਾ ਉਦੇਸ਼ ਸਾਊਦੀ ਅਰਬ ਦੇ ਬੁਨਿਆਦੀ ਢਾਂਚੇ ’ਤੇ ਹੂਤੀ ਬਾਗੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਪੂਰੀ ਤਰ੍ਹਾਂ ਰੋਕਣਾ ਹੈ।
ਰਿਪੋਰਟਾਂ ਮੁਤਾਬਕ, ਇਸ ਸਮਝੌਤੇ ਬਾਰੇ ਚਰਚਾ ਉਸ ਸਮੇਂ ਹੋਈ, ਜਦੋਂ ਸਾਊਦੀ ਅਰਬ ਦੇ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਨੇ ਅਚਾਨਕ ਤਹਿਰਾਨ ਦਾ ਦੌਰਾ ਕੀਤਾ।
ਇਸ ਦੌਰਾਨ ਈਰਾਨ ਨੇ ਖੇਤਰੀ ਕੂਟਨੀਤਕ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਮੰਤਰੀ 1 ਅਰਬ ਡਾਲਰ ਦੀ ਨਕਦੀ ਇੱਕ ‘ਹਰਕਿਊਲਿਸ’ ਫ਼ੌਜੀ ਟਰਾਂਸਪੋਰਟ ਜਹਾਜ਼ ਵਿੱਚ ਰੱਖ ਕੇ ਤਹਿਰਾਨ ਪਹੁੰਚੇ ਸਨ।
ਸਾਊਦੀ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਅਤੇ ਮੱਕਾ ਸੰਯੁਕਤ ਰੱਖਿਆ ਗਠਜੋੜ ਦੇ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਦਾ ਤਹਿਰਾਨ ਦੌਰਾ, ਇਸ ਗਠਜੋੜ ਦੇ ਉਨ੍ਹਾਂ ਯਤਨਾਂ ਦਾ ਹਿੱਸਾ ਹੈ, ਜਿਨ੍ਹਾਂ ਦਾ ਉਦੇਸ਼ ਮੌਜੂਦਾ ਸੰਕਟ ਨਾਲ ਜੁੜੀਆਂ ਧਿਰਾਂ ਵਿਚਾਲੇ ਤਣਾਅ ਘਟਾਉਣਾ, ਗੱਲਬਾਤ ਅਤੇ ਕੂਟਨੀਤਕ ਹੱਲ ਨੂੰ ਉਤਸ਼ਾਹਿਤ ਕਰਨਾ ਅਤੇ ਕਤਰ ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ ਹੈ।”