- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਬਰਟਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਿਆਸੀ ਚਰਚਾ ਦਾ ਮੁੱਖ ਵਿਸ਼ਾ ਬਣੇ ਇਸ ਸਵਾਲ ਦਾ ਜਵਾਬ ਮਿਲ ਗਿਆ ਹੈ ਕਿ ਕੀ ਸੂਬੇ ਦੇ ਲੋਕ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਦੇਸ਼ ਤੋਂ ਵੱਖ ਹੋਣ ਲਈ ਦੂਜਾ ਰੈਫਰੈਂਡਮ ਕਰਵਾਉਣ ਦੇ ਹੱਕ ਵਿੱਚ ਹਨ। ਐਲਬਰਟਾ ਦੇ ਰੈਫਰੈਂਡਮ ਵਿੱਚ ਕੈਨੇਡਾ ਨਾਲ ਬਣੇ ਰਹਿਣ ਦੇ ਪੱਖ ਦੀ ਜਿੱਤ ਹੋਈ ਹੈ।

ਐਲਬਰਟਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਿਆਸੀ ਚਰਚਾ ਦਾ ਮੁੱਖ ਵਿਸ਼ਾ ਬਣੇ ਇਸ ਸਵਾਲ ਦਾ ਜਵਾਬ ਮਿਲ ਗਿਆ ਹੈ ਕਿ ਕੀ ਸੂਬੇ ਦੇ ਲੋਕ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਦੇਸ਼ ਤੋਂ ਵੱਖ ਹੋਣ ਲਈ ਦੂਜਾ ਰੈਫਰੈਂਡਮ ਕਰਵਾਉਣ ਦੇ ਹੱਕ ਵਿੱਚ ਹਨ। ਐਲਬਰਟਾ ਦੇ ਰੈਫਰੈਂਡਮ ਵਿੱਚ ਕੈਨੇਡਾ ਨਾਲ ਬਣੇ ਰਹਿਣ ਦੇ ਪੱਖ ਦੀ ਜਿੱਤ ਹੋਈ ਹੈ।
ਦੇਰ ਰਾਤ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ ਤਾਂ ਕੈਨੇਡਾ ਨਾਲ ਬਣੇ ਰਹਿਣ ਦੇ ਸਮਰਥਨ ਵਿੱਚ ਇਕੱਠੇ ਹੋਏ ਲੋਕ ਆਪਣੀਆਂ ਸੀਟਾਂ ਤੋਂ ਉੱਠ ਕੇ ਖ਼ੁਸ਼ੀ ਮਨਾਉਣ ਲੱਗੇ। ਉਨ੍ਹਾਂ ਨੇ ਕੈਨੇਡਾ! ਕੈਨੇਡਾ! ਦੇ ਨਾਅਰੇ ਲਗਾਏ।
ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ‘ਫ਼ੌਰਐਵਰ ਕੈਨੇਡੀਅਨ’ ਰੈਲੀ ਨੂੰ ਸੰਬੋਧਨ ਕਰਦਿਆਂ ਇਸ ਸਮੂਹ ਦੇ ਸੰਸਥਾਪਕ ਥੌਮਸ ਲੁਕਸਜ਼ਕ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਬਾਕੀ ਕੈਨੇਡਾ ਨੂੰ ਸੁਨੇਹਾ ਦਿੱਤਾ ਹੈ ਕਿ ਐਲਬਰਟਾ ਦੇਸ਼ ਦੀ ਫ਼ੈਡਰਲ ਏਕਤਾ ਵਿੱਚ ‘ਕਮਜ਼ੋਰ ਕੜੀ’ ਨਹੀਂ ਬਣੇਗਾ।
ਉਨ੍ਹਾਂ ਇਕੱਠ ਨੂੰ ਕਿਹਾ, ਅਸੀਂ ਐਲਬਰਟਾ ਦੇ ਲੋਕ ਵੀ ਕੈਨੇਡੀਅਨ ਹੋਣ ’ਤੇ ਓਨਾ ਹੀ ਮਾਣ ਮਹਿਸੂਸ ਕਰਦੇ ਹਾਂ, ਜਿੰਨਾ ਦੇਸ਼ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਰਹਿਣ ਵਾਲੇ ਕੈਨੇਡੀਅਨਜ਼ ਕਰਦੇ ਹਨ।
ਹਾਲਾਂਕਿ, ਲੁਕਸਜ਼ਕ ਨੇ ਇਹ ਵੀ ਕਿਹਾ ਕਿ ਕੈਨੇਡਾ ਤੋਂ ਵੱਖ ਹੋਣ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਐਲਬਰਟਾ ਦੇ ਲੋਕਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਮੁਤਾਬਕ, ਸੂਬੇ ਦੀ ਆਜ਼ਾਦੀ ਦੇ ਹਮਾਇਤੀਆਂ ਨਾਲ ਗੱਲਬਾਤ ਸ਼ੁਰੂ ਕਰਨਾ ਜ਼ਰੂਰੀ ਹੋਵੇਗਾ।
ਉਨ੍ਹਾਂ ਕਿਹਾ, ਕੈਨੇਡੀਅਨ ਹੋਣ ਤੇ ਐਲਬਰਟਾ ਦੇ ਵਸਨੀਕ ਹੋਣ ਦੇ ਨਾਤੇ ਅਸੀਂ ਇੱਕ-ਦੂਜੇ ਨਾਲ ਲੜਦੇ ਨਹੀਂ ਰਹਿ ਸਕਦੇ।
ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਨੇ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਇਲੈਕਸ਼ਨਜ਼ ਐਲਬਰਟਾ ਵੱਲੋਂ ਜਾਰੀ ਸ਼ੁਰੂਆਤੀ ਨਤੀਜਿਆਂ ਤੋਂ ਬਹੁਤ ਖ਼ੁਸ਼ ਹਨ।
ਸਮਿੱਥ ਨੇ ਲਿਖਿਆ, ਐਲਬਰਟਾ ਦੇ ਲੋਕਾਂ ਨੇ ਇੱਕਜੁੱਟ ਕੈਨੇਡਾ ਵਿੱਚ ਹੋਰ ਮਜ਼ਬੂਤ ਐਲਬਰਟਾ ਦੇ ਹੱਕ ਵਿੱਚ ਵੋਟ ਪਾਈ ਹੈ। ਇਨ੍ਹਾਂ ਬੇਹੱਦ ਅਹਿਮ ਰੈਫਰੈਂਡਮ ਸਵਾਲਾਂ ’ਤੇ ਆਪਣੀ ਵੋਟ ਪਾਉਣ ਲਈ ਸਮਾਂ ਕੱਢਣ ਵਾਲੇ ਸਾਰੇ ਐਲਬਰਟਾ ਵਾਸੀਆਂ ਦਾ ਧੰਨਵਾਦ।
ਸਮਿੱਥ ਮੰਗਲਵਾਰ ਸ਼ਾਮ 6:45 ਵਜੇ ਰੈਫਰੈਂਡਮ ਦੇ ਨਤੀਜਿਆਂ ਅਤੇ ਇਸ ਤੋਂ ਬਾਅਦ ਸੂਬੇ ਦੀ ਅਗਲੀ ਦਿਸ਼ਾ ਬਾਰੇ ਐਲਬਰਟਾ ਦੇ ਲੋਕਾਂ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਸਵੇਰੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਕੈਨੇਡਾ ਤੋਂ ਵੱਖ ਹੋਣ ਦੇ ਸਵਾਲ ’ਤੇ ਆਏ ਨਤੀਜੇ ਦਰਸਾਉਂਦੇ ਹਨ ਕਿ ਐਲਬਰਟਾ ਅਤੇ ਬਾਕੀ ਕੈਨੇਡਾ ਦੇ ਲੋਕ ਨਵੇਂ ਉਦੇਸ਼ ਅਤੇ ਵੱਡੀਆਂ ਉਮੀਦਾਂ ਨਾਲ ਮਿਲ ਕੇ ਅੱਗੇ ਵਧਣਗੇ।
ਕਾਰਨੀ ਨੇ ਲਿਖਿਆ, ਕੈਨੇਡਾ ਆਪਣੇ ਸਾਰੇ ਹਿੱਸਿਆਂ ਦੇ ਜੋੜ ਤੋਂ ਕਿਤੇ ਵੱਡਾ ਹੈ। ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਕੈਨੇਡੀਅਨ ਹੋਣ ਦੇ ਨਾਤੇ ਜੋ ਕੁਝ ਹਾਸਲ ਕੀਤਾ ਹੈ, ਉਸ ਦੀ ਵਰਤੋਂ ਕਰਦਿਆਂ ਆਪਣੇ ਦੇਸ਼ ਨੂੰ ਸਾਰਿਆਂ ਲਈ ਹੋਰ ਬਿਹਤਰ ਬਣਾਈਏ ਅਤੇ ਸਾਨੂੰ ਦੁਨੀਆ ਦਾ ਸਭ ਤੋਂ ਮਹਾਨ ਦੇਸ਼ ਮਿਲਿਆ ਹੈ।
ਸੋਮਵਾਰ ਨੂੰ ਸ਼ੁਰੂਆਤੀ ਨਤੀਜਿਆਂ ਵਿੱਚ ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਵਿਕਲਪ ਦੀ ਹਾਰ ਦੇ ਸੰਕੇਤ ਮਿਲਣ ਤੋਂ ਬਾਅਦ ਵੀ ਆਜ਼ਾਦੀ ਦੇ ਹਮਾਇਤੀਆਂ ਨੇ ਆਪਣੀ ਮੁਹਿੰਮ ਜਾਰੀ ਰੱਖਣ ਦੀ ਗੱਲ ਕਹੀ ਹੈ।
ਐਲਬਰਟਾ ਪ੍ਰੌਸਪੈਰਿਟੀ ਪ੍ਰੋਜੈਕਟ ਦੇ ਸਹਿ-ਸੰਸਥਾਪਕ ਜੈਫ਼ਰੀ ਰੈਥ ਨੇ ਕਿਹਾ ਕਿ ਸੂਬੇ ਨੂੰ ਆਜ਼ਾਦ ਦੇਸ਼ ਬਣਾਉਣ ਦੀ ਲਹਿਰ ਨਾਲ ਜੁੜੇ ਲੋਕ ਕੰਮ ਕਰਨਾ ਜਾਰੀ ਰੱਖਣਗੇ।
ਨਿਰਮਲ ਮਾਨਸ਼ਾਹੀਆ ਦੀ ਰਿਪੋਰਟ