ਬ੍ਰਿਟਿਸ਼ ਕੋਲੰਬੀਆ 'ਚ ਸਿਆਸੀ ਘਮਾਸਾਨ, NDP ਤੇ BC ਕੰਜ਼ਰਵਟਿਵ ਨੇ ਝੋਕੀ ਪੂਰੀ ਤਾਕਤ; 24 ਅਕਤੂਬਰ ਨੂੰ ਹੋਣਗੀਆਂ ਚੋਣਾਂ ਸਰੀ ਦੇ ਚੁਣੇ ਗਏ ਮੇਅਰ ਡੱਗ ਮੈਕੱਲਮ ਨੂੰ ਪਤਿਆਉਣ ਲਈ ਐਨਡੀਪੀ ਅਤੇ ਬੀਸੀ ਕੰਜ਼ਰਵਟਿਵ ਦੋਵਾਂ ਨੇ ਜ਼ੋਰ ਲਾਇਆ ਹੋਇਆ ਹੈ ਤਾਂ ਕਿ ਸਰੀ ਵਿੱਚ ਚੱਲੀ ਉਸਦੀ ਹਨੇਰੀ ਨੂੰ ਆਪਣੇ ਹੱਕ 'ਚ ਵਰਤਿਆ ਜਾ ਸਕੇ। ਸੂਬਾਈ ਚੋਣਾਂ 24 ਅਕਤੂਬਰ ਦਿਨ ਸ਼ਨੀਵਾਰ ਨੂੰ ਹਨ। ਜਿੱਧਰ ਸਰੀ ਹੋ ਗਈ, ਉਹਦੀ ਸਰਕਾਰ ਬਣ ਜਾਣੀ। ਡੱਗ ਮੈਕੱਲਮ ਵਲੋਂ ਸਰੀ ਦੇ ਨਿਊਟਨ ਇਲਾਕੇ ਤੱਕ ਸਕਾਈ ਟ੍ਰੇਨ ਚਲਾਉਣ ਦੇ ਚੋਣ ਵਾਅਦੇ 'ਤੇ ਦੋਵੇਂ ਸੂਬਾਈ ਪਾਰਟੀਆਂ ਸਹਿਮਤ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਪਰ ਅੰਦਰ ਕੀ ਗੱਲ ਚੱਲ ਰਹੀ, ਇਸ ਬਾਰੇ ਡੱਗ ਨੇ ਅੱਜ ਜੋ ਬਿਆਨ ਜਾਰੀ ਕੀਤਾ, ਉਸ ਵਿੱਚ ਉਸ ਨੇ ਕੀ ਕਿਹਾ ਹੈ, ਆਓ ਜਾਣੀਏ...
Publish Date: Wed, 21 Oct 2026 01:19 PM (IST)
Updated Date: Wed, 21 Oct 2026 01:20 PM (IST)
ਨਿਰਮਲ ਸਿੰਘ ਮਾਨਸਾਹੀਆ, ਸਰੀ - ਸਰੀ ਦੇ ਚੁਣੇ ਗਏ ਮੇਅਰ ਡੱਗ ਮੈਕੱਲਮ ਨੂੰ ਪਤਿਆਉਣ ਲਈ ਐਨਡੀਪੀ ਅਤੇ ਬੀਸੀ ਕੰਜ਼ਰਵਟਿਵ ਦੋਵਾਂ ਨੇ ਜ਼ੋਰ ਲਾਇਆ ਹੋਇਆ ਹੈ ਤਾਂ ਕਿ ਸਰੀ ਵਿੱਚ ਚੱਲੀ ਉਸਦੀ ਹਨੇਰੀ ਨੂੰ ਆਪਣੇ ਹੱਕ 'ਚ ਵਰਤਿਆ ਜਾ ਸਕੇ। ਸੂਬਾਈ ਚੋਣਾਂ 24 ਅਕਤੂਬਰ ਦਿਨ ਸ਼ਨੀਵਾਰ ਨੂੰ ਹਨ। ਜਿੱਧਰ ਸਰੀ ਹੋ ਗਈ, ਉਹਦੀ ਸਰਕਾਰ ਬਣ ਜਾਣੀ। ਡੱਗ ਮੈਕੱਲਮ ਵਲੋਂ ਸਰੀ ਦੇ ਨਿਊਟਨ ਇਲਾਕੇ ਤੱਕ ਸਕਾਈ ਟ੍ਰੇਨ ਚਲਾਉਣ ਦੇ ਚੋਣ ਵਾਅਦੇ 'ਤੇ ਦੋਵੇਂ ਸੂਬਾਈ ਪਾਰਟੀਆਂ ਸਹਿਮਤ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਪਰ ਅੰਦਰ ਕੀ ਗੱਲ ਚੱਲ ਰਹੀ, ਇਸ ਬਾਰੇ ਡੱਗ ਨੇ ਅੱਜ ਜੋ ਬਿਆਨ ਜਾਰੀ ਕੀਤਾ, ਉਸ ਵਿੱਚ ਉਸ ਨੇ ਕੀ ਕਿਹਾ ਹੈ, ਆਓ ਜਾਣੀਏ...
ਡੱਗ ਮੈਕੱਲਮ ਦਾ ਬਿਆਨ "ਨਿਊਟਨ ਦੇ ਲੋਕਾਂ ਲਈ ਸਭ ਤੋਂ ਅਹਿਮ ਮੁੱਦੇ—ਕਿੰਗ ਜਾਰਜ ਬੁਲੇਵਾਰਡ ਰਾਹੀਂ ਨਿਊਟਨ ਤੱਕ ਸਕਾਈਟ੍ਰੇਨ ਲਿਜਾਣ—ਬਾਰੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਵਚਨਬੱਧਤਾ ਦਿੱਤੀ ਹੈ, ਜਦਕਿ ਐਨ.ਡੀ.ਪੀ. ਨੇ ਨਿਊਟਨ ਨੂੰ ਸਿਰਫ਼ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਅੱਜ ਕੰਜ਼ਰਵੇਟਿਵ ਆਗੂ ਲੌਰਨ ਡਰਕਸਨ ਨੇ ਵਚਨ ਦਿੱਤਾ ਕਿ ਕੰਜ਼ਰਵੇਟਿਵ ਸਰਕਾਰ ਓਟਵਾ ਦੇ ਸਹਿਯੋਗ ਨਾਲ ਕਿੰਗ ਜਾਰਜ ਬੁਲੇਵਾਰਡ ਦੇ ਰਸਤੇ ਨਿਊਟਨ ਟਾਊਨ ਸੈਂਟਰ ਤੱਕ ਸਕਾਈਟ੍ਰੇਨ ਦਾ ਨਿਰਮਾਣ ਕਰਵਾਉਣ ਲਈ ਫੰਡ ਮੁਹੱਈਆ ਕਰੇਗੀ ਅਤੇ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅਤੇ ਬਜਟ ਅੰਦਰ ਪੂਰਾ ਕਰੇਗੀ।
ਦੂਜੇ ਪਾਸੇ, ਐਨ.ਡੀ.ਪੀ. ਦਾ ਜਵਾਬ ਪ੍ਰੀਮੀਅਰ ਦੇ ਆਪਣੇ ਸ਼ਬਦਾਂ ਵਿੱਚ ਐਤਵਾਰ ਨੂੰ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ’ਤੇ “ਗੱਲਬਾਤ ਦਾ ਸਵਾਗਤ ਕਰਦੇ ਹਨ” ਅਤੇ ਸ਼ਹਿਰ, ਪ੍ਰਧਾਨ ਮੰਤਰੀ, ਟ੍ਰਾਂਸਲਿੰਕ ਅਤੇ ਮੇਅਰਜ਼ ਕੌਂਸਲ ਨਾਲ ਬੈਠ ਕੇ “ਇਸ ਬਾਰੇ ਗੱਲ ਕਰਨ ਲਈ ਤਿਆਰ ਹਨ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੀ ਕੁਝ ਲੋੜੀਂਦਾ ਹੋਵੇਗਾ ਪਰ ਸਕਾਈਟ੍ਰੇਨ ਬਣਾਉਣ ਦੀ ਵਚਨਬੱਧਤਾ ਅਤੇ ਇਸ ਬਾਰੇ ਗੱਲਬਾਤ ਕਰਨ ਦੀ ਇੱਛਾ—ਦੋਵੇਂ ਇੱਕੋ ਗੱਲ ਨਹੀਂ ਹਨ।"
ਮੇਅਰ ਦੇ ਬਿਆਨ ਦਾ ਮਤਲਬ ਹੈ ਕਿ ਬੀਸੀ ਕੰਜ਼ਰਵਟਿਵ ਇਹ ਕਾਰਜ ਸਿਰੇ ਚਾੜ੍ਹਨ ਲਈ ਵਚਨਬੱਧ ਹੈ ਜਦਕਿ ਐਨਡੀਪੀ ਇਸ ਕਾਰਜ ਬਾਰੇ ਸਿਰਫ ਗੱਲ ਕਰਨ ਤੱਕ ਸੀਮਤ ਹੈ। ਇਹ ਮਸਲਾ 2018 ਤੋਂ ਲਮਕ ਰਿਹਾ ਸੀ, ਪਰ ਹੁਣ ਜਦੋਂ ਸੂਬਾਈ ਚੋਣਾਂ 'ਚ ਕੁਝ ਦਿਨ ਹੀ ਬਾਕੀ ਹਨ ਤਾਂ ਇਸ ਮਸਲਾ ਗਰਮਾ ਗਿਆ ਹੈ।