ਖੇਡ ਜਗਤ ਲਈ ਵੱਡਾ ਮਾਣ, ਐਥਲੈਟਿਕਸ ਕੋਚ ਮਹਿੰਦਰ ਸਿੰਘ ਢਿੱਲੋਂ ਦਾ ਆਸਟ੍ਰੇਲੀਆ 'ਚ ਵਿਸ਼ੇਸ਼ ਸਨਮਾਨਤ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਐਥਲੈਟਿਕਸ ਕੋਚ ਅਤੇ ‘ਦਰੋਣਾਚਾਰੀਆ ਐਵਾਰਡ’ ਨਾਲ ਸਨਮਾਨਿਤ ਮਹਿੰਦਰ ਸਿੰਘ ਢਿੱਲੋਂ ਦੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਖੇ ਪੁੱਜਣ ’ਤੇ ਖੇਡ ਪ੍ਰੇਮੀਆਂ ਅਤੇ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਵੱਲੋਂ ਰਸੋਈ ਰੈਸਤਰਾਂ, ਹੈਮਿਲਟਨ ਵਿਖੇ ਕੋਚ ਮਹਿੰਦਰ ਸਿੰਘ ਢਿੱਲੋਂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਹੋਏ। ਸਮਾਗਮ ਦੌਰਾਨ ਕੋਚ ਮਹਿੰਦਰ ਸਿੰਘ ਢਿੱਲੋਂ ਨੇ ਖੇਡ ਜਗਤ ਨਾਲ ਜੁੜੇ ਆਪਣੇ ਲੰਮੇ 45 ਸਾਲਾਂ ਦੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਖਿਡਾਰੀਆਂ ਦੀ ਸਫ਼ਲਤਾ ਪਿੱਛੇ ਸਖ਼ਤ ਮਿਹ
Publish Date: Wed, 07 Oct 2026 04:18 PM (IST)
Updated Date: Wed, 07 Oct 2026 04:20 PM (IST)
ਬ੍ਰਿਸਬੇਨ, ਹਰਪ੍ਰੀਤ ਸਿੰਘ ਕੋਹਲੀ : ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਐਥਲੈਟਿਕਸ ਕੋਚ ਅਤੇ ‘ਦਰੋਣਾਚਾਰੀਆ ਐਵਾਰਡ’ ਨਾਲ ਸਨਮਾਨਿਤ ਮਹਿੰਦਰ ਸਿੰਘ ਢਿੱਲੋਂ ਦੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਖੇ ਪੁੱਜਣ ’ਤੇ ਖੇਡ ਪ੍ਰੇਮੀਆਂ ਅਤੇ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਵੱਲੋਂ ਰਸੋਈ ਰੈਸਤਰਾਂ, ਹੈਮਿਲਟਨ ਵਿਖੇ ਕੋਚ ਮਹਿੰਦਰ ਸਿੰਘ ਢਿੱਲੋਂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਹੋਏ। ਸਮਾਗਮ ਦੌਰਾਨ ਕੋਚ ਮਹਿੰਦਰ ਸਿੰਘ ਢਿੱਲੋਂ ਨੇ ਖੇਡ ਜਗਤ ਨਾਲ ਜੁੜੇ ਆਪਣੇ ਲੰਮੇ 45 ਸਾਲਾਂ ਦੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਖਿਡਾਰੀਆਂ ਦੀ ਸਫ਼ਲਤਾ ਪਿੱਛੇ ਸਖ਼ਤ ਮਿਹਨਤ, ਅਨੁਸ਼ਾਸਨ, ਨਿਰੰਤਰ ਅਭਿਆਸ ਅਤੇ ਮਜ਼ਬੂਤ ਇਰਾਦਿਆਂ ਦੀ ਅਹਿਮੀਅਤ ’ਤੇ ਚਾਨਣਾ ਪਾਇਆ। ਉਨ੍ਹਾਂ ਆਪਣੇ ਕੋਚਿੰਗ ਸਫ਼ਰ ਦੌਰਾਨ ਵਾਪਰੇ ਕਈ ਦਿਲਚਸਪ ਅਤੇ ਯਾਦਗਾਰ ਕਿੱਸੇ ਵੀ ਸਾਂਝੇ ਕੀਤੇ।
ਕੋਚ ਮਹਿੰਦਰ ਸਿੰਘ ਢਿੱਲੋਂ ਦੀ ਅਗਵਾਈ ਅਤੇ ਸਿਖਲਾਈ ਹੇਠ ਕਈ ਨਾਮਵਰ ਐਥਲੀਟਾਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਦਿਆਂ ਮਹੱਤਵਪੂਰਨ ਤਮਗੇ ਹਾਸਲ ਕੀਤੇ ਹਨ। ਸ਼ਾਟ ਪੁੱਟ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਾਲੇ ਤਜਿੰਦਰਪਾਲ ਸਿੰਘ ਤੂਰ, ਜਗਦੀਸ਼ ਬਿਸ਼ਨੋਈ ਅਤੇ ਓਮ ਪ੍ਰਕਾਸ਼ ਸਿੰਘ ਸਮੇਤ ਕਈ ਖਿਡਾਰੀ ਉਨ੍ਹਾਂ ਦੇ ਸ਼ਗਿਰਦ ਰਹੇ ਹਨ। ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਕਈ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। ਮਹਿੰਦਰ ਸਿੰਘ ਢਿੱਲੋਂ ਨੂੰ ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਪਾਏ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਸਾਲ 2019 ਵਿੱਚ ਵੱਕਾਰੀ ‘ਦਰੋਣਾਚਾਰੀਆ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਵੀ ਸਾਲ 2019 ਵਿੱਚ ਉਨ੍ਹਾਂ ਨੂੰ ‘ਬੈਸਟ ਕੋਚ ਆਫ ਏਸ਼ੀਆ’ ਐਵਾਰਡ ਨਾਲ ਨਿਵਾਜਿਆ ਗਿਆ।
ਕੋਚ ਢਿੱਲੋਂ ਨੇ ਸਾਲ 1983 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਕੋਚ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਸਪੋਰਟਸ ਕਾਲਜ, ਜਲੰਧਰ ਵਿਖੇ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਸਾਲ 2014 ਵਿੱਚ ਸੇਵਾਮੁਕਤ ਹੋਏ। ਇਸ ਦੇ ਬਾਵਜੂਦ ਖੇਡਾਂ ਅਤੇ ਨੌਜਵਾਨ ਖਿਡਾਰੀਆਂ ਨਾਲ ਉਨ੍ਹਾਂ ਦਾ ਰਿਸ਼ਤਾ ਅੱਜ ਵੀ ਨਿਰੰਤਰ ਜਾਰੀ ਹੈ। ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਕੋਚ ਢਿੱਲੋਂ ਨੇ ਖੇਡਾਂ ਵਿੱਚ ਕਾਮਯਾਬੀ ਹਾਸਲ ਕਰਨ ਲਈ ਲੋੜੀਂਦੀ ਤਕਨੀਕ, ਸਿਖਲਾਈ ਅਤੇ ਮਾਨਸਿਕ ਮਜ਼ਬੂਤੀ ਸਬੰਧੀ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਖਿਡਾਰੀ ਲਈ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਅਨੁਸ਼ਾਸਨ, ਲਗਨ ਅਤੇ ਲਗਾਤਾਰ ਮਿਹਨਤ ਵੀ ਸਫ਼ਲਤਾ ਦੀ ਕੁੰਜੀ ਹਨ।
ਇਸ ਮੌਕੇ ਇਕਬਾਲ ਸਿੰਘ, ਜਰਮਨਜੀਤ ਸਿੰਘ ਬੁੱਟਰ, ਗੁਰਮੀਤ ਸਿੰਘ ਕੰਗ, ਨਵਨੀਤ ਸਿੰਘ ਰਾਜਾ, ਹਰਪ੍ਰੀਤ ਸਿੰਘ ਕੋਹਲੀ, ਸੁਰਿੰਦਰਪਾਲ ਸਿੰਘ ਖੁਰਦ, ਰੌਕੀ ਭੁੱਲਰ, ਜਗਦੀਪ ਸੰਧੂ, ਗੁਰਨੀਤ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ, ਦਵਿੰਦਰ ਸਹੋਤਾ, ਪ੍ਰੀਤ ਚਾਹਲ, ਖੁਸ਼ਪ੍ਰੀਤ ਸਿੰਘ ਹਰਸ਼ ਅਤੇ ਜੌਰਡਨ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਹਾਜ਼ਰੀਨ ਵੱਲੋਂ ਕੋਚ ਮਹਿੰਦਰ ਸਿੰਘ ਢਿੱਲੋਂ ਦੀਆਂ ਖੇਡਾਂ ਪ੍ਰਤੀ ਲੰਮੇ ਸਮੇਂ ਦੀਆਂ ਸੇਵਾਵਾਂ ਅਤੇ ਖਿਡਾਰੀਆਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਾਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।