- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਆਂ ਕੀਮਤਾਂ ਕੰਪਨੀ ਦੀ ਆਫ਼ੀਸ਼ੀਅਲ ਵੈੱਬਸਾਈਟ ਅਤੇ ਈ-ਕਾਮਰਸ ਪਲੇਟਫਾਰਮਾਂ 'ਤੇ ਲਾਗੂ ਹੋ ਗਈਆਂ ਹਨ। ਇਸ ਵਾਧੇ ਦਾ ਅਸਰ ਐਂਟਰੀ-ਲੈਵਲ Redmi 15A 5G ਤੋਂ ਲੈ ਕੇ ਪ੍ਰੀਮੀਅਮ Xiaomi 17T ਤੱਕ ਕਈ ਮਾਡਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ ਇਹਨੀਂ ਦਿਨੀਂ ਨਵਾਂ Xiaomi ਜਾਂ Redmi ਸਮਾਰਟਫੋਨ ਖ਼ਰੀਦਣ ਦੀ ਸੋਚ ਰਹੇ ਹੋ, ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ। ਜੀ ਹਾਂ, ਕੰਪਨੀ ਨੇ ਆਪਣੇ ਕਈ ਪਾਪੂਲਰ Redmi ਅਤੇ Xiaomi ਸਮਾਰਟਫੋਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਨਵੀਆਂ ਕੀਮਤਾਂ ਕੰਪਨੀ ਦੀ ਆਫ਼ੀਸ਼ੀਅਲ ਵੈੱਬਸਾਈਟ ਅਤੇ ਈ-ਕਾਮਰਸ ਪਲੇਟਫਾਰਮਾਂ 'ਤੇ ਲਾਗੂ ਹੋ ਗਈਆਂ ਹਨ। ਇਸ ਵਾਧੇ ਦਾ ਅਸਰ ਐਂਟਰੀ-ਲੈਵਲ Redmi 15A 5G ਤੋਂ ਲੈ ਕੇ ਪ੍ਰੀਮੀਅਮ Xiaomi 17T ਤੱਕ ਕਈ ਮਾਡਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਚਲੋ ਸਾਰੇ ਮਾਡਲਾਂ ਦੀਆਂ ਨਵੀਂਆਂ ਕੀਮਤਾਂ 'ਤੇ ਇੱਕ ਨਜ਼ਰ ਮਾਰਦੇ ਹਾਂ...
Redmi 15A 5G
4GB + 64GB: ₹14,999 ਤੋਂ ਵਧ ਕੇ ₹15,999 (₹1,000 ਦਾ ਵਾਧਾ)
4GB + 128GB: ₹15,999 ਤੋਂ ਵਧ ਕੇ ₹17,499 (₹1,500 ਦਾ ਵਾਧਾ)
6GB + 128GB: ₹17,999 ਤੋਂ ਵਧ ਕੇ ₹19,499 (₹1,500 ਦਾ ਵਾਧਾ)
Redmi 15C 5G
4GB + 128GB: ₹16,999 ਤੋਂ ਵਧ ਕੇ ₹18,499 (₹1,500 ਦਾ ਵਾਧਾ)
6GB + 128GB: ₹18,999 ਤੋਂ ਵਧ ਕੇ ₹20,499 (₹1,500 ਦਾ ਵਾਧਾ)
8GB + 128GB: ₹20,999 ਤੋਂ ਵਧ ਕੇ ₹22,499 (₹1,500 ਦਾ ਵਾਧਾ)
Redmi 15 5G
6GB + 128GB: ₹20,499 ਤੋਂ ਵਧ ਕੇ ₹21,499 (₹1,000 ਦਾ ਵਾਧਾ)
8GB + 128GB: ₹22,499 ਤੋਂ ਵਧ ਕੇ ₹23,499 (₹1,000 ਦਾ ਵਾਧਾ)
8GB + 256GB: ₹24,499 ਤੋਂ ਵਧ ਕੇ ₹25,499 (₹1,000 ਦਾ ਵਾਧਾ)
Redmi Note 15 5G
8GB + 128GB: ₹26,999 ਤੋਂ ਵਧ ਕੇ ₹28,999 (₹2,000 ਦਾ ਵਾਧਾ)
8GB + 256GB: ₹29,999 ਤੋਂ ਵਧ ਕੇ ₹31,999 (₹2,000 ਦਾ ਵਾਧਾ)
Xiaomi 17T
12GB + 256GB: ₹59,999 ਤੋਂ ਵਧ ਕੇ ₹64,999 (₹5,000 ਦਾ ਵਾਧਾ)
12GB + 512GB: ₹64,999 ਤੋਂ ਵਧ ਕੇ ₹69,999 (₹5,000 ਦਾ ਵਾਧਾ)
ਹਾਲਾਂਕਿ, ਕੀਮਤਾਂ ਵਧਣ ਤੋਂ ਬਾਅਦ ਵੀ ਤੁਸੀਂ ਬੈਂਕ ਆਫ਼ਰਾਂ, EMI ਤੇ ਐਕਸਚੇਂਜ ਆਫ਼ਰਾਂ ਦਾ ਲਾਭ ਉਠਾ ਕੇ ਆਪਣੇ ਪਸੰਦੀਦਾ ਡਿਵਾਈਸ ਨੂੰ ਘੱਟ ਕੀਮਤ 'ਚ ਖ਼ਰੀਦ ਸਕਦੇ ਹੋ। ਵੱਖ-ਵੱਖ ਬੈਂਕ ਕਾਰਡਾਂ 'ਤੇ ਮਿਲਣ ਵਾਲੇ ਇੰਸਟੈਂਟ ਡਿਸਕਾਊਂਟ ਨਾਲ ਕੀਮਤ 'ਚ ਕੁਝ ਛੋਟ ਮਿਲ ਸਕਦੀ ਹੈ।