
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਲਨ ਮਸਕ ਦੀ ਕੰਪਨੀ ਐਕਸ ਨੂੰ ਭਾਰਤ ਵਿਚ ਆਪਣੇ ਪਲੇਟਫਾਰਮ ’ਤੇ ਕੰਮ ਕਰਦਿਆਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ। ਇਕ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਗੱਲ ਐਕਸ ਵੱਲੋਂ ਸਰਕਾਰਾਂ ਦੁਆਰਾ ਕੰਟੈਂਟ ਹਟਾਉਣ ਦੇ ਨਿਰਦੇਸ਼ਾਂ ਨੂੰ ਜਨਤਕ ਕਰਨ ਦੇ ਨਵੇਂ ਨਿਯਮਾਂ ਦੇ ਸਿਲਸਿਲੇ ਵਿਚ ਕਹੀ।

ਨਵੀਂ ਦਿੱਲੀ, (ਪੀਟੀਆਈ): ਐਲਨ ਮਸਕ ਦੀ ਕੰਪਨੀ ਐਕਸ ਨੂੰ ਭਾਰਤ ਵਿਚ ਆਪਣੇ ਪਲੇਟਫਾਰਮ ’ਤੇ ਕੰਮ ਕਰਦਿਆਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ। ਇਕ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਗੱਲ ਐਕਸ ਵੱਲੋਂ ਸਰਕਾਰਾਂ ਦੁਆਰਾ ਕੰਟੈਂਟ ਹਟਾਉਣ ਦੇ ਨਿਰਦੇਸ਼ਾਂ ਨੂੰ ਜਨਤਕ ਕਰਨ ਦੇ ਨਵੇਂ ਨਿਯਮਾਂ ਦੇ ਸਿਲਸਿਲੇ ਵਿਚ ਕਹੀ।
ਐਕਸ ਦੇ ਮਾਲਕ ਐਲਨ ਮਸਕ ਨੇ ਸ਼ਨੀਵਾਰ ਨੂੰ ਪਲੇਟਫਾਰਮ ’ਤੇ ਲਾਗੂ ਕੀਤੇ ਗਏ ਨਵੇਂ ਐਲਗੋਰਿਦਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਹੁਣ ਸਰਕਾਰਾਂ ਵੱਲੋਂ ਮੰਗੀ ਗਈ ਸੈਂਸਰਸ਼ਿਪ ਸਾਫ਼-ਸਾਫ਼ ਦਿਖਾਈ ਦੇਵੇਗੀ। ਇਸ ਤੋਂ ਬਾਅਦ ਐਕਸ ਦੇ ਨਵੇਂ ਨਿਯਮਾਂ ਬਾਰੇ ਪੁੱਛੇ ਗਏ ਸਵਾਲ ’ਤੇ ਸਰਕਾਰੀ ਅਧਿਕਾਰੀ ਨੇ ਕਿਹਾ, ‘ਐਕਸ ਨੂੰ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ।’
ਐਕਸ ਦੇ ਨਵੇਂ ਨਿਯਮਾਂ ਅਨੁਸਾਰ, ਸਰਕਾਰਾਂ ਵੱਲੋਂ ਕਿਸੇ ਕੰਟੈਂਟ ਨੂੰ ਹਟਾਉਣ ਦੇ ਨਿਰਦੇਸ਼ ਦੀ ਜਾਣਕਾਰੀ ਯੂਜ਼ਰਜ਼ ਨੂੰ ਪਹਿਲਾਂ ਦੀ ਤੁਲਨਾ ਵਿਚ ਵੱਧ ਸਾਫ਼-ਸਾਫ਼ ਦਿਖਾਈ ਦੇਵੇਗੀ। ਕੰਪਨੀ ਦਾ ਇਹ ਕਦਮ ਸਰਕਾਰੀ ਸੈਂਸਰਸ਼ਿਪ ਦੇ ਨਿਰਦੇਸ਼ਾਂ ਬਾਬਤ ਪਾਰਦਰਸ਼ਤਾ ਵਧਾਉਣ ਦੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ।