- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਲੰਬੇ ਸਮੇਂ ਤੱਕ ਇਲੈਕਟ੍ਰਿਕ ਕਾਰ ਨੂੰ ਲਾਪਰਵਾਹੀ ਨਾਲ ਚਲਾਇਆ ਜਾਂਦਾ ਹੈ, ਤਾਂ ਇਸ ਦਾ ਮਾੜਾ ਅਸਰ ਕਾਰ ਦੀ ਮੋਟਰ ਅਤੇ ਬੈਟਰੀ 'ਤੇ ਹੁੰਦਾ ਹੈ। ਜਿਸ ਨਾਲ ਕਾਰ ਦੀ ਉਮਰ ਵੀ ਘਟਣ ਲੱਗਦੀ ਹੈ।

ਆਟੋ ਡੈਸਕ, ਨਵੀਂ ਦਿੱਲੀ: ਦੁਨੀਆ ਦੇ ਨਾਲ-ਨਾਲ ਦੇਸ਼ ਵਿੱਚ ਵੀ ਬਹੁਤ ਤੇਜ਼ੀ ਨਾਲ ਇਲੈਕਟ੍ਰਿਕ ਕਾਰਾਂ (Electric Cars) ਦੀ ਮੰਗ ਵਧ ਰਹੀ ਹੈ। ਲਗਾਤਾਰ ਵਾਹਨ ਨਿਰਮਾਤਾਵਾਂ ਵੱਲੋਂ ਇਲੈਕਟ੍ਰਿਕ ਕਾਰਾਂ ਨੂੰ ਪੇਸ਼ ਅਤੇ ਲਾਂਚ ਕੀਤਾ ਜਾ ਰਹਾ ਹੈ। ਪਰ ਲਾਪਰਵਾਹੀ ਨਾਲ ਈਵੀ (EV) ਚਾਰਜ ਕਰਨ ਦੇ ਨਾਲ-ਨਾਲ ਹੋਰ ਕਿਸ ਤਰ੍ਹਾਂ ਦੀ ਲਾਪਰਵਾਹੀ ਕਰਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਈਵੀ ਦਾ ਰੱਖੋ ਧਿਆਨ
ਦੇਸ਼ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਪਰ ਜ਼ਿਆਦਾਤਰ ਲੋਕਾਂ ਨੂੰ ਈਵੀ ਦੀ ਸਹੀ ਵਰਤੋਂ ਕਰਨੀ ਨਹੀਂ ਆਉਂਦੀ। ਜਿਸ ਕਾਰਨ ਵਾਹਨਾਂ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਹਨ।
ਪੂਰੀ ਖ਼ਤਮ ਨਾ ਕਰੋ ਬੈਟਰੀ
ਕਦੇ ਵੀ ਇਲੈਕਟ੍ਰਿਕ ਕਾਰ ਦੀ ਬੈਟਰੀ ਨੂੰ ਪੂਰੀ ਤਰ੍ਹਾਂ ਡਿਸਚਾਰਜ ਨਹੀਂ ਹੋਣ ਦੇਣਾ ਚਾਹੀਦਾ। ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਬੈਟਰੀ 20 ਫ਼ੀਸਦੀ ਦੇ ਆਸ-ਪਾਸ ਰਹਿ ਜਾਵੇ ਤਾਂ ਉਸ ਨੂੰ ਚਾਰਜ ਕਰ ਲਿਆ ਜਾਵੇ। ਲਗਾਤਾਰ ਬੈਟਰੀ ਨੂੰ ਪੂਰੀ ਤਰ੍ਹਾਂ ਡਿਸਚਾਰਜ ਕਰਨ ਨਾਲ ਬੈਟਰੀ ਦੀ ਉਮਰ ਤੇਜ਼ੀ ਨਾਲ ਘਟਣ ਲੱਗਦੀ ਹੈ। ਇਸ ਦੇ ਨਾਲ ਹੀ ਬੈਟਰੀ ਨੂੰ ਕਦੇ ਵੀ 80 ਫ਼ੀਸਦੀ ਤੋਂ ਉੱਪਰ ਚਾਰਜ ਨਹੀਂ ਕਰਨਾ ਚਾਹੀਦਾ।
ਕਿਵੇਂ ਕਰੀਏ ਚਾਰਜ?
ਆਮ ਤੌਰ 'ਤੇ ਕੰਪਨੀਆਂ ਵੱਲੋਂ ਇਲੈਕਟ੍ਰਿਕ ਕਾਰ ਦੇ ਨਾਲ ਚਾਰਜਰ ਦਿੱਤਾ ਜਾਂਦਾ ਹੈ। ਇਹ ਘੱਟ ਸਮਰੱਥਾ ਦਾ ਚਾਰਜਰ ਹੁੰਦਾ ਹੈ, ਜਿਸ ਨਾਲ ਬੈਟਰੀ ਚਾਰਜ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਬਚਣ ਲਈ ਲੋਕ ਕਾਰ ਨੂੰ ਫ਼ਾਸਟ ਚਾਰਜਰ ਨਾਲ ਚਾਰਜ ਕਰਦੇ ਹਨ। ਪਰ ਲੰਬੇ ਸਮੇਂ ਤੱਕ ਫ਼ਾਸਟ ਚਾਰਜਰ ਜ਼ਰੀਏ ਬੈਟਰੀ ਚਾਰਜ ਕਰਨ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਜ਼ਰੂਰਤ ਹੋਵੇ ਉਦੋਂ ਹੀ ਫ਼ਾਸਟ ਚਾਰਜਰ ਦੀ ਵਰਤੋਂ ਕਰੋ। ਜਦੋਂ ਜ਼ਿਆਦਾ ਲੋੜ ਨਾ ਹੋਵੇ ਤਾਂ ਇਲੈਕਟ੍ਰਿਕ ਕਾਰ ਦੀ ਬੈਟਰੀ ਨੂੰ ਆਮ ਚਾਰਜਰ ਨਾਲ ਹੀ ਚਾਰਜ ਕਰਨਾ ਬਿਹਤਰ ਰਹਿੰਦਾ ਹੈ।
ਸਪੀਡ ਦਾ ਰੱਖੋ ਧਿਆਨ
ਇਲੈਕਟ੍ਰਿਕ ਕਾਰ ਚਲਾਉਂਦੇ ਸਮੇਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਰ ਨੂੰ ਅਚਾਨਕ ਤੇਜ਼ ਸਪੀਡ ਵਿੱਚ ਨਹੀਂ ਚਲਾਉਣਾ ਚਾਹੀਦਾ। ਅਜਿਹਾ ਕਰਨ ਨਾਲ ਵੀ ਬੈਟਰੀ ਬਹੁਤ ਤੇਜ਼ੀ ਨਾਲ ਡਿਸਚਾਰਜ ਹੋਣ ਲੱਗਦੀ ਹੈ ਅਤੇ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਕਾਰ ਚਲਾਉਣ ਨਾਲ ਬੈਟਰੀ 'ਤੇ ਮਾੜਾ ਅਸਰ ਪੈਂਦਾ ਹੈ।
ਲੱਖਾਂ ਰੁਪਏ ਖ਼ਰਚ
ਜੇਕਰ ਲੰਬੇ ਸਮੇਂ ਤੱਕ ਇਲੈਕਟ੍ਰਿਕ ਕਾਰ ਨੂੰ ਲਾਪਰਵਾਹੀ ਨਾਲ ਚਲਾਇਆ ਜਾਂਦਾ ਹੈ, ਤਾਂ ਇਸ ਦਾ ਮਾੜਾ ਅਸਰ ਕਾਰ ਦੀ ਮੋਟਰ ਅਤੇ ਬੈਟਰੀ 'ਤੇ ਹੁੰਦਾ ਹੈ। ਜਿਸ ਨਾਲ ਕਾਰ ਦੀ ਉਮਰ ਵੀ ਘਟਣ ਲੱਗਦੀ ਹੈ। ਜੇਕਰ ਇੱਕ ਵਾਰ ਬੈਟਰੀ ਜਾਂ ਮੋਟਰ ਵਿੱਚ ਖ਼ਰਾਬੀ ਆ ਜਾਵੇ, ਤਾਂ ਉਸ ਨੂੰ ਬਦਲਵਾਉਣ 'ਚ ਲੱਖਾਂ ਰੁਪਏ ਖ਼ਰਚ ਕਰਨੇ ਪੈ ਸਕਦੇ ਹਨ।