Apple Pay ਭਾਰਤ 'ਚ ਕਦੋਂ ਹੋਵੇਗਾ ਲਾਂਚ, UPI ਸਪੋਰਟ ਮਿਲੇਗਾ ਜਾਂ ਨਹੀਂ? ਜਾਣੋ ਸਭ ਕੁਝ Apple Pay ਰਾਹੀਂ ਤੁਸੀਂ ਆਪਣੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੀਆਂ ਟੋਕਨਾਈਜ਼ਡ ਡਿਟੇਲਜ਼ iPhone ਜਾਂ ਹੋਰ Apple ਡਿਵਾਈਸ 'ਚ ਸੁਰੱਖਿਅਤ ਰੱਖ ਸਕੋਗੇ। ਇਸ ਤੋਂ ਬਾਅਦ ਤੁਸੀਂ ਕਿਸੇ ਵੀ ਕਾਂਟੈਕਟਲੈੱਸ ਪੇਮੈਂਟ ਟਰਮੀਨਲ 'ਤੇ ਆਪਣੇ ਫੋਨ ਨੂੰ ਟੈਪ ਕਰਕੇ ਪੇਮੈਂਟ ਕਰ ਸਕੋਗੇ। ਪੇਮੈਂਟ ਨੂੰ Face ID ਜਾਂ Touch ID ਰਾਹੀਂ ਆਸਾਨੀ ਨਾਲ ਆਥੈਂਟੀਕੇਟ ਕੀਤਾ ਜਾ ਸਕੇਗਾ।
Publish Date: Mon, 21 Sep 2026 04:08 PM (IST)
Updated Date: Mon, 21 Sep 2026 04:11 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ Apple iPhone ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਦਰਅਸਲ ਕੰਪਨੀ ਜਲਦ ਹੀ ਆਪਣੀ ਪੇਮੈਂਟ ਸਰਵਿਸ Apple Pay ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਜੀ ਹਾਂ, Bloomberg ਦੇ ਮਾਰਕ ਗੁਰਮੈਨ ਮੁਤਾਬਕ, Apple Pay ਭਾਰਤ 'ਚ ਅਗਲੇ ਮਹੀਨੇ ਯਾਨੀ ਅਕਤੂਬਰ 'ਚ ਲਾਂਚ ਹੋ ਸਕਦਾ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ 'ਚ Apple ਦੀ ਪੇਮੈਂਟ ਸਰਵਿਸ ਦੀ ਐਂਟਰੀ ਲਗਭਗ 12 ਸਾਲ ਬਾਅਦ ਹੋਣ ਜਾ ਰਹੀ ਹੈ। ਦੱਸ ਦੇਈਏ ਕਿ Apple ਨੇ ਪਹਿਲੀ ਵਾਰ 2014 'ਚ ਅਮਰੀਕਾ 'ਚ Apple Pay ਪੇਸ਼ ਕੀਤਾ ਸੀ। ਹੁਣ ਕੰਪਨੀ ਇਸ ਨੂੰ ਜਲਦ ਹੀ ਭਾਰਤ 'ਚ ਵੀ ਲਿਆ ਸਕਦੀ ਹੈ।
ਪਹਿਲਾਂ ਮਿਲ ਸਕਦਾ ਹੈ ਕਾਰਡ ਪੇਮੈਂਟ ਦਾ ਸਪੋਰਟ ਆਪਣੇ Power On ਨਿਊਜ਼ਲੈਟਰ 'ਚ ਮਾਰਕ ਗੁਰਮੈਨ ਨੇ ਕਿਹਾ ਹੈ ਕਿ Apple ਭਾਰਤ 'ਚ Apple Pay ਨੂੰ ਜਲਦ ਲਾਂਚ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ, ਸਰਵਿਸ 'ਚ ਸਭ ਤੋਂ ਪਹਿਲਾਂ ਕਾਰਡ-ਅਧਾਰਿਤ ਪੇਮੈਂਟ ਦਾ ਸਪੋਰਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਭਾਰਤ 'ਚ ਇਸ ਦੀ ਉਪਲਬਧਤਾ ਵਧਾਉਣ ਲਈ UPI ਨੂੰ ਵੀ Apple Pay ਦੇ ਨਾਲ ਜੋੜਿਆ ਜਾ ਸਕਦਾ ਹੈ। ਹਾਲਾਂਕਿ ਸ਼ੁਰੂਆਤ 'ਚ ਸ਼ਾਇਦ UPI ਸਪੋਰਟ ਨਾ ਮਿਲੇ।
Apple Pay ਰਾਹੀਂ ਤੁਸੀਂ ਆਪਣੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੀਆਂ ਟੋਕਨਾਈਜ਼ਡ ਡਿਟੇਲਜ਼ iPhone ਜਾਂ ਹੋਰ Apple ਡਿਵਾਈਸ 'ਚ ਸੁਰੱਖਿਅਤ ਰੱਖ ਸਕੋਗੇ। ਇਸ ਤੋਂ ਬਾਅਦ ਤੁਸੀਂ ਕਿਸੇ ਵੀ ਕਾਂਟੈਕਟਲੈੱਸ ਪੇਮੈਂਟ ਟਰਮੀਨਲ 'ਤੇ ਆਪਣੇ ਫੋਨ ਨੂੰ ਟੈਪ ਕਰਕੇ ਪੇਮੈਂਟ ਕਰ ਸਕੋਗੇ। ਪੇਮੈਂਟ ਨੂੰ Face ID ਜਾਂ Touch ID ਰਾਹੀਂ ਆਸਾਨੀ ਨਾਲ ਆਥੈਂਟੀਕੇਟ ਕੀਤਾ ਜਾ ਸਕੇਗਾ। ਇਸ ਤਰ੍ਹਾਂ ਹਰ ਵਾਰ ਵੱਖਰੀ ਪੇਮੈਂਟ ਐਪ ਖੋਲ੍ਹਣ ਦੀ ਲੋੜ ਨਹੀਂ ਪਵੇਗੀ।
UPI ਸਪੋਰਟ ਮਿਲੇਗਾ ਜਾਂ ਨਹੀਂ? ਭਾਰਤ 'ਚ Apple Pay ਦੇ ਲਾਂਚ ਸਮੇਂ UPI ਸਪੋਰਟ ਮਿਲੇਗਾ ਜਾਂ ਨਹੀਂ, ਇਸ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। Reuters ਦੀ ਹਾਲੀਆ ਰਿਪੋਰਟ ਮੁਤਾਬਕ, Apple ਸ਼ੁਰੂਆਤ 'ਚ Axis Bank ਦੇ ਕ੍ਰੈਡਿਟ ਕਾਰਡ ਦੇ ਨਾਲ Apple Pay ਪੇਸ਼ ਕਰ ਸਕਦਾ ਹੈ। ਜਦਕਿ HDFC Bank ਅਤੇ ICICI Bank ਦੇ ਨਾਲ ਕੰਪਨੀ ਦੀ ਅਜੇ ਗੱਲਬਾਤ ਚੱਲ ਰਹੀ ਹੈ। ਇਸ ਰਿਪੋਰਟ 'ਚ ਲਾਂਚ ਦੇ ਸਮੇਂ UPI ਸਪੋਰਟ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।