- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
WhatsApp Storage Manager ਇਕ ਸਧਾਰਨ ਤੇ ਵਰਤੋਂ 'ਚ ਆਸਾਨ ਟੂਲ ਹੈ, ਜਿਸ ਦੀ ਸਮਝਦਾਰੀ ਨਾਲ ਵਰਤੋਂ ਕਰਨ 'ਤੇ ਬੈਕਅਪ ਫੇਲ੍ਹ ਹੋਣ ਤੋਂ ਬਚਣ ਦੇ ਨਾਲ ਸਪੇਸ ਵੀ ਖਾਲੀ ਕੀਤੀ ਜਾ ਸਕਦੀ ਹੈ। ਤੁਸੀਂ ਇਸ ਨੂੰ WhatsApp ਦੀਆਂ Settings ਦੇ 'Storage and Data' ਸੈਕਸ਼ਨ 'ਚ 'Manage storage' ਦੇ ਨਾਮ ਨਾਲ ਲੱਭ ਸਕਦੇ ਹੋ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਹਰ ਕਿਸੇ ਦਾ WhatsApp ਮੈਸੇਜਿੰਗ ਐਕਸਪੀਰੀਅੰਸ ਇਕੋ ਜਿਹਾ ਨਹੀਂ ਹੁੰਦਾ। ਜਿੱਥੇ ਕੁਝ ਲੋਕ ਇਸ ਮੈਸੇਂਜਰ ਦੀ ਵਰਤੋਂ ਆਮ ਗੱਲਬਾਤ ਲਈ ਕਰਦੇ ਹਨ, ਉੱਥੇ ਦੂਜੇ ਲੋਕ WhatsApp ਦੀ ਵਰਤੋਂ ਦਫ਼ਤਰੀ ਕੰਮ ਅਤੇ ਕੁਝ ਬਿਜ਼ਨੈੱਸ ਲਈ ਵੀ ਕਰਦੇ ਹਨ। ਇਸੇ ਕਾਰਨ ਸਾਡੇ 'ਚੋਂ ਕਈ ਲੋਕਾਂ ਦੀਆਂ ਚੈਟਸ 'ਚ ਆਮ 'Good Morning' ਮੈਸੇਜ ਤੇ ਤਸਵੀਰਾਂ ਤੋਂ ਲੈ ਕੇ ਆਪਣੇ ਪਰਿਵਾਰ ਦੀਆਂ ਤਸਵੀਰਾਂ, ਲੰਬੀਆਂ ਵੀਡੀਓ ਫਾਈਲਾਂ ਅਤੇ ਵੱਡੇ-ਵੱਡੇ ਡਾਕੂਮੈਂਟਸ ਤੱਕ ਸਭ ਕੁਝ ਭਰ ਜਾਂਦਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ WhatsApp ਸਟੋਰੇਜ ਬਹੁਤ ਤੇਜ਼ੀ ਨਾਲ ਭਰ ਸਕਦੀ ਹੈ। ਤੁਹਾਡੇ ਫੋਨ 'ਚ ਕਿੰਨੀ ਇੰਟਰਨਲ ਸਟੋਰੇਜ ਹੈ, ਇਸ ਦੇ ਆਧਾਰ 'ਤੇ ਤੁਹਾਨੂੰ ਜਲਦ ਹੀ 'Storage is Full' ਦਾ ਮੈਸੇਜ ਦਿਖਾਈ ਦੇ ਸਕਦਾ ਹੈ, ਜਿਸ 'ਚ ਐਪ ਦੀ ਵਰਤੋਂ ਜਾਰੀ ਰੱਖਣ ਲਈ ਸਪੇਸ ਖਾਲੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਤੋਂ ਵੀ ਵੱਡੀ ਤੇ ਆਮ ਸਮੱਸਿਆ ਬੈਕਅਪ ਫੇਲ੍ਹ ਹੋਣਾ ਹੈ ਜੋ ਕਲਾਊਡ ਸਟੋਰੇਜ 'ਚ ਘੱਟ ਸਪੇਸ ਹੋਣ ਅਤੇ ਤੁਹਾਡੀ ਐਪ 'ਚ ਬਹੁਤ ਜ਼ਿਆਦਾ ਫਾਈਲਾਂ ਜਮ੍ਹਾਂ ਹੋ ਜਾਣ ਕਾਰਨ ਹੋ ਸਕਦੀ ਹੈ ਤਾਂ ਫਿਰ ਤੁਸੀਂ WhatsApp ਨੂੰ ਬਿਨਾਂ ਕਿਸੇ ਰੁਕਾਵਟ ਦੇ ਸਮੂਥ ਤਰੀਕੇ ਨਾਲ ਕਿਵੇਂ ਚਲਾ ਸਕਦੇ ਹੋ? ਇੱਥੇ ਹੀ ਐਪ ਦਾ ਇਨ-ਬਿਲਟ Storage Manager ਤੁਹਾਡੇ ਕੰਮ ਆਉਂਦਾ ਹੈ।
WhatsApp Storage Manager ਇਕ ਸਧਾਰਨ ਤੇ ਵਰਤੋਂ 'ਚ ਆਸਾਨ ਟੂਲ ਹੈ, ਜਿਸ ਦੀ ਸਮਝਦਾਰੀ ਨਾਲ ਵਰਤੋਂ ਕਰਨ 'ਤੇ ਬੈਕਅਪ ਫੇਲ੍ਹ ਹੋਣ ਤੋਂ ਬਚਣ ਦੇ ਨਾਲ ਸਪੇਸ ਵੀ ਖਾਲੀ ਕੀਤੀ ਜਾ ਸਕਦੀ ਹੈ। ਤੁਸੀਂ ਇਸ ਨੂੰ WhatsApp ਦੀਆਂ Settings ਦੇ 'Storage and Data' ਸੈਕਸ਼ਨ 'ਚ 'Manage storage' ਦੇ ਨਾਮ ਨਾਲ ਲੱਭ ਸਕਦੇ ਹੋ।
ਇਹ ਹਿਡਨ ਟੂਲ ਦਿਖਾਉਂਦਾ ਹੈ ਕਿ WhatsApp ਤੇ ਐਪ 'ਚ ਸੇਵ ਮੀਡੀਆ ਕਿੰਨੀ ਸਟੋਰੇਜ ਘੇਰ ਰਿਹਾ ਹੈ। ਇਹ ਤੁਹਾਡੇ ਡਿਵਾਈਸ 'ਚ ਬਚੀ ਹੋਈ ਫ੍ਰੀ ਸਪੇਸ ਵੀ ਦਿਖਾਉਂਦਾ ਹੈ, ਚਾਹੇ ਉਹ Android ਹੋਵੇ ਜਾਂ iOS। ਇਹ ਤੁਹਾਨੂੰ ਸਪੱਸ਼ਟ ਤੌਰ 'ਤੇ ਦੱਸਦਾ ਹੈ ਕਿ ਤੁਹਾਡੀਆਂ ਚੈਟਸ 'ਚ ਕਿਹੜੀਆਂ ਫਾਈਲਾਂ 5MB ਤੋਂ ਵੱਡੀਆਂ ਹਨ।
ਇਹ ਉਨ੍ਹਾਂ ਮੈਸੇਜਾਂ ਨੂੰ ਵੀ ਦਿਖਾਉਂਦਾ ਹੈ ਜੋ ਕਈ ਗਰੁੱਪਸ 'ਚ ਵਾਰ-ਵਾਰ ਫਾਰਵਰਡ ਕੀਤੇ ਗਏ ਹਨ ਅਤੇ ਜਿਨ੍ਹਾਂ ਕਾਰਨ ਡੁਪਲੀਕੇਟ ਫਾਈਲਾਂ ਬਣ ਸਕਦੀਆਂ ਹਨ। ਤੁਸੀਂ ਇਹ ਦੇਖ ਕੇ ਹੈਰਾਨ ਹੋ ਸਕਦੇ ਹੋ ਕਿ ਸਮੇਂ ਦੇ ਨਾਲ ਵੱਖ-ਵੱਖ ਗਰੁੱਪਸ ਤੋਂ ਤੁਹਾਡੇ ਕੋਲ ਕਿੰਨੀਆਂ ਗੈਰ-ਜ਼ਰੂਰੀ ਫਾਈਲਾਂ ਆ ਚੁੱਕੀਆਂ ਹਨ। ਮਕਸਦ ਸਿਰਫ਼ ਇਨ੍ਹਾਂ ਨੂੰ ਚੈੱਕ ਕਰਕੇ ਡਿਲੀਟ ਕਰਨਾ ਹੈ।
ਇੰਡਿਵਿਜੁਅਲ ਚੈਟਸ ਤੇ ਗਰੁੱਪ ਚੈਟਸ ਦੇਖਣ ਲਈ ਥੋੜ੍ਹਾ ਹੇਠਾਂ ਸਕ੍ਰੋਲ ਕਰੋ। ਇਹ ਲੰਬੀ ਲਿਸਟ ਤੁਹਾਨੂੰ ਚੰਗਾ ਅੰਦਾਜ਼ਾ ਦੇਵੇਗੀ ਕਿ ਕਿਹੜਾ ਗਰੁੱਪ ਜਾਂ ਪਰਸਨਲ ਚੈਟ ਸਭ ਤੋਂ ਜ਼ਿਆਦਾ ਸਪੇਸ ਲੈ ਰਿਹਾ ਹੈ। ਧਿਆਨ ਰੱਖੋ ਕਿ ਇਹ ਮੀਡੀਆ ਫਾਈਲਾਂ ਜਿੰਨੀ ਘੱਟ ਜਗ੍ਹਾ ਲੈਣਗੀਆਂ, ਤੁਹਾਡਾ ਕਲਾਊਡ ਬੈਕਅਪ ਵੀ ਓਨਾ ਹੀ ਛੋਟਾ ਹੋਵੇਗਾ। ਕਲਾਊਡ ਬੈਕਅਪ ਜਿੰਨਾ ਛੋਟਾ ਹੋਵੇਗਾ, ਕਿਸੇ ਦੂਜੇ ਡਿਵਾਈਸ 'ਤੇ ਸਵਿੱਚ ਕਰਦੇ ਸਮੇਂ ਓਨੀ ਹੀ ਘੱਟ ਪਰੇਸ਼ਾਨੀ ਹੋਵੇਗੀ। ਘੱਟ ਸਾਈਜ਼ ਦਾ ਮਤਲਬ ਇਹ ਵੀ ਹੈ ਕਿ WhatsApp ਤੁਹਾਡੇ ਕਲਾਊਡ ਸਟੋਰੇਜ ਕੋਟੇ ਦੀ ਘੱਟ ਵਰਤੋਂ ਕਰੇਗਾ।
Storage Manager 'ਤੇ ਰੈਗੂਲਰ ਜਾਣ ਅਤੇ ਚੈਟਸ ਦੇ ਵਿਚਕਾਰ ਦੀਆਂ ਫਾਈਲਾਂ ਨੂੰ ਕਲੀਨ ਕਰਨ ਤੋਂ ਇਲਾਵਾ 'Media auto-download' ਨੂੰ ਬੰਦ ਕਰ ਦੇਣਾ ਵੀ ਇਕ ਚੰਗਾ ਵਿਚਾਰ ਹੈ। ਤੁਹਾਨੂੰ ਹਰ ਫਾਈਲ ਨੂੰ ਦੇਖ ਕੇ ਖੁਦ ਡਾਊਨਲੋਡ ਕਰਨਾ ਹੋਵੇਗਾ, ਪਰ ਇਹ ਸੈਟਿੰਗ ਉਦੋਂ ਬਹੁਤ ਕੰਮ ਆਉਂਦੀ ਹੈ ਜਦੋਂ ਤੁਸੀਂ ਅਜਿਹੇ ਕਈ ਗਰੁੱਪ ਚੈਟਸ ਦਾ ਹਿੱਸਾ ਹੋ, ਜਿਨ੍ਹਾਂ ਨੂੰ ਤੁਸੀਂ ਅਕਸਰ ਚੈੱਕ ਨਹੀਂ ਕਰਦੇ। ਕੁਝ ਅਜਿਹੇ ਗਰੁੱਪਸ ਲਈ 'Disappearing messages' ਆਨ ਕਰਨਾ ਵੀ ਬਿਹਤਰ ਆਪਸ਼ਨ ਹੈ, ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਨਹੀਂ ਦੇਖਦੇ।
ਗੈਰ-ਜ਼ਰੂਰੀ ਫਾਈਲਾਂ ਡਿਲੀਟ ਹੋਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਵਰਤੀ ਗਈ ਸਟੋਰੇਜ ਕਾਫ਼ੀ ਘੱਟ ਹੋ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ WhatsApp ਸਟੋਰੇਜ ਦਾ ਸਾਈਜ਼ ਹੁਣ ਪਹਿਲਾਂ ਨਾਲੋਂ ਛੋਟਾ ਹੋ ਗਿਆ ਹੈ। ਜੇਕਰ ਤੁਸੀਂ ਨਤੀਜੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਸਿੱਧੇ ਇੰਡਿਵਿਜੁਅਲ ਚੈਟਸ 'ਚ ਜਾ ਕੇ ਹਰ ਮੀਡੀਆ ਆਈਟਮ ਨੂੰ ਵੱਖ-ਵੱਖ ਵੀ ਡਿਲੀਟ ਕਰ ਸਕਦੇ ਹੋ।
ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਇੱਥੋਂ ਡਿਲੀਟ ਕੀਤੀਆਂ ਫਾਈਲਾਂ ਤੁਹਾਡੇ ਫੋਨ ਦੀ ਫੋਟੋ ਗੈਲਰੀ ਜਾਂ Files ਐਪ ਤੋਂ ਵੀ ਡਿਲੀਟ ਹੋ ਸਕਦੀਆਂ ਹਨ। ਇਸ ਲਈ ਪੂਰਾ ਸਮਾਂ ਲਓ ਅਤੇ ਕੋਈ ਜਲਦਬਾਜ਼ੀ ਨਾ ਕਰੋ।