WhatsApp ਦਾ ਨਵਾਂ ਅਪਡੇਟ ਹੋਇਆ ਜਾਰੀ, ਕਰੋੜਾਂ ਯੂਜ਼ਰਸ ਲਈ ਬਦਲੀਆਂ ਕਈ ਜ਼ਰੂਰੀ ਚੀਜ਼ਾਂ ਹੁਣ ਯੂਜ਼ਰਸ ਪਿਨ ਦੀ ਜਗ੍ਹਾ ਇੱਕ ਪੂਰਾ Password ਵੀ ਬਣਾ ਸਕਦੇ ਹਨ। ਇਸ ਵਿੱਚ ਅੱਖਰ (Words), ਨੰਬਰ (Numbers) ਅਤੇ Special Characters ਸ਼ਾਮਲ ਹੋ ਸਕਦੇ ਹਨ। ਲੰਬਾ ਅਤੇ ਜ਼ਿਆਦਾ ਔਖਾ ਪਾਸਵਰਡ ਹੋਣ ਕਰਕੇ ਕਿਸੇ ਦੂਜੇ ਵਿਅਕਤੀ ਲਈ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਸਕਦਾ ਹੈ।
Publish Date: Wed, 26 Aug 2026 03:57 PM (IST)
Updated Date: Wed, 26 Aug 2026 03:58 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਅਸਲ ਵਿੱਚ ਕੰਪਨੀ ਨੇ ਯੂਜ਼ਰਸ ਦੇ ਅਕਾਊਂਟ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਕਈ ਨਵੇਂ ਸਿਕਿਓਰਿਟੀ ਫ਼ੀਚਰਜ਼ ਰੋਲ ਆਊਟ ਕੀਤੇ ਹਨ। ਕੰਪਨੀ ਹੁਣ ਯੂਜ਼ਰਸ ਨੂੰ ਸਾਈਨ-ਇਨ (Sign-in) ਅਤੇ ਅਕਾਊਂਟ ਪ੍ਰੋਟੈਕਸ਼ਨ 'ਤੇ ਜ਼ਿਆਦਾ ਕੰਟਰੋਲ ਆਫ਼ਰ ਕਰ ਰਹੀ ਹੈ।
ਨਵੇਂ ਅਪਡੇਟ ਤੋਂ ਬਾਅਦ ਹੁਣ ਯੂਜ਼ਰਸ ਇੱਕ ਤੋਂ ਜ਼ਿਆਦਾ Passkey ਵਰਤਣ ਦੀ ਸੁਵਿਧਾ ਦੇ ਨਾਲ Two-Step Verification ਨੂੰ ਵੀ ਹੋਰ ਮਜ਼ਬੂਤ ਕਰ ਸਕਦੇ ਹਨ। ਇਸ ਤੋਂ ਇਲਾਵਾ Android ਯੂਜ਼ਰਸ ਨੂੰ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਬਾਰੇ ਪਹਿਲਾਂ ਨਾਲੋਂ ਜ਼ਿਆਦਾ ਜਾਣਕਾਰੀ ਦਿਖਾਈ ਦੇਵੇਗੀ।
ਇੱਕ ਤੋਂ ਜ਼ਿਆਦਾ Passkey ਦਾ ਆਪਸ਼ਨ
WhatsApp ਨੇ ਹੁਣ Passkey ਫ਼ੀਚਰ ਨੂੰ ਹੋਰ ਬਿਹਤਰ ਬਣਾ ਦਿੱਤਾ ਹੈ। Passkey ਦੀ ਮਦਦ ਨਾਲ ਯੂਜ਼ਰਸ SMS ਵੈਰੀਫ਼ਿਕੇਸ਼ਨ ਕੋਡ ਪਾਉਣ ਦੀ ਜਗ੍ਹਾ ਫ਼ੋਨ ਦੇ Fingerprint, Face ID ਜਾਂ Screen Lock ਦੀ ਵਰਤੋਂ ਕਰਕੇ ਆਪਣੇ WhatsApp ਅਕਾਊਂਟ ਵਿੱਚ ਦੁਬਾਰਾ ਲੌਗ ਇਨ ਕਰ ਸਕਦੇ ਹਨ।
ਕੰਪਨੀ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਇੱਕ ਅਰਬ ਤੋਂ ਜ਼ਿਆਦਾ ਲੋਕ WhatsApp ਲਈ Passkey ਬਣਾ ਚੁੱਕੇ ਹਨ। ਹੁਣ ਜੇਕਰ ਕੋਈ ਯੂਜ਼ਰ Android ਅਤੇ iPhone ਦੋਵੇਂ ਡਿਵਾਈਸਾਂ ਦੀ ਵਰਤੋਂ ਕਰਦਾ ਹੈ, ਤਾਂ ਉਹ ਆਪਣੇ ਅਕਾਊਂਟ ਲਈ ਇੱਕ ਤੋਂ ਜ਼ਿਆਦਾ Passkey ਜੋੜ ਸਕਦਾ ਹੈ।
Passkey ਸੈੱਟ ਕਰਨਾ ਵੀ ਕਾਫ਼ੀ ਆਸਾਨ ਹੈ। ਇਸ ਲਈ ਤੁਹਾਨੂੰ ਪਹਿਲਾਂ WhatsApp ਵਿੱਚ Settings > Account > Passkeys 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਫ਼ੋਨ ਵਿੱਚ ਇੱਕ Passkey ਬਣਾ ਸਕਦੇ ਹੋ।
PIN ਦੀ ਜਗ੍ਹਾ ਬਣਾ ਸਕੋਗੇ Password
ਇਸ ਦੇ ਨਾਲ ਹੀ WhatsApp ਨੇ ਹੁਣ Two-Step Verification ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾ ਦਿੱਤਾ ਹੈ। ਹੁਣ ਤੱਕ ਯੂਜ਼ਰਸ ਨੂੰ ਵਾਧੂ ਸੁਰੱਖਿਆ ਲਈ 6 ਅੰਕਾਂ ਦਾ PIN ਸੈੱਟ ਕਰਨ ਦਾ ਆਪਸ਼ਨ ਮਿਲਦਾ ਸੀ। ਹਾਲਾਂਕਿ ਹੁਣ ਨਵੇਂ ਅਪਡੇਟ ਵਿੱਚ ਇਸ ਵਿੱਚ ਵੀ ਬਦਲਾਅ ਹੋਇਆ ਹੈ।
ਹੁਣ ਯੂਜ਼ਰਸ ਪਿਨ ਦੀ ਜਗ੍ਹਾ ਇੱਕ ਪੂਰਾ Password ਵੀ ਬਣਾ ਸਕਦੇ ਹਨ। ਇਸ ਵਿੱਚ ਅੱਖਰ (Words), ਨੰਬਰ (Numbers) ਅਤੇ Special Characters ਸ਼ਾਮਲ ਹੋ ਸਕਦੇ ਹਨ। ਲੰਬਾ ਅਤੇ ਜ਼ਿਆਦਾ ਔਖਾ ਪਾਸਵਰਡ ਹੋਣ ਕਰਕੇ ਕਿਸੇ ਦੂਜੇ ਵਿਅਕਤੀ ਲਈ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਸਕਦਾ ਹੈ।
Unknown Calls ਦੀ ਵੀ ਮਿਲੇਗੀ ਡਿਟੇਲ ਇੰਨਾ ਹੀ ਨਹੀਂ WhatsApp ਹੁਣ Android ਯੂਜ਼ਰਸ ਲਈ Unknown Call ਨੂੰ ਵੀ ਜ਼ਿਆਦਾ ਡਿਟੇਲਜ਼ ਨਾਲ ਦਿਖਾਏਗਾ। ਜੇਕਰ ਕਿਸੇ ਅਜਿਹੇ ਨੰਬਰ ਤੋਂ ਕਾਲ ਆ ਰਹੀ ਹੈ ਜੋ ਯੂਜ਼ਰ ਦੇ ਕਾਂਟੈਕਟਸ ਵਿੱਚ ਸੇਵ ਨਹੀਂ ਹੈ, ਤਾਂ WhatsApp ਕੁਝ ਐਕਸਟਰਾ ਡਿਟੇਲਜ਼ ਦਿਖਾ ਸਕਦਾ ਹੈ।
ਇਸ ਵਿੱਚ ਇਹ ਪਤਾ ਲੱਗ ਸਕਦਾ ਹੈ ਕਿ ਕਾਲ ਕਰਨ ਵਾਲਾ ਨੰਬਰ ਕਿਸੇ ਦੂਜੇ ਦੇਸ਼ ਦਾ ਹੈ ਜਾਂ ਨਹੀਂ ਅਤੇ ਕੀ ਯੂਜ਼ਰ ਦੀ ਉਸ ਵਿਅਕਤੀ ਨਾਲ ਕੋਈ Common WhatsApp Group ਵਿੱਚ ਸਾਂਝ ਹੈ ਜਾਂ ਨਹੀਂ। ਇਸ ਦਾ ਮਤਲਬ ਹੈ ਕਿ ਇਸ ਜਾਣਕਾਰੀ ਨਾਲ ਯੂਜ਼ਰਸ ਨੂੰ ਕਾਲ ਰਿਸੀਵ ਕਰਨ ਤੋਂ ਪਹਿਲਾਂ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਸਾਹਮਣੇ ਵਾਲਾ ਵਿਅਕਤੀ ਕੌਣ ਹੋ ਸਕਦਾ ਹੈ ਅਤੇ ਕਾਲ ਚੁੱਕਣੀ ਜ਼ਰੂਰੀ ਹੈ ਜਾਂ ਨਹੀਂ।