ਹੁਣ ਬਿਨਾਂ WhatsApp ਅਕਾਊਂਟ ਵਾਲਿਆਂ ਨੂੰ ਵੀ ਭੇਜ ਸਕੋਗੇ ਇਨਵਾਈਟ, WhatsApp Events 'ਚ ਜੁੜੇ ਨਵੇਂ ਫੀਚਰ; ਆਇਆ Events Home ਹੱਬ
ਨਵਾਂ WhatsApp Events Home ਕਾਫ਼ੀ ਹੱਦ ਤਕ Snapchat ਦੇ Plans ਫੀਚਰ ਵਰਗਾ ਹੈ। ਇਹ ਯੂਜ਼ਰਾਂ ਨੂੰ ਵੱਖ-ਵੱਖ ਪੇਜਾਂ 'ਤੇ ਜਾਣ ਤੋਂ ਬਿਨਾਂ ਹੀ ਇਵੈਂਟਾਂ ਦਾ ਪ੍ਰਬੰਧਨ ਕਰਨ ਦੀ ਸਹੂਲਤ ਦਿੰਦਾ ਹੈ। ਇਸ ਐਫੀਮਰਲ ਫੋਟੋ-ਸ਼ੇਅਰਿੰਗ ਪਲੇਟਫਾਰਮ ਨੇ ਸਤੰਬਰ 'ਚ ਆਪਣਾ ਇਵੈਂਟ ਮੈਨੇਜਮੈਂਟ ਫੀਚਰ ਲਾਂਚ ਕੀਤਾ ਸੀ।
Publish Date: Sat, 07 Nov 2026 12:57 PM (IST)
Updated Date: Sat, 07 Nov 2026 01:01 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : WhatsApp ਨੇ ਮਈ 2024 'ਚ ਕਮਿਊਨਿਟੀਜ਼ ਲਈ ਇਵੈਂਟ ਬਣਾਉਣ ਅਤੇ ਮੈਂਬਰਾਂ ਨੂੰ ਇਨਵਾਈਟ ਭੇਜਣ ਦੀ ਸਹੂਲਤ ਪੇਸ਼ ਕੀਤੀ ਸੀ। ਬਾਅਦ 'ਚ ਇਹ ਫੀਚਰ WhatsApp ਗਰੁੱਪ ਚੈਟਸ ਲਈ ਵੀ ਜਾਰੀ ਕੀਤਾ ਗਿਆ ਸੀ, ਜਿਸ ਨਾਲ ਯੂਜ਼ਰ ਇਹ ਦੱਸ ਸਕਦੇ ਸਨ ਕਿ ਉਹ ਉਸ ਇਵੈਂਟ 'ਚ ਸ਼ਾਮਲ ਹੋਣਗੇ ਜਾਂ ਨਹੀਂ, ਜਿਸ ਲਈ ਉਨ੍ਹਾਂ ਨੂੰ ਇਨਵਾਈਟ ਭੇਜਿਆ ਗਿਆ ਹੈ। ਹੁਣ ਇਸ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ WhatsApp Events ਲਈ ਕਈ ਨਵੇਂ ਫੀਚਰਜ਼ ਦਾ ਐਲਾਨ ਕੀਤਾ ਹੈ।
ਨਵੇਂ ਅਪਡੇਟ 'ਚ ਇਵੈਂਟ ਦੇ ਲਿੰਕ ਸਾਂਝੇ ਕਰਨ ਦੀ ਸਹੂਲਤ ਦਿੱਤੀ ਗਈ ਹੈ। ਯੂਜ਼ਰ ਇਹ ਲਿੰਕ ਉਨ੍ਹਾਂ ਲੋਕਾਂ ਨਾਲ ਵੀ ਸਾਂਝਾ ਕਰ ਸਕਦੇ ਹਨ, ਜਿਨ੍ਹਾਂ ਦਾ WhatsApp ਅਕਾਊਂਟ ਨਹੀਂ ਹੈ। ਇਹ ਫੀਚਰ WhatsApp ਦੇ ਗੈਸਟ ਕਾਨਫਰੰਸ ਕਾਲ ਫੀਚਰ ਵਰਗਾ ਹੀ ਹੈ। Meta ਦੀ ਮਾਲਕੀ ਵਾਲੇ ਇਸ ਪਲੇਟਫਾਰਮ ਨੇ WhatsApp Events ਲਈ ਇਕ ਸਮਰਪਿਤ ਹੱਬ ਵੀ ਜੋੜਿਆ ਹੈ।
WhatsApp Events ਦੇ ਨਵੇਂ ਫੀਚਰ
ਵੀਰਵਾਰ ਨੂੰ ਇਕ ਬਲਾਗ ਪੋਸਟ ਰਾਹੀਂ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ ਐਲਾਨ ਕੀਤਾ ਕਿ ਉਹ WhatsApp Events ਫੀਚਰ ਲਈ ਕਈ ਅਪਗ੍ਰੇਡ ਜਾਰੀ ਕਰ ਰਿਹਾ ਹੈ। ਕੰਪਨੀ ਨੇ ਦੱਸਿਆ ਕਿ ਨਵੇਂ ਫੀਚਰ ਆਉਣ ਵਾਲੇ ਹਫ਼ਤਿਆਂ 'ਚ ਸਾਰੇ ਯੂਜ਼ਰਾਂ ਲਈ ਜਾਰੀ ਕਰ ਦਿੱਤੇ ਜਾਣਗੇ।
ਨਵੇਂ ਫੀਚਰਜ਼ 'ਚ ਕੰਪਨੀ ਨੇ WhatsApp ਅਕਾਊਂਟ ਨਾ ਰੱਖਣ ਵਾਲੇ ਯੂਜ਼ਰਾਂ ਨਾਲ ਵੀ WhatsApp ਇਵੈਂਟ ਦੇ ਲਿੰਕ ਸਾਂਝੇ ਕਰਨ ਦੀ ਸਹੂਲਤ ਦਿੱਤੀ ਹੈ। ਇਹ ਸਹੂਲਤ WhatsApp Guest Call ਫੀਚਰ ਵਾਂਗ ਕੰਮ ਕਰੇਗੀ।
ਹੁਣ ਯੂਜ਼ਰ ਇਕ ਇਵੈਂਟ ਬਣਾ ਸਕਦੇ ਹਨ, ਉਸ 'ਤੇ ਕਵਰ ਫੋਟੋ ਲਗਾ ਸਕਦੇ ਹਨ ਅਤੇ ਸਿੱਧੇ ਦੂਜੇ ਲੋਕਾਂ ਨਾਲ ਉਸ ਦਾ ਲਿੰਕ ਸਾਂਝਾ ਕਰ ਸਕਦੇ ਹਨ। RSVP ਸਟੇਟਸ ਰਾਹੀਂ ਇਵੈਂਟ ਬਣਾਉਣ ਵਾਲੇ ਯੂਜ਼ਰ ਨੂੰ ਪਤਾ ਲੱਗ ਸਕੇਗਾ ਕਿ ਸੱਦਾ ਪ੍ਰਾਪਤ ਕਰਨ ਵਾਲਾ ਵਿਅਕਤੀ ਇਵੈਂਟ 'ਚ ਸ਼ਾਮਲ ਹੋਵੇਗਾ ਜਾਂ ਨਹੀਂ।
ਇਨਵਾਈਟ ਪ੍ਰਾਪਤ ਕਰਨ ਵਾਲੇ ਮੈਂਬਰਾਂ ਨੂੰ ਇਵੈਂਟ ਲਈ ਆਪਣਾ RSVP ਦੇਣ ਵਾਸਤੇ ਨਾ ਤਾਂ ਐਪ ਡਾਊਨਲੋਡ ਕਰਨ ਦੀ ਲੋੜ ਹੋਵੇਗੀ ਅਤੇ ਨਾ ਹੀ WhatsApp ਅਕਾਊਂਟ ਬਣਾਉਣ ਦੀ।
ਇਸ ਤੋਂ ਇਲਾਵਾ WhatsApp ਨੇ ਇਕ ਕੇਂਦਰੀ ਹੱਬ ਵਜੋਂ ਨਵਾਂ 'Events Home' ਪੇਸ਼ ਕੀਤਾ ਹੈ। ਕੰਪਨੀ ਇਸ ਨੂੰ ਦੂਜਿਆਂ ਲਈ ਕਸਟਮਾਈਜ਼ਡ ਸੱਦੇ ਬਣਾਉਣ ਅਤੇ ਭੇਜਣ ਵਾਸਤੇ ਯੂਜ਼ਰਾਂ ਦਾ ਇਕ ਵਨ-ਸਟਾਪ ਪਲੇਟਫਾਰਮ ਬਣਾ ਰਹੀ ਹੈ।
ਇਸ ਤੋਂ ਇਲਾਵਾ WhatsApp Events Home ਯੂਜ਼ਰਾਂ ਨੂੰ RSVP ਮੈਨੇਜ ਕਰਨ ਦੀ ਸਹੂਲਤ ਵੀ ਦਿੰਦਾ ਹੈ। ਉਹ ਆਪਣੇ ਹਿਸਾਬ ਨਾਲ ਰਿਮਾਈਂਡਰ ਸੈੱਟ ਕਰ ਸਕਦੇ ਹਨ ਅਤੇ ਕਿਸੇ ਹੋਰ ਵਿਅਕਤੀ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਸਕਦੇ ਹਨ।
ਯੂਜ਼ਰ WhatsApp ਦੀ Settings 'ਚ ਜਾ ਕੇ Events ਦਾ ਵਿਕਲਪ ਚੁਣਨ ਤੋਂ ਬਾਅਦ ਪੁਰਾਣੇ ਅਤੇ ਆਉਣ ਵਾਲੇ ਇਵੈਂਟਾਂ ਦੀ ਸੂਚੀ ਦੇਖ ਸਕਦੇ ਹਨ। ਇਸ ਸੂਚੀ 'ਚ ਉਹ ਇਵੈਂਟ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਉਨ੍ਹਾਂ ਨੇ ਖੁਦ ਬਣਾਇਆ ਹੈ ਜਾਂ ਜਿਨ੍ਹਾਂ ਲਈ ਉਨ੍ਹਾਂ ਨੂੰ ਸੱਦਾ ਮਿਲਿਆ ਹੈ।
WhatsApp ਨੇ ਯੂਜ਼ਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਕੋਈ ਯੂਜ਼ਰ ਗੈਸਟ ਯੂਜ਼ਰਾਂ ਨੂੰ WhatsApp Events ਦਾ ਸੱਦਾ ਭੇਜਦਾ ਹੈ ਤਾਂ ਪਲੇਟਫਾਰਮ ਉਨ੍ਹਾਂ ਦਾ ਫੋਨ ਨੰਬਰ ਸਾਂਝਾ ਨਹੀਂ ਕਰਦਾ। ਹਾਲਾਂਕਿ, WhatsApp ਅਕਾਊਂਟ ਨਾ ਰੱਖਣ ਵਾਲੇ ਯੂਜ਼ਰਾਂ ਨੂੰ ਇਵੈਂਟ ਦਾ ਪਤਾ ਉਦੋਂ ਹੀ ਦਿਖਾਈ ਦੇਵੇਗਾ, ਜਦੋਂ ਉਹ ਸੱਦੇ ਦਾ RSVP ਜਮ੍ਹਾਂ ਕਰਵਾ ਦੇਣਗੇ।
ਨਵਾਂ WhatsApp Events Home ਕਾਫ਼ੀ ਹੱਦ ਤਕ Snapchat ਦੇ Plans ਫੀਚਰ ਵਰਗਾ ਹੈ। ਇਹ ਯੂਜ਼ਰਾਂ ਨੂੰ ਵੱਖ-ਵੱਖ ਪੇਜਾਂ 'ਤੇ ਜਾਣ ਤੋਂ ਬਿਨਾਂ ਹੀ ਇਵੈਂਟਾਂ ਦਾ ਪ੍ਰਬੰਧਨ ਕਰਨ ਦੀ ਸਹੂਲਤ ਦਿੰਦਾ ਹੈ। ਇਸ ਐਫੀਮਰਲ ਫੋਟੋ-ਸ਼ੇਅਰਿੰਗ ਪਲੇਟਫਾਰਮ ਨੇ ਸਤੰਬਰ 'ਚ ਆਪਣਾ ਇਵੈਂਟ ਮੈਨੇਜਮੈਂਟ ਫੀਚਰ ਲਾਂਚ ਕੀਤਾ ਸੀ।