ਭਾਰਤ ’ਚ ਸੈਟੇਲਾਈਟ ਫ਼ੋਨ ਖ਼ਰੀਦਣ ਤੇ ਵਰਤਣ ਦੇ ਕੀ ਹਨ ਨਿਯਮ? ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ! ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਨੇ ਕੁਝ ਦਿਨ ਪਹਿਲਾਂ ਨਵਾਂ ਸੈਟੇਲਾਈਟ ਫ਼ੋਨ ਲਾਂਚ ਕੀਤਾ ਹੈ। ਇਸ ਡਿਵਾਈਸ ਦੀ ਕੀਮਤ ਲਗਪਗ 1.34 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਬਾਅਂਦ ਇੱਕ ਵਾਰ ਫਿਰ ਭਾਰਤ ’ਚ ਸੈਟੇਲਾਈਟ ਫ਼ੋਨ ਦੀ ਵਰਤੋਂ ਅਤੇ ਇਸ ਨਾਲ ਜੁੜੇ ਨਿਯਮ ਚਰਚਾ ਵਿੱਚ ਆ ਗਏ ਹਨ। ਜੀ ਹਾਂ, ਕਿਉਂਕਿ ਦੇਸ਼ ਵਿੱਚ ਸੈਟੇਲਾਈਟ ਫ਼ੋਨ ਪੂਰੀ ਤਰ੍ਹਾਂ ਬੈਨ (ਪਾਬੰਦੀਸ਼ੁਦਾ) ਨਹੀਂ ਹਨ ਪਰ ਇਨ੍ਹਾਂ ਨੂੰ ਖ਼ਰੀਦਣ ਅਤੇ ਵਰਤਣ ਲਈ ਸਖ਼ਤ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
Publish Date: Tue, 14 Jul 2026 10:34 AM (IST)
Updated Date: Tue, 14 Jul 2026 10:37 AM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਨੇ ਕੁਝ ਦਿਨ ਪਹਿਲਾਂ ਨਵਾਂ ਸੈਟੇਲਾਈਟ ਫ਼ੋਨ ਲਾਂਚ ਕੀਤਾ ਹੈ। ਇਸ ਡਿਵਾਈਸ ਦੀ ਕੀਮਤ ਲਗਪਗ 1.34 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਬਾਅਂਦ ਇੱਕ ਵਾਰ ਫਿਰ ਭਾਰਤ ’ਚ ਸੈਟੇਲਾਈਟ ਫ਼ੋਨ ਦੀ ਵਰਤੋਂ ਅਤੇ ਇਸ ਨਾਲ ਜੁੜੇ ਨਿਯਮ ਚਰਚਾ ਵਿੱਚ ਆ ਗਏ ਹਨ। ਜੀ ਹਾਂ, ਕਿਉਂਕਿ ਦੇਸ਼ ਵਿੱਚ ਸੈਟੇਲਾਈਟ ਫ਼ੋਨ ਪੂਰੀ ਤਰ੍ਹਾਂ ਬੈਨ (ਪਾਬੰਦੀਸ਼ੁਦਾ) ਨਹੀਂ ਹਨ ਪਰ ਇਨ੍ਹਾਂ ਨੂੰ ਖ਼ਰੀਦਣ ਅਤੇ ਵਰਤਣ ਲਈ ਸਖ਼ਤ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਬੀ.ਐੱਸ.ਐੱਨ.ਐੱਲ. ਨੇ ਜਨਵਰੀ 2018 ਵਿੱਚ ਆਮ ਨਾਗਰਿਕਾਂ ਲਈ ਗਲੋਬਲ ਸੈਟੇਲਾਈਟ ਫ਼ੋਨ ਸਰਵਿਸ (GSPS) ਦੀ ਸ਼ੁਰੂਆਤ ਕੀਤੀ ਸੀ। ਇਹ ਸਰਵਿਸ Inmarsat ਸੈਟੇਲਾਈਟ ਨੈੱਟਵਰਕ 'ਤੇ ਅਧਾਰਿਤ ਹੈ। ਨਾਰਮਲ ਮੋਬਾਈਲ ਫ਼ੋਨ ਜਿੱਥੇ ਕਾਲ ਅਤੇ ਇੰਟਰਨੈੱਟ ਲਈ ਮੋਬਾਈਲ ਟਾਵਰਾਂ 'ਤੇ ਨਿਰਭਰ ਰਹਿੰਦੇ ਹਨ, ਉੱਥੇ ਹੀ ਸੈਟੇਲਾਈਟ ਫ਼ੋਨ ਸਿੱਧੇ ਸੈਟੇਲਾਈਟ ਨਾਲ ਕਨੈਕਟ ਹੋ ਜਾਂਦੇ ਹਨ।
ਇਹੀ ਕਾਰਨ ਹੈ ਕਿ ਇਹ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ, ਜੰਗਲਾਂ, ਰੇਗਿਸਤਾਨਾਂ, ਸਮੁੰਦਰ ਅਤੇ ਕੁਦਰਤੀ ਆਫ਼ਤ ਵਾਲੇ ਖੇਤਰਾਂ ਵਿੱਚ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ, ਜਿੱਥੇ ਮੋਬਾਈਲ ਨੈੱਟਵਰਕ ਖ਼ਰਾਬ ਹੁੰਦਾ ਹੈ ਜਾਂ ਉਪਲਬਧ ਨਹੀਂ ਹੁੰਦਾ। ਹਾਲਾਂਕਿ, ਇਨ੍ਹਾਂ ਫ਼ੋਨਾਂ ਦੀ ਬਿਨਾਂ ਮਨਜ਼ੂਰੀ ਵਰਤੋਂ ਕਰਨਾ ਭਾਰੀ ਪੈ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਬਿਨਾਂ ਮਨਜ਼ੂਰੀ ਵਰਤੋਂ ਕਰਨਾ ਪੈ ਸਕਦਾ ਹੈ ਭਾਰੀ ਦਰਅਸਲ, ਭਾਰਤ ਵਿੱਚ ਸੈਟੇਲਾਈਟ ਫ਼ੋਨ ਦੀ ਵਰਤੋਂ ਟੈਲੀਕਮਿਊਨੀਕੇਸ਼ਨ ਐਕਟ, 2023 (Telecommunications Act, 2023) ਅਤੇ ਇੰਡੀਅਨ ਵਾਇਰਲੈੱਸ ਟੈਲੀਗ੍ਰਾਫ਼ ਐਕਟ, 1933 (Indian Wireless Telegraphy Act, 1933) ਦੇ ਤਹਿਤ ਕੰਟਰੋਲ ਕੀਤੀ ਜਾਂਦੀ ਹੈ। ਕਿਸੇ ਵੀ ਵਿਅਕਤੀ ਨੂੰ ਸੈਟੇਲਾਈਟ ਫ਼ੋਨ ਰੱਖਣ ਜਾਂ ਵਰਤਣ ਲਈ ਪਹਿਲਾਂ ਦੂਰਸੰਚਾਰ ਵਿਭਾਗ (DoT) ਤੋਂ ਲਾਇਸੈਂਸ ਜਾਂ ਨੋ ਆਬਜੈਕਸ਼ਨ ਸਰਟੀਫਿਕੇਟ (NOC) ਲੈਣਾ ਜ਼ਰੂਰੀ ਹੈ।
ਅਜਿਹੇ ’ਚ ਜੇਕਰ ਕੋਈ ਵਿਅਕਤੀ ਬਿਨਾਂ ਮਨਜ਼ੂਰੀ ਦੇ ਸੈਟੇਲਾਈਟ ਫ਼ੋਨ ਭਾਰਤ ਲਿਆਉਂਦਾ ਹੈ ਜਾਂ ਉਸਦੀ ਵਰਤੋਂ ਕਰਦਾ ਹੈ, ਤਾਂ ਫ਼ੋਨ ਜ਼ਬਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਸ ਵਿਅਕਤੀ 'ਤੇ ਜੁਰਮਾਨਾ ਅਤੇ ਗ੍ਰਿਫ਼ਤਾਰੀ ਵਰਗੀ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਇਹ ਨਿਯਮ ਨਾ ਸਿਰਫ਼ ਭਾਰਤੀ ਨਾਗਰਿਕਾਂ ਸਗੋਂ ਵਿਦੇਸ਼ੀ ਯਾਤਰੀਆਂ 'ਤੇ ਵੀ ਲਾਗੂ ਹੁੰਦੇ ਹਨ।
ਭਾਰਤ ਵਿੱਚ ਕਿਹੜੀਆਂ ਸੈਟੇਲਾਈਟ ਸੇਵਾਵਾਂ ਦੀ ਹੈ ਮਨਜ਼ੂਰੀ?
ਫਿਲਹਾਲ ਭਾਰਤ ਵਿੱਚ ਬੀ.ਐੱਸ.ਐੱਨ.ਐੱਲ. ਰਾਹੀਂ Inmarsat ਨੈੱਟਵਰਕ ਅਧਾਰਿਤ ਸੈਟੇਲਾਈਟ ਸਰਵਿਸ ਨੂੰ ਨਿਰਧਾਰਿਤ ਸ਼ਰਤਾਂ ਨਾਲ ਮਨਜ਼ੂਰੀ ਮਿਲੀ ਹੋਈ ਹੈ। ਦੂਜੇ ਪਾਸੇ, Thuraya, Iridium ਅਤੇ ਕੁਝ ਹੋਰ ਵਿਦੇਸ਼ੀ ਸੈਟੇਲਾਈਟ ਨੈੱਟਵਰਕ ਭਾਰਤ ਵਿੱਚ ਪ੍ਰਮਾਣਿਤ (Authorized) ਨਹੀਂ ਹਨ। ਅਜਿਹੇ ਨੈੱਟਵਰਕ 'ਤੇ ਚੱਲਣ ਵਾਲੇ ਸੈਟੇਲਾਈਟ ਫ਼ੋਨਾਂ ਦੀ ਵਰਤੋਂ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ।
ਸੈਟੇਲਾਈਟ ਫ਼ੋਨ ਲਈ ਕਿਉਂ ਹਨ ਇੰਨੇ ਸਖ਼ਤ ਨਿਯਮ?
ਭਾਰਤ ਵਿੱਚ ਸੈਟੇਲਾਈਟ ਫ਼ੋਨ 'ਤੇ ਸਖ਼ਤੀ ਦੀ ਸਭ ਤੋਂ ਵੱਡੀ ਵਜ੍ਹਾ ਰਾਸ਼ਟਰੀ ਸੁਰੱਖਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸੈਟੇਲਾਈਟ ਫ਼ੋਨ ਟਾਵਰਾਂ ਦੀ ਬਜਾਏ ਸਿੱਧੇ ਸੈਟੇਲਾਈਟ ਨਾਲ ਕਨੈਕਟ ਹੁੰਦੇ ਹਨ, ਇਸ ਲਈ ਇਹਨਾਂ ਦੀ ਨਿਗਰਾਨੀ ਰਵਾਇਤੀ ਟੈਲੀਕਾਮ ਨੈੱਟਵਰਕ ਵਾਂਗ ਕਰਨਾ ਆਸਾਨ ਨਹੀਂ ਹੈ। 2008 ਦੇ ਮੁੰਬਈ ਅੱਤਵਾਦੀ ਹਮਲੇ ਵਿੱਚ ਅੱਤਵਾਦੀਆਂ ਵੱਲੋਂ Thuraya ਸੈਟੇਲਾਈਟ ਫ਼ੋਨ ਦੀ ਵਰਤੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਹਨਾਂ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ।