- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Reliance ਤੇ Airtel ਦੇ ਬਾਰੇ ਹੁਣ ਦੇਸ਼ 'ਚ Vodafone ਨੇ ਵੀ ਭਾਰਤ 'ਚ ਈ-ਸਿਮ ਸਰਵਿਸ ਲਾਂਚ ਕਰ ਦਿੱਤੀ ਹੈ। ਹਾਲਾਂਕਿ ਫ਼ਿਲਹਾਲ ਇਹ ਪੋਸਟਪੇਡ ਯੂਜ਼ਰਜ਼ ਲਈ ਹੀ ਹੋਵੇਗੀ।

ਨਈਂ ਦੁਨੀਆ : Reliance ਤੇ Airtel ਦੇ ਬਾਰੇ ਹੁਣ ਦੇਸ਼ 'ਚ Vodafone ਨੇ ਵੀ ਭਾਰਤ 'ਚ ਈ-ਸਿਮ ਸਰਵਿਸ ਲਾਂਚ ਕਰ ਦਿੱਤੀ ਹੈ। ਹਾਲਾਂਕਿ ਫ਼ਿਲਹਾਲ ਇਹ ਪੋਸਟਪੇਡ ਯੂਜ਼ਰਜ਼ ਲਈ ਹੀ ਹੋਵੇਗੀ। ਇਹ ਸਰਵਿਸ ਕੰਪਨੀ ਨੇ ਸਿਰਫ਼ iPhone ਯੂਜ਼ਰਜ਼ ਲਈ ਹੀ ਪੇਸ਼ ਕੀਤੀ ਤੇ ਉਹ ਵੀ ਦਿੱਲੀ, ਗੁਜਰਾਤ ਤੇ ਮੁੰਬਈ ਦੇ ਸਰਕਲ 'ਚ ਯੂਜ਼ਰਜ਼ ਹੀ ਇਸ ਸਰਵਿਸ ਦਾ ਫਾਇਦਾ ਲੈ ਸਕਦੇ ਹਨ। ਜਿਨ੍ਹਾਂ iPhone ਨੂੰ ਈ-ਸਿਮ ਦੀ ਸਪੋਰਟ ਮਿਲੀ ਹੈ ਉਨ੍ਹਾਂ 'ਚੋਂ iPhone 11, iPhone 11 Pro, iPhone 11 Pro Max, iPhone SE (2020), iPhone XS, iPhone XS Max ਤੇ iPhone XR ਸ਼ਾਮਲ ਹਨ।
ਜੇ ਤੁਸੀਂ ਵੀ ਇਸ ਈ-ਸਿਮ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣੇ ਫੋਨ 'ਚੋਂ eSim email id ਲਿਖ ਕੇ 199 'ਤੇ ਭੇਜਣਾ ਪਵੇਗਾ। ਜੇ ਤੁਹਾਡੀ ਈਮੇਲ ਰਜਿਸਟਰਡ ਨਹੀਂ ਹੈ ਤਾਂ ਪਹਿਲਾਂ email email id ਲਿਖ ਕੇ 199 'ਤੇ ਭੇਜਣਾ ਪਵੇਗਾ। ਵੈਲਿਡੇਟ ਹੋਣ ਦੇ ਬਾਅਦ 199 ਤੋਂ ਮੈਸੇਜ ਆਵੇਗਾ ਜਿਸ ਦੇ ਬਾਅਦ ਤੁਹਾਨੂੰ ESIMY ਲਿਖ ਕੇ ਰਿਪਲਾਈ ਕਰਨਾ ਪਵੇਗਾ। ਇਸ ਦੇ ਜਵਾਬ 'ਚ ਇਕ ਮੈਸੇਜ ਆਵੇਗਾ ਨਾਲ ਹੀ ਤੁਹਾਨੂੰ ਈਮੇਲ 'ਤੇ ਇਕ QR ਕੋਡ ਭੇਜਿਆ ਜਾਵੇਗਾ। ਇਸ QR ਕੋਡ ਨੂੰ ਸਕੈਨ ਕਰਕੇ ਹੀ ਤੁਸੀਂ ਆਪਣੀ ਈ-ਸਿਮ ਐਕਟਿਵੇਟ ਕਰ ਸਕਦੇ ਹੋ।
ਕੀ ਹੈ eSim
ਈ ਸਿਮ ਨੂੰ ਇੰਬੈਡੇਡ ਸਬਸਕ੍ਰਾਈਬ ਆਈਡੇਂਟਿਟੀ ਮਾਡਊਲ ਕਿਹਾ ਜਾਂਦਾ ਹੈ। ਜਿਵੇ ਕੀ ਨਾਮ ਤੋਂ ਹੀ ਸਮਝ ਆਉਂਦਾ ਹੈ ਕਿ ਇਹ ਸਿਮ ਫੋਨ 'ਚ ਪਹਿਲਾਂ ਤੋਂ ਹੀ ਲੱਗੀ ਹੋਵੇਗੀ। ਇਸ ਈ- ਸਿਮ ਨੂੰ ਦੂਸਰੀ ਸਾਧਾਰਨ ਸਿਮ ਦੇ ਵੋਲੇਂ ਫੋਨ 'ਚੋਂ ਕੱਢਿਆ ਨਹੀਂ ਜਾ ਸਕਦਾ ਤੇ ਨਾ ਹੀ ਬਦਲਿਆ ਜਾ ਸਕਦਾ ਹੈ। ਹਾਲਾਂਕਿ ਇਹ ਵੱਖ-ਵੱਖ ਸਾਈਜ 'ਚ ਉਪਲਬਧ ਹੁੰਦੀ ਹੈ ਤੇ ਕਈ ਤਰ੍ਹਾਂ ਦੇ ਡਿਜ਼ਾਈਨ 'ਚ ਇਸਤੇਮਾਲ ਕੀਤੀ ਜਾ ਸਕਦੀ ਹੈ। ਈ-ਸਿਮ ਬਾਜ਼ਾਰ 'ਚ ਮਿਲਣ ਵਾਲੀ ਆਮ ਸਿਮ ਕਾਰਡ ਦੇ ਵਾਂਗ ਹੀ ਕੰਮ ਕਰਦੀ ਹੈ ਪਰ ਇਹ ਉਸ ਤੋਂ ਵਧੀਆ ਹੁੰਦੀ ਹੈ ਤੇ ਇਸ 'ਚ ਤਕਨੀਕੀ ਖ਼ਰਾਬੀ ਦੇ ਚਾਂਸੇਸ ਘੱਟ ਹੁੰਦੇ ਹਨ। ਈ-ਸਿਮ ਨੂੰ ਆਉਣ ਵਾਲੇ ਸਮੇਂ 'ਚ ਕਮਿਊਨੀਕੇਸ਼ਨ ਲਈ ਮਹੱਤਵਪੂਰਣ ਮੰਨਿਆ ਜਾਂਦਾ ਹੈ।