7000mAh ਬੈਟਰੀ ਵਾਲਾ Vivo ਦਾ ਨਵਾਂ ਫੋਲਡੇਬਲ 5G ਫੋਨ, 200MP ਕੈਮਰਾ ਤੇ 8.02 ਇੰਚ ਦੀ ਡਿਸਪਲੇਅ ਵੀ
Vivo X Fold 6 Launching Date: ਵੀਵੋ ਦਾ ਨਵਾਂ ਫੋਲਡੇਬਲ 5G ਫੋਨ 6 ਅਕਤੂਬਰ ਨੂੰ ਭਾਰਤ 'ਚ ਲਾਂਚ ਹੋਵੇਗਾ। ਜਾਣੋ 7000mAh ਬੈਟਰੀ, 200MP ਕੈਮਰਾ, 8.02 ਇੰਚ ਡਿਸਪਲੇਅ ਤੇ ਸੰਭਾਵੀ ਕੀਮਤ ਸਮੇਤ ਪੂਰੀ ਜਾਣਕਾਰੀ।
Publish Date: Sun, 04 Oct 2026 01:36 PM (IST)
Updated Date: Sun, 04 Oct 2026 01:38 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਵੀਵੋ ਜਲਦ ਹੀ ਆਪਣਾ ਪ੍ਰੀਮੀਅਮ ਫੋਲਡੇਬਲ ਫੋਨ Vivo X Fold 6 ਭਾਰਤ 'ਚ ਲਾਂਚ ਕਰਨ ਜਾ ਰਿਹਾ ਹੈ। ਜੀ ਹਾਂ, ਕੰਪਨੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਫੋਨ 6 ਅਕਤੂਬਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਹੋਵੇਗਾ। ਖਾਸ ਗੱਲ ਇਹ ਹੈ ਕਿ X Fold 6 ਇਕੱਲਾ ਡਿਵਾਈਸ ਨਹੀਂ ਹੋਵੇਗਾ। ਇਸ ਦੇ ਨਾਲ ਕੰਪਨੀ ਆਲ-ਨਿਊ Vivo S2 FE ਅਤੇ Vivo V80 ਨੂੰ ਵੀ ਭਾਰਤ 'ਚ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਲਾਂਚ ਈਵੈਂਟ 'ਚ ਇੱਕ ਨਵਾਂ Mixed Reality (MR) ਹੈੱਡਸੈੱਟ ਵੀ ਪੇਸ਼ ਕਰ ਸਕਦੀ ਹੈ। ਆਓ ਪਹਿਲਾਂ ਫੋਲਡੇਬਲ ਫੋਨ ਦੀ ਲਾਂਚ ਡਿਟੇਲ ਜਾਣਦੇ ਹਾਂ...
Vivo X Fold 6 ਦੀ ਲਾਂਚ ਡਿਟੇਲ
ਵੀਵੋ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਛੋਟੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ X Fold 6 ਦੀ ਭਾਰਤ 'ਚ ਲਾਂਚ ਡੇਟ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ Vivo V80 ਨੂੰ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ S2 FE ਨੂੰ ਵੀ ਇਸੇ ਈਵੈਂਟ 'ਚ ਲਾਂਚ ਕਰਨ ਦੀ ਜਾਣਕਾਰੀ ਦਿੱਤੀ। ਹੁਣ X Fold 6 ਦੀ ਐਂਟਰੀ ਦੇ ਨਾਲ ਕੰਪਨੀ ਇੱਕੋ ਈਵੈਂਟ 'ਚ ਵੱਖ-ਵੱਖ ਸੈਗਮੈਂਟ ਦੇ ਸਮਾਰਟਫੋਨ ਪੇਸ਼ ਕਰਨ ਜਾ ਰਹੀ ਹੈ।
ਕੰਪਨੀ ਨੇ ਨਵੇਂ Vivo X Fold 6 ਨੂੰ Nebula Teal ਕਲਰ 'ਚ ਟੀਜ਼ ਕੀਤਾ ਹੈ। ਕੰਪਨੀ ਨੇ ਅਜੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਭਾਰਤ 'ਚ ਫੋਨ ਨੂੰ ਹੋਰ ਕਲਰ ਆਪਸ਼ਨ 'ਚ ਵੀ ਉਪਲਬਧ ਕਰਵਾਇਆ ਜਾਵੇਗਾ ਜਾਂ ਨਹੀਂ।
Vivo X Fold 6 ਦੇ ਸੰਭਾਵੀ ਸਪੈਸੀਫਿਕੇਸ਼ਨਜ਼
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Vivo X Fold 6 ਚੀਨ 'ਚ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ, ਜਿਸ ਕਾਰਨ ਇਸ ਦੇ ਕਈ ਫੀਚਰ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਫੋਨ 'ਚ Dimensity 9500 Super Edition ਪ੍ਰੋਸੈਸਰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਫੋਨ 'ਚ 7,000mAh ਦੀ ਵੱਡੀ ਬੈਟਰੀ ਅਤੇ 200MP ਦਾ ਪ੍ਰਾਈਮਰੀ ਕੈਮਰਾ ਮਿਲਣ ਦੀ ਉਮੀਦ ਹੈ।
ਫੋਲਡੇਬਲ ਫੋਨ 'ਚ 8.02 ਇੰਚ ਦੀ ਇਨਰ ਡਿਸਪਲੇਅ ਅਤੇ ਬਾਹਰ ਵੱਲ 6.5 ਇੰਚ ਦੀ ਕਵਰ ਸਕ੍ਰੀਨ ਮਿਲ ਸਕਦੀ ਹੈ। ਚੀਨ 'ਚ Vivo X Fold 6 ਦੇ 12GB RAM + 256GB ਵਾਲੇ ਬੇਸ ਵੇਰੀਐਂਟ ਦੀ ਕੀਮਤ CNY 7,999 ਹੈ। ਗਲੋਬਲ ਲਾਂਚ ਦੇ ਸਮੇਂ ਕੰਪਨੀ ਨੇ ਕੀਮਤ ਦਾ ਖੁਲਾਸਾ ਨਹੀਂ ਕੀਤਾ ਸੀ। ਹੁਣ ਭਾਰਤ 'ਚ ਇਸ ਦੀ ਕੀਮਤ ਅਤੇ ਸੇਲ ਨਾਲ ਜੁੜੀਆਂ ਡਿਟੇਲਜ਼ 6 ਅਕਤੂਬਰ ਦੇ ਲਾਂਚ ਈਵੈਂਟ 'ਚ ਸਾਹਮਣੇ ਆਉਣਗੀਆਂ।