7200mAh ਬੈਟਰੀ ਤੇ 144Hz ਡਿਸਪਲੇਅ ਵਾਲਾ Vivo ਦਾ ਨਵਾਂ 5G ਫੋਨ, ਭਾਰਤ 'ਚ 6 ਅਕਤੂਬਰ ਨੂੰ ਹੋਵੇਗਾ ਲਾਂਚ
Vivo V80 'ਚ 6.59-ਇੰਚ ਦਾ OLED ਪੈਨਲ ਦਿੱਤਾ ਜਾਵੇਗਾ, ਜੋ 144Hz ਤੱਕ ਦੇ ਰਿਫ੍ਰੈਸ਼ ਰੇਟ, 1.5K ਰੈਜ਼ੋਲਿਊਸ਼ਨ ਤੇ 5,000 ਨਿਟਸ ਦੀ ਲੋਕਲ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ, ਆਉਣ ਵਾਲੇ ਇਸ ਡਿਵਾਈਸ 'ਚ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ 7,200mAh ਦੀ ਵੱਡੀ ਬੈਟਰੀ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ।
Publish Date: Fri, 02 Oct 2026 04:21 PM (IST)
Updated Date: Fri, 02 Oct 2026 04:22 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Vivo 6 ਅਕਤੂਬਰ, 2026 ਨੂੰ V80 ਦੇ ਲਾਂਚ ਦੇ ਨਾਲ ਭਾਰਤ 'ਚ ਆਪਣੀ V-ਸੀਰੀਜ਼ ਦਾ ਵਿਸਥਾਰ ਕਰਨ ਦੀ ਤਿਆਰੀ ਕਰ ਰਿਹਾ ਹੈ। ਲਾਂਚ ਤੋਂ ਪਹਿਲਾਂ ਹੀ ਕੰਪਨੀ ਨੇ ਫੋਨ ਦੇ ਮੁੱਖ ਸਪੈਸੀਫਿਕੇਸ਼ਨ ਅਤੇ ਡਿਜ਼ਾਈਨ ਡਿਟੇਲਜ਼ ਦਾ ਖੁਲਾਸਾ ਕਰ ਦਿੱਤਾ ਹੈ। Vivo V80 'ਚ Zeiss-ਟਿਊਨਡ ਕੈਮਰਾ ਸੈਟਅਪ ਅਤੇ 'ਕੋਲਡ-ਕਾਰਵਡ ਗਲਾਸ' ਡਿਜ਼ਾਈਨ ਮਿਲਣ ਦੀ ਪੁਸ਼ਟੀ ਹੋ ਚੁੱਕੀ ਹੈ। ਕਨਫਰਮਡ ਸਪੈਸੀਫਿਕੇਸ਼ਨ ਤੋਂ ਲੈ ਕੇ ਸੰਭਾਵਿਤ ਕੀਮਤ ਤੱਕ, ਇੱਥੇ ਅਪਕਮਿੰਗ Vivo V80 ਸਮਾਰਟਫੋਨ ਬਾਰੇ ਹੁਣ ਤੱਕ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ।
Vivo V80 ਦੀ ਭਾਰਤ 'ਚ ਸੰਭਾਵੀ ਕੀਮਤ
ਅਫਵਾਹਾਂ ਅਤੇ ਲੀਕਸ ਮੁਤਾਬਕ, ਆਉਣ ਵਾਲੇ Vivo V80 ਦੀ ਭਾਰਤ 'ਚ ਕੀਮਤ ਲਗਪਗ 60,000 ਰੁਪਏ ਦੇ ਆਸ-ਪਾਸ ਹੋਣ ਦੀ ਉਮੀਦ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ ਅਧਿਕਾਰਤ ਤੌਰ 'ਤੇ ਕੀਮਤ ਦੀ ਪੁਸ਼ਟੀ ਨਹੀਂ ਕੀਤੀ ਹੈ, ਇਸ ਲਈ ਇਸ ਨੂੰ ਸਿਰਫ਼ ਇਕ ਅਨੁਮਾਨ ਵਜੋਂ ਦੇਖਣਾ ਹੀ ਬਿਹਤਰ ਹੋਵੇਗਾ।
Vivo V80 ਦੀਆਂ ਸਪੈਸੀਫਿਕੇਸ਼ਨਜ਼ ਤੇ ਕਲਰ
Vivo V80 'ਚ 6.59-ਇੰਚ ਦਾ OLED ਪੈਨਲ ਦਿੱਤਾ ਜਾਵੇਗਾ, ਜੋ 144Hz ਤੱਕ ਦੇ ਰਿਫ੍ਰੈਸ਼ ਰੇਟ, 1.5K ਰੈਜ਼ੋਲਿਊਸ਼ਨ ਤੇ 5,000 ਨਿਟਸ ਦੀ ਲੋਕਲ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ, ਆਉਣ ਵਾਲੇ ਇਸ ਡਿਵਾਈਸ 'ਚ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ 7,200mAh ਦੀ ਵੱਡੀ ਬੈਟਰੀ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਨਾਲ ਹੀ, ਇਹ ਡਿਵਾਈਸ OriginOS 7 'ਤੇ ਚੱਲੇਗਾ।
ਫੋਟੋਗ੍ਰਾਫੀ ਲਈ Vivo V80 ਦੇ ਬੈਕ ਪੈਨਲ 'ਤੇ Zeiss-ਟਿਊਨਡ ਟ੍ਰਿਪਲ ਕੈਮਰਾ ਸੈਟਅਪ ਮਿਲਣ ਦੀ ਪੁਸ਼ਟੀ ਹੋਈ ਹੈ। ਇਸ 'ਚ OIS ਦੇ ਨਾਲ 50MP ਦਾ ਮੇਨ ਕੈਮਰਾ, 3x ਆਪਟੀਕਲ ਜ਼ੂਮ ਅਤੇ 100x ਤੱਕ ਡਿਜੀਟਲ ਜ਼ੂਮ ਵਾਲਾ 50MP ਦਾ ਟੈਲੀਫੋਟੋ ਲੈਂਸ ਅਤੇ ਇਕ ਅਲਟਰਾ-ਵਾਈਡ ਲੈਂਸ ਸ਼ਾਮਲ ਹੋਵੇਗਾ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਚ 50MP ਦਾ ਕੈਮਰਾ ਮਿਲੇਗਾ।
ਬ੍ਰਾਂਡ ਨੇ Vivo V80 ਦੇ ਕਲਰ ਆਪਸ਼ਨ ਦਾ ਵੀ ਖੁਲਾਸਾ ਕਰ ਦਿੱਤਾ ਹੈ। ਇਹ ਡਿਵਾਈਸ ਤਿੰਨ ਰੰਗਾਂ 'ਚ ਉਪਲਬਧ ਹੋਵੇਗਾ: ਸਨਰਾਈਜ਼ ਐਂਥਮ, ਹੋਰਾਈਜ਼ਨ ਬਲੂ ਅਤੇ ਸਟੈਲਰ ਬਲੈਕ। Vivo ਨੇ ਅਜੇ ਤੱ ਉਸ ਚਿਪਸੈੱਟ ਦੀ ਜਾਣਕਾਰੀ ਨਹੀਂ ਦਿੱਤੀ ਹੈ, ਜੋ V80 ਨੂੰ ਪਾਵਰ ਦੇਵੇਗਾ। ਹਾਲਾਂਕਿ, ਰਿਪੋਰਟਾਂ ਮੁਤਾਬਕ ਇਸ ਡਿਵਾਈਸ 'ਚ Snapdragon 7 Gen 4 ਚਿਪਸੈੱਟ ਮਿਲਣ ਦੀ ਸੰਭਾਵਨਾ ਹੈ।