- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਂਚ ਆਫਰ ਦੀ ਗੱਲ ਕਰੀਏ ਤਾਂ ਕੰਪਨੀ Axis Bank, SBI ਅਤੇ HDFC Bank ਦੇ ਕਾਰਡਾਂ ’ਤੇ 4,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਦੇ ਰਹੀ ਹੈ। Vivo T5 5G ਦੀ ਪਹਿਲੀ ਸੇਲ Flipkart ’ਤੇ 9 ਸਤੰਬਰ ਤੋਂ ਸ਼ੁਰੂ ਹੋਵੇਗੀ। ਇਹ ਸਮਾਰਟਫੋਨ ਦੋ ਕਲਰ ਆਪਸ਼ਨਾਂ—Royal Bronze ਅਤੇ Silver Green—ਵਿਚ ਲਾਂਚ ਕੀਤਾ ਗਿਆ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Vivo T5 5G ਸਮਾਰਟਫੋਨ ਭਾਰਤ ਵਿਚ ਲਾਂਚ ਹੋ ਗਿਆ ਹੈ। ਇਹ ਵੀਵੋ ਦੀ T-ਸੀਰੀਜ਼ ਦਾ ਪੰਜਵਾਂ ਸਮਾਰਟਫੋਨ ਹੈ। ਹੁਣ ਕੰਪਨੀ ਨੇ ਨਵੇਂ Vivo T5 5G ਨੂੰ ਦੋ ਕਲਰ ਆਪਸ਼ਨਾਂ ਵਿਚ ਪੇਸ਼ ਕੀਤਾ ਹੈ। ਵੀਵੋ ਦੇ ਇਸ ਫੋਨ ਨੂੰ MediaTek Dimensity 7000 ਸੀਰੀਜ਼ ਚਿਪਸੈੱਟ ਨਾਲ ਲਿਆਂਦਾ ਗਿਆ ਹੈ। ਇਸ ਫੋਨ ਚ 6.83-ਇੰਚ ਦੀ 1.5K 3D ਕਰਵਡ AMOLED ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰਿਫ੍ਰੈਸ਼ ਰੇਟ 144Hz ਹੈ। ਫੋਨ ਵਿਚ 7,050mAh ਦੀ ਬੈਟਰੀ ਮਿਲਦੀ ਹੈ, ਜੋ ਸਿੰਗਲ ਚਾਰਜ ’ਤੇ 22 ਘੰਟਿਆਂ ਦਾ ਬੈਕਅਪ ਦੇਣ ਦਾ ਦਾਅਵਾ ਕਰਦੀ ਹੈ।
Vivo T5 5G ਸਮਾਰਟਫੋਨ ਦਾ ਬੇਸ ਵੇਰੀਐਂਟ 6GB ਰੈਮ ਅਤੇ 128GB ਸਟੋਰੇਜ ਨਾਲ 34,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ 8GB + 128GB ਵੇਰੀਐਂਟ ਦੀ ਕੀਮਤ 39,999 ਰੁਪਏ ਅਤੇ 8GB + 256GB ਵੇਰੀਐਂਟ ਦੀ ਕੀਮਤ 44,999 ਰੁਪਏ ਰੱਖੀ ਗਈ ਹੈ। ਟਾਪ ਵੇਰੀਐਂਟ ਦੀ ਗੱਲ ਕਰੀਏ ਤਾਂ 12GB + 256GB ਮਾਡਲ ਨੂੰ 49,999 ਰੁਪਏ ਦੀ ਕੀਮਤ ’ਤੇ ਬਾਜ਼ਾਰ ਵਿਚ ਲਿਆਂਦਾ ਗਿਆ ਹੈ।
ਲਾਂਚ ਆਫਰ ਦੀ ਗੱਲ ਕਰੀਏ ਤਾਂ ਕੰਪਨੀ Axis Bank, SBI ਅਤੇ HDFC Bank ਦੇ ਕਾਰਡਾਂ ’ਤੇ 4,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਦੇ ਰਹੀ ਹੈ। Vivo T5 5G ਦੀ ਪਹਿਲੀ ਸੇਲ Flipkart ’ਤੇ 9 ਸਤੰਬਰ ਤੋਂ ਸ਼ੁਰੂ ਹੋਵੇਗੀ। ਇਹ ਸਮਾਰਟਫੋਨ ਦੋ ਕਲਰ ਆਪਸ਼ਨਾਂ—Royal Bronze ਅਤੇ Silver Green—ਵਿਚ ਲਾਂਚ ਕੀਤਾ ਗਿਆ ਹੈ।
Vivo T5 5G ਸਮਾਰਟਫੋਨ ਨੂੰ 6.83-ਇੰਚ ਦੀ 1.5K (1,260 x 2,800 ਪਿਕਸਲ) 3D ਕਰਵਡ AMOLED ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਡਿਸਪਲੇਅ ਦਾ ਰਿਫ੍ਰੈਸ਼ ਰੇਟ 144Hz ਤੱਕ ਅਤੇ ਪੀਕ ਬ੍ਰਾਈਟਨੈੱਸ 2,000 ਨਿਟਸ ਹੈ। ਡਿਸਪਲੇਅ ਦਾ ਟੱਚ ਸੈਂਪਲਿੰਗ ਰੇਟ 300Hz ਹੈ ਅਤੇ ਇਹ HDR10+ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ IP68 + IP69 ਰੇਟਿੰਗ ਨਾਲ ਆਉਂਦਾ ਹੈ।
Vivo T5 5G ਵਿਚ 4nm ਆਕਟਾ-ਕੋਰ MediaTek Dimensity 7500 Turbo ਚਿਪਸੈੱਟ ਦਿੱਤਾ ਗਿਆ ਹੈ। ਇਸ ਦੇ ਨਾਲ ਫੋਨ ਵਿਚ MediaTek NPU 850, LPDDR4x RAM ਅਤੇ UFS 3.1 ਸਟੋਰੇਜ ਵੀ ਮਿਲਦੀ ਹੈ।
ਫੋਟੋਗ੍ਰਾਫੀ ਲਈ Vivo T5 5G ਵਿਚ ਡਿਊਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 50-ਮੈਗਾਪਿਕਸਲ (f/1.79 ਅਪਰਚਰ) Sony IMX882 ਸੈਂਸਰ ਹੈ, ਜੋ Optical Image Stabilization (OIS) ਨੂੰ ਸਪੋਰਟ ਕਰਦਾ ਹੈ। ਫੋਨ ਵਿਚ 8-ਮੈਗਾਪਿਕਸਲ (f/2.2 ਅਪਰਚਰ) ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿਚ 32-ਮੈਗਾਪਿਕਸਲ (f/2.0) ਦਾ ਫਰੰਟ ਕੈਮਰਾ ਮਿਲਦਾ ਹੈ। Vivo T5 5G ਵਿਚ 4K ਵੀਡੀਓ ਰਿਕਾਰਡਿੰਗ ਦਾ ਸਪੋਰਟ ਵੀ ਦਿੱਤਾ ਗਿਆ ਹੈ।
ਇਹ ਫੋਨ Android 16 ’ਤੇ ਆਧਾਰਿਤ OriginOS 6 ’ਤੇ ਰਨ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਨੂੰ ਤਿੰਨ OS ਅਪਗ੍ਰੇਡ ਅਤੇ 5 ਸਾਲ ਤੱਕ ਸਕਿਓਰਿਟੀ ਅਪਡੇਟ ਮਿਲਣਗੇ।
Vivo T5 5G ਵਿਚ 7,050mAh ਦੀ ਬੈਟਰੀ ਦਿੱਤੀ ਗਈ ਹੈ, ਜੋ 44W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਫੋਨ ਡਿਊਲ-ਸਿਮ 5G, 4G LTE, Wi-Fi 6, Bluetooth 5.4, USB Type-C ਪੋਰਟ, GPS, BeiDou, GLONASS, Galileo, NavIC ਅਤੇ QZSS ਕਨੈਕਟੀਵਿਟੀ ਸਪੋਰਟ ਕਰਦਾ ਹੈ।
ਫੋਨ ਵਿਚ ਐਕਸੇਲਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਈ-ਕੰਪਾਸ, ਪ੍ਰਾਕਸਿਮਿਟੀ ਸੈਂਸਰ, ਕਲਰ ਟੈਂਪਰੇਚਰ ਸੈਂਸਰ, ਜਾਇਰੋਸਕੋਪ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਰਗੇ ਸੈਂਸਰ ਵੀ ਦਿੱਤੇ ਗਏ ਹਨ।