16GB ਰੈਮ ਤੇ 64MP ਕੈਮਰੇ ਵਾਲਾ Vivo ਦਾ ਬਜਟ ਫੋਨ ਜਲਦ ਹੋਵੇਗਾ ਲਾਂਚ, ਇਨ੍ਹਾਂ ਖੂਬੀਆਂ ਨਾਲ ਹੋਵੇਗਾ ਲੈਸ
ਰਿਪੋਰਟ ਮੁਤਾਬਕ Vivo Y200 ਇਕ AMOLED ਡਿਸਪਲੇਅ, ਡਿਊਲ-ਕੈਮਰਾ ਸੈੱਟਅੱਪ ਤੇ 16MP ਸੈਲਫੀ ਕੈਮਰੇ ਵਾਲਾ 5G ਸਮਾਰਟਫੋਨ ਹੋਵੇਗਾ। ਇਸ ਦਾ ਭਾਰ ਵੀ ਕਾਫੀ ਘੱਟ ਹੋਵੇਗਾ। ਆਓ ਅਸੀਂ ਤੁਹਾਨੂੰ ਇਸ ਨਵੇਂ ਫੋਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ।
Publish Date: Sat, 30 Sep 2023 03:56 PM (IST)
Updated Date: Sun, 01 Oct 2023 03:23 PM (IST)
ਨਵੀਂ ਦਿੱਲੀ, ਟੈੱਕ ਡੈਸਕ : ਕੰਪਨੀਆਂ ਭਾਰਤੀ ਬਾਜ਼ਾਰ 'ਚ ਕਈ ਹਿੱਸਿਆਂ 'ਚ ਸਮਾਰਟਫੋਨ ਲਾਂਚ ਕਰ ਰਹੀਆਂ ਹਨ। ਇਸ ਸੀਰੀਜ਼ 'ਚ ਵੀਵੋ ਆਪਣੇ ਆਉਣ ਵਾਲੇ ਸਮਾਰਟਫੋਨ ਵੀਵੋ Y200 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਇਸ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।
ਰਿਪੋਰਟ ਮੁਤਾਬਕ Vivo Y200 ਇਕ AMOLED ਡਿਸਪਲੇਅ, ਡਿਊਲ-ਕੈਮਰਾ ਸੈੱਟਅੱਪ ਤੇ 16MP ਸੈਲਫੀ ਕੈਮਰੇ ਵਾਲਾ 5G ਸਮਾਰਟਫੋਨ ਹੋਵੇਗਾ। ਇਸ ਦਾ ਭਾਰ ਵੀ ਕਾਫੀ ਘੱਟ ਹੋਵੇਗਾ। ਆਓ ਅਸੀਂ ਤੁਹਾਨੂੰ ਇਸ ਨਵੇਂ ਫੋਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ।
Vivo Y200 ਦੀਆਂ ਸਪੈਸੀਫਿਕੇਸ਼ਨਜ਼
ਰਿਪੋਰਟ ਦੀ ਮੰਨੀਏ ਤਾਂ Vivo Y200 'ਚ 6.67-ਇੰਚ ਦੀ AMOLED ਡਿਸਪਲੇਅ ਹੋਵੇਗੀ। ਡਿਸਪਲੇਅ ਪੈਨਲ 'ਚ ਫੁੱਲ HD ਰੈਜ਼ੋਲਿਊਸ਼ਨ ਤੇ 120Hz ਰਿਫਰੈਸ਼ ਰੇਟ ਹੋਵੇਗਾ। ਸਮਾਰਟਫੋਨ 'ਚ 8GB ਰੈਮ ਤੇ 128GB ਇੰਟਰਨਲ ਸਟੋਰੇਜ ਹੋਵੇਗੀ। ਇਸ 'ਚ 8GB ਵਰਚੁਅਲ ਰੈਮ ਸਪੋਰਟ ਵੀ ਹੋਵੇਗੀ। ਸਮਾਰਟਫੋਨ 'ਚ 64MP ਪ੍ਰਾਇਮਰੀ ਕੈਮਰਾ ਤੇ 2MP ਪੋਰਟਰੇਟ ਸੈਂਸਰ ਦੇ ਨਾਲ ਡਿਊਲ ਕੈਮਰਾ ਸੈੱਟਅਪ ਹੋਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਕੈਮਰਾ ਹੋਵੇਗਾ।
Vivo Y200 ਦੇ ਫੀਚਰਜ਼
ਡਿਵਾਈਸ 'ਚ 4,800mAh ਦੀ ਬੈਟਰੀ ਹੋਵੇਗੀ ਜੋ 44W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਸੁਰੱਖਿਆ ਲਈ ਸਮਾਰਟਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਫ਼ੋਨ Funtouch OS 13 ਨੂੰ ਬਾਕਸ ਦੇ ਬਾਹਰ ਬੂਟ ਕਰੇਗਾ। ਸਮਾਰਟਫੋਨ 'ਚ Qualcomm ਦਾ Snapdragon 4 Gen 1 SoC ਚਿਪਸੈੱਟ ਹੋਵੇਗਾ। ਰਿਪੋਰਟ ਮੁਤਾਬਕ Vivo Y200 ਨੂੰ ਭਾਰਤ 'ਚ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ।
Vivo Y02T ਅਤੇ Y16 'ਤੇ ਆਫਰ
ਵੀਵੋ ਨੇ ਹਾਲ ਹੀ 'ਚ ਭਾਰਤ 'ਚ ਆਪਣੇ ਦੋ Y-ਸੀਰੀਜ਼ ਸਮਾਰਟਫੋਨ Vivo Y02T ਤੇ Vivo Y16 ਦੀ ਕੀਮਤ ਘਟਾਈ ਹੈ। ਇਨ੍ਹਾਂ ਦੋਵਾਂ ਫੋਨਾਂ ਦੀ ਕੀਮਤ 'ਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲੀਆ ਕੀਮਤ 'ਚ ਗਿਰਾਵਟ ਤੋਂ ਬਾਅਦ Vivo Y02T ਹੁਣ 8,999 ਰੁਪਏ 'ਚ ਵਿਕਦਾ ਹੈ, ਜਦੋਂਕਿ ਭਾਰਤ 'ਚ Vivo Y16 ਦੀ ਕੀਮਤ 4GB RAM 64GB ਸਟੋਰੇਜ ਸੰਰਚਨਾ ਲਈ 10,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੂਜੇ ਪਾਸੇ 128GB ਇੰਟਰਨਲ ਸਟੋਰੇਜ ਵਾਲੇ Vivo Y16 4GB RAM ਮਾਡਲ ਦੀ ਕੀਮਤ 11,999 ਰੁਪਏ ਹੈ।