WhatsApp ਯੂਜ਼ਰਜ਼ ਲਈ ਹਾਈ-ਰਿਸਕ ਚਿਤਾਵਨੀ ! ਸਰਕਾਰੀ ਏਜੰਸੀ ਤੇ Meta ਨੇ ਸਾਰੇ ਯੂਜ਼ਰਜ਼ ਨੂੰ ਦਿੱਤੀ ਤੁਰੰਤ ਅਪਡੇਟ ਕਰਨ ਦੀ ਸਲਾਹ
ਸਾਈਬਰ ਸੁਰੱਖਿਆ ਏਜੰਸੀ ਮੁਤਾਬਕ ਹੈਕਰ ਇਨ੍ਹਾਂ ਖਾਮੀਆਂ ਦਾ ਫਾਇਦਾ ਉਠਾ ਕੇ ਦੂਰ ਬੈਠੇ ਹੀ ਖ਼ਤਰਨਾਕ ਕੋਡ ਚਲਾ ਸਕਦੇ ਹਨ। ਮੋਬਾਈਲ ਡਿਵਾਈਸਾਂ 'ਤੇ WhatsApp ਅਤੇ WhatsApp Business ਵਰਤਣ ਵਾਲੇ ਸਾਰੇ ਵਿਅਕਤੀਗਤ ਯੂਜ਼ਰਜ਼ ਅਤੇ ਸੰਸਥਾਵਾਂ ਦੇ ਨਾਲ-ਨਾਲ WhatsApp for Mac Desktop ਯੂਜ਼ਰਜ਼ ਨੂੰ ਵੀ ਇਸ ਸੁਰੱਖਿਆ ਖ਼ਤਰੇ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
Publish Date: Sun, 29 Nov 2026 09:28 AM (IST)
Updated Date: Sun, 29 Nov 2026 09:30 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਵੱਖ-ਵੱਖ ਡਿਵਾਈਸਾਂ ਅਤੇ ਆਪਰੇਟਿੰਗ ਸਿਸਟਮਾਂ 'ਤੇ WhatsApp ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਸੁਰੱਖਿਆ ਖਾਮੀਆਂ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਵੀਰਵਾਰ ਨੂੰ ਪ੍ਰਕਾਸ਼ਿਤ ਤਾਜ਼ਾ ਬੁਲੇਟਿਨ 'ਚ ਇਨ੍ਹਾਂ ਖਾਮੀਆਂ ਨੂੰ ਹਾਈ-ਰਿਸਕ ਸ਼੍ਰੇਣੀ 'ਚ ਰੱਖਿਆ ਗਿਆ ਹੈ। ਸਾਈਬਰ ਸੁਰੱਖਿਆ ਏਜੰਸੀ ਮੁਤਾਬਕ ਹੈਕਰ ਇਨ੍ਹਾਂ ਖਾਮੀਆਂ ਦਾ ਫਾਇਦਾ ਉਠਾ ਕੇ ਦੂਰ ਬੈਠੇ ਹੀ ਖ਼ਤਰਨਾਕ ਕੋਡ ਚਲਾ ਸਕਦੇ ਹਨ। ਮੋਬਾਈਲ ਡਿਵਾਈਸਾਂ 'ਤੇ WhatsApp ਅਤੇ WhatsApp Business ਵਰਤਣ ਵਾਲੇ ਸਾਰੇ ਵਿਅਕਤੀਗਤ ਯੂਜ਼ਰਜ਼ ਅਤੇ ਸੰਸਥਾਵਾਂ ਦੇ ਨਾਲ-ਨਾਲ WhatsApp for Mac Desktop ਯੂਜ਼ਰਜ਼ ਨੂੰ ਵੀ ਇਸ ਸੁਰੱਖਿਆ ਖ਼ਤਰੇ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
26 ਨਵੰਬਰ ਨੂੰ ਜਾਰੀ ਕੀਤੇ ਆਪਣੇ ਵਲਨਰੇਬਿਲਿਟੀ ਨੋਟ CIVN-2026-0576 'ਚ CERT-In ਨੇ Meta ਵੱਲੋਂ ਵਿਕਸਤ ਕੀਤੇ ਕਈ WhatsApp ਉਤਪਾਦਾਂ 'ਚ ਮੌਜੂਦ ਸੁਰੱਖਿਆ ਖਾਮੀਆਂ ਬਾਰੇ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਇਹ ਖਾਮੀਆਂ SQL ਇੰਜੈਕਸ਼ਨ, ਗ਼ਲਤ ਸਰਟੀਫਿਕੇਟ ਚੇਨ ਵੈਲੀਡੇਸ਼ਨ ਅਤੇ ਬਾਹਰੀ ਐਡ-ਰਿਪਲਾਈ URL ਦੀ ਅਧੂਰੀ ਜਾਂਚ ਕਾਰਨ ਪੈਦਾ ਹੋਈਆਂ ਹਨ।
ਕੋਈ ਰਿਮੋਟ ਅਟੈਕਰ ਨਿਸ਼ਾਨਾ ਬਣਾਏ ਗਏ ਡਿਵਾਈਸ 'ਤੇ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਮੈਸੇਜ ਜਾਂ URL ਭੇਜ ਕੇ ਇਨ੍ਹਾਂ ਖਾਮੀਆਂ ਦਾ ਫਾਇਦਾ ਉਠਾ ਸਕਦਾ ਹੈ। CERT-In ਮੁਤਾਬਕ ਸਫ਼ਲ ਸਾਈਬਰ ਹਮਲੇ ਨਾਲ ਹੈਕਰ ਮਨਮਾਨਾ ਕੋਡ ਚਲਾ ਸਕਦੇ ਹਨ, ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰ ਸਕਦੇ ਹਨ, ਸੁਰੱਖਿਆ ਪਾਬੰਦੀਆਂ ਨੂੰ ਬਾਈਪਾਸ ਕਰ ਸਕਦੇ ਹਨ ਜਾਂ ਐਪਲੀਕੇਸ਼ਨ ਦੇ ਡੇਟਾ ਨਾਲ ਛੇੜਛਾੜ ਕਰ ਸਕਦੇ ਹਨ।
ਐਡਵਾਈਜ਼ਰੀ 'ਚ ਪ੍ਰਭਾਵਿਤ ਵਰਜ਼ਨਾਂ ਦੀ ਸੂਚੀ
- WhatsApp for Android: 2.26.35.74 ਅਤੇ 2.26.17.4 ਤੋਂ ਪਹਿਲਾਂ ਦੇ ਵਰਜ਼ਨ।
- WhatsApp Business for Android: 2.26.23.70 ਅਤੇ 2.26.17.4 ਤੋਂ ਪਹਿਲਾਂ ਦੇ ਵਰਜ਼ਨ।
- WhatsApp for iOS: 2.26.24.72 ਤੋਂ ਪਹਿਲਾਂ ਦੇ ਵਰਜ਼ਨ।
- WhatsApp Business for iOS: 2.26.23.72 ਤੋਂ ਪਹਿਲਾਂ ਦੇ ਵਰਜ਼ਨ।
- WhatsApp for Mac Desktop: 2.26.23.72 ਤੋਂ ਪਹਿਲਾਂ ਦੇ ਵਰਜ਼ਨ।
Meta ਦੀ ਨਵੰਬਰ ਦੀ ਸੁਰੱਖਿਆ ਐਡਵਾਈਜ਼ਰੀ 'ਚ CERT-In ਦੀ ਚਿਤਾਵਨੀ ਨਾਲ ਜੁੜੀਆਂ ਤਿੰਨ ਖਾਮੀਆਂ ਦਾ ਵੇਰਵਾ ਦਿੱਤਾ ਗਿਆ ਹੈ।
ਪਹਿਲੀ ਖਾਮੀ, ਜਿਸ ਨੂੰ CVE-2026-102769 ਦੇ ਨਾਂ ਨਾਲ ਟ੍ਰੈਕ ਕੀਤਾ ਗਿਆ ਹੈ, 2.26.35.74 ਤੋਂ ਪਹਿਲਾਂ ਦੇ WhatsApp for Android ਵਰਜ਼ਨਾਂ 'ਚ SQL ਇੰਜੈਕਸ਼ਨ ਬੱਗ ਹੈ। ਜਦੋਂ ਕੋਈ ਯੂਜ਼ਰ ਕਿਸੇ ਗ਼ੈਰ-ਅਧਿਕਾਰਤ ਕਲਾਇੰਟ ਤੋਂ ਭੇਜੇ ਗਏ ਖ਼ਾਸ 'ਆਰਡਰ ਡਿਟੇਲਜ਼' ਮੈਸੇਜ 'ਤੇ ਟੈਪ ਕਰਦਾ ਸੀ ਤਾਂ ਇਹ ਖਾਮੀ ਹਮਲਾਵਰ ਨੂੰ ਫੋਨ 'ਚ ਸਥਾਨਕ ਤੌਰ 'ਤੇ ਸਟੋਰ ਕੀਤੀਆਂ WhatsApp ਫਾਈਲਾਂ ਡਿਲੀਟ ਕਰਨ ਦੀ ਇਜਾਜ਼ਤ ਦੇ ਸਕਦੀ ਸੀ। ਜੇ ਮੈਸੇਜ ਆਉਣ ਸਮੇਂ ਪ੍ਰਾਪਤ ਕਰਨ ਵਾਲਾ ਯੂਜ਼ਰ ਆਨਲਾਈਨ ਹੁੰਦਾ ਸੀ ਤਾਂ ਇਹ ਬੱਗ ਡਿਲੀਵਰੀ ਰਿਸੀਪਟ ਟਾਈਮਿੰਗ ਸਾਈਡ ਚੈਨਲ ਰਾਹੀਂ ਉਸ ਦੇ ਚੈਟ ਡੇਟਾਬੇਸ ਨਾਲ ਜੁੜੀ ਕੁਝ ਜਾਣਕਾਰੀ ਵੀ ਲੀਕ ਕਰ ਸਕਦਾ ਸੀ। Meta ਨੇ ਕਿਹਾ ਹੈ ਕਿ ਉਸ ਨੂੰ ਇਸ ਖਾਮੀ ਦੀ ਅਸਲ ਦੁਨੀਆ 'ਚ ਦੁਰਵਰਤੋਂ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।
ਦੂਜੀ ਖਾਮੀ, CVE-2026-44908, Meta AI ਦੇ ਕਨਫੀਡੈਂਸ਼ੀਅਲ ਕੰਪਿਊਟਿੰਗ ਬੈਕਐਂਡ ਨਾਲ ਭਰੋਸਾ ਕਾਇਮ ਕਰਨ ਲਈ ਵਰਤੇ ਜਾਂਦੇ ਰਿਮੋਟ ਅਟੈਸਟੇਸ਼ਨ ਵੈਰੀਫਾਇਰ 'ਚ ਗ਼ਲਤ ਸਰਟੀਫਿਕੇਟ ਚੇਨ ਵੈਲੀਡੇਸ਼ਨ ਨਾਲ ਸਬੰਧਤ ਹੈ। Meta ਮੁਤਾਬਕ ਇਸ ਸਮੱਸਿਆ ਕਾਰਨ ਉਸ ਦੇ ਇਨਫਰਾਸਟ੍ਰਕਚਰ ਦੇ ਅੰਦਰ ਮੌਜੂਦ ਕੋਈ ਵਿਅਕਤੀ ਹਾਰਡਵੇਅਰ ਨਿਰਮਾਤਾ ਤੋਂ ਇਲਾਵਾ ਕਿਸੇ ਹੋਰ ਕੀ (Key) ਨਾਲ ਸਾਈਨ ਕੀਤਾ VCEK ਸਰਟੀਫਿਕੇਟ ਕਲਾਇੰਟਸ ਨੂੰ ਦਿਖਾ ਕੇ ਹਾਰਡਵੇਅਰ ਰੂਟ ਆਫ਼ ਟਰੱਸਟ ਨੂੰ ਬਾਈਪਾਸ ਕਰ ਸਕਦਾ ਸੀ।
ਤੀਜੀ ਖਾਮੀ, CVE-2026-23871, 2.26.17.4 ਤੋਂ ਪਹਿਲਾਂ ਦੇ WhatsApp ਅਤੇ WhatsApp Business for Android ਵਰਜ਼ਨਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬਾਹਰੀ ਐਡ-ਰਿਪਲਾਈ URL ਦੀ ਅਧੂਰੀ ਜਾਂਚ ਨਾਲ ਜੁੜੀ ਹੈ। ਕੋਈ ਹਮਲਾਵਰ ਖ਼ਾਸ ਤਰੀਕੇ ਨਾਲ ਤਿਆਰ ਕੀਤੇ 'Click to WhatsApp' ਐਡ-ਰਿਪਲਾਈ ਮੈਸੇਜ 'ਚ ਆਪਣੇ ਕੰਟਰੋਲ ਵਾਲੇ URL ਰਾਹੀਂ ਮੀਡੀਆ ਭੇਜ ਕੇ ਯੂਜ਼ਰ ਦਾ IP ਐਡਰੈੱਸ ਹਾਸਲ ਕਰ ਸਕਦਾ ਸੀ। Meta ਨੇ ਕਿਹਾ ਕਿ ਇਸ ਖਾਮੀ ਦੀ ਵਰਤੋਂ ਕੁਝ ਖ਼ਾਸ ਸਪੈਮ ਮੈਸੇਜਾਂ ਦੇ ਨਾਲ ਕੀਤੀ ਗਈ ਹੋ ਸਕਦੀ ਹੈ।
ਇਨ੍ਹਾਂ ਖ਼ਤਰਿਆਂ ਨੂੰ ਘੱਟ ਕਰਨ ਲਈ CERT-In ਅਤੇ WhatsApp ਦੋਵਾਂ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ-ਆਪਣੇ ਐਪ ਸਟੋਰ ਰਾਹੀਂ WhatsApp ਅਤੇ WhatsApp Business ਨੂੰ ਉਪਲਬਧ ਨਵੇਂ ਵਰਜ਼ਨ 'ਤੇ ਅਪਡੇਟ ਰੱਖਣ। Mac ਯੂਜ਼ਰਜ਼ ਨੂੰ ਵੀ ਡੈਸਕਟਾਪ ਐਪ ਦਾ ਨਵਾਂ ਉਪਲਬਧ ਅਪਡੇਟ ਇੰਸਟਾਲ ਕਰਨਾ ਚਾਹੀਦਾ ਹੈ।