ਸਿਰਫ਼ ₹51 'ਚ ਮਿਲੇਗਾ ਅਨਲਿਮਟਿਡ 5G ਡਾਟਾ! Jio ਦਾ ਸਸਤਾ ਅਪਗ੍ਰੇਡ ਪਲਾਨ, ਨਾਲ ਮਿਲੇਗਾ 3GB 4G ਡਾਟਾ
ਜੇਕਰ ਤੁਹਾਨੂੰ Jio ਤੋਂ 5G ਡਾਟਾ ਚਾਹੀਦਾ ਹੈ, ਪਰ ਤੁਸੀਂ ਅਜਿਹੇ ਪਲਾਨ 'ਤੇ ਨਹੀਂ ਹੋ ਜਿਸ 'ਚ ਬੇਸ ਬੈਨੇਫਿਟ ਦੇ ਤੌਰ 'ਤੇ 5G ਮਿਲਦਾ ਹੋਵੇ ਤਾਂ ਤੁਹਾਨੂੰ ਕੰਪਨੀ ਦੇ 'True Unlimited Upgrade' ਸੈਕਸ਼ਨ 'ਚ ਆਉਣ ਵਾਲੇ ਪਲਾਨ ਨਾਲ ਰਿਚਾਰਜ ਕਰਨਾ ਹੋਵੇਗਾ। Jio ਇਸ ਸੈਗਮੈਂਟ ਦੇ ਤਹਿਤ 51 ਰੁਪਏ ਵਾਲਾ ਪਲਾਨ ਆਫਰ ਕਰਦਾ ਹੈ।
Publish Date: Fri, 18 Sep 2026 05:36 PM (IST)
Updated Date: Fri, 18 Sep 2026 05:38 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Reliance Jio ਤੁਹਾਨੂੰ ਸਿਰਫ਼ 51 ਰੁਪਏ 'ਚ 5G ਸਰਵਿਸ ਆਫਰ ਕਰੇਗੀ। ਇਹ ਸਿਰਫ਼ ਪ੍ਰੀਪੇਡ ਗਾਹਕਾਂ ਲਈ ਹੈ। ਜੇਕਰ ਤੁਸੀਂ ਭਾਰਤ 'ਚ 5G ਸਰਵਿਸ ਦੀ ਭਾਲ ਕਰ ਰਹੇ ਹੋ ਤਾਂ Jio ਸਭ ਤੋਂ ਵਧੀਆ ਆਪਰੇਟਰ ਹੈ। ਅਜਿਹਾ ਇਸ ਲਈ ਕਿਉਂਕਿ Reliance Jio ਕੋਲ ਨਾ ਸਿਰਫ਼ ਸਭ ਤੋਂ ਵੱਡਾ 5G ਕਵਰੇਜ ਹੈ, ਸਗੋਂ ਇਹ ਯੂਜ਼ਰਜ਼ ਨੂੰ ਟਰੂਲੀ ਅਨਲਿਮਟਿਡ ਡਾਟਾ ਵੀ ਆਫਰ ਕਰਦਾ ਹੈ।
ਜੇਕਰ ਤੁਹਾਨੂੰ Jio ਤੋਂ 5G ਡਾਟਾ ਚਾਹੀਦਾ ਹੈ, ਪਰ ਤੁਸੀਂ ਅਜਿਹੇ ਪਲਾਨ 'ਤੇ ਨਹੀਂ ਹੋ ਜਿਸ 'ਚ ਬੇਸ ਬੈਨੇਫਿਟ ਦੇ ਤੌਰ 'ਤੇ 5G ਮਿਲਦਾ ਹੋਵੇ ਤਾਂ ਤੁਹਾਨੂੰ ਕੰਪਨੀ ਦੇ 'True Unlimited Upgrade' ਸੈਕਸ਼ਨ 'ਚ ਆਉਣ ਵਾਲੇ ਪਲਾਨ ਨਾਲ ਰਿਚਾਰਜ ਕਰਨਾ ਹੋਵੇਗਾ। Jio ਇਸ ਸੈਗਮੈਂਟ ਦੇ ਤਹਿਤ 51 ਰੁਪਏ ਵਾਲਾ ਪਲਾਨ ਆਫਰ ਕਰਦਾ ਹੈ।
ਜੇਕਰ ਤੁਸੀਂ Jio ਤੋਂ 5G ਬੈਨੇਫਿਟ ਲੈਣ ਲਈ ਆਪਣੇ ਬੇਸ ਪਲਾਨ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ 51 ਰੁਪਏ ਵਾਲਾ ਪਲਾਨ ਇਕ ਆਪਸ਼ਨ ਹੈ। ਆਓ ਜਾਣਦੇ ਹਾਂ ਕਿ ਇਹ ਪਲਾਨ ਅਸਲ 'ਚ ਗਾਹਕਾਂ ਨੂੰ ਕੀ ਆਫਰ ਕਰਦਾ ਹੈ।
Reliance Jio ਦੇ 51 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਬੈਨੇਫਿਟਸ
Reliance Jio ਦਾ 51 ਰੁਪਏ ਵਾਲਾ ਪਲਾਨ ਕੁਝ ਸਮਾਂ ਪਹਿਲਾਂ ਪੇਸ਼ ਕੀਤਾ ਗਿਆ ਸੀ। ਇਹ ਪਲਾਨ ਯੂਜ਼ਰਜ਼ ਨੂੰ ਅਨਲਿਮਟਿਡ 5G ਬੈਨੇਫਿਟ ਦੇ ਨਾਲ 3GB 4G ਡਾਟਾ ਵੀ ਆਫਰ ਕਰਦਾ ਹੈ। 4G ਡਾਟਾ ਇਸ ਪਲਾਨ 'ਚ ਇਕ ਨਵਾਂ ਐਡੀਸ਼ਨ ਹੈ। ਪਹਿਲਾਂ ਇਸ ਪਲਾਨ 'ਚ ਯੂਜ਼ਰਜ਼ ਲਈ ਕੋਈ 4G ਡਾਟਾ ਬੰਡਲ ਨਹੀਂ ਕੀਤਾ ਜਾਂਦਾ ਸੀ।
ਇਹ ਉਨ੍ਹਾਂ ਯੂਜ਼ਰਜ਼ ਲਈ ਲਾਗੂ ਹੁੰਦਾ ਹੈ ਜੋ 1.5GB ਡੇਲੀ ਡਾਟਾ ਵਾਲੇ ਪਲਾਨ ਨਾਲ ਰਿਚਾਰਜ ਕਰਦੇ ਹਨ ਅਤੇ ਉਨ੍ਹਾਂ ਦੇ ਬੇਸ ਪਲਾਨ ਦੀ ਵੈਲਿਡਿਟੀ ਘੱਟੋ-ਘੱਟ ਇਕ ਮਹੀਨੇ ਦੀ ਹੋਣੀ ਚਾਹੀਦੀ ਹੈ। ਇਸ ਪਲਾਨ ਨਾਲ ਰਿਚਾਰਜ ਕਰਨ ਵਾਲੇ ਯੂਜ਼ਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਘੱਟੋ-ਘੱਟ 5G ਸਪੋਰਟਡ ਡਿਵਾਈਸ ਹੋਵੇ ਅਤੇ ਉਹ Jio ਦੇ 5G ਕਵਰੇਜ ਏਰੀਆ 'ਚ ਰਹਿ ਰਹੇ ਹੋਣ।
ਵੈਸੇ ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ ਇਹ ਪਲਾਨ ਐਕਟਿਵ ਪਲਾਨ ਦੇ ਹਿਸਾਬ ਨਾਲ ਵੈਲਿਡਿਟੀ ਆਫਰ ਕਰਦਾ ਹੈ। ਪਰ ਇਸ 'ਚ ਅਨਲਿਮਟਿਡ 5G ਦਾ ਲਾਭ ਸਿਰਫ਼ ਇਕ ਮਹੀਨੇ ਤੱਕ ਹੀ ਮਿਲੇਗਾ। ਬਾਕੀ 3GB 4G ਡਾਟਾ ਤੁਹਾਡੇ ਐਕਟਿਵ ਪਲਾਨ ਦੀ ਵੈਲਿਡਿਟੀ ਤਕ ਇਸਤੇਮਾਲ ਕੀਤਾ ਜਾ ਸਕੇਗਾ।
ਤੁਸੀਂ Jio ਦੇ 5G ਕਵਰੇਜ 'ਚ ਹੋ ਜਾਂ ਨਹੀਂ, ਇਹ ਚੈੱਕ ਕਰਨ ਲਈ ਸਿਰਫ਼ MyJio ਐਪ 'ਤੇ ਜਾਓ। Jio ਯੂਜ਼ਰਜ਼ ਨੂੰ ਇਹ ਵੀ ਦੱਸਦਾ ਹੈ ਕਿ ਉਨ੍ਹਾਂ ਦਾ ਡਿਵਾਈਸ ਉਸ ਦੇ True 5G ਨੈੱਟਵਰਕ ਨੂੰ ਸਪੋਰਟ ਕਰਨ ਲਈ ਐਲੀਜਿਬਲ ਹੈ ਜਾਂ ਨਹੀਂ। ਇਹ ਨੈੱਟਵਰਕ 5G SA (Standalone Architecture) 'ਤੇ ਆਧਾਰਿਤ ਹੈ।