- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Orbiter ਨੂੰ ਰੋਜ਼ਾਨਾ ਦੇ ਸ਼ਹਿਰੀ ਇਸਤੇਮਾਲ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ 845mm ਲੰਬੀ ਫਲੈਟ ਸੀਟ ਅਤੇ 290mm ਦਾ ਸਿੱਧਾ ਫੁੱਟਬੋਰਡ ਮਿਲਦਾ ਹੈ। ਇਸ ਦੇ ਤਕਨਾਲੋਜੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕੁਨੈਕਟਿਡ ਮੋਬਾਈਲ ਐਪ, ਕਲਰਡ LCD ਕਨੈਕਟਡ ਕਲਸਟਰ, ਟਰਨ-ਬਾਏ-ਟਰਨ ਨੇਵੀਗੇਸ਼ਨ, OTA ਅਪਡੇਟਸ ਅਤੇ USB ਚਾਰਜਿੰਗ ਸ਼ਾਮਲ ਹੈ।

ਆਟੋ ਡੈਸਕ, ਨਵੀਂ ਦਿੱਲੀ: TVS ਮੋਟਰ ਨੇ ਨੇਪਾਲ 'ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Orbiter ਲਾਂਚ ਕੀਤਾ ਹੈ। ਕੰਪਨੀ ਕੌਮਾਂਤਰੀ ਮਾਰਕੀਟ 'ਚ ਆਪਣੀਆਂ ਇਲੈਕਟ੍ਰਿਕ ਗੱਡੀਆਂ ਦੀ ਗਿਣਤੀ ਵਧਾ ਰਹੀ ਹੈ। ਇਹ ਸਕੂਟਰ ਇਕ ਵਾਰ ਫੁੱਲ ਚਾਰਜ ਹੋਣ 'ਤੇ 158 ਕਿਲੋਮੀਟਰ ਦੀ ਰੇਂਜ ਦੇ ਸਕਦਾ ਹੈ ਅਤੇ ਇਸ ਦੀ ਸੀਟ ਦੇ ਹੇਠਾਂ 34 ਲੀਟਰ ਦੀ ਸਟੋਰੇਜ ਦਿੱਤੀ ਗਈ ਹੈ।
ਇਸ ਇਲੈਕਟ੍ਰਿਕ ਸਕੂਟਰ ਦੀ ਖ਼ਾਸੀਅਤ ਹੈ ਇਸ ਦਾ 14-ਇੰਚ ਦਾ ਫਰੰਟ ਵੀਲ੍ਹ। ਕੰਪਨੀ ਦਾ ਦਾਅਵਾ ਹੈ ਕਿ ਇਹ ਇਸ ਸੈਗਮੈਂਟ 'ਚ ਪਹਿਲੀ ਵਾਰ ਦਿੱਤਾ ਗਿਆ ਹੈ। ਇਸ ਨੂੰ ਸੜਕਾਂ 'ਤੇ ਬਿਹਤਰ ਸਟੇਬਿਲਟੀ, ਗ੍ਰਿਪ, ਆਸਾਨ ਹੈਂਡਲਿੰਗ ਤੇ ਆਰਾਮਦਾਇਕ ਸਫ਼ਰ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਸਕੂਟਰ 'ਚ ਐਰੋਡਾਇਨਾਮਿਕਸ ਐਫੀਸ਼ੀਐਂਸੀ ਨੂੰ ਵੀ ਬਿਹਤਰ ਬਣਾਇਆ ਗਿਆ ਹੈ ਅਤੇ ਇਸ ਦਾ ਗਰਾਊਂਡ ਕਲੀਅਰੈਂਸ 169mm ਹੈ।
Orbiter ਨੂੰ ਰੋਜ਼ਾਨਾ ਦੇ ਸ਼ਹਿਰੀ ਇਸਤੇਮਾਲ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ 845mm ਲੰਬੀ ਫਲੈਟ ਸੀਟ ਅਤੇ 290mm ਦਾ ਸਿੱਧਾ ਫੁੱਟਬੋਰਡ ਮਿਲਦਾ ਹੈ। ਇਸ ਦੇ ਤਕਨਾਲੋਜੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕੁਨੈਕਟਿਡ ਮੋਬਾਈਲ ਐਪ, ਕਲਰਡ LCD ਕਨੈਕਟਡ ਕਲਸਟਰ, ਟਰਨ-ਬਾਏ-ਟਰਨ ਨੇਵੀਗੇਸ਼ਨ, OTA ਅਪਡੇਟਸ ਅਤੇ USB ਚਾਰਜਿੰਗ ਸ਼ਾਮਲ ਹੈ।
ਇਸ ਇਲੈਕਟ੍ਰਿਕ ਸਕੂਟਰ 'ਚ ਸੁਰੱਖਿਆ ਨਾਲ ਜੁੜੇ ਕਈ ਕੁਨੈਕਟਿਡ ਫੀਚਰਜ਼ ਮਿਲਦੇ ਹਨ। ਇਸ ਵਿਚ ਕ੍ਰੈਸ਼ ਤੇ ਫ਼ਾਲ ਅਲਰਟ, ਜੀਓਫੈਂਸਿੰਗ, ਐਂਟੀ-ਥੈਫ਼ਟ ਤੇ ਟੋਇੰਗ ਅਲਰਟ, ਲਾਈਵ ਲੋਕੇਸ਼ਨ ਟ੍ਰੈਕਿੰਗ, ਐਮਰਜੈਂਸੀ ਨੋਟੀਫਿਕੇਸ਼ਨ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਇਸ ਵਿਚ ਪਾਰਕਿੰਗ ਅਸਿਸਟ, ਰੀਜਨਰੇਟਿਵ ਬ੍ਰੇਕਿੰਗ ਅਤੇ Eco ਤੇ Power ਵਰਗੇ ਰਾਈਡਿੰਗ ਮੋਡਸ ਮਿਲਦੇ ਹਨ।
ਕੰਪਨੀ ਨੇ ਨੇਪਾਲ ਦੇ ਵੱਖ-ਵੱਖ ਤਰ੍ਹਾਂ ਦੇ ਰਸਤਿਆਂ ਤੇ ਇਲਾਕਿਆਂ 'ਚ ਇਸ ਸਕੂਟਰ ਦੇ ਪ੍ਰਦਰਸ਼ਨ ਦੀ ਜਾਂਚ ਕੀਤੀ ਹੈ। ਇਸ ਵਿਚ Neon Sunburst, Cosmic Titanium ਅਤੇ Martian Copper ਦੇ ਤਿੰਨ ਕਲਰ ਆਪਸ਼ਨ ਮਿਲਦੇ ਹਨ। ਦੱਸ ਦੇਈਏ ਕਿ ਭਾਰਤ 'ਚ Orbiter ਇਲੈਕਟ੍ਰਿਕ ਸਕੂਟਰ ਨੂੰ ਸਾਲ 2025 'ਚ ਲਾਂਚ ਕੀਤਾ ਗਿਆ ਸੀ ਅਤੇ ਮਾਰਚ ਵਿਚ ਇਸ ਨੂੰ ਨਵਾਂ ਵੇਰੀਐਂਟ ਵੀ ਮਿਲਿਆ ਸੀ।