TVS ਨੇ ਲਾਂਚ ਕੀਤਾ ਨਵਾਂ ਕਾਰਗੋ ਟ੍ਰਾਈਸਾਈਕਲ Armado, 1 ਟਨ ਤਕ ਭਾਰ ਚੁੱਕਣ ਦੀ ਸਮਰੱਥਾ; USB ਚਾਰਜਿੰਗ ਸਮੇਤ ਮਿਲਣਗੇ ਕਈ ਫੀਚਰ
TVS Armado ਨੂੰ ਪਾਵਰ ਦੇਣ ਲਈ ਇਸ 'ਚ 200cc ਦਾ ਆਇਲ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 14.2bhp ਦੀ ਪਾਵਰ ਅਤੇ 15.5Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ ਅਤੇ ਇਸ 'ਚ 16 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।
Publish Date: Sun, 29 Nov 2026 10:12 AM (IST)
Updated Date: Sun, 29 Nov 2026 10:18 AM (IST)
ਆਟੋ ਡੈਸਕ, ਨਵੀਂ ਦਿੱਲੀ : TVS ਨੇ ਆਪਣੇ ਨਵੇਂ ਕਾਰਗੋ ਟ੍ਰਾਈਸਾਈਕਲ Armado ਦੇ ਗਲੋਬਲ ਡੈਬਿਊ ਦਾ ਐਲਾਨ ਕੀਤਾ ਹੈ। ਇਹ ਇਕ ਅਜਿਹਾ ਕਾਰਗੋ ਵਾਹਨ ਹੈ, ਜਿਸ ਦੀ ਦਾਅਵਾ ਕੀਤੀ ਗਈ ਪੇਲੋਡ ਸਮਰੱਥਾ ਇਕ ਟਨ ਤੱਕ ਹੈ। ਫਸਟ-ਮਾਈਲ ਅਤੇ ਲਾਸਟ-ਮਾਈਲ ਸਾਮਾਨ ਦੀ ਢੋਆ-ਢੁਆਈ ਲਈ ਤਿਆਰ ਕੀਤੇ ਗਏ ਇਸ ਨਵੇਂ ਮਾਡਲ ਨੂੰ ਅਫਰੀਕਾ, ਲਾਤੀਨੀ ਅਮਰੀਕਾ ਅਤੇ ASEAN ਬਾਜ਼ਾਰਾਂ 'ਚ ਉਤਾਰਿਆ ਜਾਵੇਗਾ। ਇਸ 'ਚ 200cc ਦਾ ਆਇਲ-ਕੂਲਡ ਇੰਜਣ, ਦੋ ਮੀਟਰ ਦਾ ਕਾਰਗੋ ਬੈੱਡ ਅਤੇ 230mm ਦੀ ਗਰਾਊਂਡ ਕਲੀਅਰੈਂਸ ਵਰਗੇ ਫੀਚਰ ਦਿੱਤੇ ਗਏ ਹਨ।
TVS Armado ਦਾ ਇੰਜਣ ਅਤੇ ਗਿਅਰਬਾਕਸ
TVS Armado ਨੂੰ ਪਾਵਰ ਦੇਣ ਲਈ ਇਸ 'ਚ 200cc ਦਾ ਆਇਲ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 14.2bhp ਦੀ ਪਾਵਰ ਅਤੇ 15.5Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ ਅਤੇ ਇਸ 'ਚ 16 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। TVS ਮੁਤਾਬਕ, ਇਸ ਇੰਜਣ ਨੂੰ ਭਾਰੀ ਸਾਮਾਨ ਢੋਣ, ਢਲਾਣ ਵਾਲੇ ਰਸਤਿਆਂ 'ਤੇ ਚੜ੍ਹਨ ਅਤੇ ਰੁਕ-ਰੁਕ ਕੇ ਚੱਲਣ ਵਾਲੇ ਟ੍ਰੈਫਿਕ 'ਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਕਾਰਗੋ ਟਰਾਂਸਪੋਰਟ ਦੀਆਂ ਲਗਾਤਾਰ ਲੋੜਾਂ ਨੂੰ ਪੂਰਾ ਕਰਨ ਲਈ ਆਇਲ ਕੂਲਿੰਗ ਵੀ ਇਸ ਦਾ ਇਕ ਅਹਿਮ ਹਿੱਸਾ ਹੈ।
TVS Armado ਦਾ ਕਾਰਗੋ ਬੈੱਡ ਅਤੇ ਪੇਲੋਡ ਸਮਰੱਥਾ
ਇਸ 'ਚ ਦੋ ਮੀਟਰ ਲੰਬਾ ਕਾਰਗੋ ਬੈੱਡ ਦਿੱਤਾ ਗਿਆ ਹੈ, ਜੋ TVS ਮੁਤਾਬਕ ਇਕ ਟਨ ਤੱਕ ਭਾਰ ਚੁੱਕ ਸਕਦਾ ਹੈ। ਇਸ ਨਾਲ ਆਪਰੇਟਰਾਂ ਨੂੰ ਵੱਖ-ਵੱਖ ਤਰ੍ਹਾਂ ਦਾ ਸਾਮਾਨ ਢੋਣ ਲਈ ਕਾਫ਼ੀ ਜਗ੍ਹਾ ਮਿਲਦੀ ਹੈ। ਇਹ ਕਾਰਗੋ ਬੈੱਡ ਤਿੰਨਾਂ ਪਾਸਿਆਂ ਤੋਂ ਖੁੱਲ੍ਹਦਾ ਹੈ, ਜਿਸ ਨਾਲ ਸਾਮਾਨ ਲੱਦਣ ਅਤੇ ਉਤਾਰਨ 'ਚ ਆਸਾਨੀ ਹੋਵੇਗੀ। ਖ਼ਾਸ ਕਰਕੇ ਉਨ੍ਹਾਂ ਥਾਵਾਂ 'ਤੇ ਜਿੱਥੇ ਪਾਰਕਿੰਗ ਜਾਂ ਲੋਡਿੰਗ ਲਈ ਜਗ੍ਹਾ ਸੀਮਤ ਹੁੰਦੀ ਹੈ। ਨਵੇਂ TVS Armado 'ਚ ਲੀਫ-ਸਪ੍ਰਿੰਗ ਸਸਪੈਂਸ਼ਨ ਸੈੱਟਅੱਪ ਅਤੇ 230mm ਦੀ ਗਰਾਊਂਡ ਕਲੀਅਰੈਂਸ ਮਿਲਦੀ ਹੈ। TVS ਦਾ ਕਹਿਣਾ ਹੈ ਕਿ ਇਹ ਫੀਚਰ ਵੱਖ-ਵੱਖ ਤਰ੍ਹਾਂ ਦੀਆਂ ਸੜਕਾਂ 'ਤੇ ਵਾਹਨ ਨੂੰ ਚਲਾਉਣ 'ਚ ਮਦਦ ਕਰਨਗੇ।
TVS Armado ਦੇ ਫੀਚਰ
TVS Armado 'ਚ ਪੂਰੀ ਤਰ੍ਹਾਂ ਡਿਜੀਟਲ LCD ਇੰਸਟਰੂਮੈਂਟ ਕਲੱਸਟਰ ਅਤੇ USB ਚਾਰਜਿੰਗ ਪੋਰਟ ਦਿੱਤਾ ਗਿਆ ਹੈ। TVS ਮੁਤਾਬਕ, ਵਿਕਾਸ ਦੌਰਾਨ Armado ਨੇ ਹਜ਼ਾਰਾਂ ਕਿਲੋਮੀਟਰ ਦੀ ਵੈਲੀਡੇਸ਼ਨ ਪ੍ਰਕਿਰਿਆ ਪੂਰੀ ਕੀਤੀ ਹੈ। TVS ਮੋਟਰਜ਼ ਦਾ ਕਹਿਣਾ ਹੈ ਕਿ ਇਸ ਉਤਪਾਦ ਨੂੰ ਗਾਹਕਾਂ ਅਤੇ ਕਾਰੋਬਾਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।