TRAI New Rules : ਮੋਬਾਈਲ ਰੀਚਾਰਜ ਨੂੰ ਲੈ ਕੇ ਹੋਇਆ ਵੱਡਾ ਬਦਲਾਅ, ਹੁਣ ਡਾਟਾ ਤੋਂ ਬਿਨਾਂ ਵੀ ਮਿਲੇਗਾ ਸਸਤਾ ਪਲਾਨ
LocalCircles ਦੇ ਇੱਕ ਸਰਵੇ 'ਚ ਇਹ ਸਾਹਮਣੇ ਆਇਆ ਹੈ ਕਿ 71 ਫੀਸਦੀ ਲੋਕਾਂ ਦਾ ਪਿਛਲੇ ਤਿੰਨ ਸਾਲਾਂ 'ਚ ਮੋਬਾਈਲ ਰੀਚਾਰਜ ਦਾ ਖ਼ਰਚ 50 ਤੋਂ 200 ਫੀਸਦੀ ਤੱਕ ਵਧਿਆ ਹੈ। ਇਨ੍ਹਾਂ 'ਚ 47 ਫੀਸਦੀ ਲੋਕਾਂ ਨੇ 50-150 ਫੀਸਦੀ ਅਤੇ 24 ਫੀਸਦੀ ਨੇ 150-200 ਫੀਸਦੀ ਤੱਕ ਵਾਧਾ ਹੋਣ ਦੀ ਗੱਲ ਕਹੀ ਹੈ।
Publish Date: Wed, 23 Sep 2026 11:17 AM (IST)
Updated Date: Wed, 23 Sep 2026 11:31 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਮੋਬਾਈਲ ਰੀਚਾਰਜ ਕਰਵਾਉਣ ਵਾਲੇ ਯੂਜ਼ਰਾਂ ਲਈ ਰਾਹਤ ਦੀ ਖ਼ਬਰ ਹੈ, ਜਿਨ੍ਹਾਂ ਨੂੰ ਇੰਟਰਨੈੱਟ ਡਾਟਾ ਦੀ ਲੋੜ ਨਹੀਂ ਹੈ ਤੇ ਉਹ ਸਿਰਫ਼ ਕਾਲਿੰਗ ਜਾਂ SMS ਵਾਲਾ ਪਲਾਨ ਹੀ ਲੈਣਾ ਚਾਹੁੰਦੇ ਹਨ। ਦਰਅਸਲ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਯਾਨੀ TRAI ਨੇ ਉਪਭੋਗਤਾ ਸੁਰੱਖਿਆ ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਹੈ। ਹੁਣ ਇਨ੍ਹਾਂ ਨਵੇਂ ਪ੍ਰਾਵਧਾਨਾਂ ਤਹਿਤ ਟੈਲੀਕਾਮ ਕੰਪਨੀਆਂ ਲਈ ਅਜਿਹੇ ਰੀਚਾਰਜ ਆਪਸ਼ਨ ਦੇਣੇ ਲਾਜ਼ਮੀ ਹੋਣਗੇ, ਜਿਨ੍ਹਾਂ 'ਚ ਡਾਟਾ ਸ਼ਾਮਲ ਹੋਣਾ ਜ਼ਰੂਰੀ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਕੰਪਨੀਆਂ ਵੱਖ-ਵੱਖ ਵੈਲਿਡਿਟੀ ਵਾਲੇ ਕਾਲਿੰਗ ਅਤੇ SMS ਪਲਾਨ ਆਫ਼ਰ ਕਰਨਗੀਆਂ।
ਸਿਰਫ਼ ਕਾਲਿੰਗ ਤੇ SMS ਵਾਲੇ ਪਲਾਨ
ਅਜੇ ਤਕ ਜ਼ਿਆਦਾਤਰ ਮੋਬਾਈਲ ਯੂਜ਼ਰਾਂ ਨੂੰ ਕਾਲਿੰਗ ਦੇ ਨਾਲ-ਨਾਲ ਡਾਟਾ ਵਾਲਾ ਪੈਕ ਵੀ ਲੈਣਾ ਪੈਂਦਾ ਸੀ, ਭਾਵੇਂ ਉਨ੍ਹਾਂ ਨੂੰ ਇੰਟਰਨੈੱਟ ਦੀ ਕੋਈ ਲੋੜ ਨਾ ਹੋਵੇ। ਪਰ ਨਵੇਂ ਨਿਯਮਾਂ ਤੋਂ ਬਾਅਦ ਹੁਣ ਕੰਪਨੀਆਂ ਨੂੰ ਵੌਇਸ ਅਤੇ SMS ਬੇਸਡ ਪਲਾਨ ਵੀ ਉਪਲਬਧ ਕਰਵਾਉਣੇ ਪੈਣਗੇ। ਇਸ ਨਾਲ ਖ਼ਾਸ ਤੌਰ 'ਤੇ ਉਨ੍ਹਾਂ ਗਾਹਕਾਂ ਨੂੰ ਫਾਇਦਾ ਹੋਵੇਗਾ, ਜੋ ਸਮਾਰਟਫੋਨ ਦੀ ਵਰਤੋਂ ਮੁੱਖ ਤੌਰ 'ਤੇ ਫੋਨ ਕਾਲ ਅਤੇ ਮੈਸੇਜ ਲਈ ਹੀ ਕਰਦੇ ਹਨ।
21 ਸਤੰਬਰ ਨੂੰ TRAI ਨੇ ਯੂਜ਼ਰ ਸੁਰੱਖਿਆ ਨਿਯਮਾਂ 'ਚ ਸੋਧ ਕੀਤੀ ਹੈ। ਹਾਲਾਂਕਿ, ਨਿਯਮਾਂ ਨੂੰ ਲਾਗੂ ਹੋਣ 'ਚ ਅਜੇ ਕੁਝ ਸਮਾਂ ਲੱਗ ਸਕਦਾ ਹੈ। ਅਧਿਕਾਰਤ ਗਜ਼ਟ 'ਚ ਨੋਟੀਫਿਕੇਸ਼ਨ ਪ੍ਰਕਾਸ਼ਿਤ ਹੋਣ ਤੋਂ ਕਰੀਬ 30 ਦਿਨ ਬਾਅਦ ਕੰਪਨੀਆਂ ਨੂੰ ਨਵੀਂ ਵਿਵਸਥਾ ਮੁਤਾਬਕ ਬਦਲਾਅ ਕਰਨੇ ਹੋਣਗੇ।
ਕਿੰਨੇ ਸਸਤੇ ਮਿਲਣਗੇ ਪਲਾਨ?
ਨਵੇਂ ਵੌਇਸ-SMS ਪਲਾਨਾਂ ਦੀਆਂ ਕੀਮਤਾਂ ਅਜੇ ਤੈਅ ਨਹੀਂ ਹੋਈਆਂ ਹਨ। ਰਿਪੋਰਟਾਂ 'ਚ ਦਿੱਤੀ ਗਈ ਉਦਾਹਰਨ ਮੁਤਾਬਕ, ਜੇਕਰ ਕਿਸੇ ਕੰਪਨੀ ਦਾ ਮੌਜੂਦਾ ਡਾਟਾ ਵਾਲਾ ਰੀਚਾਰਜ ਪਲਾਨ ਕਰੀਬ 350 ਰੁਪਏ ਤੱਕ ਦਾ ਹੈ ਤਾਂ ਡਾਟਾ ਹਟਣ ਤੋਂ ਬਾਅਦ ਸਿਰਫ਼ ਕਾਲਿੰਗ ਅਤੇ SMS ਵਾਲਾ ਆਪਸ਼ਨ ਕਰੀਬ 150 ਤੋਂ 200 ਰੁਪਏ ਦੇ ਆਸ-ਪਾਸ ਮਿਲ ਸਕਦਾ ਹੈ।
ਇਸ ਦਾ ਮਤਲਬ ਹੈ ਕਿ ਕੁਝ ਮਾਮਲਿਆਂ 'ਚ ਗਾਹਕਾਂ ਨੂੰ ਕਰੀਬ 149 ਤੋਂ 199 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਹਾਲਾਂਕਿ, ਅਸਲ ਕੀਮਤ ਅਤੇ ਵੈਲਿਡਿਟੀ ਵੱਖ-ਵੱਖ ਕੰਪਨੀਆਂ ਦੇ ਪਲਾਨ 'ਤੇ ਨਿਰਭਰ ਕਰੇਗੀ।
ਲਗਾਤਾਰ ਵੱਧ ਰਿਹਾ ਰੀਚਾਰਜ ਖ਼ਰਚ
LocalCircles ਦੇ ਇੱਕ ਸਰਵੇ 'ਚ ਇਹ ਸਾਹਮਣੇ ਆਇਆ ਹੈ ਕਿ 71 ਫੀਸਦੀ ਲੋਕਾਂ ਦਾ ਪਿਛਲੇ ਤਿੰਨ ਸਾਲਾਂ 'ਚ ਮੋਬਾਈਲ ਰੀਚਾਰਜ ਦਾ ਖ਼ਰਚ 50 ਤੋਂ 200 ਫੀਸਦੀ ਤੱਕ ਵਧਿਆ ਹੈ। ਇਨ੍ਹਾਂ 'ਚ 47 ਫੀਸਦੀ ਲੋਕਾਂ ਨੇ 50-150 ਫੀਸਦੀ ਅਤੇ 24 ਫੀਸਦੀ ਨੇ 150-200 ਫੀਸਦੀ ਤੱਕ ਵਾਧਾ ਹੋਣ ਦੀ ਗੱਲ ਕਹੀ ਹੈ।
ਸਰਵੇ 'ਚ ਟੈਰਿਫ ਵਧਾਉਣ ਤੋਂ ਪਹਿਲਾਂ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨਾਂ 'ਤੇ ਵੀ ਸਵਾਲ ਚੁੱਕੇ ਗਏ। 45 ਫੀਸਦੀ ਲੋਕਾਂ ਨੇ ਕਿਹਾ ਕਿ ਕੰਪਨੀਆਂ ਨੇ ਕਈ ਮੌਕਿਆਂ 'ਤੇ ਪਹਿਲਾਂ ਜਾਣਕਾਰੀ ਹੀ ਨਹੀਂ ਦਿੱਤੀ, ਜਦਕਿ 22 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਨੋਟੀਫਿਕੇਸ਼ਨ ਮਿਲਿਆ ਹੀ ਨਹੀਂ।
ਮਿਲ ਸਕਦੀ ਹੈ ਜ਼ਿਆਦਾ ਵੈਲਿਡਿਟੀ
ਇੰਨਾ ਹੀ ਨਹੀਂ, ਨਵੇਂ ਬਦਲਾਅ ਤਹਿਤ ਕੰਪਨੀਆਂ ਨੂੰ ਰੀਚਾਰਜ ਦੀ ਵੈਲਿਡਿਟੀ ਨੂੰ ਲੈ ਕੇ ਵੀ ਉਪਭੋਗਤਾਵਾਂ ਲਈ ਸਪੱਸ਼ਟ ਆਪਸ਼ਨ ਦੇਣੇ ਹੋਣਗੇ। ਰਿਪੋਰਟਾਂ ਮੁਤਾਬਕ, 28 ਦਿਨਾਂ ਵਾਲੇ ਪਲਾਨਾਂ ਦੇ ਨਾਲ ਕੰਪਨੀਆਂ ਨੂੰ 30 ਦਿਨਾਂ ਦੀ ਵੈਲਿਡਿਟੀ ਵਾਲਾ ਆਪਸ਼ਨ ਵੀ ਉਪਲਬਧ ਕਰਵਾਉਣਾ ਹੋਵੇਗਾ। ਇਸ ਨਾਲ ਗਾਹਕਾਂ ਨੂੰ ਆਪਣੀ ਲੋੜ ਅਤੇ ਬਜਟ ਦੇ ਹਿਸਾਬ ਨਾਲ ਪਲਾਨ ਚੁਣਨ ਦੀ ਸਹੂਲਤ ਮਿਲੇਗੀ।