- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਵਿੱਚ 22.9 ਅਰਬ ਇਨਕਮਿੰਗ ਕਾਲਾਂ ਅਤੇ ਕਰੀਬ 1.4 ਅਰਬ SMS ਸ਼ਾਮਲ ਸਨ। ਇਸ ਦਾ ਮਤਲਬ ਹੈ ਕਿ ਇਸ ਦੌਰਾਨ ਰੋਜ਼ਾਨਾ ਔਸਤਨ ਕਰੀਬ 26.6 ਕਰੋੜ ਸੰਚਾਰਾਂ ਨੂੰ ਸ਼ੱਕੀ ਸਪੈਮ ਵਜੋਂ ਪਛਾਣਿਆ ਗਿਆ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਟੈਲੀਕੌਮ ਕੰਪਨੀਆਂ ਅਤੇ ਸਰਕਾਰ ਲਗਾਤਾਰ ਭਾਰਤ ਵਿੱਚ ਸਪੈਮ ਕਾਲਾਂ ਅਤੇ ਅਣਚਾਹੇ ਮੈਸੇਜਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀਆਂ ਹਨ। ਇਸੇ ਵਿਚਾਲੇ TRAI (ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਨੇ ਤਾਜ਼ਾ ਅੰਕੜੇ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਅਪ੍ਰੈਲ ਤੋਂ ਜੂਨ 2026 ਦੇ ਵਿਚਕਾਰ ਟੈਲੀਕੌਮ ਆਪ੍ਰੇਟਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਾਰਤ ਸਿਸਟਮ ਦੀ ਮਦਦ ਨਾਲ 24.4 ਅਰਬ ਕਾਲਾਂ ਅਤੇ ਮੈਸੇਜਾਂ ਨੂੰ ਸੰਭਾਵੀ ਸਪੈਮ ਵਜੋਂ ਫਲੈਗ (ਪਛਾਣ) ਕੀਤਾ ਹੈ।
ਇਨ੍ਹਾਂ ਵਿੱਚ 22.9 ਅਰਬ ਇਨਕਮਿੰਗ ਕਾਲਾਂ ਅਤੇ ਕਰੀਬ 1.4 ਅਰਬ SMS ਸ਼ਾਮਲ ਸਨ। ਇਸ ਦਾ ਮਤਲਬ ਹੈ ਕਿ ਇਸ ਦੌਰਾਨ ਰੋਜ਼ਾਨਾ ਔਸਤਨ ਕਰੀਬ 26.6 ਕਰੋੜ ਸੰਚਾਰਾਂ ਨੂੰ ਸ਼ੱਕੀ ਸਪੈਮ ਵਜੋਂ ਪਛਾਣਿਆ ਗਿਆ ਹੈ।
ਕਈ ਸੰਸਥਾਵਾਂ ਨੂੰ ਚਿਤਾਵਨੀ
TRAI ਦੀ ਰਿਪੋਰਟ ਮੁਤਾਬਕ ਇਸ ਸਮੇਂ ਦੌਰਾਨ ਆਉਣ ਵਾਲੀਆਂ ਕੁੱਲ ਕਾਲਾਂ ਵਿੱਚੋਂ ਕਰੀਬ 3.2 ਫ਼ੀਸਦੀ ਨੂੰ ਸੰਭਾਵੀ ਸਪੈਮ ਮੰਨਿਆ ਗਿਆ ਹੈ। ਟੈਲੀਕੌਮ ਕੰਪਨੀਆਂ AI ਸਿਸਟਮ ਦੀ ਮਦਦ ਨਾਲ ਕਾਲਿੰਗ ਪੈਟਰਨ ਅਤੇ ਮੈਸੇਜਿੰਗ ਗਤੀਵਿਧੀਆਂ ਦਾ ਵਿਸ਼ਲੇਸ਼ਣ ਕਰਕੇ ਸ਼ੱਕੀ ਗਤੀਵਿਧੀਆਂ ਦੀ ਪਛਾਣ ਕਰ ਰਹੀਆਂ ਹਨ। ਸੰਭਾਵੀ ਸਪੈਮਰ ਵਜੋਂ ਪਛਾਣੀਆਂ ਗਈਆਂ ਸੰਸਥਾਵਾਂ ਨੂੰ ਚਿਤਾਵਨੀਆਂ ਵੀ ਭੇਜੀਆਂ ਜਾ ਰਹੀਆਂ ਹਨ।
ਸ਼ਿਕਾਇਤਾਂ ਵਿੱਚ ਕੋਈ ਕਮੀ ਨਹੀਂ
ਹਾਲਾਂਕਿ, ਸਪੈਮ ਦੀ ਪਛਾਣ ਅਤੇ ਇਸ ਨੂੰ ਰੋਕਣ ਲਈ ਤਕਨਾਲੋਜੀ ਦੀ ਵਧਦੀ ਵਰਤੋਂ ਦੇ ਬਾਵਜੂਦ ਗਾਹਕਾਂ ਦੀਆਂ ਸ਼ਿਕਾਇਤਾਂ ਵਿੱਚ ਕਮੀ ਨਹੀਂ ਆਈ ਹੈ। ਅਪ੍ਰੈਲ-ਜੂਨ ਦੌਰਾਨ TRAI ਨੂੰ 10.8 ਲੱਖ ਅਣਚਾਹੇ ਕਮਰਸ਼ੀਅਲ ਸੰਚਾਰ ਦੀਆਂ ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਵਿੱਚੋਂ 5.5 ਲੱਖ ਰਿਪੋਰਟਾਂ ਨੂੰ ਕਾਰਵਾਈ ਯੋਗ ਮੰਨਿਆ ਗਿਆ ਹੈ, ਜਦੋਂ ਕਿ ਇਹ ਅੰਕੜਾ 2025 ਦੇ ਔਸਤ ਤਿਮਾਹੀ ਸ਼ਿਕਾਇਤ ਪੱਧਰ ਨਾਲੋਂ ਕਰੀਬ 40 ਫ਼ੀਸਦੀ ਜ਼ਿਆਦਾ ਹੈ।
DND ਐਪ ਤੋਂ ਆਈਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ
TRAI ਦਾ ਇਹ ਵੀ ਕਹਿਣਾ ਹੈ ਕਿ ਕੁੱਲ ਸ਼ਿਕਾਇਤਾਂ ਵਿੱਚੋਂ ਕਰੀਬ 89% (ਜਾਨੀ 9.6 ਲੱਖ ਸ਼ਿਕਾਇਤਾਂ) ਸਿਰਫ਼ DND ਐਪ ਰਾਹੀਂ ਮਿਲੀਆਂ ਹਨ। ਜੂਨ 2026 ਤੱਕ DND ਐਪ ਦੇ ਕੁੱਲ ਡਾਊਨਲੋਡ ਵੱਧ ਕੇ 33.1 ਲੱਖ ਤੱਕ ਪਹੁੰਚ ਗਏ, ਜਦੋਂ ਕਿ 2025 ਦੇ ਅੰਤ ਤੱਕ ਇਹ ਅੰਕੜਾ ਕਰੀਬ 28 ਲੱਖ ਸੀ। TRAI ਲਗਾਤਾਰ ਉਪਭੋਗਤਾਵਾਂ ਨੂੰ ਸਪੈਮ ਕਾਲਾਂ ਅਤੇ ਮੈਸੇਜਾਂ ਦੀ ਸ਼ਿਕਾਇਤ DND ਪਲੇਟਫਾਰਮ ਰਾਹੀਂ ਦਰਜ ਕਰਵਾਉਣ ਦੀ ਅਪੀਲ ਕਰਦਾ ਆ ਰਿਹਾ ਹੈ।