- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਮੇਲ 'ਚ ਕੰਪਨੀ ਨੇ ਕਿਹਾ ਕਿ ਉਹ ਆਪਣੀ ਪਾਲਿਸੀ ਅਪਡੇਟ ਕਰ ਰਹੀ ਹੈ ਤੇ ਗਾਹਕਾਂ ਲਈ ਨਵੀਆਂ ਸ਼ਰਤਾਂ ਲਾਗੂ ਕਰ ਰਹੀ ਹੈ ਜਿਸ ਵਿੱਚ 1 ਨਵੰਬਰ ਤੋਂ ਗਾਹਕਾਂ ਲਈ ਅਕਾਊਂਟ ਸ਼ੇਅਰ ਕਰਨ 'ਤੇ ਪਾਬੰਦੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਡਿਜ਼ਨੀ ਨੇ ਆਪਣੀ ਪਾਸਵਰਡ ਕਰੈਕਡਾਉਨ ਪਾਲਿਸੀ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।

ਟੈੱਕ ਡੈਸਕ, ਨਵੀਂ ਦਿੱਲੀ : ਕੁਝ ਸਮਾਂ ਪਹਿਲਾਂ ਹੀ Netflix ਨੇ ਪਾਸਵਰਡ ਸ਼ੇਅਰਿੰਗ ਦੀ ਸੁਵਿਧਾ ਨੂੰ ਹਟਾ ਕੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੀ ਸੀ ਕਿ ਹੁਣ Disney + Hotstar ਨੇ ਵੀ ਪਾਸਵਰਡ ਸ਼ੇਅਰਿੰਗ ਨੂੰ ਹਟਾਉਣ ਦੀ ਗੱਲ ਕਹੀ ਹੈ।
ਸਾਧਾਰਨ ਭਾਸ਼ਾ 'ਚ Hotstar ਆਪਣੇ ਯੂਜ਼ਰਜ਼ ਨੂੰ ਘਰ ਤੋਂ ਬਾਹਰ ਆਪਣੇ ਪਾਸਵਰਡ ਸਾਂਝੇ ਕਰਨ ਤੋਂ ਰੋਕ ਰਿਹਾ ਹੈ। ਫਿਲਹਾਲ ਇਹ ਬਦਲਾਅ ਕੈਨੇਡੀਅਨ ਗਾਹਕਾਂ ਲਈ ਵੀ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਗਾਹਕਾਂ ਨੂੰ ਇਕ ਈਮੇਲ ਭੇਜ ਕੇ ਇਸ ਬਦਲਾਅ ਬਾਰੇ ਜਾਣਕਾਰੀ ਦਿੱਤੀ ਹੈ।
ਈਮੇਲ 'ਚ ਦਿੱਤੀ ਜਾਣਕਾਰੀ
ਈਮੇਲ 'ਚ ਕੰਪਨੀ ਨੇ ਕਿਹਾ ਕਿ ਉਹ ਆਪਣੀ ਪਾਲਿਸੀ ਅਪਡੇਟ ਕਰ ਰਹੀ ਹੈ ਤੇ ਗਾਹਕਾਂ ਲਈ ਨਵੀਆਂ ਸ਼ਰਤਾਂ ਲਾਗੂ ਕਰ ਰਹੀ ਹੈ ਜਿਸ ਵਿੱਚ 1 ਨਵੰਬਰ ਤੋਂ ਗਾਹਕਾਂ ਲਈ ਅਕਾਊਂਟ ਸ਼ੇਅਰ ਕਰਨ 'ਤੇ ਪਾਬੰਦੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਡਿਜ਼ਨੀ ਨੇ ਆਪਣੀ ਪਾਸਵਰਡ ਕਰੈਕਡਾਉਨ ਪਾਲਿਸੀ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।
ਕੰਪਨੀ ਨੇ ਈ-ਮੇਲ 'ਚ ਇਹ ਵੀ ਕਿਹਾ ਹੈ ਕਿ ਉਹ ਅਕਾਊਂਟ ਪਾਸਵਰਡ ਸ਼ੇਅਰ ਕਰਨ ਦੇ ਖਿਲਾਫ ਸਖਤ ਨਿਯਮ ਲਾਗੂ ਕਰੇਗੀ। ਡਿਜ਼ਨੀ ਨੇ ਆਪਣੇ ਹੈਲਪ ਸੈਂਟਰ ਨੂੰ ਵੀ ਅੱਪਡੇਟ ਕੀਤਾ ਹੈ ਕਿ ਜੋ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਮੈਂਬਰਸ਼ਿਪ ਨੂੰ ਆਪਣੇ ਘਰ ਦੇ ਬਾਹਰ ਸ਼ੇਅਰ ਨਹੀਂ ਕਰ ਸਕਦੇ।
ਕਦੋਂ ਤੋਂ ਲਾਗੂ ਹੋਣਗੀਆਂ ਤਬਦੀਲੀਆਂ ?
ਕੰਪਨੀ ਨੇ ਕਿਹਾ ਕਿ ਨਵੀਆਂ ਤਬਦੀਲੀਆਂ 1 ਨਵੰਬਰ ਤੋਂ ਪੂਰੇ ਕੈਨੇਡਾ 'ਚ ਲਾਗੂ ਹੋ ਜਾਣਗੀਆਂ, ਅਪਡੇਟ ਕੀਤੇ ਗਾਹਕ ਐਗਰੀਮੈਂਟ ਯੂਜ਼ਰਜ਼ ਦੀ ਅਗਲੀ ਬਿਲਿੰਗ ਮਿਤੀ, 1 ਨਵੰਬਰ, 2023 ਜਾਂ ਬਾਅਦ ਵਿੱਚ ਲਾਗੂ ਹੋਣਗੇ।
ਡਿਜ਼ਨੀ ਹੌਟਸਟਾਰ ਪਾਸਵਰਡ ਸ਼ੇਅਰਿੰਗ ਪਾਲਿਸੀ
ਹਾਲਾਂਕਿ ਡਿਜ਼ਨੀ ਨੇ ਫਿਲਹਾਲ ਕੈਨੇਡਾ 'ਚ ਪਾਸਵਰਡ ਸ਼ੇਅਰਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਕੰਪਨੀ ਜਲਦ ਹੀ ਭਾਰਤ ਅਤੇ ਹੋਰ ਦੇਸ਼ਾਂ 'ਚ ਵੀ ਨਵੀਂ ਨੀਤੀ ਲਾਗੂ ਕਰੇਗੀ।