ਭਾਰਤ 'ਚ ਲਾਂਚ ਹੋਵੇਗਾ ਸਭ ਤੋਂ ਦਮਦਾਰ ਫੋਟੋਗ੍ਰਾਫੀ ਸਮਾਰਟਫੋਨ, 200MP ਦੇ ਤਿੰਨ ਕੈਮਰੇ ਤੇ ਫਰੰਟ 'ਚ 50MP ਦਾ Ultra-Clear ਲੈਨਜ਼
Oppo Find X10 ਸੀਰੀਜ਼ ਨੂੰ ਭਾਰਤ 'ਚ ਕਈ ਇੰਡਸਟਰੀ-ਫਸਟ ਫੀਚਰਜ਼ ਨਾਲ ਲਾਂਚ ਕੀਤਾ ਜਾ ਸਕਦਾ ਹੈ। Oppo Find X10 Pro Max ਭਾਰਤ 'ਚ ਲਾਂਚ ਹੋਣ ਵਾਲਾ ਪਹਿਲਾ ਅਜਿਹਾ ਸਮਾਰਟਫੋਨ ਹੋਵੇਗਾ ਜਿਸ ਵਿਚ ਤਿੰਨ 200 ਮੈਗਾਪਿਕਸਲ ਕੈਮਰਿਆਂ ਦਾ ਸੈਟਅੱਪ ਹੋਵੇਗਾ। ਇਸ ਫੋਨ 'ਚ Hasselblad ਟਿਊਨਡ ਕੈਮਰਾ ਯੂਨਿਟ ਮਿਲੇਗਾ, ਜਿਸ 'ਚ 200 ਮੈਗਾਪਿਕਸਲ (f/1.5) Ultra HDR ਮੇਨ ਕੈਮਰਾ ਹੋਵੇਗਾ।
Publish Date: Sat, 17 Oct 2026 02:22 PM (IST)
Updated Date: Sat, 17 Oct 2026 02:23 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Oppo Find X10 ਸੀਰੀਜ਼ ਭਾਰਤ 'ਚ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਨੇ ਭਾਰਤ 'ਚ ਲਾਂਚ ਦਾ ਟੀਜ਼ਰ ਜਾਰੀ ਕਰਦਿਆਂ ਦੱਸਿਆ ਹੈ ਕਿ ਉਹ ਦੋ ਮਾਡਲ—Oppo Find X10 Pro Max ਅਤੇ Oppo Find X10—ਭਾਰਤੀ ਬਾਜ਼ਾਰ 'ਚ ਲਾਂਚ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ Oppo Find X10 Pro Max ਭਾਰਤ ਦਾ ਪਹਿਲਾ ਅਜਿਹਾ ਫੋਨ ਹੋਵੇਗਾ, ਜਿਸ 'ਚ ਤਿੰਨ 200MP ਰੀਅਰ ਕੈਮਰੇ ਹੋਣਗੇ। ਇਹ ਫੋਨ ਚੀਨ 'ਚ ਵੀ ਇਸੇ ਕੈਮਰਾ ਸੈੱਟਅੱਪ ਨਾਲ ਲਾਂਚ ਕੀਤਾ ਗਿਆ ਹੈ। Oppo Find X10 Pro Max ਸਮਾਰਟਫੋਨ ਭਾਰਤ 'ਚ MediaTek Dimensity 9000 ਸੀਰੀਜ਼ ਦੇ ਚਿਪਸੈੱਟ ਨਾਲ ਲਿਆਂਦਾ ਜਾ ਸਕਦਾ ਹੈ।
Oppo Find X10 ਸੀਰੀਜ਼ ਦੇ ਕੈਮਰਾ ਫੀਚਰ
Oppo Find X10 ਸੀਰੀਜ਼ ਨੂੰ ਭਾਰਤ 'ਚ ਕਈ ਇੰਡਸਟਰੀ-ਫਸਟ ਫੀਚਰਜ਼ ਨਾਲ ਲਾਂਚ ਕੀਤਾ ਜਾ ਸਕਦਾ ਹੈ। Oppo Find X10 Pro Max ਭਾਰਤ 'ਚ ਲਾਂਚ ਹੋਣ ਵਾਲਾ ਪਹਿਲਾ ਅਜਿਹਾ ਸਮਾਰਟਫੋਨ ਹੋਵੇਗਾ ਜਿਸ ਵਿਚ ਤਿੰਨ 200 ਮੈਗਾਪਿਕਸਲ ਕੈਮਰਿਆਂ ਦਾ ਸੈਟਅੱਪ ਹੋਵੇਗਾ। ਇਸ ਫੋਨ 'ਚ Hasselblad ਟਿਊਨਡ ਕੈਮਰਾ ਯੂਨਿਟ ਮਿਲੇਗਾ, ਜਿਸ 'ਚ 200 ਮੈਗਾਪਿਕਸਲ (f/1.5) Ultra HDR ਮੇਨ ਕੈਮਰਾ ਹੋਵੇਗਾ। ਇਹ 1/1.3-ਇੰਚ ISOCELL HPC ਸੈਂਸਰ ਹੈ। ਇਸ ਦੀ ਫੋਕਲ ਲੈਂਥ 24mm ਹੈ ਅਤੇ ਇਹ ਆਪਟੀਕਲ ਇਮੇਜ ਸਟੇਬਿਲਾਈਜ਼ੇਸ਼ਨ (OIS) ਨਾਲ ਆਉਂਦਾ ਹੈ।
Oppo Find X10 Pro Max 'ਚ ਕੰਪਨੀ ਨੇ 200 ਮੈਗਾਪਿਕਸਲ ਦਾ Ultra-Sensing Ultra-Wide (f/2.2) ਕੈਮਰਾ ਵੀ ਦਿੱਤਾ ਹੈ ਜਿਸ ਦੀ ਫੋਕਲ ਲੈਂਥ 13mm ਹੈ। ਇਹ ਆਟੋਫੋਕਸ ਨੂੰ ਵੀ ਸਪੋਰਟ ਕਰਦਾ ਹੈ। ਓਪੋ ਦੇ ਇਸ ਫੋਨ 'ਚ 200 ਮੈਗਾਪਿਕਸਲ ਦਾ Ultra-Sensing Telephoto (f/2.1) ਕੈਮਰਾ ਵੀ ਦਿੱਤਾ ਗਿਆ ਹੈ। ਇਹ 1/1.56-ਇੰਚ ISOCELL HP5 ਸੈਂਸਰ ਹੈ ਤੇ OIS ਨੂੰ ਸਪੋਰਟ ਕਰਦਾ ਹੈ। ਫਰੰਟ 'ਤੇ ਕੰਪਨੀ ਨੇ 50 ਮੈਗਾਪਿਕਸਲ ਦਾ Ultra-Clear ਫਰੰਟ ਕੈਮਰਾ ਦਿੱਤਾ ਹੈ ਜੋ 100-ਡਿਗਰੀ ਫੀਲਡ ਆਫ਼ ਵਿਊ ਨੂੰ ਸਪੋਰਟ ਕਰਦਾ ਹੈ।
ਸਟੈਂਡਰਡ Oppo Find X10 ਮਾਡਲ ਦੀ ਗੱਲ ਕਰੀਏ ਤਾਂ ਇਸ 'ਚ Hasselblad-ਪਾਵਰਡ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਮਿਲੇਗਾ। ਫੋਨ 'ਚ 200 ਮੈਗਾਪਿਕਸਲ ਦਾ Ultra-Clear ਮੇਨ (f/1.6) ਕੈਮਰਾ ਦਿੱਤਾ ਗਿਆ ਹੈ ਜੋ 1/1.4-ਇੰਚ ISOCELL HPE ਸੈਂਸਰ, 23mm ਫੋਕਲ ਲੈਂਥ ਤੇ OIS ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ 200 ਮੈਗਾਪਿਕਸਲ ਦਾ Ultra-Sensing Telephoto (f/2.6) ਕੈਮਰਾ ਅਤੇ 50 ਮੈਗਾਪਿਕਸਲ ਦਾ Ultra-Wide (f/2.0) ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ ਮਾਡਲ 'ਚ ਵੀ Pro Max ਮਾਡਲ ਵਾਲਾ ਫਰੰਟ ਕੈਮਰਾ ਮਿਲੇਗਾ।
Oppo Find X10 ਸੀਰੀਜ਼ 'ਚ ਕੰਪਨੀ ਨੇ LUMO Hyper Pixel ਅਤੇ LUMO True ਇਮੇਜ ਇੰਜਣ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ Oppo Find X10 Pro Max 'ਚ ਕੰਪਨੀ DeepPix ਸੈਂਸਰ ਤਕਨਾਲੋਜੀ ਵੀ ਦੇਵੇਗੀ, ਜੋ ਘੱਟ ਰੌਸ਼ਨੀ 'ਚ ਫੋਟੋਗ੍ਰਾਫੀ ਨੂੰ ਬਿਹਤਰ ਬਣਾਉਂਦੀ ਹੈ। ਓਪੋ ਦੀ Find X10 ਸੀਰੀਜ਼ ਭਾਰਤ 'ਚ 22 ਅਕਤੂਬਰ ਨੂੰ ਲਾਂਚ ਹੋਵੇਗੀ।