- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੈਸੇਜ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਦੀਆਂ ਇਨਕਮਿੰਗ ਕਾਲਾਂ ਕਿਸੇ ਵੀ ਸਮੇਂ ਬੰਦ ਹੋ ਸਕਦੀਆਂ ਹਨ। ਹਾਲਾਂਕਿ, ਇਹ ਅਲਰਟ ਫਿਲਹਾਲ ਕੁਝ ਹੀ ਜੀਓ ਯੂਜ਼ਰਜ਼ ਨੂੰ ਮਿਲਿਆ ਹੈ। ਇਸ ਮੈਸੇਜ ਦੇ ਸਾਹਮਣੇ ਆਉਣ ਤੋਂ ਬਾਅਦ ਗਾਹਕਾਂ ਦੀ ਚਿੰਤਾ ਵਧ ਗਈ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ ਜੀਓ ਦਾ ਸਿਮ ਕਾਰਡ ਵਰਤਦੇ ਹੋ? ਜੇ ਹਾਂ ਤਾਂ ਤੁਹਾਡੇ ਲਈ ਇਕ ਜ਼ਰੂਰੀ ਖ਼ਬਰ ਹੈ। ਜੀਓ ਪ੍ਰੀਪੇਡ ਸਿਮ ਵਰਤਣ ਵਾਲੇ ਉਨ੍ਹਾਂ ਗਾਹਕਾਂ ਨੂੰ ਕੰਪਨੀ ਵੱਲੋਂ SMS ਭੇਜੇ ਜਾ ਰਹੇ ਹਨ, ਜਿਨ੍ਹਾਂ ਨੇ ਸਮੇਂ ਸਿਰ ਰੀਚਾਰਜ ਨਹੀਂ ਕਰਵਾਇਆ। ਇਸ ਮੈਸੇਜ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਦੀਆਂ ਇਨਕਮਿੰਗ ਕਾਲਾਂ ਕਿਸੇ ਵੀ ਸਮੇਂ ਬੰਦ ਹੋ ਸਕਦੀਆਂ ਹਨ। ਹਾਲਾਂਕਿ, ਇਹ ਅਲਰਟ ਫਿਲਹਾਲ ਕੁਝ ਹੀ ਜੀਓ ਯੂਜ਼ਰਜ਼ ਨੂੰ ਮਿਲਿਆ ਹੈ। ਇਸ ਮੈਸੇਜ ਦੇ ਸਾਹਮਣੇ ਆਉਣ ਤੋਂ ਬਾਅਦ ਗਾਹਕਾਂ ਦੀ ਚਿੰਤਾ ਵਧ ਗਈ ਹੈ।
ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਅਭਿਸ਼ੇਕ ਯਾਦਵ ਨਾਂ ਦੇ ਇਕ ਯੂਜ਼ਰ ਨੇ ਜੀਓ ਵੱਲੋਂ ਮਿਲੇ ਕਥਿਤ SMS ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ। ਇਸ ਮੈਸੇਜ ’ਚ ਲਿਖਿਆ ਹੈ, 'Your Jio recharge plan has expired. Incoming calls may stop anytime soon. Recharge now to stay connected.'
ਇਸ ਦਾ ਮਤਲਬ ਹੈ ਕਿ ਤੁਹਾਡਾ ਜੀਓ ਰੀਚਾਰਜ ਪਲਾਨ ਖ਼ਤਮ ਹੋ ਗਿਆ ਹੈ। ਇਨਕਮਿੰਗ ਕਾਲਾਂ ਕਿਸੇ ਵੀ ਸਮੇਂ ਬੰਦ ਹੋ ਸਕਦੀਆਂ ਹਨ। ਸੰਪਰਕ ਬਣਾਈ ਰੱਖਣ ਲਈ ਤੁਰੰਤ ਰੀਚਾਰਜ ਕਰਵਾਓ।
ਇਸ ਮੈਸੇਜ ’ਚ ਇਨਕਮਿੰਗ ਕਾਲਾਂ ਬੰਦ ਹੋਣ ਦੀ ਕੋਈ ਸਮਾਂ-ਸੀਮਾ ਨਹੀਂ ਦੱਸੀ ਗਈ ਹੈ। ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਰੀਚਾਰਜ ਪਲਾਨ ਖ਼ਤਮ ਹੁੰਦੇ ਹੀ ਇਨਕਮਿੰਗ ਕਾਲਾਂ ਬੰਦ ਹੋ ਜਾਣਗੀਆਂ ਜਾਂ ਗਾਹਕਾਂ ਨੂੰ ਕੁਝ ਦਿਨਾਂ ਦਾ ਸਮਾਂ ਮਿਲੇਗਾ। ਫਿਲਹਾਲ ਜੀਓ ਵੱਲੋਂ ਇਸ ਅਲਰਟ ਬਾਰੇ ਕੋਈ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ।
ਕੀ ਰੀਚਾਰਜ ਖ਼ਤਮ ਹੁੰਦੇ ਹੀ ਬੰਦ ਹੋ ਜਾਂਦੀਆਂ ਹਨ ਇਨਕਮਿੰਗ ਕਾਲਾਂ?
ਦੇਖਿਆ ਗਿਆ ਹੈ ਕਿ ਕਿਸੇ ਵੀ ਟੈਲੀਕਾਮ ਕੰਪਨੀ ਦਾ ਪ੍ਰੀਪੇਡ ਪਲਾਨ ਖ਼ਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਆਊਟਗੋਇੰਗ ਕਾਲਾਂ ਅਤੇ SMS ਵਰਗੀਆਂ ਸਹੂਲਤਾਂ ਬੰਦ ਹੁੰਦੀਆਂ ਹਨ। ਹਾਲਾਂਕਿ, ਕੁਝ ਸਮੇਂ ਤੱਕ ਗਾਹਕ ਇਨਕਮਿੰਗ ਕਾਲਾਂ ਅਤੇ SMS ਪ੍ਰਾਪਤ ਕਰ ਸਕਦੇ ਹਨ। ਜੀਓ ਦੀ ਵੈੱਬਸਾਈਟ ’ਤੇ ਵੀ ਪਲਾਨ ਖ਼ਤਮ ਹੋਣ ਤੋਂ ਬਾਅਦ ਇਨਕਮਿੰਗ ਕਾਲਾਂ ਬੰਦ ਹੋਣ ਦੀ ਕੋਈ ਨਿਸ਼ਚਿਤ ਸਮਾਂ-ਸੀਮਾ ਜਾਂ ਤਰੀਕ ਨਹੀਂ ਦੱਸੀ ਗਈ ਹੈ।
90 ਦਿਨਾਂ ਤੱਕ ਤੁਰੰਤ ਬੰਦ ਨਹੀਂ ਹੁੰਦਾ ਸਿਮ
ਦੱਸਣਯੋਗ ਹੈ ਕਿ ਟਰਾਈ ਦੇ ਨਿਯਮਾਂ ਮੁਤਾਬਕ ਕਿਸੇ ਪ੍ਰੀਪੇਡ ਨੰਬਰ ਦੀ 90 ਦਿਨਾਂ ਤੱਕ ਵਰਤੋਂ ਨਾ ਹੋਣ ’ਤੇ ਵੀ ਉਸ ਨੂੰ ਤੁਰੰਤ ਡੀਐਕਟੀਵੇਟ ਨਹੀਂ ਕੀਤਾ ਜਾਂਦਾ। 90 ਦਿਨਾਂ ਤੱਕ ਸਿਮ ਬੰਦ ਰਹਿਣ ਤੋਂ ਬਾਅਦ ਵੀ ਟੈਲੀਕਾਮ ਕੰਪਨੀਆਂ ਤੈਅ ਨਿਯਮਾਂ ਅਨੁਸਾਰ ਨੰਬਰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀਆਂ ਹਨ।
ਉੱਧਰ, ਜੀਓ ਦੇ ਨਿਯਮਾਂ ਮੁਤਾਬਕ ਜੇ ਕਿਸੇ ਗਾਹਕ ਦੇ ਖਾਤੇ ’ਚ 20 ਰੁਪਏ ਤੋਂ ਘੱਟ ਬੈਲੇਂਸ ਹੈ ਤਾਂ ਸਾਰੀਆਂ ਸੇਵਾਵਾਂ ਬੰਦ ਹੋਣ ਤੋਂ ਬਾਅਦ ਨੰਬਰ ਮੁੜ ਚਾਲੂ ਕਰਵਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਜਦਕਿ 20 ਰੁਪਏ ਤੋਂ ਵੱਧ ਬੈਲੇਂਸ ਹੋਣ ’ਤੇ ਕੰਪਨੀ ਆਟੋਮੈਟਿਕ ਨੰਬਰ ਰਿਟੈਂਸ਼ਨ ਸਕੀਮ ਤਹਿਤ 20 ਰੁਪਏ ਕੱਟ ਕੇ ਹੋਰ 30 ਦਿਨਾਂ ਲਈ ਸੇਵਾਵਾਂ ਜਾਰੀ ਰੱਖ ਸਕਦੀ ਹੈ।