- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਸਤੀਸ਼ ਸਚਦੇਵਾ ਆਪਣੀ ਧੀ ਪ੍ਰਾਂਜਲੀ ਨੂੰ ਮਿਲਣ ਲਈ ਬੈਂਗਲੁਰੂ ਜਾ ਰਹੇ ਸਨ। ਉਹ ਜਹਾਜ਼ ਵਿਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਬੇਚੈਨੀ ਅਤੇ ਛਾਤੀ ਵਿਚ ਧੜਕਣ ਅਸਧਾਰਨ ਮਹਿਸੂਸ ਹੋਣ ਲੱਗੀ। ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ Apple Watch ਨੇ ਦਿਲ ਦੀ ਧੜਕਣ ਵਿਚ ਬੇਨਿਯਮੀਆਂ ਬਾਰੇ ਅਲਰਟ ਜਾਰੀ ਕਰ ਦਿੱਤਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਜਦੋਂ ਐਪਲ ਨੇ 2015 ਵਿਚ ਪਹਿਲੀ ਪੀੜ੍ਹੀ ਦੀ Apple Watch ਪੇਸ਼ ਕੀਤੀ ਸੀ ਤਾਂ ਇਸ ਨੇ ਸਮਾਰਟਵਾਚ ਦੀ ਦੁਨੀਆ ਵਿਚ ਨਵੀਂ ਕ੍ਰਾਂਤੀ ਲਿਆ ਦਿੱਤੀ ਸੀ। ਖ਼ਾਸ ਤੌਰ ’ਤੇ ਇਸ ਦੀਆਂ ਐਡਵਾਂਸਡ ਹੈਲਥ ਅਤੇ ਫਿਟਨੈੱਸ ਟ੍ਰੈਕਿੰਗ ਸਮਰੱਥਾਵਾਂ ਅਤੇ ਜਾਨ ਬਚਾਉਣ ਵਾਲੇ ਫੀਚਰਜ਼ ਨੇ ਇਸ ਨੂੰ ਦੁਨੀਆ ਭਰ ਵਿਚ ਪ੍ਰਸਿੱਧੀ ਦਿਵਾਈ। ਹੁਣ ਇਕ ਹੋਰ ਮਾਮਲੇ ਵਿਚ Apple Watch ਨੇ ਪਟਿਆਲਾ ਦੇ ਇਕ ਸੀਨੀਅਰ ਡਾਕਟਰ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਡਾ. ਸਤੀਸ਼ ਸਚਦੇਵਾ ਆਪਣੀ ਧੀ ਪ੍ਰਾਂਜਲੀ ਨੂੰ ਮਿਲਣ ਲਈ ਬੈਂਗਲੁਰੂ ਜਾ ਰਹੇ ਸਨ। ਉਹ ਜਹਾਜ਼ ਵਿਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਬੇਚੈਨੀ ਅਤੇ ਛਾਤੀ ਵਿਚ ਧੜਕਣ ਅਸਧਾਰਨ ਮਹਿਸੂਸ ਹੋਣ ਲੱਗੀ। ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ Apple Watch ਨੇ ਦਿਲ ਦੀ ਧੜਕਣ ਵਿਚ ਬੇਨਿਯਮੀਆਂ ਬਾਰੇ ਅਲਰਟ ਜਾਰੀ ਕਰ ਦਿੱਤਾ।
ਇਸ ਸਮੱਸਿਆ ਦੀ ਪੁਸ਼ਟੀ ਕਰਨ ਲਈ 69 ਸਾਲਾ ਡਾਕਟਰ ਨੇ ਤੁਰੰਤ ਆਪਣੀ Apple Watch Series 7 ਦਾ ECG ਫੀਚਰ ਚਾਲੂ ਕੀਤਾ। ਇਹ ਦੇਖ ਕੇ ਉਹ ਹੈਰਾਨ ਰਹਿ ਗਏ ਕਿ ਵਾਚ ਵਿਚ ਦਿਲ ਦੀਆਂ ਅਸਧਾਰਨ ਧੜਕਣਾਂ (Ectopic Heartbeats) ਦਿਖਾਈ ਦੇ ਰਹੀਆਂ ਸਨ।
ਜ਼ਿਕਰਯੋਗ ਹੈ ਕਿ Ectopic Heartbeat ਦਿਲ ਦੀ ਇਕ ਵਾਧੂ ਜਾਂ ਛੁੱਟੀ ਹੋਈ ਧੜਕਣ ਹੁੰਦੀ ਹੈ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਦਿਲ ਆਪਣੀ ਆਮ ਲੈਅ ਤੋਂ ਹਟ ਕੇ ਸੁੰਗੜਦਾ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਬੈਂਗਲੁਰੂ ਵਿਚ ਇਕ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ। ਕਾਰਡੀਓਲੋਜਿਸਟ ਨੇ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਮਾਈਟਰਲ ਵਾਲਵ ਬਦਲਣ ਦੀ ਲੋੜ ਹੈ।
ਹੈਰਾਨੀ ਦੀ ਗੱਲ ਇਹ ਸੀ ਕਿ ਸੀਨੀਅਰ ਮੈਡੀਕਲ ਮਾਹਿਰ ਹੋਣ ਅਤੇ ਨਿਯਮਤ ਸਿਹਤ ਜਾਂਚ ਕਰਵਾਉਣ ਦੇ ਬਾਵਜੂਦ ਉਨ੍ਹਾਂ ਦੀ ਇਹ ਸਮੱਸਿਆ ਪਹਿਲਾਂ ਸਾਹਮਣੇ ਨਹੀਂ ਆਈ ਸੀ। ਉਹ ਸਾਲ ਵਿਚ ਦੋ ਵਾਰ ਈਕੋਕਾਰਡੀਓਗ੍ਰਾਮ ਟੈਸਟ ਵੀ ਕਰਵਾਉਂਦੇ ਸਨ। ਜੇਕਰ ਉਹ ਆਪਣੀ ਅਗਲੀ ਰੁਟੀਨ ਜਾਂਚ ਦੀ ਉਡੀਕ ਕਰਦੇ ਤਾਂ ਉਨ੍ਹਾਂ ਦੇ ਵਾਲਵ ਵਿਚ ਕੈਲਸ਼ੀਅਮ ਜਮ੍ਹਾਂ ਹੋਣ ਦੀ ਸਮੱਸਿਆ ਖ਼ਤਰਨਾਕ ਪੱਧਰ ਤੱਕ ਵਧ ਸਕਦੀ ਸੀ। ਪਰ Apple Watch ਦੇ ਸਮੇਂ ਸਿਰ ਅਲਰਟ ਨੇ ਤੁਰੰਤ ਮੈਡੀਕਲ ਜਾਂਚ ਅਤੇ ਸਮੇਂ ਸਿਰ ਸਰਜਰੀ ਦਾ ਰਾਹ ਖੋਲ੍ਹ ਦਿੱਤਾ।
ਉਨ੍ਹਾਂ ਦਾ ਇਲਾਜ ਮੇਦਾਂਤਾ ਹਸਪਤਾਲ ਵਿਚ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਮਾਈਟਰਲ ਵਾਲਵ ਬਦਲਿਆ ਗਿਆ। ਹੁਣ ਉਹ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ ਅਤੇ ਮੁੜ ਪੂਰੇ ਸਮੇਂ ਲਈ ਕੰਮ ’ਤੇ ਪਰਤ ਆਏ ਹਨ। ਉਹ ਆਮ ਅਤੇ ਸਰਗਰਮ ਜ਼ਿੰਦਗੀ ਬਤੀਤ ਕਰ ਰਹੇ ਹਨ।
ਧੀ ਨੇ ਟਿਮ ਕੁੱਕ ਨੂੰ ਲਿਖਿਆ ਧੰਨਵਾਦੀ ਪੱਤਰ
Apple Watch ਦੀਆਂ ਸਮਰੱਥਾਵਾਂ ਤੋਂ ਪ੍ਰਭਾਵਿਤ ਹੋ ਕੇ ਡਾ. ਸਚਦੇਵਾ ਦੀ ਧੀ ਪ੍ਰਾਂਜਲੀ ਨੇ Apple Inc. ਦੇ ਕਾਰਜਕਾਰੀ ਚੇਅਰਮੈਨ ਟਿਮ ਕੁੱਕ ਨੂੰ ਧੰਨਵਾਦੀ ਪੱਤਰ ਲਿਖਿਆ।
ਪ੍ਰਾਂਜਲੀ ਨੇ ਆਪਣੇ ਪੱਤਰ ਵਿਚ ਕਿਹਾ ਕਿ ਇਹ ਸਫ਼ਰ ਉਨ੍ਹਾਂ ਦੇ ਪਰਿਵਾਰ ਲਈ ਕਾਫ਼ੀ ਮੁਸ਼ਕਲ ਰਿਹਾ। ਪਰ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜੇਕਰ Apple Watch ਨਾ ਹੁੰਦੀ ਤਾਂ ਉਨ੍ਹਾਂ ਦੇ ਪਿਤਾ ਦੀ ਬਿਮਾਰੀ ਦਾ ਪਤਾ ਨਹੀਂ ਲੱਗ ਸਕਣਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਜੇਕਰ ਬਿਮਾਰੀ ਦਾ ਜਲਦੀ ਪਤਾ ਨਾ ਲੱਗੇ ਤਾਂ ਐਮਰਜੈਂਸੀ ਦੀ ਸਥਿਤੀ ਆਉਣ ਤੱਕ ਮਰੀਜ਼ ਦੀ ਜਾਨ ਬਚਾਉਣ ਵਿਚ ਬਹੁਤ ਦੇਰ ਹੋ ਸਕਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਵੀ ਵਾਚ ਉਨ੍ਹਾਂ ਦੇ ਪਿਤਾ ਦੀ ਸਿਹਤ ’ਤੇ ਨਜ਼ਰ ਰੱਖਣ ਵਿਚ ਮਦਦ ਕਰ ਰਹੀ ਹੈ। ਨਵਾਂ ਮਾਈਟਰਲ ਵਾਲਵ ਲੱਗਣ ਤੋਂ ਬਾਅਦ ਦਿਲ ਦੀ ਤੇਜ਼ ਧੜਕਣ ’ਤੇ ਖ਼ਾਸ ਨਜ਼ਰ ਰੱਖਣੀ ਪੈਂਦੀ ਹੈ। ਜਦੋਂ ਵੀ ਉਨ੍ਹਾਂ ਦੇ ਪਿਤਾ ਦੀ ਹਾਰਟ ਰੇਟ ਬਹੁਤ ਵਧ ਜਾਂਦੀ ਹੈ ਤਾਂ ਵਾਚ ਉਨ੍ਹਾਂ ਨੂੰ ਨੋਟੀਫਿਕੇਸ਼ਨ ਭੇਜ ਦਿੰਦੀ ਹੈ। ਇਸ ਨਾਲ ਉਨ੍ਹਾਂ ਨੂੰ ਹਰ ਰੋਜ਼ ਸਕੂਨ ਮਿਲਦਾ ਹੈ, ਭਾਵੇਂ ਉਹ ਆਪਣੇ ਪਿਤਾ ਦੇ ਨਾਲ ਮੌਜੂਦ ਨਾ ਹੋਣ।
ਟਿਮ ਕੁੱਕ ਨੇ ਵੀ ਦਿੱਤਾ ਜਵਾਬ
ਪ੍ਰਾਂਜਲੀ ਦੇ ਪੱਤਰ ਦਾ ਜਵਾਬ ਦਿੰਦਿਆਂ ਟਿਮ ਕੁੱਕ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਡਾ. ਸਚਦੇਵਾ ਨੇ ਸਮੇਂ ਸਿਰ ਡਾਕਟਰੀ ਸਹਾਇਤਾ ਲਈ ਅਤੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਮਿਲਿਆ।
ਟਿਮ ਕੁੱਕ ਨੇ ਆਪਣੇ ਜਵਾਬ ਵਿਚ ਲਿਖਿਆ, "ਹਾਇ ਪ੍ਰਾਂਜਲੀ, ਮੈਨੂੰ ਬਹੁਤ ਖ਼ੁਸ਼ੀ ਹੈ ਕਿ ਤੁਹਾਡੇ ਪਿਤਾ ਨੇ ਸਮੇਂ ਸਿਰ ਮੈਡੀਕਲ ਮਦਦ ਲਈ ਅਤੇ ਉਨ੍ਹਾਂ ਨੂੰ ਲੋੜੀਂਦਾ ਇਲਾਜ ਮਿਲਿਆ। ਆਪਣੀ ਕਹਾਣੀ ਮੇਰੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕਿਰਪਾ ਕਰਕੇ ਉਨ੍ਹਾਂ ਤੱਕ ਮੇਰੀਆਂ ਸ਼ੁਭਕਾਮਨਾਵਾਂ ਪਹੁੰਚਾ ਦੇਣਾ।"
ਦੱਸ ਦੇਈਏ ਕਿ ਡਾ. ਸਤੀਸ਼ ਸਚਦੇਵਾ ਇਸ ਸਮੇਂ ਗਿਆਨ ਸਾਗਰ ਮੈਡੀਕਲ ਕਾਲਜ ਵਿਚ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ।