
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੱਸਿਆ ਜਾ ਰਿਹਾ ਹੈ ਕਿ ਸਾਲ 2028 ’ਚ ਜਾ ਕੇ ਮੈਮੋਰੀ ਚਿੱਪ ਦੀ ਮੰਗ ਮੁਤਾਬਕ ਸਪਲਾਈ ਆਮ ਹੋ ਸਕੇਗੀ। ਇਸ ਲਈ ਲੈਪਟਾਪ ਤੇ ਸਮਾਰਟਫੋਨ ਸਮੇਤ ਮੈਮਰੀ ਚਿੱਪ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਵਸਤੂਆਂ ਦੇ ਦਾਮ ਅਜੇ ਵਧਦੇ ਹੀ ਰਹਿਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਲੈਪਟਾਪ ਤੇ ਸਮਾਰਟਫੋਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੇਰ ਕਰਨ ’ਤੇ ਇਹ ਸੌਦਾ ਮਹਿੰਗਾ ਸਾਬਤ ਹੋਵੇਗਾ।

ਰਾਜੀਵ ਕੁਮਾਰ, ਨਵੀਂ ਦਿੱਲੀ। ਇਸ ਤਿਉਹਾਰੀ ਸੀਜ਼ਨ ’ਚ ਸਮਾਰਟਫੋਨ ਤੇ ਲੈਪਟਾਪ ਦੀ ਖਰੀਦਦਾਰੀ ਸੌਖੀ ਨਹੀਂ ਹੋਵੇਗੀ। ਇਨ੍ਹਾਂ ਦੋਵਾਂ ਉਤਪਾਦਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦੀ ਤੱਕ ਵਧ ਚੁੱਕੀਆਂ ਹਨ। ਆਉਣ ਵਾਲੇ ਮਹੀਨਿਆਂ ’ਚ ਵੀ ਇਨ੍ਹਾਂ ਦੀਆਂ ਕੀਮਤਾਂ ਹੋਰ ਵਧਣਗੀਆਂ। ਇਸ ਦੀ ਸਭ ਤੋਂ ਵੱਡੀ ਵਜ੍ਹਾ ਰੈਮ ਜਾਂ ਮੈਮਰੀ ਚਿੱਪ ਦੀ ਕਿੱਲਤ ਦੱਸੀ ਜਾ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸੈਕਟਰ ’ਚ ਮੈਮਰੀ ਚਿੱਪ ਦੀ ਵੱਡੀ ਮਾਤਰਾ ’ਚ ਵਰਤੋਂ ਕਾਰਨ ਕਨਜ਼ਿਊਮਰ ਗੁਡਜ਼ ਲਈ ਇਸ ਦੀ ਕਿੱਲਤ ਹੋ ਗਈ ਹੈ। ਕਿਉਂਕਿ ਦੁਨੀਆ ’ਚ ਚਾਰ-ਪੰਜ ਕੰਪਨੀਆਂ ਹੀ ਮੈਮਰੀ ਚਿੱਪ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਦੀਆਂ ਹਨ। ਇਨ੍ਹਾਂ ’ਚ ਕੋਰੀਆ, ਅਮਰੀਕਾ ਅਤੇ ਚੀਨ ਦੀਆਂ ਕੰਪਨੀਆਂ ਸ਼ਾਮਲ ਹਨ। ਪਿਛਲੇ ਇੱਕ ਸਾਲ ’ਚ ਮੈਮਰੀ ਚਿੱਪ ਦੀਆਂ ਕੀਮਤਾਂ ’ਚ 4.5 ਗੁਣਾ ਵਾਧਾ ਹੋ ਚੁੱਕਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਲ 2028 ’ਚ ਜਾ ਕੇ ਮੈਮੋਰੀ ਚਿੱਪ ਦੀ ਮੰਗ ਮੁਤਾਬਕ ਸਪਲਾਈ ਆਮ ਹੋ ਸਕੇਗੀ। ਇਸ ਲਈ ਲੈਪਟਾਪ ਤੇ ਸਮਾਰਟਫੋਨ ਸਮੇਤ ਮੈਮਰੀ ਚਿੱਪ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਵਸਤੂਆਂ ਦੇ ਦਾਮ ਅਜੇ ਵਧਦੇ ਹੀ ਰਹਿਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਲੈਪਟਾਪ ਤੇ ਸਮਾਰਟਫੋਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੇਰ ਕਰਨ ’ਤੇ ਇਹ ਸੌਦਾ ਮਹਿੰਗਾ ਸਾਬਤ ਹੋਵੇਗਾ।
ਐਪਲ ਦਾ ਅਗਲਾ ਫੋਨ ਵਰਜ਼ਨ ਮੈਮਰੀ ਚਿੱਪ ਦੀ ਕਿੱਲਤ ਕਾਰਨ 15 ਤੋਂ 20 ਹਜ਼ਾਰ ਰੁਪਏ ਤੱਕ ਮਹਿੰਗਾ ਹੋ ਸਕਦਾ ਹੈ। ਵੀਵੋ ਕੰਪਨੀ ਮੁਤਾਬਕ ਇੱਕ ਸਾਲ ਪਹਿਲਾਂ 20 ਹਜ਼ਾਰ ਰੁਪਏ ’ਚ ਵਿਕਣ ਵਾਲੇ ਸਮਾਰਟਫੋਨ ਦੀ ਕੀਮਤ ਹੁਣ 26 ਹਜ਼ਾਰ ਰੁਪਏ ਤੱਕ ਹੋ ਚੁੱਕੀ ਹੈ। ਇੱਕ-ਡੇਢ ਸਾਲ ਪਹਿਲਾਂ ਤੱਕ 40 ਹਜ਼ਾਰ ਰੁਪਏ ’ਚ ਵਿਕਣ ਵਾਲੇ ਲੈਪਟਾਪ ਦੀ ਕੀਮਤ 55 ਹਜ਼ਾਰ ਰੁਪਏ ਤੱਕ ਪਹੁੰਚ ਚੁੱਕੀ ਹੈ। 16 ਜੀਬੀ ਰੈਮ ਦੀ ਕੀਮਤ 52 ਡਾਲਰ ਤੋਂ ਵਧ ਕੇ 240 ਡਾਲਰ, 32 ਜੀਬੀ ਦੀ 72 ਡਾਲਰ ਤੋਂ ਵਧ ਕੇ 239 ਡਾਲਰ ਤੇ 48 ਜੀਬੀ ਦੀ 144 ਡਾਲਰ ਤੋਂ ਵਧ ਕੇ 690 ਡਾਲਰ ਤੱਕ ਪਹੁੰਚ ਗਈ ਹੈ। ਇਸੇ ਅਨੁਪਾਤ 'ਚ ਹੋਰ ਸਮਰੱਥਾ ਵਾਲੀ ਰੈਮ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।
ਰਾਤੋ-ਰਾਤ ਚਿੱਪ ਦਾ ਉਤਪਾਦਨ ਨਹੀਂ ਵਧਾ ਸਕਦੀਆਂ ਕੰਪਨੀਆਂ
ਸਮਾਰਟਫੋਨ ਤੇ ਇਲੈਕਟ੍ਰਾਨਿਕਸ ਆਈਟਮਾਂ ਨਾਲ ਜੁੜੀ ਰਿਸਰਚ ਕੰਪਨੀ ਕਾਊਂਟਰਪੁਆਇੰਟ ਮੁਤਾਬਕ ਇੱਕ ਸਾਲ ਪਹਿਲਾਂ ਤੱਕ ਇੱਕ ਲੱਖ ਰੁਪਏ ਦੇ ਸਮਾਰਟਫੋਨ 'ਚ 8-9 ਹਜ਼ਾਰ ਰੁਪਏ ਰੈਮ ਦੀ ਲਾਗਤ ਹੁੰਦੀ ਸੀ, ਜੋ ਹੁਣ ਵਧ ਕੇ 25-30 ਹਜ਼ਾਰ ਰੁਪਏ ਤੱਕ ਹੋ ਚੁੱਕੀ ਹੈ। ਕਾਊਂਟਰਪੁਆਇੰਟ ਦੇ ਨਿਰਦੇਸ਼ਕ ਤਰੁਣ ਪਾਠਕ ਨੇ ਦੱਸਿਆ ਕਿ ਮੈਮੋਰੀ ਚਿੱਪ ਬਣਾਉਣ ਵਾਲੀਆਂ ਮਾਈਕ੍ਰੋਨ, ਐੱਸਕੇ ਹਾਈਨਿਕਸ, ਸੈਮਸੰਗ ਅਤੇ ਸੀਐੱਸਐੱਮਟੀ ਵੱਲੋਂ ਬਣਾਈਆਂ ਜਾਣ ਵਾਲੀਆਂ ਚਿੱਪਾਂ ਦੀ ਸਪਲਾਈ ਪਹਿਲਾਂ ਹੀ ਕੰਪਨੀਆਂ ਨੇ ਕਰ ਲਈ ਹੈ। ਮੈਮੋਰੀ ਚਿੱਪ ਬਣਾਉਣ ਦੀ ਸਮਰੱਥਾ ਵਧਾਉਣ 'ਚ ਪੈਸਾ ਅਤੇ ਸਮਾਂ ਦੋਵੇਂ ਕਾਫ਼ੀ ਜ਼ਿਆਦਾ ਲੱਗਦਾ ਹੈ, ਇਸ ਲਈ ਉਹ ਆਪਣੀ ਉਤਪਾਦਨ ਸਮਰੱਥਾ ਦਾ ਵਿਸਥਾਰ ਇੱਕਦਮ ਨਹੀਂ ਕਰ ਸਕਦੀਆਂ।
ਤਿਉਹਾਰੀ ਸੀਜ਼ਨ ’ਚ ਛੋਟ ਤੇ ਨਵੇਂ ਲਾਂਚ ਨਾਲ ਮੰਗ ਨੂੰ ਸਹਾਰਾ ਮਿਲਣ ਦੀ ਉਮੀਦ
ਕਾਊਂਟਰਪੁਆਇੰਟ ਦੀ ਰਿਸਰਚ ਮੁਤਾਬਕ ਮੈਮੋਰੀ ਚਿੱਪ ਦੀ ਵਜ੍ਹਾ ਨਾਲ ਪੂਰੀ ਦੁਨੀਆ ’ਚ ਸਮਾਰਟਫੋਨ ਦੀਆਂ ਕੀਮਤਾਂ ਵਧ ਰਹੀਆਂ ਹਨ ਤੇ ਇਸ ਦਾ ਅਸਰ ਇਨ੍ਹਾਂ ਦੀ ਵਿਕਰੀ ’ਤੇ ਦਿਸ ਰਿਹਾ ਹੈ। ਇਸ ਸਾਲ ਜੂਨ ਤਿਮਾਹੀ ’ਚ ਸਮਾਰਟਫੋਨ ਦੀ ਵਿਕਰੀ ਪਿਛਲੇ ਛੇ ਸਾਲਾਂ ’ਚ ਸਭ ਤੋਂ ਘੱਟ ਰਹੀ ਹੈ। ਪਾਠਕ ਕਹਿੰਦੇ ਹਨ ਕਿ ਇਸ ਸਾਲ ਭਾਰਤ ’ਚ ਸਮਾਰਟਫੋਨ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਤੱਕ ਘੱਟ ਰਹਿ ਸਕਦੀ ਹੈ। ਤਿਉਹਾਰੀ ਸੀਜ਼ਨ ਬਾਜ਼ਾਰ ਲਈ ਅਹਿਮ ਰਹੇਗਾ, ਜਿਸ ’ਚ ਛੋਟ, ਫਾਈਨੈਂਸ ਸਕੀਮ ਅਤੇ ਨਵੇਂ ਲਾਂਚ ਨਾਲ ਫੋਨ ਬਦਲਣ ਦੀ ਮੰਗ ਨੂੰ ਸਹਾਰਾ ਮਿਲਣ ਦੀ ਉਮੀਦ ਹੈ।