- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

2026 TATA Tigor Facelift ਦੇ ਇੰਟੀਰੀਅਰ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਉਮੀਦ ਹੈ ਕਿ ਇਹ ਕੰਪੈਕਟ ਸੈਡਾਨ ਹਾਲ ਹੀ 'ਚ ਲਾਂਚ ਕੀਤੀ ਗਈ TATA Tiago ਤੋਂ ਆਪਣਾ ਇੰਟੀਰੀਅਰ ਤੇ ਫੀਚਰ ਲੈ ਸਕਦੀ ਹੈ। ਇਸ ਤਰ੍ਹਾਂ, TATA Tigor Facelift 'ਚ ਨਵਾਂ ਡੈਸ਼ਬੋਰਡ, ਫ੍ਰੀਸਟੈਂਡਿੰਗ ਟੱਚਸਕ੍ਰੀਨ ਇੰਫੋਟੇਨਮੈਂਟ ਸਕ੍ਰੀਨ, ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਨਵਾਂ ਸੈਂਟਰ ਕੰਸੋਲ ਤੇ ਨਵਾਂ ਸਟੀਅਰਿੰਗ ਵ੍ਹੀਲ ਮਿਲ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : TATA Motors ਨੇ ਹਾਲ ਹੀ 'ਚ ਡਿਜ਼ਾਈਨ ਅਤੇ ਫੀਚਰਜ਼ ਵਿਚ ਕਈ ਬਦਲਾਅ ਦੇ ਨਾਲ TATA Tiago 2026 ਨੂੰ ਲਾਂਚ ਕੀਤਾ ਹੈ। ਹੁਣ ਅਜਿਹਾ ਲੱਗਦਾ ਹੈ ਕਿ ਬ੍ਰਾਂਡ ਫੇਸਲਿਫਟ ਮਾਡਲ ਲਾਂਚ ਕਰਨ ਲਈ ਆਪਣੀ ਸੈਡਾਨ TATA Tigor ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਓ ਜਾਣਦੇ ਹਾਂ ਇਸ ਵਿਚ ਕੀ-ਕੀ ਫੀਚਰ ਤੇ ਸਹੂਲਤਾਂ ਮਿਲ ਸਕਦੀਆਂ ਹਨ।
2026 TATA Tigor Facelift ਦੇ ਇੰਟੀਰੀਅਰ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਉਮੀਦ ਹੈ ਕਿ ਇਹ ਕੰਪੈਕਟ ਸੈਡਾਨ ਹਾਲ ਹੀ 'ਚ ਲਾਂਚ ਕੀਤੀ ਗਈ TATA Tiago ਤੋਂ ਆਪਣਾ ਇੰਟੀਰੀਅਰ ਤੇ ਫੀਚਰ ਲੈ ਸਕਦੀ ਹੈ। ਇਸ ਤਰ੍ਹਾਂ, TATA Tigor Facelift 'ਚ ਨਵਾਂ ਡੈਸ਼ਬੋਰਡ, ਫ੍ਰੀਸਟੈਂਡਿੰਗ ਟੱਚਸਕ੍ਰੀਨ ਇੰਫੋਟੇਨਮੈਂਟ ਸਕ੍ਰੀਨ, ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਨਵਾਂ ਸੈਂਟਰ ਕੰਸੋਲ ਤੇ ਨਵਾਂ ਸਟੀਅਰਿੰਗ ਵ੍ਹੀਲ ਮਿਲ ਸਕਦਾ ਹੈ।
Tigor Facelift 2026 'ਚ ਆਟੋਮੈਟਿਕ ਕਲਾਈਮੇਟ ਕੰਟਰੋਲ ਸਿਸਟਮ, 360-ਡਿਗਰੀ ਕੈਮਰਾ, ਇਲੈਕਟ੍ਰਿਕਲੀ ਪਾਵਰਡ ORVMs, ਨਵੇਂ ਰੀਅਰ ਏਸੀ ਵੈਂਟਸ, ਫਾਸਟ-ਚਾਰਜਿੰਗ ਪੋਰਟ ਅਤੇ 6 ਏਅਰਬੈਗ ਮਿਲਣ ਦੀ ਉਮੀਦ ਹੈ।
2026 TATA Tigor Facelift ਦੇ ਐਕਸਟੀਰੀਅਰ 'ਚ ਕਈ ਬਦਲਾਅ ਹੋਣ ਦੀ ਉਮੀਦ ਹੈ। ਇਸ ਦਾ ਅੱਗਲਾ ਹਿੱਸਾ ਪਤਲਾ ਦਿਖਾਈ ਦੇ ਸਕਦਾ ਹੈ ਅਤੇ ਇਸ ਵਿਚ ਵਿਚਕਾਰ ਇਕ ਕਨੈਕਟਿੰਗ ਬਾਰ ਦੇ ਨਾਲ ਸਲੀਕ LED ਹੈੱਡਲਾਈਟਸ ਮਿਲ ਸਕਦੀਆਂ ਹਨ। ਨਾਲ ਹੀ, ਉਮੀਦ ਹੈ ਕਿ ਕਨੈਕਟਿੰਗ ਬਾਰ ਨੂੰ ਗਲੌਸ ਬਲੈਕ ਸ਼ੇਡ 'ਚ ਫਿਨਿਸ਼ ਕੀਤਾ ਜਾਵੇਗਾ, ਜਿਵੇਂ ਕਿ TATA Tiago 'ਚ ਦੇਖਿਆ ਗਿਆ ਸੀ। ਹਾਲ ਹੀ ਵਿੱਚ ਡਿਜ਼ਾਈਨ ਪੇਟੈਂਟ ਵਿੱਚ ਨਵੇਂ ਬੰਪਰ ਵੀ ਦੇਖੇ ਗਏ ਸਨ, ਜਿਸ ਵਿੱਚ ਵੱਡੇ ਏਅਰ ਵੈਂਟ ਅਤੇ ਪਿਕਸਲ-ਸਟਾਈਲ LED ਫੌਗ ਲੈਂਪ ਸ਼ਾਮਲ ਹਨ।
ਇਸ ਤੋਂ ਇਲਾਵਾ TATA Tigor Facelift 'ਚ 360-ਡਿਗਰੀ ਕੈਮਰਾ ਮਿਲ ਸਕਦਾ ਹੈ। ਪਿਛਲੇ ਪਾਸੇ ਇਸ ਵਿਚ ਵਰਟੀਕਲ ਰਿਫਲੈਕਟਰ ਦੇ ਨਾਲ ਸਿੰਪਲ ਬੰਪਰ ਹੈ ਅਤੇ ਟੇਲਲਾਈਟਸ ਵੀ ਇੱਕ ਬਾਰ ਨਾਲ ਜੁੜੀਆਂ ਹੋਈਆਂ ਹਨ।
2026 TATA Tigor Facelift 'ਚ ਉਹੀ 1.2 ਲੀਟਰ ਨੇਚੁਰਲੀ ਐਸਪੀਰੇਟਿਡ ਪੈਟਰੋਲ ਇੰਜਣ ਮਿਲ ਸਕਦਾ ਹੈ, ਜਿਸ ਨੂੰ 5-ਸਪੀਡ ਮੈਨੂਅਲ ਜਾਂ 5-ਸਪੀਡ AMT ਟ੍ਰਾਂਸਮਿਸ਼ਨ ਵਿਕਲਪ ਨਾਲ ਜੋੜਿਆ ਜਾ ਸਕਦਾ ਹੈ। ਇਹੀ ਇੰਜਣ CNG ਦੇ ਨਾਲ ਵੀ ਮਿਲ ਸਕਦਾ ਹੈ। ਜਿੱਥੇ ਪੈਟਰੋਲ ਇੰਜਣ 86hp ਦੀ ਪਾਵਰ ਦਿੰਦਾ ਹੈ, ਉੱਥੇ CNG ਦੇ ਨਾਲ 75.5hp ਦੀ ਪਾਵਰ ਦੇ ਸਕਦਾ ਹੈ।
TATA Tigor EV 2026 ਵਿਚ ਵੀ ਉਹੀ ਡਿਜ਼ਾਈਨ ਐਲੀਮੈਂਟ ਹੋਣਗੇ, ਪਰ ਇਸ ਦੇ ਵੀ 19.2kWh ਅਤੇ 24kWh ਬੈਟਰੀ ਪੈਕ ਵਿਕਲਪਾਂ ਦੇ ਨਾਲ ਜਾਰੀ ਰਹਿਣ ਦੀ ਉਮੀਦ ਹੈ। ਇਸ ਵਿੱਚ ਸਿੰਗਲ ਚਾਰਜ ’ਤੇ 285 ਕਿਲੋਮੀਟਰ ਦੀ ਰੇਂਜ ਦਾ ਦਾਅਵਾ ਕੀਤਾ ਗਿਆ ਹੈ।