ਲਾਂਚ ਹੋ ਗਈ Tata Punch EV Facelift, ਕਿਵੇਂ ਦੇ ਹਨ ਫੀਚਰਜ਼, ਕਿੰਨੀ ਹੈ ਰੇਂਜ ਤੇ ਕਿੰਨੀ ਹੈ ਕੀਮਤ
Tata Motors ਨੇ ਇਲੈਕਟ੍ਰਿਕ ਐੱਸਯੂਵੀ Tata Punch EV Facelift 2026 ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਨਵੇਂ ਵਰਜ਼ਨ 'ਚ ਕਈ ਆਧੁਨਿਕ ਬਦਲਾਅ ਕੀਤੇ ਗਏ ਹਨ ਜੋ ਇਸਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਅਤੇ ਸੁਵਿਧਾਜਨਕ ਬਣਾਉਂਦੇ ਹਨ।
Publish Date: Fri, 20 Feb 2026 01:35 PM (IST)
Updated Date: Fri, 20 Feb 2026 01:43 PM (IST)
ਟਾਟਾ ਮੋਟਰਜ਼ ਨੇ ਭਾਰਤੀ ਬਾਜ਼ਾਰ 'ਚ ਆਪਣੀ ਪ੍ਰਸਿੱਧ ਇਲੈਕਟ੍ਰਿਕ ਐੱਸਯੂਵੀ Tata Punch EV Facelift 2026 ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ ਨਵੇਂ ਵਰਜ਼ਨ 'ਚ ਕਈ ਆਧੁਨਿਕ ਬਦਲਾਅ ਕੀਤੇ ਗਏ ਹਨ। ਕਿੰਨੀ ਦਮਦਾਰ ਬੈਟਰੀ ਤੇ ਮੋਟਰ ਦਿੱਤੀ ਗਈ ਹੈ। ਕਿਸ ਕੀਮਤ 'ਤੇ ਇਸ ਨੂੰ ਲਾਂਚ ਕੀਤਾ ਗਿਆ ਹੈ। ਅਸੀਂ ਤੁਹਾਨੂੰ ਇਸ ਖਬਰ 'ਚ ਦੱਸ ਰਹੇ ਹਾਂ।
ਲਾਂਚ ਹੋਈ Tata Punch EV Facelift
ਟਾਟਾ ਮੋਟਰਜ਼ ਵੱਲੋਂ ਪੰਚ ਈਵੀ ਦੇ ਫੇਸਲਿਫਟ ਵਰਜ਼ਨ ਨੂੰ ਰਸਮੀ ਤੌਰ 'ਤੇ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ ਜਿਸ ਨਾਲ ਇਹ ਗੱਡੀ ਪਹਿਲਾਂ ਨਾਲੋਂ ਕਿਤੇ ਬਿਹਤਰ ਹੋ ਗਈ ਹੈ।
ਕਿਵੇਂ ਦੇ ਹਨ ਫੀਚਰਜ਼
ਨਿਰਮਾਤਾ ਵੱਲੋਂ ਇਸ ਐੱਸਯੂਵੀ 'ਚ ਕਈ ਬਿਹਤਰੀਨ ਫੀਚਰਜ਼ ਨੂੰ ਆਫਰ ਕੀਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਵਿਚ 360 ਡਿਗਰੀ ਕੈਮਰਾ, ਐੱਲਈਡੀ ਲਾਇਟਸ, ਰੀਅਰ ਕੁਨੈਕਟਿਡ ਐੱਲਈਟੀ ਟੇਲ ਲਾਈਟ, ਨਵੇਂ ਡਿਜ਼ਾਈਨ ਦੇ 16 ਇੰਚ ਅਲੌਏ ਵ੍ਹੀਲਜ਼, 10.25 ਇੰਚ ਇਨਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟੂਰਮੈਂਟ ਕਲੱਸਟਰ, ਆਟੋ ਡਿਮਿੰਗ ਆਈਆਰਵੀਐੱਮ, ਸਿੰਗਲ ਸਨਰੂਫ ਵੀ ਦਿੱਤਾ ਗਿਆ ਹੈ।
ਕਿੰਨੀ ਮਿਲੇਗੀ ਰੇਂਜ
ਨਿਰਮਾਤਾ ਵੱਲੋਂ ਇਸ ਦੇ ਫੇਸਲਿਫਟ 'ਚ 30 ਤੇ 40 kWh ਦੀ ਸਮਰੱਥਾ ਦੀ ਬੇਟਰੀ ਦੇ ਬਦਲ ਹੀ ਦਿੱਤੀ ਗਏ ਹਨ। ਜਿਸ ਨਾਲ ਇਸ ਨੂੰ ਵੱਧ ਤੋਂ ਵੱਧ 468 ਕਿਲੋਮੀਟਰ ਤਕ ਦੀ ਰੇਂਜ ਮਿਲ ਸਕਦੀ ਹੈ। ਇਸ ਵਿਚ ਦਿੱਤੀ ਗਈ ਮੋਟਰ ਤੋਂ 8295 ਕਿਲੋਵਾਟ ਪਾਵਰ ਮਿਲੇਗੀ। ਇਸ ਵਿਚ ਰੀਜਨਮੋਡ ਦੇ ਨਾਲ ਹੀ ਡਰਾਈਵਿੰਗ ਮੋਡਜ਼ ਦੇ ਬਦਲ ਵੀ ਦਿੱਤੇ ਗਏ ਹਨ।
ਕਿੰਨੀ ਹੈ ਕੀਮਤ
ਟਾਟਾ ਵੱਲੋਂ ਫਿਲਹਾਲ ਪੰਚ ਈਵੀ ਨੂੰ 9.69 ਲੱਖ ਰੁਪਏ ਦੀ ਐਕਸ ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਟਾਪ ਵੇਰੀਐਂਟ ਨੂੰ ਐਕਸ ਸ਼ੋਅਰੂਮ ਕੀਮਤ 12.59 ਲੱਖ ਰੁਪਏ ਦੀ ਐਕਸ ਸ਼ੋਅਰੂਮ ਕੀਮਤ 'ਤੇ ਆਫਰ ਕੀਤਾ ਗਿਆ ਹੈ। ਇਸ ਨੂੰ BaaS ਦੇ ਨਾਲ 6.49 ਲੱਖ ਰੁਪਏ ਦੀ ਕੀਮਤ 'ਤੇ ਆਫਰ ਕੀਤਾ ਗਿਆ ਹੈ।