- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਪਾਨ ਮੋਬਿਲਿਟੀ ਸ਼ੋਅ 'ਚ ਜਦੋਂ ਇਸ ਕੌਨਸੈਪਟ ਕਾਰ ਨੂੰ ਪਹਿਲੀ ਵਾਰ ਦਿਖਾਇਆ ਗਿਆ ਸੀ, ਉਦੋਂ Suzuki ਨੇ ਇਸ ਦੇ ਫੀਚਰਜ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ, ਕੰਪਨੀ ਨੇ ਇਹ ਜ਼ਰੂਰ ਦੱਸਿਆ ਸੀ ਕਿ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਸ ਨੂੰ ਲਗਪਗ 270 ਕਿਲੋਮੀਟਰ ਤੋਂ ਜ਼ਿਆਦਾ ਚਲਾਇਆ ਜਾ ਸਕੇਗਾ।

ਆਟੋ ਡੈਸਕ, ਨਵੀਂ ਦਿੱਲੀ : Suzuki Vision E Sky ਦੇ ਇਕ ਪ੍ਰੋਟੋਟਾਈਪ ਨੂੰ ਹਾਲ ਹੀ 'ਚ ਯੂਰਪ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਕੌਨਸੈਪਟ ਕਾਰ ਨੂੰ ਪਿਛਲੇ ਸਾਲ ਜਪਾਨ ਮੋਬਿਲਿਟੀ ਸ਼ੋਅ 'ਚ ਬ੍ਰਾਂਡ ਦੀ ਅਰਬਨ-ਸੈਂਟ੍ਰਿਕ, ਐਂਟਰੀ ਲੈਵਲ ਬੋਰਨ ਈਵੀ (Born EV) ਦੇ ਰੂਪ 'ਚ ਪੇਸ਼ ਕੀਤਾ ਗਿਆ ਸੀ। ਅਜਿਹੀ ਉਮੀਦ ਹੈ ਕਿ ਸਾਲ 2027 ਤਕ ਇਹ ਵਿਦੇਸ਼ਾਂ 'ਚ ਵਿਕਰੀ ਲਈ ਉਪਲਬਧ ਹੋ ਸਕਦੀ ਹੈ।
ਭਾਰੀ ਕਵਰ ਨਾਲ ਦੇਖੀ ਗਈ ਇਹ ਗੱਡੀ ਸ਼ੁਰੂਆਤੀ ਪੜਾਅ 'ਚ ਲੱਗਦੀ ਹੈ, ਇਸ ਲਈ ਇਸ ਨੂੰ ਅਜੇ ਅਸਥਾਈ (ਟੈਂਪਰਰੀ) ਹੈੱਡਲਾਈਟਸ ਨਾਲ ਦੇਖਿਆ ਗਿਆ ਹੈ, ਜਦੋਂਕਿ ਮੂਲ ਕੌਨਸੈਪਟ 'ਚ ਇਕ ਕੁਨੈਕਟਿੰਗ LED ਬੈਂਡ ਨਾਲ LED ਹੈੱਡਲਾਈਟਸ ਸਨ। ਸਭ ਤੋਂ ਵੱਖਰੀ ਗੱਲ ਇਸ ਦਾ ਸਾਈਜ਼ ਹੈ ਕਿਉਂਕਿ ਇਹ ਲੰਬੀ ਤੇ ਸਿੱਧੀ ਹੈ। ਇਸ ਕੌਨਸੈਪਟ ਦੀ ਲੰਬਾਈ 3,395mm, ਚੌੜਾਈ 1,475mm ਤੇ ਉਚਾਈ 1,625mm ਸੀ, ਜੋ ਇਸ ਨੂੰ Maruti Suzuki S-Presso ਤੋਂ ਥੋੜ੍ਹਾ ਲੰਬਾ ਬਣਾਉਂਦੀ ਹੈ।
ਦੇਖੇ ਗਏ ਬਾਕੀ ਫੀਚਰਜ਼ ਵਿਚ ਪੁੱਲ-ਟਾਈਪ ਡੋਰ ਹੈਂਡਲ, ਡੋਰ-ਮਾਊਂਟੇਡ ਵਿੰਗ ਮਿਰਰ, ਏਅਰੋ-ਓਪਟੀਮਾਈਜ਼ਡ ਅਲੌਏ ਵੀਲ੍ਹਸ ਤੇ ਬੰਪਰ 'ਤੇ ਇਕ ਵੱਡਾ ਕੂਲਿੰਗ ਇਨਲੈਟ ਸ਼ਾਮਲ ਹਨ। ਪਿੱਛੇ ਦੀ ਤਰਫ, ਟੈਸਟ ਮਿਊਲ 'ਚ ਵਰਟੀਕਲ ਰੂਪ 'ਚ ਸਟੈਕ ਕੀਤੇ ਗਏ ਟੇਲ-ਲੈਂਪ ਤੇ ਬੰਪਰ 'ਤੇ ਰਿਫਲੈਕਟਰ ਦਿੱਤੇ ਗਏ ਸਨ।
ਜਪਾਨ ਮੋਬਿਲਿਟੀ ਸ਼ੋਅ 'ਚ ਜਦੋਂ ਇਸ ਕੌਨਸੈਪਟ ਕਾਰ ਨੂੰ ਪਹਿਲੀ ਵਾਰ ਦਿਖਾਇਆ ਗਿਆ ਸੀ, ਉਦੋਂ Suzuki ਨੇ ਇਸ ਦੇ ਫੀਚਰਜ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ, ਕੰਪਨੀ ਨੇ ਇਹ ਜ਼ਰੂਰ ਦੱਸਿਆ ਸੀ ਕਿ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਸ ਨੂੰ ਲਗਪਗ 270 ਕਿਲੋਮੀਟਰ ਤੋਂ ਜ਼ਿਆਦਾ ਚਲਾਇਆ ਜਾ ਸਕੇਗਾ। ਕਾਰ ਦੇ ਆਕਾਰ ਨੂੰ ਦੇਖ ਕੇ ਅਜਿਹਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿੱਚ 30 ਤੋਂ 35kWh ਦੀ ਬੈਟਰੀ ਮਿਲ ਸਕਦੀ ਹੈ।
Suzuki Vision E-Sky ਦਾ ਪ੍ਰੋਡਕਸ਼ਨ ਮਾਡਲ 2027 'ਚ ਪੂਰੀ ਦੁਨੀਆ 'ਚ ਵਿਕਰੀ ਲਈ ਉਪਲਬਧ ਹੋਣ ਦੀ ਉਮੀਦ ਹੈ। Maruti Suzuki ਭਾਰਤ ਲਈ ਇਕ ਸਸਤੀ ਤੇ ਛੋਟੀ ਇਲੈਕਟ੍ਰਿਕ ਕਾਰ 'ਤੇ ਵੀ ਕੰਮ ਕਰ ਰਹੀ ਹੈ ਜਿਸ ਦਾ ਕੋਡਨੇਮ Y2V ਹੈ, ਜੋ 2028 ਤਕ ਭਾਰਤ 'ਚ ਆ ਸਕਦੀ ਹੈ। ਭਾਰਤ 'ਚ Maruti Y2V ਦਾ ਮੁਕਾਬਲਾ ਸਿੱਧੇ ਤੌਰ 'ਤੇ MG Comet EV ਨਾਲ ਹੋ ਸਕਦਾ ਹੈ।