- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਖੋਜੀ ਇਹ ਦਾਅਵਾ ਵੀ ਕਰ ਚੁੱਕੇ ਹਨ ਕਿ ਜਿਸ ਤੇਜ਼ੀ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਨੁੱਖੀ ਕੰਮਕਾਜ ਦਾ ਹਿੱਸਾ ਬਣ ਰਿਹਾ ਹੈ, ਉਸ ਕਾਰਨ ਇਹ ਦਸ ਸਾਲਾਂ ’ਚ ਮਨੁੱਖਤਾ ਦਾ ਅੰਤ ਕਰ ਸਕਦਾ ਹੈ। ਹਾਲਾਂਕਿ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਏਆਈ ਮਨੁੱਖਾਂ ਦੀ ਬੌਧਿਕ ਸਮਰੱਥਾ ਤੋਂ ਅੱਗੇ ਨਹੀਂ ਨਿਕਲ ਸਕਦਾ। ਐਂਥ੍ਰੋਪਿਕ ਦੇ ਏਆਈ ਖੋਜੀ ਤਾਓ ਲਿਨ ਨੇ ਇਹ ਨਵਾਂ ਦਾਅਵਾ ਕੀਤਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਏਆਈ ਦੇ ਖ਼ਤਰਿਆਂ ਬਾਰੇ ਹਰ ਰੋਜ਼ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਇਸੇ ਕੜੀ ’ਚ ਇਕ ਹੋਰ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ’ਚ ਏਆਈ ਹਰ ਖੇਤਰ ਵਿਚ ਮਨੁੱਖਾਂ ਨਾਲੋਂ ਕਿਤੇ ਵੱਧ ਸਮਰੱਥ ਹੋ ਸਕਦਾ ਹੈ। ਜੇ ਅਜਿਹਾ ਹੋਇਆ ਤਾਂ ਮਨੁੱਖਾਂ ਲਈ ਨੌਕਰੀ ਲੱਭਣਾ ਤੇ ਰੋਜ਼ੀ-ਰੋਟੀ ਕਮਾਉਣਾ ਔਖਾ ਹੋ ਸਕਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਫ਼ ਹੈ ਕਿ ਮਨੁੱਖਾਂ ਲਈ ਰੁਜ਼ਗਾਰ ਹਾਸਲ ਕਰਨਾ ਔਖਾ ਹੋ ਸਕਦਾ ਹੈ। ਕੁਝ ਖੋਜੀ ਇਹ ਦਾਅਵਾ ਵੀ ਕਰ ਚੁੱਕੇ ਹਨ ਕਿ ਜਿਸ ਤੇਜ਼ੀ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਨੁੱਖੀ ਕੰਮਕਾਜ ਦਾ ਹਿੱਸਾ ਬਣ ਰਿਹਾ ਹੈ, ਉਸ ਕਾਰਨ ਇਹ ਦਸ ਸਾਲਾਂ ’ਚ ਮਨੁੱਖਤਾ ਦਾ ਅੰਤ ਕਰ ਸਕਦਾ ਹੈ। ਹਾਲਾਂਕਿ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਏਆਈ ਮਨੁੱਖਾਂ ਦੀ ਬੌਧਿਕ ਸਮਰੱਥਾ ਤੋਂ ਅੱਗੇ ਨਹੀਂ ਨਿਕਲ ਸਕਦਾ।
ਐਂਥ੍ਰੋਪਿਕ ਦੇ ਏਆਈ ਖੋਜੀ ਤਾਓ ਲਿਨ ਨੇ ਇਹ ਨਵਾਂ ਦਾਅਵਾ ਕੀਤਾ ਹੈ। ਲਿਨ ਦਾ ਮੰਨਣਾ ਹੈ ਕਿ ਏਆਈ ਹੌਲੀ-ਹੌਲੀ ਮਨੁੱਖਾਂ ਦੀਆਂ ਜ਼ਿਆਦਾਤਰ ਨੌਕਰੀਆਂ ਸੰਭਾਲ ਸਕਦਾ ਹੈ ਤੇ ਲੋਕਾਂ ਨੂੰ ਗੁਜ਼ਾਰਾ ਕਰਨ ਲਈ ਸਰਕਾਰੀ ਭਲਾਈ ਯੋਜਨਾਵਾਂ ’ਤੇ ਨਿਰਭਰ ਹੋਣਾ ਪੈ ਸਕਦਾ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਸੁਪਰ-ਹਿਊਮਨ ਏਆਈ 15 ਮਹੀਨਿਆਂ ਜਾਂ 2027 ਦੇ ਅਖੀਰ ਤੱਕ ਆ ਸਕਦਾ ਹੈ।
ਏਆਈ ਸੁਰੱਖਿਆ ਸੰਸਥਾ ਪੈਲੀਸੇਡ ਰਿਸਰਚ ਨੂੰ ਦਿੱਤੀ ਇੰਟਰਵਿਊ ’ਚ ਲਿਨ ਨੇ ਕਿਹਾ ਕਿ ਸੁਪਰ-ਹਿਊਮਨ ਏਆਈ ਲੋਕਾਂ ਦੀ ਉਮੀਦ ਨਾਲੋਂ ਕਾਫ਼ੀ ਪਹਿਲਾਂ ਆ ਸਕਦਾ ਹੈ। ਉਨ੍ਹਾਂ ਇਸ ਦੀ ਵਿਆਖਿਆ ਅਜਿਹੇ ਸਿਸਟਮ ਵਜੋਂ ਕੀਤੀ ਹੈ, ਜੋ ਪ੍ਰੋਗਰਾਮਿੰਗ, ਫ਼ਿਲਮ ਨਿਰਮਾਣ ਤੇ ਸਿਆਸਤ ਸਮੇਤ ਲਗਪਗ ਹਰ ਖੇਤਰ ’ਚ ਸਭ ਤੋਂ ਮਾਹਿਰ ਵਿਅਕਤੀ ਜਿੰਨਾ ਸਮਰੱਥ ਜਾਂ ਉਸ ਤੋਂ ਵੀ ਬਿਹਤਰ ਹੋ ਸਕਦਾ ਹੈ। ਹਾਲਾਂਕਿ, ਲਿਨ ਦੀ ਚਿਤਾਵਨੀ ਸਿਰਫ਼ ਇਸ ਗੱਲ ਤੱਕ ਸੀਮਤ ਨਹੀਂ ਕਿ ਏਆਈ ਮਨੁੱਖਾਂ ਨਾਲੋਂ ਬਿਹਤਰ ਕੰਮ ਕਰ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਏਆਈ ਮਨੁੱਖਾਂ ਨਾਲੋਂ ਵੱਧ ਕੰਮ ਕਰਨ ਦੇ ਸਮਰੱਥ ਹੁੰਦਾ ਜਾਵੇਗਾ, ਮਨੁੱਖਾਂ ਨੂੰ ਰੁਜ਼ਗਾਰ ਦੇਣ ਦੀ ਲੋੜ ਵੀ ਖ਼ਤਮ ਹੋ ਸਕਦੀ ਹੈ।
ਕੰਟਰੋਲ ਵੀ ਖ਼ੋਹ ਸਕਦੈ ਏਆਈ
ਲਿਨ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਏਆਈ ਆਖ਼ਰਕਾਰ ਇੰਨਾ ਤਾਕਤਵਰ ਹੋ ਸਕਦਾ ਹੈ ਕਿ ਮਨੁੱਖਾਂ ਤੋਂ ਕੰਟਰੋਲ ਖ਼ੋਹ ਲਵੇ। ਉਨ੍ਹਾਂ ਕਿਹਾ, ‘ਇਸ ਗੱਲ ਦੀ ਸੰਭਾਵਨਾ ਸ਼ਾਇਦ 20 ਫ਼ੀਸਦੀ ਜਾਂ ਇਸ ਦੇ ਨੇੜੇ ਹੈ ਕਿ ਅਖ਼ੀਰ ’ਚ ਏਆਈ ਮਨੁੱਖਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ।’ ਹਾਲਾਂਕਿ, ਲਿਨ ਨੂੰ ਮਨੁੱਖੀ ਹੋਂਦ ਲਈ ਤੁਰੰਤ ਕੋਈ ਖ਼ਤਰਾ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੇ ਅੰਦਾਜ਼ੇ ਮੁਤਾਬਕ, ਏਆਈ ਵੱਲੋਂ ਪੂਰੀ ਤਰ੍ਹਾਂ ਕੰਟਰੋਲ ਹਾਸਲ ਕਰਨ ਦੀ ਸੰਭਾਵਨਾ 50 ਫ਼ੀਸਦੀ ਤੋਂ ਵੀ ਘੱਟ ਹੈ।
ਘਟਾਉਣੀ ਚਾਹੀਦੀ ਹੈ ਵਿਕਾਸ ਦੀ ਰਫ਼ਤਾਰ
ਐਂਥ੍ਰੋਪਿਕ ਨਾਲ ਕਰੀਬ ਡੇਢ ਸਾਲ ਤੋਂ ਕੰਮ ਕਰ ਰਹੇ ਲਿਨ ਨੇ ਕਿਹਾ ਕਿ ਇਸ ਸਥਿਤੀ ਤੋਂ ਬਚਣ ਲਈ ਏਆਈ ਕੰਪਨੀਆਂ ਨੂੰ ਇਸ ਤਕਨਾਲੋਜੀ ਦੇ ਵਿਕਾਸ ਦੀ ਰਫ਼ਤਾਰ ਘਟਾਉਣੀ ਚਾਹੀਦੀ ਹੈ। ਉਨ੍ਹਾਂ ਕੰਪਨੀਆਂ ਨੂੰ ਏਆਈ ਖੋਜ ਦੀ ਮੌਜੂਦਾ ਰਫ਼ਤਾਰ ਘਟਾ ਕੇ ਚੌਥਾ ਹਿੱਸਾ ਕਰਨ ਦੀ ਅਪੀਲ ਕੀਤੀ ਹੈ।