6000mAh ਬੈਟਰੀ ਵਾਲੇ ਸਮਾਰਟਫੋਨ ਦੀ ਸੇਲ ਅੱਜ ਤੋਂ, ਸੈਕੰਡਰੀ ਡਿਸਪਲੇਅ, 120Hz ਸਕ੍ਰੀਨ ਅਤੇ 50MP ਕੈਮਰਾ ਵੀ
Lava Virat Curve 5G ਸਮਾਰਟਫੋਨ 'ਚ 6.67-ਇੰਚ ਦੀ ਫੁੱਲ-HD+ (1,080x2,400 ਪਿਕਸਲ) 3D ਕਰਵਡ AMOLED ਸਕ੍ਰੀਨ ਮਿਲਦੀ ਹੈ। ਇਸ ਦਾ ਰਿਫ੍ਰੈਸ਼ ਰੇਟ 120Hz, ਪਿਕਸਲ ਡੈਂਸਿਟੀ 394ppi ਅਤੇ ਪੀਕ ਬ੍ਰਾਈਟਨੈੱਸ 1,100 ਨਿਟਸ ਹੈ।
Publish Date: Mon, 28 Sep 2026 03:19 PM (IST)
Updated Date: Mon, 28 Sep 2026 03:21 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Lava Virat Curve 5G ਸਮਾਰਟਫੋਨ ਦੀ ਸੇਲ ਇੰਡੀਅਨ ਮਾਰਕੀਟ 'ਚ ਅੱਜ ਤੋਂ ਸ਼ੁਰੂ ਹੋਵੇਗੀ। ਭਾਰਤੀ ਸਮਾਰਟਫੋਨ ਕੰਪਨੀ ਦੇ ਇਸ ਲੇਟੈਸਟ ਸਮਾਰਟਫੋਨ 'ਚ ਰੀਅਰ ਸੈਕੰਡਰੀ ਡਿਸਪਲੇਅ ਵੀ ਦਿੱਤੀ ਗਈ ਹੈ, ਜਿਸ 'ਚ ਯੂਜ਼ਰ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਲਾਵਾ ਦੇ ਇਸ ਫੋਨ 'ਚ 120Hz ਰਿਫ੍ਰੈਸ਼ ਰੇਟ ਵਾਲੀ 6.67-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ Lava Virat Curve 5G ਸਮਾਰਟਫੋਨ 'ਚ MediaTek Dimensity 7100 5G ਚਿਪਸੈੱਟ ਅਤੇ 6,000mAh ਦੀ ਬੈਟਰੀ ਦਿੱਤੀ ਗਈ ਹੈ।
Lava Virat Curve 5G ਦੀ ਕੀਮਤ ਤੇ ਸੇਲ ਡਿਟੇਲ
Lava Virat Curve 5G ਸਮਾਰਟਫੋਨ ਨੂੰ 6GB RAM ਅਤੇ 128GB ਸਟੋਰੇਜ ਦੇ ਨਾਲ 23,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਲਾਂਚ ਆਫਰ ਦੇ ਤਹਿਤ ਇਸ ਫੋਨ ਨੂੰ ਬੈਂਕ ਆਫਰ ਦੇ ਨਾਲ ਸਿਰਫ਼ 19,999 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਲਾਵਾ ਦੇ ਇਸ ਸਮਾਰਟਫੋਨ ਦੀ ਸੇਲ ਅੱਜ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗੀ।
ਇਸ ਫੋਨ ਨੂੰ ਤਿੰਨ ਕਲਰ ਆਪਸ਼ਨ Heritage Indigo, Makrana Ivory ਅਤੇ Ellora Slate 'ਚ ਲਾਂਚ ਕੀਤਾ ਗਿਆ ਹੈ। Virat Curve 5G ਸਮਾਰਟਫੋਨ 'ਤੇ ਕੰਪਨੀ 1 ਸਾਲ ਦੀ ਰਿਪਲੇਸਮੈਂਟ ਵਾਰੰਟੀ ਆਫਰ ਕਰ ਰਹੀ ਹੈ। ਇਸ ਦੇ ਨਾਲ ਆਉਣ ਵਾਲੀਆਂ ਐਕਸੈਸਰੀਜ਼ 'ਤੇ 6 ਮਹੀਨੇ ਦੀ ਵਾਰੰਟੀ ਮਿਲ ਰਹੀ ਹੈ।
Lava Virat Curve 5G ਦੇ ਫੀਚਰਜ਼ ਅਤੇ ਸਪੈਸੀਫਿਕੇਸ਼ਨ
Lava Virat Curve 5G ਸਮਾਰਟਫੋਨ 'ਚ 6.67-ਇੰਚ ਦੀ ਫੁੱਲ-HD+ (1,080x2,400 ਪਿਕਸਲ) 3D ਕਰਵਡ AMOLED ਸਕ੍ਰੀਨ ਮਿਲਦੀ ਹੈ। ਇਸ ਦਾ ਰਿਫ੍ਰੈਸ਼ ਰੇਟ 120Hz, ਪਿਕਸਲ ਡੈਂਸਿਟੀ 394ppi ਅਤੇ ਪੀਕ ਬ੍ਰਾਈਟਨੈੱਸ 1,100 ਨਿਟਸ ਹੈ। ਇਸ ਫੋਨ ਦੇ ਰੀਅਰ ਪੈਨਲ 'ਤੇ ਕੰਪਨੀ ਨੇ ਮਿਨੀ ਡਿਸਪਲੇਅ ਵੀ ਦਿੱਤੀ ਹੈ, ਜਿਸ 'ਚ ਯੂਜ਼ਰ ਨੋਟੀਫਿਕੇਸ਼ਨ, ਵਾਲਿਊਮ ਲੈਵਲ, ਬੈਟਰੀ ਪ੍ਰਤੀਸ਼ਤ, ਇਮੋਜੀ ਅਤੇ ਸਮਾਂ ਵਰਗੀ ਜਾਣਕਾਰੀ ਦੇਖ ਸਕਦੇ ਹਨ।
ਲਾਵਾ ਦੇ ਇਸ ਫੋਨ 'ਚ MediaTek Dimensity 7100 5G ਚਿਪਸੈੱਟ ਦਿੱਤਾ ਗਿਆ ਹੈ। ਇਹ ਫੋਨ 6GB LPDDR5 RAM ਅਤੇ 128GB UFS 2.2 ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਫੋਨ ਦੀ ਸਟੋਰੇਜ ਨੂੰ ਵਰਚੁਅਲ RAM ਫੀਚਰ ਦੀ ਮਦਦ ਨਾਲ 6GB ਤੱਕ ਹੋਰ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ Lava Virat Curve 5G ਸਮਾਰਟਫੋਨ 'ਚ 50-ਮੈਗਾਪਿਕਸਲ ਦਾ Sony IMX752 ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ, ਜੋ ਇਲੈਕਟ੍ਰਾਨਿਕ ਇਮੇਜ ਸਟੇਬਿਲਾਈਜ਼ੇਸ਼ਨ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Lava Virat Curve 5G ਸਮਾਰਟਫੋਨ 'ਚ 6,000mAh ਦੀ ਬੈਟਰੀ ਅਤੇ 45 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ।