- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮੀਸ਼ ਵਰਮਾ ਨੇ ਹਾਲ ਹੀ 'ਚ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਾਲ ਰੰਗ ਦੀ Royal Enfield Guerrilla 450 Apex ਚਲਾਉਂਦੇ ਹੋਏ ਰੀਲ ਪੋਸਟ ਕੀਤੀ ਹੈ। ਸਿੰਗਰ ਨੂੰ ਸੜਕਾਂ 'ਤੇ ਹੈਲਮੇਟ ਪਹਿਨ ਕੇ ਰਾਈਡ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਰੀਲ ਨੂੰ ਹੁਣ ਤਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 77,000 ਤੋਂ ਵੱਧ ਇੰਸਟਾਗ੍ਰਾਮ ਯੂਜ਼ਰਜ਼ ਇਸ ਨੂੰ ਲਾਈਕ ਕਰ ਚੁੱਕੇ ਹਨ।

ਆਟੋ ਡੈਸਕ, ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਗੀਤਕਾਰ ਪਰਮੀਸ਼ ਵਰਮਾ (Parmish Verma) ਨੂੰ ਗੱਡੀਆਂ ਤੇ ਬਾਈਕਸ ਦਾ ਬਹੁਤ ਸ਼ੌਕ ਹੈ ਤੇ ਉਨ੍ਹਾਂ ਨੂੰ ਅਕਸਰ ਹੀ ਲੋਕਪ੍ਰਿਅ ਪਰਫਾਰਮੈਂਸ ਕਾਰਾਂ ਤੇ ਮੋਟਰਸਾਈਕਲਾਂ ਨੂੰ ਚਲਾਉਂਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਨੂੰ Royal Enfield Guerrilla 450 Apex ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਬਾਈਕ ਨੂੰ ਅਧਿਕਾਰਤ ਤੌਰ 'ਤੇ 2024 'ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਆਪਣੇ ਸੈਗਮੈਂਟ 'ਚ ਸਭ ਤੋਂ ਲੋਕਪ੍ਰਿਯ ਬਾਈਕਾਂ 'ਚੋਂ ਇਕ ਬਣੀ ਹੋਈ ਹੈ।
ਪਰਮੀਸ਼ ਵਰਮਾ ਨੇ ਹਾਲ ਹੀ 'ਚ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਾਲ ਰੰਗ ਦੀ Royal Enfield Guerrilla 450 Apex ਚਲਾਉਂਦੇ ਹੋਏ ਰੀਲ ਪੋਸਟ ਕੀਤੀ ਹੈ। ਸਿੰਗਰ ਨੂੰ ਸੜਕਾਂ 'ਤੇ ਹੈਲਮੇਟ ਪਹਿਨ ਕੇ ਰਾਈਡ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਰੀਲ ਨੂੰ ਹੁਣ ਤਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 77,000 ਤੋਂ ਵੱਧ ਇੰਸਟਾਗ੍ਰਾਮ ਯੂਜ਼ਰਜ਼ ਇਸ ਨੂੰ ਲਾਈਕ ਕਰ ਚੁੱਕੇ ਹਨ।
| Bike Model & Variant | Ex-Showroom Price | Brakes & Wheels | Mobile Connectivity |
| Royal Enfield Guerrilla 450 Dash - Twilight Blue | ₹ 2,51,063 | Disc Brakes, Alloy Wheels | Bluetooth |
| Royal Enfield Guerrilla 450 APEX - Red | ₹ 2,51,063 | Disc Brakes, Alloy Wheels | Bluetooth |
| Royal Enfield Guerrilla 450 APEX - Black | ₹ 2,58,309 | Disc Brakes, Alloy Wheels | Bluetooth and Internet |
| Royal Enfield Guerrilla 450 APEX - Green | ₹ 2,58,309 | Disc Brakes, Alloy Wheels | Bluetooth and Internet |
| Royal Enfield Guerrilla 450 Dash - Peix Bronze | ₹ 2,69,119 | Disc Brakes, Alloy Wheels | Bluetooth and Internet |
| Royal Enfield Guerrilla 450 Dash - Smoke Silver | ₹ 2,69,119 | Disc Brakes, Alloy Wheels | Bluetooth and Internet |
| Royal Enfield Guerrilla 450 Dash - Shadow Ash | ₹ 2,69,119 | Disc Brakes, Alloy Wheels | Bluetooth and Internet |
| Royal Enfield Guerrilla 450 Flash - Brava Blue | ₹ 2,74,523 | Disc Brakes, Alloy Wheels | Bluetooth and Internet |
Royal Enfield Guerrilla 450 ਕਲਰ ਆਪਸ਼ਨ ਤੇ ਐਕਸਟ੍ਰਾ ਫੀਚਰਜ਼ ਦੇ ਆਧਾਰ 'ਤੇ ਕੁੱਲ 8 ਵੇਰੀਐਂਟਸ 'ਚ ਉਪਲਬਧ ਹੈ। ਬੇਸ-ਸਪੈਕ ਟ੍ਰਿਮ ਦੀ ਕੀਮਤ 2.51 ਲੱਖ ਰੁਪਏ ਐਕਸ-ਸ਼ੋਅਰੂਮ ਤੋਂ ਸ਼ੁਰੂ ਹੁੰਦੀ ਹੈ, ਉੱਥੇ ਹੀ ਟੌਪ-ਸਪੈਕ ਵੇਰੀਐਂਟ ਦੀ ਕੀਮਤ 2.74 ਲੱਖ ਰੁਪਏ (ਐਕਸ-ਸ਼ੋਅਰੂਮ) ਹੈ।
Royal Enfield Guerrilla 450 ਵਿਚ 452cc ਦਾ ਲਿਕਵਿਡ-ਕੂਲਡ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹੋ ਇੰਜਣ ਬ੍ਰਾਂਡ ਦੀ ਲੋਕਪ੍ਰਿਯ ਐਡਵੈਂਚਰ-ਟੂਰਰ ਮੋਟਰਸਾਈਕਲ, Himalayan 450 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇੰਜਣ 6-ਸਪੀਡ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ ਅਤੇ ਇਹ 39hp ਦੀ ਪਾਵਰ ਅਤੇ 40nm ਦਾ ਟਾਰਕ ਜਨਰੇਟ ਕਰਦਾ ਹੈ।