- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਟਾ ਮੋਟਰਸ ਨੇ ਇਕ ਅਕਤੂਬਰ 2026 ਤੋਂ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ’ਚ-ਇਕ ਫ਼ੀਸਦ ਤੱਕ ਵਾਧਾ ਕਰਨ ਦੀ ਐਲਾਨ ਕੀਤੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਕੀਮਤਾਂ ਦਾ ਸੋਧ ਮਾਡਲ ਤੇ ਵੈਰੀਐਂਟ ਮੁਤਾਬਕ ਵੱਖ-ਵੱਖ ਹੋਵੇਗਾ।

ਨਵੀਂ ਦਿੱਲੀ (ਏਜੰਸੀ) : ਟਾਟਾ ਮੋਟਰਸ ਨੇ ਇਕ ਅਕਤੂਬਰ 2026 ਤੋਂ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ’ਚ-ਇਕ ਫ਼ੀਸਦ ਤੱਕ ਵਾਧਾ ਕਰਨ ਦੀ ਐਲਾਨ ਕੀਤੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਕੀਮਤਾਂ ਦਾ ਸੋਧ ਮਾਡਲ ਤੇ ਵੈਰੀਐਂਟ ਮੁਤਾਬਕ ਵੱਖ-ਵੱਖ ਹੋਵੇਗਾ। ਇਸ ਦਾ ਟੀਚਾ ਵਸਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਹੋਰ ਇਨਪੁੱਟ ਲਾਗਤਾਂ ਦੇ ਪ੍ਰਭਾਵ ਨੂੰ ਸੰਤੁਲਿਤ ਕਰਨਾ ਹੈ। ਟਾਟਾ ਮੋਟਰਸ ਵਲੋਂ ਕਮਰਸ਼ੀਅਲ ਵਾਹਨਾਂ ਦੀ ਕੀਮਤ ਵਿਚ ਇਹ ਸਾਲ ਦੀ ਦੂਜੀ ਵਾਰੀ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ, ਟਾਟਾ ਮੋਟਰਸ ਨੇ ਯਾਤਰੀ ਵਾਹਨਾਂ ਦੀ ਕੀਮਤ ਵਿਚ ਵੀ 1.5 ਫ਼ੀਸਦੀ ਤੱਕ ਵਾਧਾ ਕੀਤਾ ਸੀ।