
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Spark Station ਦੀ ਇਕ ਹੋਰ ਖਾਸੀਅਤ ਇਸ ਦਾ ਮਲਟੀ-ਮਾਡਲ ਅਪ੍ਰੋਚ ਹੈ। ਇਹ ਨਵਾਂ ਪਲੇਟਫਾਰਮ ਕਿਸੇ ਇਕ AI ਮਾਡਲ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੈ। ਕੰਪਨੀ ਮੁਤਾਬਕ ਵੱਖ-ਵੱਖ ਕੰਮਾਂ ਲਈ ਵੱਖ AI ਮਾਡਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਜਿਸ ਕੰਮ ਲਈ ਜੋ ਮਾਡਲ ਬਿਹਤਰ ਨਤੀਜਾ ਦੇਵੇਗਾ, ਸਿਸਟਮ ਉਸੇ ਹਿਸਾਬ ਨਾਲ ਮਾਡਲ ਦੀ ਚੋਣ ਕਰ ਸਕਦਾ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ ਕੋਈ ਫਿਲਮ, ਬ੍ਰਾਂਡ ਵੀਡੀਓ ਜਾਂ ਇਸ਼ਤਿਹਾਰ ਤਿਆਰ ਕਰਨ ਵਰਗਾ ਕੰਮ ਕਰਦੇ ਹੋ, ਜਾਂ ਫਿਰ ਕੰਟੈਂਟ ਕ੍ਰਿਏਟਰ ਹੋ ਅਤੇ ਘੱਟ ਸਮੇਂ 'ਚ ਪ੍ਰੋਫੈਸ਼ਨਲ ਕੁਆਲਿਟੀ ਦਾ ਕੰਟੈਂਟ ਬਣਾਉਣਾ ਚਾਹੁੰਦੇ ਹੋ? ਤਾਂ ਹੁਣ ਤੁਹਾਡੇ ਲਈ ਮਾਰਕੀਟ ਵਿਚ ਇਕ ਨਵਾਂ AI ਪਲੇਟਫਾਰਮ ਆ ਗਿਆ ਹੈ। ਜੀ ਹਾਂ, VerSe Innovation ਨੇ ਅਜਿਹਾ ਪਲੇਟਫਾਰਮ ਪੇਸ਼ ਕੀਤਾ ਹੈ ਜੋ ਕੰਟੈਂਟ ਬਣਾਉਣ ਲਈ ਵੱਖ-ਵੱਖ AI ਟੂਲਜ਼ ਦੇ ਚੱਕਰ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਹੈ। ਕੰਪਨੀ ਨੇ Film Expo 2026 'ਚ Spark Station ਨਾਂ ਦਾ ਨਵਾਂ ਪਲੇਟਫਾਰਮ ਪੇਸ਼ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਪਲੇਟਫਾਰਮ ਸਿਰਫ਼ ਵੀਡੀਓ ਬਣਾਉਣ ਵਾਲਾ ਨਾਰਮਲ AI ਟੂਲ ਨਹੀਂ ਹੈ, ਸਗੋਂ Spark Station 'ਚ ਕੰਟੈਂਟ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਇਕ ਹੀ ਥਾਂ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇੱਥੇ ਤੁਸੀਂ ਸ਼ੁਰੂਆਤੀ ਆਈਡੀਆ ਤੋਂ ਲੈ ਕੇ ਸਕ੍ਰਿਪਟ, ਸ਼ੂਟ ਦੀ ਪਲਾਨਿੰਗ, ਕਿਰਦਾਰ, ਲੋਕੇਸ਼ਨ, ਸ਼ਾਟਸ, ਮਿਊਜ਼ਿਕ, ਡਾਇਲਾਗ, ਐਡਿਟਿੰਗ ਅਤੇ ਫਾਈਨਲ ਵੀਡੀਓ ਤੱਕ ਦਾ ਕੰਮ ਇਕ ਹੀ ਪਲੇਟਫਾਰਮ ’ਤੇ ਕਰ ਸਕਦੇ ਹੋ।
ਇੰਨਾ ਹੀ ਨਹੀਂ, Spark Station ਨੂੰ ਲੈ ਕੇ VerSe Innovation ਦਾ ਸਭ ਤੋਂ ਵੱਡਾ ਦਾਅਵਾ ਇਸ ਦੀ ਲਾਗਤ ਤੇ ਸਪੀਡ ਨੂੰ ਲੈ ਕੇ ਹੈ। ਕੰਪਨੀ ਮੁਤਾਬਕ 60 ਸਕਿੰਟ ਦੀ ਇਕ ਬ੍ਰਾਂਡ ਵੀਡੀਓ ਤਿਆਰ ਕਰਨ ਵਿਚ ਆਮ ਤੌਰ ’ਤੇ 10 ਤੋਂ 25 ਲੱਖ ਰੁਪਏ ਤਕ ਖਰਚ ਹੋ ਸਕਦੇ ਹਨ। ਜਦਕਿ ਇਸੇ ਕੰਮ ਨੂੰ Spark Station ਦੀ ਮਦਦ ਨਾਲ ਕਰੀਬ 50 ਹਜ਼ਾਰ ਤੋਂ 75 ਹਜ਼ਾਰ ਰੁਪਏ 'ਚ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਲਾਗਤ ਵਿਚ 90 ਫੀਸਦੀ ਤੱਕ ਕਮੀ ਆ ਸਕਦੀ ਹੈ।
ਖਾਸ ਗੱਲ ਇਹ ਹੈ ਕਿ ਇਸ AI ਪਲੇਟਫਾਰਮ 'ਚ ਕੰਟੈਂਟ ਪ੍ਰੋਡਕਸ਼ਨ ਦੇ ਵੱਖ-ਵੱਖ ਹਿੱਸਿਆਂ ਨੂੰ ਇਕ ਹੀ ਵਰਕਫਲੋ 'ਚ ਐਡ ਕੀਤਾ ਗਿਆ ਹੈ। ਇਸ ਵਿਚ ਆਈਡੀਆ ਡਿਵੈਲਪਮੈਂਟ ਤੋਂ ਲੈ ਕੇ ਸਕ੍ਰਿਪਟ ਤੇ ਸਟੋਰੀਬੋਰਡ ਤਿਆਰ ਕਰਨ ਦੇ ਨਾਲ-ਨਾਲ ਕਾਸਟਿੰਗ, ਲੋਕੇਸ਼ਨ, ਕਾਸਟਿਊਮ, ਕੈਮਰਾ ਐਂਗਲ ਅਤੇ ਸ਼ਾਟ ਪਲਾਨਿੰਗ ਵਰਗੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਮਿਊਜ਼ਿਕ, ਡਾਇਲਾਗ, ਵੀਡੀਓ ਐਡਿਟਿੰਗ, ਕੈਪਸ਼ਨ, ਰੈਂਡਰਿੰਗ ਤੇ ਵੱਖ-ਵੱਖ ਇਸ਼ਤਿਹਾਰੀ ਫਾਰਮੈਟ ਤਿਆਰ ਕਰਨ ਦੀ ਸਹੂਲਤ ਵੀ ਇਸ ਵਿਚ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਯੂਜ਼ਰ ਨੂੰ ਕੰਟੈਂਟ ਬਣਾਉਣ ਲਈ ਹਰ ਛੋਟੇ ਕੰਮ ਲਈ ਵੱਖ-ਵੱਖ AI ਪਲੇਟਫਾਰਮ ’ਤੇ ਜਾਣ ਦੀ ਲੋੜ ਨਹੀਂ ਪਵੇਗੀ।
AI ਵੀਡੀਓ ਬਣਾਉਂਦੇ ਸਮੇਂ ਇਕ ਵੱਡੀ ਦਿੱਕਤ ਇਹ ਰਹਿੰਦੀ ਹੈ ਕਿ ਵੱਖ-ਵੱਖ ਸ਼ਾਟ 'ਚ ਕਿਰਦਾਰ ਦਾ ਚਿਹਰਾ, ਕੱਪੜੇ ਜਾਂ ਆਲੇ-ਦੁਆਲੇ ਦਾ ਮਾਹੌਲ ਬਦਲ ਜਾਂਦਾ ਹੈ। ਇਸ ਨਾਲ ਪੂਰੀ ਵੀਡੀਓ ਅਸਲੀ ਫਿਲਮ ਵਾਂਗ ਲਗਾਤਾਰ ਇਕੋ ਜਿਹੀ ਨਹੀਂ ਲੱਗਦੀ, ਪਰ Spark Station ਵਿਚ ਇਸ ਸਮੱਸਿਆ ਨੂੰ ਦੂਰ ਕਰਨ ’ਤੇ ਖਾਸ ਫੋਕਸ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪਲੇਟਫਾਰਮ ਚਿਹਰੇ, ਐਕਸਪ੍ਰੈਸ਼ਨ, ਕੱਪੜਿਆਂ, ਲੋਕੇਸ਼ਨ ਅਤੇ ਪ੍ਰੌਪਸ ਦੀ ਕੰਟਿਨਿਊਟੀ ਬਣਾਈ ਰੱਖ ਸਕਦਾ ਹੈ।
ਇਸ ਦਾ ਮਤਲਬ ਹੈ ਕਿ ਕਿਸੇ ਫਿਲਮ ਦੇ ਇਕ ਸੀਨ ਵਿਚ ਕਿਰਦਾਰ ਨੇ ਜੋ ਕੱਪੜੇ ਪਹਿਨੇ ਹਨ ਜਾਂ ਜਿਸ ਲੋਕੇਸ਼ਨ ’ਤੇ ਮੌਜੂਦ ਹੈ, ਅਗਲੇ ਸ਼ਾਟ ਵਿਚ ਵੀ ਉਨ੍ਹਾਂ ਨੂੰ ਉਸੇ ਤਰ੍ਹਾਂ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਇਸ ਨੂੰ ਬਾਕੀ AI ਪਲੇਟਫਾਰਮਾਂ ਤੋਂ ਬਿਹਤਰ ਬਣਾ ਰਹੀ ਹੈ।
Spark Station ਦੀ ਇਕ ਹੋਰ ਖਾਸੀਅਤ ਇਸ ਦਾ ਮਲਟੀ-ਮਾਡਲ ਅਪ੍ਰੋਚ ਹੈ। ਇਹ ਨਵਾਂ ਪਲੇਟਫਾਰਮ ਕਿਸੇ ਇਕ AI ਮਾਡਲ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੈ। ਕੰਪਨੀ ਮੁਤਾਬਕ ਵੱਖ-ਵੱਖ ਕੰਮਾਂ ਲਈ ਵੱਖ AI ਮਾਡਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਜਿਸ ਕੰਮ ਲਈ ਜੋ ਮਾਡਲ ਬਿਹਤਰ ਨਤੀਜਾ ਦੇਵੇਗਾ, ਸਿਸਟਮ ਉਸੇ ਹਿਸਾਬ ਨਾਲ ਮਾਡਲ ਦੀ ਚੋਣ ਕਰ ਸਕਦਾ ਹੈ।
ਭਾਰਤ ਵਰਗੇ ਦੇਸ਼ ਵਿਚ ਜਿੱਥੇ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਗਲੋਬਲ ਮਾਰਕੀਟ ਨੂੰ ਧਿਆਨ ਵਿਚ ਰੱਖਦੇ ਹੋਏ Spark Station 'ਚ 60 ਤੋਂ ਵੱਧ ਭਾਸ਼ਾਵਾਂ 'ਚ ਕੰਟੈਂਟ ਤਿਆਰ ਕਰਨ ਦੀ ਸਮਰੱਥਾ ਦਾ ਦਾਅਵਾ ਕੀਤਾ ਗਿਆ ਹੈ। ਨਾਲ ਹੀ ਇਸ ਵਿਚ ਲਿਪ-ਸਿੰਕ, ਐਕਸਪ੍ਰੈਸ਼ਨ ਅਤੇ ਸਥਾਨਕ ਬੋਲਚਾਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ।
Spark Station ਨੂੰ ਵੱਖ-ਵੱਖ ਤਰ੍ਹਾਂ ਦੇ ਯੂਜ਼ਰਜ਼ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਫਿਲਮਮੇਕਰਜ਼ ਤੇ ਪ੍ਰੋਡਕਸ਼ਨ ਹਾਊਸ ਇਸ ਦੀ ਵਰਤੋਂ ਸਕ੍ਰਿਪਟ, ਸਟੋਰੀਬੋਰਡ, ਕਾਸਟਿੰਗ, ਲੋਕੇਸ਼ਨ, ਸ਼ਾਟਸ, ਮਿਊਜ਼ਿਕ ਅਤੇ ਐਡਿਟਿੰਗ ਵਰਗੇ ਕੰਮਾਂ ਵਿਚ ਕਰ ਸਕਦੇ ਹਨ। ਤਿਆਰ ਕੰਟੈਂਟ ਨੂੰ ਪ੍ਰਸਿੱਧ ਐਡਿਟਿੰਗ ਸਾਫਟਵੇਅਰ ਵਿਚ ਐਕਸਪੋਰਟ ਕਰਨ ਦੀ ਸਹੂਲਤ ਵੀ ਮਿਲ ਜਾਂਦੀ ਹੈ।
ਉਥੇ ਹੀ, ਬ੍ਰਾਂਡਜ਼ ਅਤੇ ਏਜੰਸੀਆਂ ਇਸ ਦੀ ਵਰਤੋਂ ਇਸ਼ਤਿਹਾਰ, ਪ੍ਰੋਡਕਟ ਵੀਡੀਓ, ਇਮੇਜ ਅਤੇ ਯੂਜ਼ਰ ਜਨਰੇਟਡ ਕੰਟੈਂਟ ਤਿਆਰ ਕਰਨ ਵਿਚ ਕਰ ਸਕਦੀਆਂ ਹਨ। ਇਕ ਹੀ ਕੈਂਪੇਨ ਲਈ ਵੱਖ-ਵੱਖ ਆਡੀਅੰਸ ਅਤੇ ਪਲੇਟਫਾਰਮਾਂ ਦੇ ਹਿਸਾਬ ਨਾਲ ਕਈ ਵਰਜ਼ਨ ਤਿਆਰ ਕੀਤੇ ਜਾ ਸਕਦੇ ਹਨ, ਜਦਕਿ ਕੰਟੈਂਟ ਕ੍ਰਿਏਟਰਜ਼ ਅਤੇ ਇਨਫਲੂਐਂਸਰਜ਼ ਨੂੰ ਟੈਂਪਲੇਟਸ ਅਤੇ ਸਟੂਡੀਓ-ਕੁਆਲਿਟੀ ਆਉਟਪੁੱਟ ਵਰਗੀਆਂ ਸਹੂਲਤਾਂ ਮਿਲਣ ਵਾਲੀਆਂ ਹਨ।
ਕੰਪਨੀ ਮੁਤਾਬਕ Spark Station ਦੇ ਬੀਟਾ ਵਰਜ਼ਨ ਨੂੰ 29 ਅਗਸਤ ਤੋਂ ਐਕਸੈਸ ਕੀਤਾ ਜਾ ਸਕਦਾ ਹੈ। ਜਦਕਿ 1 ਅਕਤੂਬਰ ਤੋਂ ਇਹ ਸਾਰੇ ਯੂਜ਼ਰਜ਼ ਲਈ ਉਪਲਬਧ ਹੋ ਜਾਵੇਗਾ ਅਤੇ 1 ਨਵੰਬਰ ਤੋਂ Enterprise API ਸ਼ੁਰੂ ਕੀਤੀ ਜਾਵੇਗੀ।