- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੋਟੋਗ੍ਰਾਫੀ ਲਈ ਇਸ ਨਵੇਂ ਸੈਮਸੰਗ ਫੋਨ ਵਿਚ ਡਿਊਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਵਿਚ ਆਟੋਫੋਕਸ ਅਤੇ 10x ਤੱਕ ਡਿਜੀਟਲ ਜ਼ੂਮ ਵਾਲਾ 50-ਮੈਗਾਪਿਕਸਲ (f/1.8) ਪ੍ਰਾਇਮਰੀ ਕੈਮਰਾ ਮਿਲਦਾ ਹੈ। ਡਿਵਾਈਸ ਵਿਚ 2-ਮੈਗਾਪਿਕਸਲ (f/2.4) ਦਾ ਰਿਅਰ ਡੈਪਥ ਸੈਂਸਰ ਵੀ ਮੌਜੂਦ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਟੈਕ ਦਿੱਗਜ ਕੰਪਨੀ ਸੈਮਸੰਗ ਨੇ ਕੁਝ ਚੋਣਵੇਂ ਗਲੋਬਲ ਬਾਜ਼ਾਰਾਂ ਵਿਚ ਆਪਣਾ ਇਕ ਹੋਰ ਨਵਾਂ ਬਜਟ ਫੋਨ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਕੰਪਨੀ ਨੇ Samsung Galaxy A07s ਦੇ ਨਾਮ ਨਾਲ ਪੇਸ਼ ਕੀਤਾ ਹੈ। ਇਹ ਨਵਾਂ ਸੈਮਸੰਗ ਸਮਾਰਟਫੋਨ ਹੁਣ ਕੰਪਨੀ ਦੀ ਵੈੱਬਸਾਈਟ ’ਤੇ ਤਿੰਨ ਕਲਰ ਆਪਸ਼ਨਾਂ ਅਤੇ ਦੋ RAM ਸਟੋਰੇਜ ਵੇਰੀਐਂਟ ਵਿਚ ਖਰੀਦਣ ਲਈ ਉਪਲਬਧ ਹੈ।
ਇਸ ਨਵੇਂ ਸੈਮਸੰਗ ਫੋਨ ਵਿਚ MediaTek Helio G ਸੀਰੀਜ਼ ਚਿਪਸੈੱਟ ਮਿਲ ਰਿਹਾ ਹੈ। ਇਸ ਦੇ ਨਾਲ ਫੋਨ ਵਿਚ 5,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਡਿਵਾਈਸ ਵਿਚ ਡਿਊਲ ਰਿਅਰ ਕੈਮਰਾ ਸੈਟਅਪ ਹੈ, ਜਿਸ ਵਿਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਆਓ ਫੋਨ ਦੇ ਹੋਰ ਫੀਚਰਜ਼ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਜਾਣ ਲੈਂਦੇ ਹਾਂ।
ਕੀਮਤ ਦੀ ਗੱਲ ਕਰੀਏ ਤਾਂ Samsung Galaxy A07s ਦੇ ਬੇਸ ਵੇਰੀਐਂਟ ਦੀ ਕੀਮਤ JOD 119, ਯਾਨੀ ਲਗਭਗ 16,000 ਰੁਪਏ ਹੈ। ਇਸ ਵਿਚ 4GB RAM ਅਤੇ 64GB ਸਟੋਰੇਜ ਵੇਰੀਐਂਟ ਮਿਲਦਾ ਹੈ। ਉੱਥੇ ਹੀ ਫੋਨ ਦੇ ਟਾਪ-ਐਂਡ 4GB + 128GB ਵੇਰੀਐਂਟ ਦੀ ਕੀਮਤ JOD 149, ਯਾਨੀ ਲਗਭਗ 20,000 ਰੁਪਏ ਹੈ। ਡਿਵਾਈਸ ਫਿਲਹਾਲ ਜਾਰਡਨ ਵਿਚ ਸੈਮਸੰਗ ਦੇ ਆਨਲਾਈਨ ਸਟੋਰ ’ਤੇ ਖਰੀਦਣ ਲਈ ਉਪਲਬਧ ਹੈ। ਫੋਨ ਨੂੰ ਬਲੈਕ, ਗ੍ਰੀਨ ਅਤੇ ਲਾਈਟ ਵਾਇਲੇਟ ਕਲਰ ਆਪਸ਼ਨਾਂ ਵਿਚ ਖਰੀਦਿਆ ਜਾ ਸਕਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ ਵਿਚ 6.7-ਇੰਚ ਦੀ HD+ PLS LCD ਡਿਸਪਲੇਅ ਮਿਲਦੀ ਹੈ। ਇਸ ਦੇ ਨਾਲ ਫੋਨ ਵਿਚ 90Hz ਤੱਕ ਦਾ ਰਿਫ੍ਰੈਸ਼ ਰੇਟ ਸਪੋਰਟ ਅਤੇ 16.7 ਮਿਲੀਅਨ ਕਲਰਜ਼ ਮਿਲਦੇ ਹਨ। ਫੋਨ ਧੂੜ ਅਤੇ ਪਾਣੀ ਦੇ ਛਿੱਟਿਆਂ ਤੋਂ ਬਚਾਅ ਲਈ IP54 ਰੇਟਿੰਗ ਆਫਰ ਕਰਦਾ ਹੈ। ਡਿਵਾਈਸ 'ਚ ਆਕਟਾ-ਕੋਰ MediaTek Helio G99+ ਚਿਪਸੈੱਟ ਦਿੱਤਾ ਗਿਆ ਹੈ, ਜਿਸ ਵਿਚ 2.0GHz ’ਤੇ ਚੱਲਣ ਵਾਲੇ ਛੇ ਐਫਿਸ਼ੈਂਸੀ ਕੋਰ ਅਤੇ ਦੋ ਪਰਫਾਰਮੈਂਸ ਕੋਰ ਹਨ, ਜੋ 2.2GHz ਤੱਕ ਦੀ ਪੀਕ ਕਲਾਕ ਸਪੀਡ ਦੇ ਸਕਦੇ ਹਨ। ਡਿਵਾਈਸ ਵਿਚ 4GB RAM ਅਤੇ 128GB ਤੱਕ ਦੀ ਇੰਟਰਨਲ ਸਟੋਰੇਜ ਹੈ।
ਫੋਟੋਗ੍ਰਾਫੀ ਲਈ ਇਸ ਨਵੇਂ ਸੈਮਸੰਗ ਫੋਨ ਵਿਚ ਡਿਊਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਵਿਚ ਆਟੋਫੋਕਸ ਅਤੇ 10x ਤੱਕ ਡਿਜੀਟਲ ਜ਼ੂਮ ਵਾਲਾ 50-ਮੈਗਾਪਿਕਸਲ (f/1.8) ਪ੍ਰਾਇਮਰੀ ਕੈਮਰਾ ਮਿਲਦਾ ਹੈ। ਡਿਵਾਈਸ ਵਿਚ 2-ਮੈਗਾਪਿਕਸਲ (f/2.4) ਦਾ ਰਿਅਰ ਡੈਪਥ ਸੈਂਸਰ ਵੀ ਮੌਜੂਦ ਹੈ।
ਫਰੰਟ ’ਤੇ ਫੋਨ ਵਿਚ ਸੈਲਫੀ ਲਈ 8-ਮੈਗਾਪਿਕਸਲ (f/2.0) ਕੈਮਰਾ ਦਿੱਤਾ ਗਿਆ ਹੈ। ਡਿਵਾਈਸ 30fps ਤੱਕ 1080p ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਤੋਂ ਇਲਾਵਾ ਫੋਨ ਵਿਚ 5,000mAh ਦੀ ਬੈਟਰੀ ਹੈ, ਜੋ USB Type-C ਪੋਰਟ ਰਾਹੀਂ ਚਾਰਜਿੰਗ ਨੂੰ ਸਪੋਰਟ ਕਰਦੀ ਹੈ।