- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Samsung Galaxy F70 Pro 5G ਫੋਨ 'ਚ ਸਨੈਪਡ੍ਰੈਗਨ ਚਿਪਸੈੱਟ, AMOLED ਡਿਸਪਲੇਅ, ਲੰਬੇ ਸਮੇਂ ਤਕ ਸਾਫਟਵੇਅਰ ਅੱਪਡੇਟ ਅਤੇ ਵੱਡੀ ਬੈਟਰੀ ਵਰਗੇ ਫੀਚਰਜ਼ ਮਿਲ ਰਹੇ ਹਨ। ਚਲੋ ਪਹਿਲਾਂ ਫੋਨ ਦੀ ਕੀਮਤ 'ਤੇ ਨਜ਼ਰ ਮਾਰਦੇ ਹਾਂ...

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਸੈਮਸੰਗ ਨੇ ਹਾਲ ਹੀ 'ਚ ਆਪਣੇ ਨਵੇਂ ਫੋਲਡ ਫੋਨ ਲਾਂਚ ਕੀਤੇ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ F ਸੀਰੀਜ਼ ਦਾ ਨਵਾਂ ਫੋਨ ਲਾਂਚ ਕੀਤਾ ਹੈ। ਇਸ ਫੋਨ ਨੂੰ ਕੰਪਨੀ ਨੇ Samsung Galaxy F70 Pro 5G ਦੇ ਨਾਂ ਨਾਲ ਪੇਸ਼ ਕੀਤਾ ਹੈ, ਜੋ ਮਿਡ-ਰੇਂਜ ਸੈਗਮੈਂਟ 'ਚ ਹਾਰਡਵੇਅਰ, ਸਾਫਟਵੇਅਰ ਸਪੋਰਟ ਤੇ AI-ਪਾਵਰਡ ਫੀਚਰਜ਼ ਦਾ ਬਿਹਤਰੀਨ ਕੌਂਬੀਨੇਸ਼ਨ ਆਫ਼ਰ ਕਰ ਰਿਹਾ ਹੈ।
ਫੋਨ 'ਚ ਸਨੈਪਡ੍ਰੈਗਨ ਚਿਪਸੈੱਟ, AMOLED ਡਿਸਪਲੇਅ, ਲੰਬੇ ਸਮੇਂ ਤਕ ਸਾਫਟਵੇਅਰ ਅੱਪਡੇਟ ਅਤੇ ਵੱਡੀ ਬੈਟਰੀ ਵਰਗੇ ਫੀਚਰਜ਼ ਮਿਲ ਰਹੇ ਹਨ। ਚਲੋ ਪਹਿਲਾਂ ਫੋਨ ਦੀ ਕੀਮਤ 'ਤੇ ਨਜ਼ਰ ਮਾਰਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ Samsung Galaxy F70 Pro 5G ਦੇ 6GB+128GB ਵੇਰੀਐਂਟ ਦੀ ਕੀਮਤ 23,999 ਰੁਪਏ, 8GB+128GB ਵੇਰੀਐਂਟ ਦੀ ਕੀਮਤ 27,999 ਰੁਪਏ ਅਤੇ 8GB+256GB ਵੇਰੀਐਂਟ ਦੀ ਕੀਮਤ 32,999 ਰੁਪਏ ਹੈ। ਹਾਲਾਂਕਿ ਇਹ ਕੀਮਤਾਂ ਬੈਂਕ ਆਫ਼ਰਾਂ ਦੇ ਨਾਲ ਹਨ। ਇਹ ਹੈਂਡਸੈੱਟ ਔਰਾ ਗ੍ਰੀਨ ਅਤੇ ਅਲਫ਼ਾ ਬਲੈਕ ਕਲਰ ਆਪਸ਼ਨ 'ਚ ਆਉਂਦਾ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Galaxy F70 Pro 5G 'ਚ 6.7-ਇੰਚ ਦਾ Full HD+ Super AMOLED ਡਿਸਪਲੇਅ ਮਿਲ ਰਿਹਾ ਹੈ। ਨਾਲ ਹੀ ਫੋਨ 'ਚ 120Hz ਤਕ ਦਾ ਰਿਫ੍ਰੈਸ਼ ਰੇਟ ਸਪੋਰਟ ਅਤੇ Corning Gorilla Glass Victus+ ਪ੍ਰੋਟੈਕਸ਼ਨ ਵੀ ਮਿਲ ਰਹੀ ਹੈ। ਡਿਵਾਈਸ ਵਿੱਚ One UI 8.5 ਦੇ ਨਾਲ Android 16 ਮਿਲ ਰਿਹਾ ਹੈ ਅਤੇ ਸੈਮਸੰਗ ਵੱਲੋਂ ਛੇ Android OS ਅੱਪਗ੍ਰੇਡ ਅਤੇ ਛੇ ਸਾਲ ਦੇ ਸਕਿਓਰਿਟੀ ਅੱਪਡੇਟ ਮਿਲਣਗੇ।
ਡਿਵਾਈਸ 'ਚ Galaxy AI ਫੀਚਰਜ਼ ਵੀ ਮਿਲ ਰਹੇ ਹਨ। ਫੋਨ 'ਚ 'Circle to Search with Google', AI ਵੌਇਸ ਟ੍ਰਾਂਸਕ੍ਰਿਪਸ਼ਨ, ਡਾਇਰੈਕਟ ਵੌਇਸਮੇਲ ਤੇ Samsung Knox ਸਕਿਓਰਿਟੀ ਵੀ ਮਿਲ ਰਹੀ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ ਸਨੈਪਡ੍ਰੈਗਨ 6 Gen 3 ਪ੍ਰੋਸੈਸਰ ਤੇ Adreno 710 GPU ਮਿਲ ਰਿਹਾ ਹੈ।
ਹਾਲਾਂਕਿ ਸੈਮਸੰਗ ਨੇ LPDDR5X ਮੈਮੋਰੀ ਦੀ ਗੱਲ ਕੀਤੀ ਹੈ, ਪਰ ਰੀਟੇਲ 'ਚ ਉਪਲਬਧ ਮਾਡਲ ਵਿੱਚ LPDDR5 RAM ਮਿਲ ਰਹੀ ਹੈ। ਇਸਦਾ ਮਤਲਬ ਹੈ ਕਿ ਯੂਜ਼ਰਜ਼ ਨੂੰ ਇਸ ਚਿਪਸੈੱਟ 'ਤੇ LPDDR5X ਅਤੇ LPDDR5 ਵਿਚਕਾਰ ਪਰਫਾਰਮੈਂਸ 'ਚ ਕੋਈ ਖ਼ਾਸ ਫ਼ਰਕ ਮਹਿਸੂਸ ਨਹੀਂ ਹੋਵੇਗਾ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ ਵਿੱਚ OIS ਦੇ ਨਾਲ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲ ਰਿਹਾ ਹੈ। ਨਾਲ ਹੀ ਫੋਨ 'ਚ 5-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਵੀ ਮਿਲ ਰਿਹਾ ਹੈ। ਫੋਨ 'ਚ ਸਾਹਮਣੇ ਵੱਲ ਫਰੰਟ 'ਚ 12-ਮੈਗਾਪਿਕਸਲ ਦਾ HDR ਸੈਲਫ਼ੀ ਕੈਮਰਾ ਮਿਲ ਰਿਹਾ ਹੈ।
ਕੈਮਰਾ ਐਪ 'ਚ ਨਾਈਟ, ਪੋਰਟਰੇਟ, ਪ੍ਰੋ, ਪ੍ਰੋ ਵੀਡੀਓ, ਹਾਈਪਰਲੈਪਸ, ਸਲੋ ਮੋਸ਼ਨ, ਸੁਪਰ ਸਲੋ ਮੋਸ਼ਨ, ਸਿੰਗਲ ਟੇਕ ਅਤੇ ਕਈ ਹੋਰ ਸ਼ੂਟਿੰਗ ਮੋਡਸ ਵੀ ਮਿਲ ਰਹੇ ਹਨ। ਇਸ ਤੋਂ ਇਲਾਵਾ ਫੋਨ ਵਿੱਚ Samsung ਦਾ 'No Shake Cam' ਫੀਚਰ ਤੇ 4K ਵੀਡੀਓ ਰਿਕਾਰਡਿੰਗ ਸਪੋਰਟ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫੋਨ ਵਿੱਚ 6000mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।