Royal Enfield Himalayan 750 ਦਾ ਨਵਾਂ ਟੀਜ਼ਰ ਜਾਰੀ, 2026 'ਚ ਕਰੂਜ਼ ਕੰਟਰੋਲ ਤੇ LED ਲਾਈਟਾਂ ਨਾਲ ਹੋਵੇਗੀ ਲਾਂਚ
Royal Enfield Himalayan 750 'ਚ ਲਗਪਗ 749cc ਦਾ ਇੰਜਣ ਮਿਲ ਸਕਦਾ ਹੈ। ਇਹ ਟਵਿਨ-ਸਿਲੰਡਰ ਇੰਜਣ ਬ੍ਰਾਂਡ ਦੇ ਮੌਜੂਦਾ 650cc ਪੈਰਲਲ ਟਵਿਨ ਇੰਜਣ ਤੋਂ ਲਿਆ ਜਾਵੇਗਾ, ਜੋ 47.4hp ਦੀ ਪਾਵਰ ਅਤੇ 56.5Nm ਦਾ ਟਾਰਕ ਜਨਰੇਟ ਕਰਦਾ ਹੈ। Himalayan 750 ਦੇ ਇੰਜਣ ਤੋਂ ਲਗਪਗ 55hp ਦੀ ਪਾਵਰ ਅਤੇ 58Nm ਦਾ ਟਾਰਕ ਮਿਲਣ ਦੀ ਉਮੀਦ ਹੈ।
Publish Date: Fri, 30 Oct 2026 03:44 PM (IST)
Updated Date: Fri, 30 Oct 2026 03:47 PM (IST)
ਆਟੋ ਡੈਸਕ, ਨਵੀਂ ਦਿੱਲੀ : Royal Enfield ਨੇ ਆਪਣੀ ਆਉਣ ਵਾਲੀ ਬਾਈਕ Himalayan 750 ਦਾ ਨਵਾਂ ਟੀਜ਼ਰ ਜਾਰੀ ਕਰ ਦਿੱਤਾ ਹੈ। Himalayan 750 ਨੂੰ ਹਾਲ ਹੀ 'ਚ ਪਹਿਲੀ ਵਾਰ ਟੀਜ਼ ਕੀਤਾ ਗਿਆ ਸੀ ਅਤੇ ਇਸ ਨੂੰ EICMA 2026 'ਚ ਲਾਂਚ ਕੀਤਾ ਜਾਵੇਗਾ। ਇਸ ਮੋਟਰਸਾਈਕਲ ਦੇ ਕਈ ਪ੍ਰੋਟੋਟਾਈਪ ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਕਈ ਵਾਰ ਦੇਖੇ ਜਾ ਚੁੱਕੇ ਹਨ। ਇਸ ਬਾਈਕ ਨੂੰ ਪਹਿਲੀ ਵਾਰ Himalayan 440 ਦੇ ਲਾਂਚ ਈਵੈਂਟ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ।
ਇੰਜਣ ਤੇ ਪਾਵਰਟ੍ਰੇਨ
Royal Enfield Himalayan 750 'ਚ ਲਗਪਗ 749cc ਦਾ ਇੰਜਣ ਮਿਲ ਸਕਦਾ ਹੈ। ਇਹ ਟਵਿਨ-ਸਿਲੰਡਰ ਇੰਜਣ ਬ੍ਰਾਂਡ ਦੇ ਮੌਜੂਦਾ 650cc ਪੈਰਲਲ ਟਵਿਨ ਇੰਜਣ ਤੋਂ ਲਿਆ ਜਾਵੇਗਾ, ਜੋ 47.4hp ਦੀ ਪਾਵਰ ਅਤੇ 56.5Nm ਦਾ ਟਾਰਕ ਜਨਰੇਟ ਕਰਦਾ ਹੈ। Himalayan 750 ਦੇ ਇੰਜਣ ਤੋਂ ਲਗਪਗ 55hp ਦੀ ਪਾਵਰ ਅਤੇ 58Nm ਦਾ ਟਾਰਕ ਮਿਲਣ ਦੀ ਉਮੀਦ ਹੈ। ਇਸ ਇੰਜਣ ਦੇ ਲਿਕਵਿਡ-ਕੂਲਡ ਹੋਣ ਅਤੇ ਇਸ ਦੇ ਨਾਲ 6-ਸਪੀਡ ਗਿਅਰਬਾਕਸ ਦਿੱਤੇ ਜਾਣ ਦੀ ਸੰਭਾਵਨਾ ਹੈ।
ਖਾਸ ਗੱਲ ਇਹ ਹੈ ਕਿ Himalayan 750 'ਚ ਕੁਇੱਕਸ਼ਿਫਟਰ ਮਿਲਣ ਦੀ ਉਮੀਦ ਨਹੀਂ ਹੈ, ਪਰ ਇਸ 'ਚ ਸਲਿਪਰ ਅਤੇ ਅਸਿਸਟ ਕਲੱਚ ਦਿੱਤੇ ਜਾਣ ਦੀ ਸੰਭਾਵਨਾ ਹੈ।
ਡਿਜ਼ਾਈਨ ਅਤੇ ਫੀਚਰਜ਼
ਪ੍ਰਦਰਸ਼ਿਤ ਕੀਤੀ ਗਈ Royal Enfield Himalayan 750 ਯੂਨਿਟ 'ਚ 19-ਇੰਚ ਦਾ ਫਰੰਟ ਵ੍ਹੀਲ ਵਰਤਿਆ ਗਿਆ ਸੀ, ਜਦਕਿ Himalayan 450 'ਚ 21-ਇੰਚ ਦਾ ਫਰੰਟ ਵ੍ਹੀਲ ਮਿਲਦਾ ਹੈ। ਇਸ ਤੋਂ ਇਲਾਵਾ, ਇਸ ਮੋਟਰਸਾਈਕਲ 'ਚ ਅਲੌਏ ਵ੍ਹੀਲਜ਼ ਵੀ ਦਿੱਤੇ ਜਾਣ ਦੀ ਉਮੀਦ ਹੈ। Himalayan 750 'ਚ ਲੰਬੀ ਵਿੰਡਸ਼ੀਲਡ, ਹਾਫ-ਫੇਅਰਿੰਗ, 17-ਲੀਟਰ ਦਾ ਫਿਊਲ ਟੈਂਕ ਅਤੇ ਸਪਲਿਟ ਸੀਟ ਮਿਲਣ ਦੀ ਉਮੀਦ ਹੈ। ਸੁਰੱਖਿਆ ਲਈ ਇਸ ਦੇ ਫਰੰਟ 'ਚ ਟਵਿਨ ਡਿਸਕ ਬ੍ਰੇਕ ਅਤੇ ਰੀਅਰ 'ਚ ਸਿੰਗਲ ਡਿਸਕ ਬ੍ਰੇਕ ਮਿਲਣ ਦੀ ਸੰਭਾਵਨਾ ਹੈ।
ਕੀ ਮਿਲਣਗੇ ਫੀਚਰਜ਼?
Himalayan 750 ਦੇ ਸਵਿੱਚਗਿਅਰ 'ਚ ਟ੍ਰੈਕਸ਼ਨ ਕੰਟਰੋਲ ਸੈਟਿੰਗਜ਼ ਅਤੇ ਕਰੂਜ਼ ਕੰਟਰੋਲ ਲਈ ਵੱਖਰੇ ਸਵਿੱਚ ਦਿੱਤੇ ਗਏ ਹਨ। ਇਸ ਬਾਈਕ 'ਚ ਨਵੀਂ LED ਹੈੱਡਲਾਈਟ, ਕਰੂਜ਼ ਕੰਟਰੋਲ, ਟ੍ਰੈਕਸ਼ਨ ਕੰਟਰੋਲ, ਕਲਰਡ TFT ਕਲੱਸਟਰ, ਸਵਿੱਚੇਬਲ ABS ਅਤੇ ਕੁਝ ਰਾਈਡਿੰਗ ਮੋਡਜ਼ ਮਿਲ ਸਕਦੇ ਹਨ।