6,000mAh ਬੈਟਰੀ ਵਾਲਾ Redmi ਦਾ ਨਵਾਂ ਕਿਫਾਇਤੀ 5G ਫੋਨ, 120Hz ਰਿਫ੍ਰੈਸ਼ ਰੇਟ ਤੇ 50MP ਦਾ ਰੀਅਰ ਕੈਮਰਾ ਵੀ
Redmi 17C 5G ਸਮਾਰਟਫੋਨ ਨੂੰ ਕੰਪਨੀ ਅਗਸਤ 'ਚ ਸਿੰਗਾਪੁਰ 'ਚ ਲਾਂਚ ਕਰ ਚੁੱਕੀ ਹੈ। ਇਸ ਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਦੇ ਨਾਲ SGD 279 (ਕਰੀਬ 20,900 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਬਲੈਕ, ਬ੍ਰਾਊਨ ਅਤੇ ਪਰਪਲ ਕਲਰ 'ਚ ਮਾਰਕੀਟ 'ਚ ਉਤਾਰਿਆ ਗਿਆ ਹੈ।
Publish Date: Fri, 25 Sep 2026 03:07 PM (IST)
Updated Date: Fri, 25 Sep 2026 03:10 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Redmi 17C 5G ਸਮਾਰਟਫੋਨ ਇੰਡੀਅਨ ਮਾਰਕੀਟ 'ਚ ਲਾਂਚ ਹੋਣ ਵਾਲਾ ਹੈ। ਇਹ ਕੰਪਨੀ ਦੀ Redmi 17 ਲਾਈਨਅਪ ਤਹਿਤ ਲਾਂਚ ਕੀਤਾ ਜਾਵੇਗਾ। ਕੰਪਨੀ Redmi 17 5G ਨੂੰ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਇਸ ਫੋਨ ਦੇ ਇੰਡੀਆ ਲਾਂਚ ਦੀ ਪੁਸ਼ਟੀ ਕਰਦੇ ਹੋਏ ਸ਼ਾਓਮੀ ਦੇ ਸਬ-ਬ੍ਰਾਂਡ ਰੈਡਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਰੈਡਮੀ ਦਾ ਇਹ ਫੋਨ ਕਾਫ਼ੀ ਹੱਦ ਤੱਕ ਅਗਸਤ 'ਚ ਗਲੋਬਲ ਮਾਰਕੀਟ 'ਚ ਲਾਂਚ ਹੋਏ ਸਮਾਰਟਫੋਨ ਵਰਗਾ ਹੋਵੇਗਾ। ਫੋਨ ਦੇ ਇੰਡੀਆ ਲਾਂਚ ਦੇ ਨਾਲ-ਨਾਲ Redmi 17C 5G ਦੇ ਕਲਰ ਆਪਸ਼ਨ ਦੀ ਡਿਟੇਲ ਵੀ ਸਾਂਝੀ ਕੀਤੀ ਗਈ ਹੈ।
Redmi 17C 5G ਦੀ ਇੰਡੀਆ ਲਾਂਚ ਡੇਟ
Xiaomi ਨੇ ਐਲਾਨ ਕੀਤਾ ਹੈ ਕਿ Redmi 17C 5G ਸਮਾਰਟਫੋਨ 1 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਸਮਾਰਟਫੋਨ ਦੇ ਇੰਡੀਆ ਲਾਂਚ ਨਾਲ ਸਬੰਧਤ ਪੋਸਟ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ ਹੈ, ਜਿਸ ਦੀ ਟੈਗਲਾਈਨ "MainCharacterEnergy" ਹੈ। ਇਸ ਦੇ ਨਾਲ ਹੀ ਪੋਸਟ 'ਚ ਅਪਕਮਿੰਗ ਸਮਾਰਟਫੋਨ ਦੇ ਰੀਅਰ ਪੈਨਲ ਦਾ ਡਿਜ਼ਾਈਨ ਵੀ ਦੇਖਣ ਨੂੰ ਮਿਲਿਆ ਹੈ।
Redmi 17C 5G ਸਮਾਰਟਫੋਨ 'ਚ ਰੈਕਟੈਂਗੁਲਰ ਕੈਮਰਾ ਮੋਡੀਊਲ ਦੇਖਣ ਨੂੰ ਮਿਲੇਗਾ। ਕੈਮਰਾ ਮੋਡੀਊਲ ਫੋਨ ਦੇ ਟਾਪ-ਲੈਫਟ ਕਾਰਨਰ 'ਚ ਪਲੇਸ ਹੋਵੇਗਾ। ਇਸ ਫੋਨ 'ਚ ਦੋ ਵਰਟੀਕਲੀ ਅਰੇਂਜ ਕੈਮਰਾ ਲੈਂਸ ਮਿਲਣਗੇ, ਜਿਨ੍ਹਾਂ ਦੇ ਨਾਲ LED ਫਲੈਸ਼ ਲਾਈਟ ਵੀ ਦਿੱਤੀ ਗਈ ਹੈ। ਰੈਡਮੀ ਬ੍ਰਾਂਡ ਦਾ ਇਹ ਫੋਨ ਤਿੰਨ ਕਲਰ ਆਪਸ਼ਨ 'ਚ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਦੇ ਫਰੰਟ 'ਤੇ ਵਾਟਰਡ੍ਰਾਪ ਸਟਾਈਲ ਨੌਚ ਵੀ ਦੇਖਣ ਨੂੰ ਮਿਲੇਗੀ।
Know More: https://t.co/he8Loj3BHR pic.twitter.com/yXzcaBPXKz
— Redmi India (@RedmiIndia) September 25, 2026
Redmi 17C 5G ਦੀਆਂ ਸੰਭਾਵੀ ਖੂਬੀਆਂ
Redmi 17C 5G ਸਮਾਰਟਫੋਨ ਨੂੰ ਕੰਪਨੀ ਅਗਸਤ 'ਚ ਸਿੰਗਾਪੁਰ 'ਚ ਲਾਂਚ ਕਰ ਚੁੱਕੀ ਹੈ। ਇਸ ਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਦੇ ਨਾਲ SGD 279 (ਕਰੀਬ 20,900 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਬਲੈਕ, ਬ੍ਰਾਊਨ ਅਤੇ ਪਰਪਲ ਕਲਰ 'ਚ ਮਾਰਕੀਟ 'ਚ ਉਤਾਰਿਆ ਗਿਆ ਹੈ।
Redmi 17C 5G ਸਮਾਰਟਫੋਨ ਨੂੰ 6.9-ਇੰਚ ਦੇ HD+ ਡਿਸਪਲੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦਾ ਰਿਫ੍ਰੈਸ਼ ਰੇਟ 120Hz ਅਤੇ ਬ੍ਰਾਈਟਨੈੱਸ 810 ਨਿਟਸ ਹੈ। ਰੈਡਮੀ ਦਾ ਇਹ ਫੋਨ 6nm MediaTek Dimensity 6300 ਚਿਪਸੈੱਟ, 4GB ਰੈਮ ਅਤੇ 128GB ਤੱਕ ਦੀ ਸਟੋਰੇਜ ਦੇ ਨਾਲ ਆਉਂਦਾ ਹੈ। ਸਟੋਰੇਜ ਵਧਾਉਣ ਲਈ ਫੋਨ 'ਚ microSD ਕਾਰਡ ਸਲਾਟ ਵੀ ਦਿੱਤਾ ਗਿਆ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ Redmi 17C 5G 'ਚ 50-ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ, ਜਿਸ ਦਾ ਅਪਰਚਰ f/1.8 ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਰੈਡਮੀ ਦਾ ਇਹ ਫੋਨ 6,000mAh ਦੀ ਬੈਟਰੀ ਅਤੇ 33ਵਾਟ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਫੋਨ IP64 ਰੇਟਿੰਗ ਦੇ ਨਾਲ ਆਉਂਦਾ ਹੈ। ਇਹ ਫੋਨ ਡਸਟ ਅਤੇ ਵਾਟਰ ਰੇਜ਼ਿਸਟੈਂਟ ਹੈ। ਉਮੀਦ ਹੈ ਕਿ Redmi 17C 5G ਸਮਾਰਟਫੋਨ ਇੰਡੀਅਨ ਮਾਰਕੀਟ 'ਚ ਇਨ੍ਹਾਂ ਹੀ ਸਪੈਸੀਫਿਕੇਸ਼ਨਜ਼ ਦੇ ਨਾਲ 1 ਅਕਤੂਬਰ ਨੂੰ ਲਾਂਚ ਹੋ ਸਕਦਾ ਹੈ।