Redmi ਦਾ ਨਵਾਂ 5G ਫੋਨ ਲਾਂਚ: 120Hz ਰਿਫ੍ਰੈਸ਼ ਰੇਟ ਵਾਲੀ OLED ਡਿਸਪਲੇਅ ਅਤੇ 5500mAh ਦੀ ਬੈਟਰੀ, ਜਾਣੋ ਕੀਮਤ ਤੇ ਫੀਚਰਜ਼ Redmi M100 Pro ਨੂੰ ਚੀਨ 'ਚ 2,499 ਯੁਆਨ ਯਾਨੀ ਲਗਭਗ 36 ਹਜ਼ਾਰ ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਸ ਕੀਮਤ 'ਚ ਫੋਨ ਦਾ 12GB RAM ਅਤੇ 256GB ਸਟੋਰੇਜ ਵਾਲਾ ਵੇਰੀਐਂਟ ਮਿਲਦਾ ਹੈ। ਡਿਵਾਈਸ ਨੂੰ ਬਲੈਕ, ਵ੍ਹਾਈਟ, ਸਾਇਨ ਅਤੇ ਪਰਪਲ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ ਪਰਪਲ ਕਲਰ ਵੇਰੀਐਂਟ 'ਚ ਲੈਦਰ ਵਰਗੀ ਫਿਨਿਸ਼ ਵੀ ਦਿੱਤੀ ਗਈ ਹੈ।
Publish Date: Mon, 02 Nov 2026 11:09 AM (IST)
Updated Date: Mon, 02 Nov 2026 11:13 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Xiaomi ਨੇ ਆਪਣੀ Redmi M-ਸੀਰੀਜ਼ 'ਚ ਇਕ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸ ਨੂੰ ਕੰਪਨੀ ਨੇ Redmi M100 Pro ਦੇ ਨਾਂ ਨਾਲ ਪੇਸ਼ ਕੀਤਾ ਹੈ। ਕੰਪਨੀ ਦਾ ਇਹ ਨਵਾਂ ਮਿਡ-ਰੇਂਜ ਡਿਵਾਈਸ ਫਿਲਹਾਲ ਸਿਰਫ਼ ਚੀਨ 'ਚ ਲਾਂਚ ਕੀਤਾ ਗਿਆ ਹੈ। ਨਵਾਂ ਫੋਨ Xiaomi ਦੇ ਆਨਲਾਈਨ ਸਟੋਰ 'ਤੇ ਲਿਸਟ ਹੋ ਗਿਆ ਹੈ। ਇਸ ਡਿਵਾਈਸ 'ਚ MediaTek Dimensity 7300-Ultra ਪ੍ਰੋਸੈਸਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਫੋਨ 'ਚ 120Hz ਤੱਕ ਦੇ ਰਿਫ੍ਰੈਸ਼ ਰੇਟ ਸਪੋਰਟ ਵਾਲੀ OLED ਡਿਸਪਲੇਅ ਮਿਲਦੀ ਹੈ। ਫੋਨ 'ਚ 5500mAh ਦੀ ਬੈਟਰੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 50MP ਦਾ OIS ਰੀਅਰ ਕੈਮਰਾ ਵੀ ਮੌਜੂਦ ਹੈ। ਆਓ ਫੋਨ ਦੇ ਹੋਰ ਸਪੈਸੀਫਿਕੇਸ਼ਨ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਬਾਰੇ ਜਾਣਦੇ ਹਾਂ।
Redmi M100 Pro ਦੀ ਕੀਮਤ ਕੀਮਤ ਦੀ ਗੱਲ ਕਰੀਏ ਤਾਂ Redmi M100 Pro ਨੂੰ ਚੀਨ 'ਚ 2,499 ਯੁਆਨ ਯਾਨੀ ਲਗਭਗ 36 ਹਜ਼ਾਰ ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਸ ਕੀਮਤ 'ਚ ਫੋਨ ਦਾ 12GB RAM ਅਤੇ 256GB ਸਟੋਰੇਜ ਵਾਲਾ ਵੇਰੀਐਂਟ ਮਿਲਦਾ ਹੈ। ਡਿਵਾਈਸ ਨੂੰ ਬਲੈਕ, ਵ੍ਹਾਈਟ, ਸਾਇਨ ਅਤੇ ਪਰਪਲ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ ਪਰਪਲ ਕਲਰ ਵੇਰੀਐਂਟ 'ਚ ਲੈਦਰ ਵਰਗੀ ਫਿਨਿਸ਼ ਵੀ ਦਿੱਤੀ ਗਈ ਹੈ।
ਫਿਲਹਾਲ ਕੰਪਨੀ ਨੇ ਭਾਰਤ ਸਮੇਤ ਹੋਰ ਗਲੋਬਲ ਬਾਜ਼ਾਰਾਂ 'ਚ ਇਸ ਦੇ ਲਾਂਚ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਸਿਰਫ਼ ਚੀਨ ਤੱਕ ਹੀ ਸੀਮਤ ਰਹਿ ਸਕਦਾ ਹੈ।
ਹਾਰਡਵੇਅਰ ਦੇ ਲਿਹਾਜ਼ ਨਾਲ Redmi M100 Pro ਦੇ ਸਪੈਸੀਫਿਕੇਸ਼ਨ ਗਲੋਬਲ ਬਾਜ਼ਾਰ 'ਚ ਉਪਲਬਧ Redmi Note 14 Pro ਨਾਲ ਕਾਫ਼ੀ ਮਿਲਦੇ-ਜੁਲਦੇ ਲੱਗ ਰਹੇ ਹਨ। ਇਸੇ ਕਾਰਨ ਇਸ ਫੋਨ ਨੂੰ Redmi Note ਸੀਰੀਜ਼ ਦੇ ਰੀਬ੍ਰਾਂਡੇਡ ਮਾਡਲ ਵਜੋਂ ਦੇਖਿਆ ਜਾ ਰਿਹਾ ਹੈ।
Redmi M100 Pro ਦੇ ਸਪੈਸੀਫਿਕੇਸ਼ਨ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Redmi M100 Pro 'ਚ 6.67 ਇੰਚ ਦੀ ਕਰਵਡ OLED ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਚ 120Hz ਤੱਕ ਦੇ ਰਿਫ੍ਰੈਸ਼ ਰੇਟ ਦਾ ਸਪੋਰਟ ਮਿਲਦਾ ਹੈ। ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 3000 ਨਿਟਸ ਤਕ ਜਾ ਸਕਦੀ ਹੈ। ਸਕ੍ਰੀਨ ਦੀ ਸੁਰੱਖਿਆ ਲਈ ਇਸ 'ਚ Corning Gorilla Glass Victus 2 ਦਿੱਤਾ ਗਿਆ ਹੈ।
ਪਰਫਾਰਮੈਂਸ ਲਈ ਫੋਨ 'ਚ MediaTek Dimensity 7300-Ultra ਪ੍ਰੋਸੈਸਰ ਮਿਲਦਾ ਹੈ। ਇਸ ਦੇ ਨਾਲ ਹੀ ਫੋਨ 'ਚ 12GB ਤੱਕ LPDDR4X RAM ਅਤੇ 256GB UFS 2.2 ਸਟੋਰੇਜ ਦਿੱਤੀ ਗਈ ਹੈ। ਇਹ ਫੋਨ HyperOS 'ਤੇ ਕੰਮ ਕਰਦਾ ਹੈ।
Redmi M100 Pro ਦੇ ਕੈਮਰਾ ਸਪੈਸੀਫਿਕੇਸ਼ਨ ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਟ੍ਰਿਪਲ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਇਸ 'ਚ OIS ਸਪੋਰਟ ਵਾਲਾ 50MP ਦਾ ਪ੍ਰਾਇਮਰੀ ਕੈਮਰਾ, 8MP ਦਾ ਅਲਟਰਾ-ਵਾਈਡ ਕੈਮਰਾ ਅਤੇ 2MP ਦਾ ਮੈਕਰੋ ਕੈਮਰਾ ਮਿਲਦਾ ਹੈ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਤੇ 20MP ਦਾ ਕੈਮਰਾ ਦਿੱਤਾ ਗਿਆ ਹੈ।
5500mAh ਦੀ ਬੈਟਰੀ Redmi ਦੇ ਇਸ ਨਵੇਂ ਡਿਵਾਈਸ 'ਚ 5500mAh ਦੀ ਬੈਟਰੀ ਦਿੱਤੀ ਗਈ ਹੈ, ਜੋ 45W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਫੋਨ 'ਚ ਸਟੀਰੀਓ ਸਪੀਕਰਜ਼, X-axis ਲੀਨੀਅਰ ਮੋਟਰ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, IR ਬਲਾਸਟਰ ਅਤੇ NFC ਸਪੋਰਟ ਵੀ ਮਿਲਦਾ ਹੈ। ਫੋਨ ਨੂੰ IP68 ਰੇਟਿੰਗ ਵੀ ਦਿੱਤੀ ਗਈ ਹੈ, ਜੋ ਇਸ ਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।