Redmi 15A 'ਚ 6,300mAh ਦੀ ਬੈਟਰੀ ਹੈ ਅਤੇ ਇਸ ਵਿਚ ਡੁਅਲ ਰੀਅਰ ਕੈਮਰਾ ਯੂਨਿਟ ਹੈ ਜਿਸ ਦਾ ਮੇਨ ਕੈਮਰਾ 32-ਮੈਗਾਪਿਕਸਲ ਦਾ ਹੈ। ਇਸ ਵਿਚ 6.9-ਇੰਚ ਦੀ ਡਿਸਪਲੇਅ ਹੈ, ਜਿਸ ਦਾ ਰਿਫ੍ਰੈਸ਼ ਰੇਟ 120Hz ਤਕ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: Redmi 15A ਨੂੰ ਸ਼ੁੱਕਰਵਾਰ ਨੂੰ ਭਾਰਤ 'ਚ Xiaomi ਦੇ ਸਬ-ਬ੍ਰਾਂਡ ਦੇ ਕਿਫਾਇਤੀ ਸਮਾਰਟਫ਼ੋਨ ਪੋਰਟਫੋਲੀਓ 'ਚ ਸਭ ਤੋਂ ਨਵੇਂ ਫ਼ੋਨ ਵਜੋਂ ਲਾਂਚ ਕੀਤਾ ਗਿਆ ਹੈ। ਇਹ ਨਵਾਂ A ਸੀਰੀਜ਼ ਦਾ Redmi ਸਮਾਰਟਫ਼ੋਨ ਤਿੰਨ ਕਲਰ ਆਪਸ਼ਨਜ਼ 'ਚ ਆਉਂਦਾ ਹੈ ਅਤੇ ਇਸ ਵਿਚ ਆਕਟਾ-ਕੋਰ 5G ਚਿਪਸੈੱਟ ਲੱਗਿਆ ਹੈ। Redmi 15A 'ਚ 6,300mAh ਦੀ ਬੈਟਰੀ ਹੈ ਅਤੇ ਇਸ ਵਿਚ ਡੁਅਲ ਰੀਅਰ ਕੈਮਰਾ ਯੂਨਿਟ ਹੈ ਜਿਸ ਦਾ ਮੇਨ ਕੈਮਰਾ 32-ਮੈਗਾਪਿਕਸਲ ਦਾ ਹੈ। ਇਸ ਵਿਚ 6.9-ਇੰਚ ਦੀ ਡਿਸਪਲੇਅ ਹੈ, ਜਿਸ ਦਾ ਰਿਫ੍ਰੈਸ਼ ਰੇਟ 120Hz ਤਕ ਹੈ।
ਭਾਰਤ 'ਚ Redmi 15A ਦੀ ਕੀਮਤ 4GB RAM + 64GB ਸਟੋਰੇਜ ਵਾਲੇ ਬੇਸ ਵੇਰੀਐਂਟ ਲਈ 12,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ, 6GB + 12GB ਅਤੇ 4GB + 128GB RAM ਅਤੇ ਸਟੋਰੇਜ ਵਾਲੇ ਮਾਡਲਾਂ ਦੀ ਕੀਮਤ ਕ੍ਰਮਵਾਰ 16,499 ਰੁਪਏ ਅਤੇ 14,499 ਰੁਪਏ ਹੈ। ਇਹ 'ਏਸ ਬਲੈਕ', 'ਆਸਮ ਬਲੂ' ਤੇ 'ਅਮੇਜ਼ ਪਰਪਲ' ਕਲਰ ਆਪਸ਼ਨਜ਼ 'ਚ ਉਪਲਬਧ ਹੈ। ਇਹ ਨਵਾਂ Redmi ਹੈਂਡਸੈੱਟ 3 ਅਪ੍ਰੈਲ ਤੋਂ Flipkart, Mi.com ਅਤੇ Xiaomi ਦੇ ਅਧਿਕਾਰਤ ਰਿਟੇਲ ਸਟੋਰਾਂ 'ਤੇ ਉਪਲਬਧ ਹੋਵੇਗਾ।
ਸਾਫਟਵੇਅਰ ਅਤੇ ਅਪਡੇਟ: ਡੁਅਲ-SIM ਵਾਲਾ Redmi 15A Android 16 'ਤੇ ਚੱਲਦਾ ਹੈ ਜਿਸ ਦੇ ਉੱਪਰ HyperOS 3.0 ਹੈ। Redmi ਇਸ ਫ਼ੋਨ ਲਈ ਚਾਰ ਸਾਲ ਤੱਕ Android ਅਪਡੇਟ ਅਤੇ ਛੇ ਸਾਲ ਤੱਕ ਸਕਿਓਰਿਟੀ ਪੈਚ ਦੇਣ ਦਾ ਵਾਅਦਾ ਕਰ ਰਿਹਾ ਹੈ।
AI ਫੀਚਰਜ਼: ਇਸ ਵਿਚ Google Gemini, Circle to Search ਅਤੇ Xiaomi Interconnectivity ਵਰਗੇ AI-ਅਧਾਰਿਤ ਫੀਚਰਜ਼ ਸ਼ਾਮਲ ਹਨ।
ਡਿਸਪਲੇਅ: ਇਸ ਹੈਂਡਸੈੱਟ 'ਚ 6.9-ਇੰਚ ਦੀ HD+ ਡਿਸਪਲੇਅ ਹੈ, ਜਿਸ ਦਾ ਰਿਫ੍ਰੈਸ਼ ਰੇਟ 60Hz, 90Hz ਅਤੇ 120Hz ਦੇ ਵਿਚਕਾਰ ਬਦਲਦਾ ਰਹਿੰਦਾ ਹੈ। ਸਕ੍ਰੀਨ 240Hz ਤਕ ਦੇ ਟੱਚ ਸੈਂਪਲਿੰਗ ਰੇਟ ਨੂੰ ਸਪੋਰਟ ਕਰਦੀ ਹੈ ਅਤੇ ਇਸ ਦੀ ਪੀਕ ਬ੍ਰਾਈਟਨੈੱਸ 800 nits ਦੱਸੀ ਗਈ ਹੈ।
ਪ੍ਰੋਸੈਸਰ ਅਤੇ ਸਟੋਰੇਜ: Redmi 15A ਵਿੱਚ 6nm ਪ੍ਰੋਸੈਸ 'ਤੇ ਬਣਿਆ ਆਕਟਾ-ਕੋਰ T8300 5G SoC ਲੱਗਿਆ ਹੈ, ਜਿਸ ਦੇ ਨਾਲ Mali-G57 GPU, 6GB ਤੱਕ LPDDR4X RAM ਅਤੇ 128GB UFS 2.2 ਸਟੋਰੇਜ ਦਿੱਤੀ ਗਈ ਹੈ। RAM ਵਰਚੁਅਲ RAM ਐਕਸਪਾਂਸ਼ਨ ਨੂੰ ਸਪੋਰਟ ਕਰਦੀ ਹੈ, ਜਦਕਿ ਇੰਟਰਨਲ ਸਟੋਰੇਜ ਨੂੰ microSD ਕਾਰਡ ਰਾਹੀਂ 2TB ਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ: ਕੈਮਰੇ ਦੀ ਗੱਲ ਕਰੀਏ ਤਾਂ Redmi 15A 'ਚ ਡੁਅਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਜਿਸ ਵਿੱਚ f/2.0 ਅਪਰਚਰ ਵਾਲਾ 32-ਮੈਗਾਪਿਕਸਲ ਦਾ ਮੇਨ ਰੀਅਰ ਕੈਮਰਾ ਅਤੇ ਇੱਕ LED ਫਲੈਸ਼ ਸ਼ਾਮਲ ਹੈ। ਸਾਹਮਣੇ ਵਾਲੇ ਪਾਸੇ, ਫ਼ੋਨ 'ਚ ਸੈਲਫੀ ਅਤੇ ਵੀਡੀਓ ਚੈਟ ਲਈ 8-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ: ਇਸ ਵਿਚ 5G, Wi-Fi, Bluetooth 5.4, GPS, FM ਰੇਡੀਓ, 3.5mm ਆਡੀਓ ਜੈਕ ਅਤੇ USB Type-C ਪੋਰਟ ਵਰਗੇ ਕਈ ਆਪਸ਼ਨ ਦਿੱਤੇ ਗਏ ਹਨ। ਇਸ ਵਿੱਚ ਫਿੰਗਰਪ੍ਰਿੰਟ ਸਕੈਨਰ ਅਤੇ ਸਟੀਰੀਓ ਸਪੀਕਰ ਵੀ ਮੌਜੂਦ ਹਨ। ਇਸ ਨੂੰ ਧੂੜ ਅਤੇ ਪਾਣੀ ਤੋਂ ਬਚਾਅ ਲਈ IP52-ਰੇਟਿੰਗ ਮਿਲੀ ਹੈ।
ਬੈਟਰੀ: Redmi 15A 'ਚ 6,300mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 15W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਬੈਟਰੀ 7.5W ਵਾਇਰਡ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ ਬੈਟਰੀ ਦੋ ਦਿਨਾਂ ਤਕ ਦਾ ਬੈਕਅੱਪ ਦੇ ਸਕਦੀ ਹੈ।