- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ Redmi K100 ਸੀਰੀਜ਼ ਦੇ ਫੋਨ ਵਿੱਚ ਲਗਭਗ 9,000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਡਿਵਾਈਸ ਵਿੱਚ 100W ਵਾਇਰਡ ਚਾਰਜਿੰਗ ਸਪੋਰਟ ਦੇ ਨਾਲ-ਨਾਲ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਰੇਡਮੀ ਜਲਦ ਹੀ ਆਪਣੀ Redmi K100 ਸੀਰੀਜ਼ ਲਾਂਚ ਕਰ ਸਕਦਾ ਹੈ, ਜਿਸ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਨ੍ਹਾਂ ਫੋਨਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ, ਪਰ ਇੱਕ ਟਿਪਸਟਰ ਨੇ Redmi K100 ਸੀਰੀਜ਼ ਦੇ ਇੱਕ ਹਾਈ-ਐਂਡ ਮਾਡਲ ਦੀਆਂ ਡਿਟੇਲਜ਼ ਸਾਂਝੀਆਂ ਕੀਤੀਆਂ ਹਨ। ਇਸ ਸੰਭਾਵਿਤ ਡਿਵਾਈਸ ਵਿੱਚ 185Hz ਦਾ ਡਿਸਪਲੇਅ ਮਿਲ ਸਕਦਾ ਹੈ।
ਨਾਲ ਹੀ, ਇਸ ਫੋਨ ਵਿੱਚ ਸਨੈਪਡ੍ਰੈਗਨ 8 ਐਲੀਟ ਜੈਨ 5 (Snapdragon 8 Elite Gen 5) ਚਿੱਪਸੈੱਟ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ Redmi K100 ਸੀਰੀਜ਼ ਦੇ ਇਸ ਡਿਵਾਈਸ ਵਿੱਚ ਲਗਭਗ 9,000mAh ਦੀ ਬੈਟਰੀ ਵੀ ਮਿਲ ਸਕਦੀ ਹੈ। ਆਓ ਇਸ ਡਿਵਾਈਸ ਦੀਆਂ ਹੋਰ ਖੂਬੀਆਂ ਬਾਰੇ ਵੀ ਜਾਣਦੇ ਹਾਂ...
Redmi K100 ਸੀਰੀਜ਼ ਦੀਆਂ ਸੰਭਾਵਿਤ ਖ਼ੂਬੀਆਂ
ਵੇਈਬੋ (Weibo) 'ਤੇ ਟਿਪਸਟਰ 'ਡਿਜੀਟਲ ਚੈਟ ਸਟੇਸ਼ਨ' (Digital Chat Station) ਨੇ ਦੱਸਿਆ ਹੈ ਕਿ ਰੇਡਮੀ ਅਜੇ ਫਲੈਗਸ਼ਿਪ-ਗ੍ਰੇਡ ਹਾਰਡਵੇਅਰ ਵਾਲੇ K100 ਸੀਰੀਜ਼ ਦੇ ਸਮਾਰਟਫ਼ੋਨਾਂ ਦੇ ਇੰਜੀਨੀਅਰਿੰਗ ਪ੍ਰੋਟੋਟਾਈਪ ਦੀ ਟੈਸਟਿੰਗ ਕਰ ਰਿਹਾ ਹੈ। ਹਾਲਾਂਕਿ ਟਿਪਸਟਰ ਨੇ ਸਪੱਸ਼ਟ ਤੌਰ 'ਤੇ ਫਾਈਨਲ ਬ੍ਰਾਂਡਿੰਗ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਰਿਪੋਰਟਾਂ ਮੁਤਾਬਕ ਇਸ ਨੂੰ Redmi K100 Pro ਜਾਂ Redmi K100 Pro Max ਵਜੋਂ ਲਾਂਚ ਕੀਤਾ ਜਾ ਸਕਦਾ ਹੈ।
ਰਿਪੋਰਟਾਂ ਵਿੱਚ ਫੋਨ ਦੇ ਪ੍ਰੋਟੋਟਾਈਪ ਵਿੱਚ ਗੋਲ ਕੋਨਿਆਂ ਵਾਲਾ ਵੱਡਾ ਫਲੈਟ ਡਿਸਪਲੇਅ ਅਤੇ 185Hz ਰਿਫ੍ਰੈਸ਼ ਰੇਟ ਦਾ ਸਪੋਰਟ ਹੋਣ ਦੀ ਗੱਲ ਕਹੀ ਗਈ ਹੈ। ਟਿਪਸਟਰ ਨੇ ਇਹ ਵੀ ਦਾਅਵਾ ਕੀਤਾ ਕਿ ਬਿਹਤਰ ਸ਼ਾਰਪਨੈੱਸ ਅਤੇ ਵਿਜ਼ੂਅਲ ਕਲੈਰਿਟੀ ਲਈ ਪੈਨਲ ਵਿੱਚ ਨਵੀਂ ਡਿਸਪਲੇਅ ਤਕਨਾਲੋਜੀ ਵੀ ਦੇਖਣ ਨੂੰ ਮਿਲ ਸਕਦੀ ਹੈ।
ਦਮਦਾਰ ਪ੍ਰੋਸੈਸਰ ਅਤੇ ਡੈਡੀਕੇਟਿਡ ਡਿਸਪਲੇਅ ਚਿੱਪ ਵੀ
ਫੋਨ ਨੂੰ ਪਾਵਰ ਦੇਣ ਲਈ ਇਸ ਵਿੱਚ ਕੁਆਲਕਾਮ ਦਾ ਸਨੈਪਡ੍ਰੈਗਨ 8 ਐਲੀਟ ਜੈਨ 5 ਚਿੱਸੈੱਟ ਦੇਖਣ ਨੂੰ ਮਿਲ ਸਕਦਾ ਹੈ। ਇਸ ਵਿੱਚ ਬਿਹਤਰ ਗ੍ਰਾਫਿਕਸ ਰੈਂਡਰਿੰਗ ਅਤੇ ਗੇਮਿੰਗ ਪਰਫ਼ਾਰਮੈਂਸ ਲਈ ਇੱਕ ਡੈਡੀਕੇਟਿਡ ਡਿਸਪਲੇਅ ਚਿੱਪ ਵੀ ਮਿਲ ਸਕਦੀ ਹੈ।
Redmi K100 ਸੀਰੀਜ਼ ਦੇ ਕੈਮਰਾ ਫੀਚਰਸ
ਫੋਟੋਗ੍ਰਾਫੀ ਲਈ Redmi K100 ਸੀਰੀਜ਼ ਦੇ ਫੋਨ ਵਿੱਚ ਵੱਡੇ ਇਮੇਜ ਸੈਂਸਰ ਵਾਲਾ 200-ਮੈਗਾਪਿਕਸਲ ਦਾ ਪ੍ਰਾਇਮਰੀ ਰੀਅਰ ਕੈਮਰਾ ਮਿਲ ਸਕਦਾ ਹੈ। ਜਦਕਿ ਲੰਬੀ ਦੂਰੀ ਦੇ ਆਪਟੀਕਲ ਜ਼ੂਮ ਲਈ 50-ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਵੀ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ Redmi K90 Pro Max ਵਿੱਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 50-ਮੈਗਾਪਿਕਸਲ ਦਾ 5x ਪੈਰੀਸਕੋਪ ਟੈਲੀਫੋਟੋ ਸ਼ੂਟਰ ਵੀ ਮਿਲ ਸਕਦਾ ਹੈ।
ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ Redmi K100 ਸੀਰੀਜ਼ ਦੇ ਫੋਨ ਵਿੱਚ ਲਗਭਗ 9,000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਡਿਵਾਈਸ ਵਿੱਚ 100W ਵਾਇਰਡ ਚਾਰਜਿੰਗ ਸਪੋਰਟ ਦੇ ਨਾਲ-ਨਾਲ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।