Redmi 17C 5G Launch : 6,000mAh ਦੀ ਬੈਟਰੀ ਤੇ 50MP ਕੈਮਰੇ ਵਾਲਾ Redmi ਦਾ ਨਵਾਂ 5G ਫੋਨ, 7 ਅਕਤੂਬਰ ਤੋਂ ਸ਼ੁਰੂ ਹੋਵੇਗੀ ਸੇਲ, ਜਾਣੋ ਫੀਚਰਜ਼ ਤੇ ਕੀਮਤ
Redmi 17C 5G ਡਿਜ਼ਾਈਨ ਤੇ ਸਪੈਸੀਫਿਕੇਸ਼ਨਜ਼ ਦੇ ਮਾਮਲੇ 'ਚ ਪੂਰੀ ਤਰ੍ਹਾਂ ਆਪਣੇ ਗਲੋਬਲ ਵੇਰੀਐਂਟ ਵਰਗਾ ਹੀ ਹੈ। ਇਸ ਵਿਚ 6,000mAh ਬੈਟਰੀ ਦੇ ਨਾਲ ਆਕਟਾ-ਕੋਰ MediaTek Dimensity 6000 ਸੀਰੀਜ਼ ਦਾ ਚਿੱਪਸੈੱਟ ਦਿੱਤਾ ਗਿਆ ਹੈ।
Publish Date: Sat, 03 Oct 2026 12:50 PM (IST)
Updated Date: Sat, 03 Oct 2026 12:55 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Xiaomi ਦੇ ਸਬ-ਬ੍ਰਾਂਡ Redmi ਨੇ ਆਪਣੇ ਬਜਟ ਲਾਈਨਅੱਪ ਦੇ ਦੂਜੇ ਐਡੀਸ਼ਨ ਦੇ ਤੌਰ 'ਤੇ ਬੀਤੇ ਵੀਰਵਾਰ ਨੂੰ ਭਾਰਤ 'ਚ Redmi 17C 5G ਲਾਂਚ ਕੀਤਾ ਹੈ। ਇਹ ਫੋਨ ਹਾਲ ਹੀ 'ਚ ਪੇਸ਼ ਕੀਤੇ ਗਏ Redmi 17 5G ਦੇ ਨਾਲ ਸ਼ਾਮਲ ਹੋ ਗਿਆ ਹੈ। ਇਹ 21,000 ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ 'ਚ ਆਉਣ ਵਾਲਾ ਬਜਟ ਫੋਨ ਹੈ। ਜੇਕਰ ਤੁਸੀਂ ਇਸ ਪ੍ਰਾਈਸ ਰੇਂਜ 'ਚ ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ 'ਤੇ ਵਿਚਾਰ ਕਰ ਸਕਦੇ ਹੋ। ਇਹ ਨਵਾਂ ਫੋਨ ਜਲਦ ਹੀ ਤਿੰਨ ਵੱਖ-ਵੱਖ ਕਲਰ ਆਪਸ਼ਨਜ਼ 'ਚ ਵਿਕਰੀ ਲਈ ਉਪਲਬਧ ਹੋਵੇਗਾ। Redmi 17C 5G ਡਿਜ਼ਾਈਨ ਤੇ ਸਪੈਸੀਫਿਕੇਸ਼ਨਜ਼ ਦੇ ਮਾਮਲੇ 'ਚ ਪੂਰੀ ਤਰ੍ਹਾਂ ਆਪਣੇ ਗਲੋਬਲ ਵੇਰੀਐਂਟ ਵਰਗਾ ਹੀ ਹੈ। ਇਸ ਵਿਚ 6,000mAh ਬੈਟਰੀ ਦੇ ਨਾਲ ਆਕਟਾ-ਕੋਰ MediaTek Dimensity 6000 ਸੀਰੀਜ਼ ਦਾ ਚਿੱਪਸੈੱਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 120Hz ਰਿਫ੍ਰੈਸ਼ ਰੇਟ ਵਾਲੀ 6.9-ਇੰਚ ਦੀ ਟੱਚਸਕ੍ਰੀਨ ਤੇ ਸਿੰਗਲ ਰੀਅਰ ਕੈਮਰਾ ਸੈੱਟਅੱਪ ਮਿਲਦਾ ਹੈ। ਆਓ ਇਸਦੀ ਕੀਮਤ ਤੇ ਬਾਕੀ ਡਿਟੇਲ 'ਤੇ ਨਜ਼ਰ ਮਾਰਦੇ ਹਾਂ।
Redmi 17C 5G ਦੀ ਭਾਰਤ 'ਚ ਕੀਮਤ ਤੇ ਉਪਲਬਧਤਾ
ਭਾਰਤ 'ਚ Redmi 17C 5G ਦੀ ਸ਼ੁਰੂਆਤੀ ਕੀਮਤ ਇਸਦੇ 4GB ਰੈਮ ਅਤੇ 128GB ਸਟੋਰੇਜ ਵਾਲੇ ਬੇਸ ਵੇਰੀਐਂਟ ਲਈ 20,999 ਰੁਪਏ ਰੱਖੀ ਗਈ ਹੈ। ਉੱਥੇ ਹੀ, ਇਸਦੇ 6GB + 128GB ਵਾਲੇ ਹਾਇਰ ਵੇਰੀਐਂਟ ਦੀ ਕੀਮਤ 22,999 ਰੁਪਏ ਹੈ। ਇਹ ਫੋਨ ਭਾਰਤ 'ਚ 7 ਅਕਤੂਬਰ ਤੋਂ Amazon ਅਤੇ Xiaomi ਦੇ ਆਨਲਾਈਨ ਸਟੋਰ 'ਤੇ ਵਿਕਰੀ ਲਈ ਉਪਲਬਧ ਹੋਵੇਗਾ। Redmi 17C 5G ਨੂੰ ਕੌਫੀ ਬ੍ਰਿਊ, ਡਾਰਕ ਨਾਈਟ ਤੇ ਪਰਪਲ ਡਾਨ ਸ਼ੇਡਜ਼ 'ਚ ਪੇਸ਼ ਕੀਤਾ ਗਿਆ ਹੈ।
Redmi 17C 5G ਦੇ ਸਪੈਸੀਫਿਕੇਸ਼ਨ ਤੇ ਫੀਚਰਜ਼
Redmi 17C 5G ਇਕ ਡਿਊਲ-ਸਿਮ ਹੈਂਡਸੈੱਟ ਹੈ। ਇਹ Android 16 'ਤੇ ਬੇਸਡ Xiaomi ਦੇ HyperOS 3 'ਤੇ ਚੱਲਦਾ ਹੈ। ਫੋਨ 'ਚ 6.9-ਇੰਚ ਦਾ HD+ (720 x 1,600 ਪਿਕਸਲ) LCD ਟੱਚਸਕ੍ਰੀਨ ਡਿਸਪਲੇ ਦਿੱਤਾ ਗਿਆ ਹੈ। ਇਹ 120Hz ਤਕ ਦਾ ਸਕ੍ਰੀਨ ਰਿਫ੍ਰੈਸ਼ ਰੇਟ, HBM ਮੋਡ 'ਚ 810 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ, 240Hz ਟੱਚ ਸੈਂਪਲਿੰਗ ਰੇਟ, 16.7 ਮਿਲੀਅਨ ਕਲਰਜ਼ ਅਤੇ 83 ਪਰਸੈਂਟ NTSC ਕਵਰੇਜ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਅੱਖਾਂ ਦੀ ਸੁਰੱਖਿਆ ਲਈ ਲੋਅ ਬਲੂ ਲਾਈਟ, ਸਰਕੇਡੀਅਨ ਫ੍ਰੈਂਡਲੀ ਤੇ ਫਲਿੱਕਰ-ਫ੍ਰੀ ਲਈ TÜV ਰੀਨਲੈਂਡ ਸਰਟੀਫਿਕੇਸ਼ਨਾਂ ਦੇ ਨਾਲ ਆਉਂਦਾ ਹੈ। ਡਸਟ ਤੇ ਵਾਟਰ ਰੇਸਿਸਟੈਂਸ ਲਈ ਇਸਨੂੰ IP64 ਰੇਟਿੰਗ ਮਿਲੀ ਹੋਈ ਹੈ।
ਪਰਫਾਰਮੈਂਸ ਲਈ Redmi 17C 5G 'ਚ ਆਕਟਾ-ਕੋਰ MediaTek Dimensity 6300 ਚਿੱਪਸੈੱਟ ਦਿੱਤਾ ਗਿਆ ਹੈ, ਜੋ 2.4GHz ਤਕ ਦੀ ਪੀਕ ਕਲਾਕ ਸਪੀਡ ਆਫਰ ਕਰਦਾ ਹੈ। ਫੋਨ 'ਚ Mali-G57 MC2 GPU, 6GB ਤਕ LPDDR4x ਰੈਮ ਅਤੇ 128GB ਤਕ UFS 2.2 ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਇਹ 6GB ਤੱਕ ਵਰਚੁਅਲ ਰੈਮ ਐਕਸਪੈਂਸ਼ਨ ਤੇ ਮਾਈਕ੍ਰੋਐੱਸਡੀ ਕਾਰਡ ਰਾਹੀਂ 1TB ਤੱਕ ਸਟੋਰੇਜ ਵਧਾਉਣ ਦੀ ਸੁਵਿਧਾ ਨੂੰ ਵੀ ਸਪੋਰਟ ਕਰਦਾ ਹੈ। ਸਕਿਓਰਿਟੀ ਲਈ ਇਸ ਵਿਚ ਸਾਈਡ-ਮਾਊਂਟਿਡ ਫਿੰਗਰਪ੍ਰਿੰਟ ਸਕੈਨਰ ਮਿਲਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ Redmi 17C 5G ਦੇ ਬੈਕ ਵਿੱਚ f/1.8 ਅਪਰਚਰ ਵਾਲਾ 50-ਮੈਗਾਪਿਕਸਲ ਦਾ ਸਿੰਗਲ ਕੈਮਰਾ ਮਿਲਦਾ ਹੈ, ਜਿਸ ਨਾਲ 1080p/30 fps ਤੱਕ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ ਵਿੱਚ f/2.0 ਅਪਰਚਰ ਵਾਲਾ 8-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ HDR ਮੋਡ, ਸੌਫਟ-ਲਾਈਟ ਰਿੰਗ, ਪੋਰਟਰੇਟ ਮੋਡ, ਟਾਈਮ-ਲੈਪਸ ਅਤੇ ਨਾਈਟ ਮੋਡ ਵਰਗੇ ਕਈ ਕੈਮਰਾ ਫੀਚਰ ਸ਼ਾਮਲ ਹਨ।
Redmi 17C 5G 'ਚ 33W ਵਾਇਰਡ ਫਾਸਟ ਚਾਰਜਿੰਗ ਸਪੋਰਟ ਵਾਲੀ 6,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ ਵਿੱਚ 5G, 4G LTE, ਡਿਊਲ-ਬੈਂਡ ਵਾਈ-ਫਾਈ, ਬਲੂਟੁੱਥ 5.4, USB ਟਾਈਪ-C ਪੋਰਟ, GPS, GLONASS, Galileo ਅਤੇ BeiDou ਦਾ ਸਪੋਰਟ ਮਿਲਦਾ ਹੈ। ਸੈਂਸਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਐਂਬੀਐਂਟ ਲਾਈਟ ਸੈਂਸਰ, ਐਕਸਲੇਰੋਮੀਟਰ ਅਤੇ ਈ-ਕੰਪਾਸ ਸ਼ਾਮਲ ਹਨ। ਫੋਨ ਦਾ ਸਾਈਜ਼ 171.56 x 79.47 x 7.99mm ਅਤੇ ਵਜ਼ਨ ਕਰੀਬ 211 ਗ੍ਰਾਮ ਹੈ।